ਪੜਚੋਲ ਕਰੋ
Advertisement
ਸ਼ਿਓਮੀ ਦਾ 48 ਮੈਗਾਪਿਕਸਲ ਵਾਲਾ ਰੇਡਮੀ ਨੋਟ 7 ਪ੍ਰੋ ਲੌਂਚ, ਜਾਣੋ ਕੀਮਤ
ਨਵੀਂ ਦਿੱਲੀ: ਮੋਬਾਈਲ ਫੋਨ ਕੰਪਨੀ ਸ਼ਿਓਮੀ ਨੇ ਰੇਡਮੀ ਨੋਟ 7 ਪ੍ਰੋ ਸਮਾਰਟਫੋਨ ਨੂੰ ਭਾਰਤ ‘ਚ ਲੌਂਚ ਕਰ ਦਿੱਤਾ ਹੈ। ਇਹ ਫੋਨ ਦੁਨੀਆ ‘ਚ ਸਭ ਤੋਂ ਪਹਿਲਾਂ ਭਾਰਤ ‘ਚ ਲੌਂਚ ਕੀਤਾ ਗਿਆ ਹੈ। ਨਵੀਂ ਦਿੱਲੀ ‘ਚ ਸਮਾਗਮ ਦੌਰਾਨ ਫੋਨ ਨੂੰ ਪੇਸ਼ ਕੀਤਾ ਗਿਆ। ਰੇਡਮੀ ਨੋਟ 7 ਪ੍ਰੋ ਦੇ ਨਾਲ ਹੀ ਕੰਪਨੀ ਰੇਡਮੀ ਨੋਟ 7 ਵੀ ਅੱਜ ਹੀ ਲੌਂਚ ਕੀਤਾ ਜਾ ਰਿਹਾ ਹੈ।
ਰੇਡਮੀ ਨੋਟ ਤੇ ਨੋਟ 7 ਦੀਆਂ ਸ਼ੁਰੂਆਤੀ ਕੀਮਤਾਂ ਦੀ ਗੱਲ ਕਰੀਏ ਤਾਂ 7 ਪ੍ਰੋ ਸ਼ੁਰੂਆਤ ਵਿੱਚ 13,999 ਰੁਪਏ ‘ਚ ਮਿਲੇਗਾ ਜਿਸ ‘ਚ 4ਜੀਬੀ ਰੈਮ ਤੇ 64 ਜੀਬੀ ਇੰਟਰਨਲ ਸਪੇਸ ਹੈ। ਫੋਨ ਦੇ ਦੂਜੇ ਮਾਡਲ ਦੀ ਕੀਮਤ 16,999 ਰੁਪਏ ਰੱਖੀ ਗਈ ਹੈ ਜਿਸ ‘ਚ 6ਜੀਬੀ ਰੈਮ ਤੇ 128ਜੀਬੀ ਇੰਟਰਨਲ ਸਪੇਸ ਹੈ। ਯੂਜ਼ਰਸ ਇਸ ਫੋਨ ਨੂੰ 13 ਮਾਰਚ ਤੋਂ ਖਰੀਦ ਸਕਣਗੇ। ਇਹ ਫੋਨ ਤਿੰਨ ਰੰਗਾਂ ਨੈਪਚਿਊਨ ਬਲੂ, ਨੇਬੁਲਾ ਰੈੱਡ ਤੇ ਸਪੇਸ ਬਲਕ ‘ਚ ਮਿਲਦਾ ਹੈ।
ਸ਼ਿਓਮੀ ਮੁਤਾਬਕ ਇਹ ਫੋਨ ਵਿਕਰੀ ਦੇ ਲਈ Mi.com, ਫਲੀਪਕਾਰਟ ਤੇ ਐਮਆਈ ਹੋਮ ਸਟੋਰ ‘ਤੇ ਉਪਲਬਧ ਹੋਵੇਗਾ। ਕੰਪਨੀ ਦੇ ਨੈੱਟਵਰਕ ਸੇਵਾ ਕੰਪਨੀ ਏਅਰਟੈੱਲ ਨਾਲ ਵੀ ਸਮਝੌਤਾ ਕੀਤਾ ਹੈ। ਇਸ ਤਹਿਤ ਗਾਹਕਾਂ ਨੂੰ 1120ਜੀਬੀ ਤਕ 4ਜੀਬੀ ਡੇਟਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਰੇਡਮੀ ਨੋਟ 7 ਦ ਸੇਲ 6 ਮਾਰਚ ਤੋਂ ਸ਼ੁਰੂ ਹੋ ਜਾਵੇਗੀ। ਇਸ ਦੀ ਕੀਮਤ 9,999 ਰੁਪਏ ਤੈਅ ਕੀਤੀ ਗਈ ਹੈ।When to get it? #RedmiNote7Pro goes on sale for the first time on https://t.co/cwYEXeds6Y @flipkart, and Mi Home on 13th March at 12 noon. Soon to be available across Mi Preferred Partner stores. Mark the dates. Which one are you getting? pic.twitter.com/DMrpxsAP8j
— Redmi India (@RedmiIndia) February 28, 2019
ਇਸ ਫੋਨ ਦਾ ਡਿਊਲ ਕੈਮਰਾ ਸੇਟਅੱਪ 48 ਮੈਗਾਪਿਕਸਲ ਦਾ ਹੈ ਜਿਸ ‘ਚ ਦੋ ਸੈਂਸਰ ਲੱਗੇ ਹਨ। ਫੋਨ ‘ਚ ਰਿਅਰ ਕੈਮਰਾ ਹੈ ਜਿਸ ਦੀ ਮਦਦ ਨਾਲ 4K ਵੀਡੀਓ ਰਿਕਾਰਡਿੰਗ ਕੀਤੀ ਜਾ ਸਕਦੀ ਹੈ। ਉਧਰ ਫਰੰਟ ਕੈਮਰਾ ਵੀ 13 ਮੈਗਾਪਿਕਸਲ ਦਾ ਹੈ। ਬੈਟਰੀ ਦੀ ਗੱਲ ਕਰੀਏ ਤਾਂ ਇਸ ‘ਚ 4000ਐਮਏਐਚ ਦੀ ਬੈਟਰੀ ਹੈ।When to get it? #RedmiNote7 goes on sale for the first time on https://t.co/cwYEXeds6Y @flipkart, and Mi Home on 6th March at 12 noon. Soon to be available across Mi Preferred Partner stores. Mark the dates. Which one are you getting? pic.twitter.com/8BE9DuS18G
— Redmi India (@RedmiIndia) February 28, 2019
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਸਿਹਤ
ਧਰਮ
Advertisement