ਪੜਚੋਲ ਕਰੋ
Advertisement
ਭਾਰਤ ‘ਚ ਲੌਂਚ ਹੋਣ ਜਾ ਰਿਹਾ ਸ਼ਿਓਮੀ ਦਾ Redmi Y3
ਚੀਨੀ ਸਮਾਰਟਫੋਨ ਕੰਪਨੀ ਅੱਜ ਭਾਰਤ ‘ਚ ਸੈਲਫੀ ਬੇਸਡ ਸਮਾਰਟਫੋਨ Redmi Y3 ਅਤੇ Redmi 7 ਫੋਨ ਲੌਂਚ ਕਰਨਗੇ। ਫੋਨ ਲੌਂਚ ਹੋਣ ਤੋਂ ਪਹਿਲਾਂ Redmi Y3 ਨੂੰ ਲੈ ਕੇ ਕੁਝ ਜਾਣਕਾਰੀ ਸਾਹਮਣੇ ਆਈ ਹੈ।
ਨਵੀਂ ਦਿੱਲੀ: ਚੀਨੀ ਸਮਾਰਟਫੋਨ ਕੰਪਨੀ ਅੱਜ ਭਾਰਤ ‘ਚ ਸੈਲਫੀ ਬੇਸਡ ਸਮਾਰਟਫੋਨ Redmi Y3 ਅਤੇ Redmi 7 ਫੋਨ ਲੌਂਚ ਕਰਨਗੇ। ਫੋਨ ਲੌਂਚ ਹੋਣ ਤੋਂ ਪਹਿਲਾਂ Redmi Y3 ਨੂੰ ਲੈ ਕੇ ਕੁਝ ਜਾਣਕਾਰੀ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ Redmi Y3, 32 ਮੈਗਾਪਿਕਸਲ ਸੈਲਫੀ ਕੈਮਰਾ ਦੇ ਨਾਲ ਕਈ ਹੋਰ ਫੀਚਰਸ ਦੇ ਨਾਲ ਲੈਸ ਹੈ। Redmi 7 ਫੋਨ 4,000 mAh ਬੈਟਰੀ ਦੇ ਨਾਲ ਬਜ਼ਾਰ ‘ਚ ਆ ਰਿਹਾ ਹੈ।
Redmi Y3 ਦੇ ਸਪੈਸੀਫੀਕੇਸ਼ਨਸ ਦੀ ਗਲ ਕਰੀਏ ਤਾਂ ਇਹ ਸਮਾਰਟਫੋਨ ਕਵਾਲਕਾਮ ਸਨੈਪਡ੍ਰੈਗਨ 625 ਚਿਪਸੇਟ ਦੇ ਨਾਲ ਲੌਂਚ ਕੀਤਾ ਜਾ ਸਕਦਾ ਹੈ। ਇਸ ਫੋਨ ‘ਚ 632 ਪ੍ਰੋਸੈਸਰ ਦਿੱਤੇ ਜਾਣ ਦੀ ਗੱਲ ਵੀ ਕੀਤੀ ਜਾ ਰਹੀ ਹੈ। ਇਸ ‘ਚ Redmi Note 7 ਸੀਰੀਜ਼ ਦੀ ਤਰ੍ਹਾਂ ਡੌਟ ਡ੍ਰੌਪ ਨੌਚ ਦਿੱਤੀ ਗਈ ਹੈ।
ਕੰਪਨੀ ਫੋਨ ਦੇ ਲੌਂਚ ਇਵੈਂਟ ਨੂੰ ਵੀਡੀਓ ਸਟ੍ਰੀਮਿੰਗ ਵੀ ਕਰੇਗਾ। ਵੀਡੀਓ ਸਟ੍ਰੀਮਿੰਗ ਦੁਪਹਿਰ 12 ਵਜੇ ਸ਼ੁਰੂ ਕੀਤੀ ਜਾਵੇਗੀ। ਇਸ ਨੂੰ ਸ਼ਿਓਮੀ ਦੇ ਵੈੱਬਸਾਈਟ ‘ਤੇ ਜਾ ਕੇ ਵੀ ਦੇਖਿਆ ਜਾ ਸਕਦਾ ਹੈ ਜਿਸ ਦੇ ਲਈ ‘ਨੋਟੀਫਾਈ ਮੀ’ ਦਾ ਬਟਨ ਦਬਾਉਣਾ ਹੋਵੇਗਾ।Y should selfies be less detailed? Y can’t we change the way we look at them? Y wait? The #32MPSuperSelfie is coming your way soon. Revealing on 24-04-2019. RT and guess what’s coming with #32MPSuperSelfie. pic.twitter.com/KbZqMg8vuV
— Redmi India (@RedmiIndia) April 15, 2019
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਖੇਤੀਬਾੜੀ ਖ਼ਬਰਾਂ
ਪੰਜਾਬ
ਲੁਧਿਆਣਾ
ਮਨੋਰੰਜਨ
Advertisement