ਪੜਚੋਲ ਕਰੋ
Advertisement
ਫੇਸ ਅਨਲਾਕ ਤੇ ਦਮਦਾਰ ਬੈਟਰੀ ਨਾਲ ਲਾਂਚ ਹੋਇਆ ਸ਼ਿਓਮੀ ਦਾ ਟੈਬਲੇਟ
ਨਵੀਂ ਦਿੱਲੀ: ਬੀਤੇ ਦਿਨ ਸ਼ਿਓਮੀ ਨੇ ਆਪਣਾ ਸ਼ਿਓਮੀ ਮੀ ਪੈਡ 4 ਲਾਂਚ ਕੀਤਾ। ਟੈਬਲੇਟ ਨੂੰ ਸ਼ਿਓਮੀ ਦੇ ਲੇਟੈਸਟ ਸਮਾਰਟਫੋਨ ਰੈੱਡਮੀ 6 ਪ੍ਰੋ ਨਾਲ ਲਾਂਚ ਕੀਤਾ ਗਿਆ। ਮੀ ਪੈਡ 4 ਵਾਈਫਾਈ ਤੇ ਵਾਈਫਾਈ+ਐਲਟੀਈ ਡਿਸਪਲੇਅ ਨਾਲ ਲੈਸ ਹੈ। ਟੈਬਲੇਟ ਵਿੱਚ 8 ਇੰਚ ਦੀ 16:10 ਦੀ ਡਿਸਪਲੇਅ ਹੈ। ਇਸ ਵਿੱਚ ਕੰਪਨੀ ਨੇ ਫੇਸ ਅਨਲਾਕ ਦੀ ਸਹੂਲਤ ਵੀ ਦਿੱਤੀ ਹੈ। ਇਸ ਤੋਂ ਇਲਾਵਾ ਇਸ ਵਿੱਚ ਸਨੈਪਡਰੈਗਨ 660 SoC ਆਨਬੋਰਡ ਵੀ ਦਿੱਤਾ ਗਿਆ ਹੈ।
ਸ਼ਿਓਮੀ ਮੀ ਪੈਡ 4 ਦੀ ਕੀਮਤਸ਼ਿਓਮੀ ਮੀ ਪੈਡ 4 ਦੇ 3 GB ਰੈਮ ਤੇ 32 GB ਇੰਟਰਨਲ ਮੈਮਰੀ ਦੀ ਕੀਮਤ 11,500 ਰੁਪਏ ਹੈ। ਇਸ ਦੇ 4 GB ਰੈਮ ਤੇ 64 GB ਇੰਟਰਨਲ ਸਟੋਰੇਜ ਵਾਲੇ ਸੰਸਕਰਣ ਦੀ ਕੀਮਤ 14,600 ਰੁਪਏ ਹੈ। ਇਸ ਤੋਂ ਇਲਾਵਾ 4 GB ਰੈਮ ਤੇ 64 GB ਇਨਬਿਲਟ ਸਟੋਰੇਜ ਵਾਈਫਾਈ + ਐਲਟੀਈ ਵਰਜਨ ਦੀ ਕੀਮਤ 15,600 ਰੁਪਏ ਹੈ। ਟੈਬ ਨੂੰ ਬਲੈਕ ਤੇ ਗੋਲਡ ਰੰਗਾਂ ਦੇ ਵੇਰੀਐਂਟ ਵਿੱਚ ਲਾਂਚ ਕੀਤਾ ਗਿਆ ਹੈ। ਪਹਿਲੀ ਵਿਕਰੀ 29 ਜੂਨ ਤੋਂ ਹੋਏਗੀ।
ਸ਼ਿਓਮੀ ਮੀ ਪੈਡ 4 ਦੀ ਖ਼ਾਸੀਅਤਸਪੈਸੀਫਿਕੇਸ਼ਨਜ਼ ਦੀ ਗੱਲ ਕੀਤੀ ਜਾਏ ਤਾਂ ਮੀ ਪੈਡ ਐਂਡਰੌਇਡ ਬੇਸਡ MIUI 9 ’ਤੇ ਕੰਮ ਕਰਦਾ ਹੈ। ਇਸ ਵਿੱਚ 8 ਇੰਚ ਦੀ ਫੁੱਲ HD 1920x1200 ਦੀ ਡਿਸਪਲੇਅ ਦਿੱਤੀ ਗਈ ਹੈ। ਟੈਬ ਔਕਟਾਕੋਰ ਕਵਾਲਕੌਮ ਸਨੈਪਡਰੈਗਨ 660 SoC ਨਾਲ 3 ਤੇ 4 GB ਰੈਮ ਵਾਲੇ ਵੇਰੀਐਂਟਸ ਵਿੱਚ ਉਪਲੱਭਧ ਹੈ। ਕੈਮਰੇ ਦੀ ਗੱਲ ਕੀਤੀ ਜਾਵੇ ਤਾਂ ਇਹ 13 MP ਦੇ ਰੀਅਰ ਕੈਮਰੇ ਨਾਲ ਲੈਸ ਹੈ ਜੋ HDR ਵੀ ਸਪੋਰਟ ਕਰਦਾ ਹੈ। ਫਰੰਟ ’ਤੇ 5 ਮੈਗਾ ਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਇਸ ਦੇ ਨਾਲ ਏਆਈ ਫੇਸਅਨਲਾਕ ਫੀਚਰ ਵੀ ਹੈ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਪੰਜਾਬ
Advertisement