ਚਡੀਗੜ੍ਹ: ਮਹਾਮਾਰੀ ਨੇ ਸਾਨੂੰ ਸਾਰਿਆਂ ਨੂੰ ਕੁਝ ਚੰਗੀਆਂ ਆਦਤਾਂ ਸਿਖਾ ਦਿੱਤੀਆਂ ਹਨ, ਜਿਵੇਂ ਦਿਨ ਵਿੱਚ ਕਈ ਵਾਰ ਹੱਥ ਧੋਣਾ ਤੇ ਖੰਘਦੇ ਸਮੇਂ ਨੱਕ-ਮੂੰਹ ਢੱਕਣਾ। ਕੋਈ ਲਾਗ ਲੱਗਣ ਦੇ ਖ਼ਤਰੇ ਤੋਂ ਬਚਣ ਲਈ ਜ਼ਿਆਦਾ ਛੋਹੀਆਂ ਜਾਣ ਵਾਲੀਆਂ ਥਾਵਾਂ ਤੇ ਸਤ੍ਹਾ ਦੀ ਸਫ਼ਾਈ ਬਾਰੇ ਵੀ ਆਪਾਂ ਸਾਰੇ ਹੁਣ ਕਾਫ਼ੀ ਸੁਚੇਤ ਹੋ ਗਏ ਹਾਂ। ਅਸੀਂ ਹੁਣ ਘਰ ਦਾ ਹਰੇਕ ਕੋਨਾ ਕੀਟਾਣੂ-ਮੁਕਤ ਭਾਵ ਡਿਸਇਨਫ਼ੈਕਟ ਕਰਦੇ ਹਾਂ ਪਰ ਅਕਸਰ ਅਸੀਂ ਆਪਣੇ ਫ਼ੋਨ ਦੀ ਟੱਚ ਸਕ੍ਰੀਨ ਨੂੰ ਸਾਫ਼ ਕਰਨਾ ਭੁੱਲ ਜਾਂਦੇ ਹਾਂ।


ਇਹ ਮੰਨਿਆ ਜਾਂਦਾ ਹੈ ਕਿ ਜ਼ਿਆਦਾਤਰ ਲੋਕ ਦਿਨ ਵਿੱਚ ਔਸਤਨ 96 ਵਾਰ ਆਪਣਾ ਫ਼ੋਨ ਚੈੱਕ ਕਰਦੇ ਹਨ ਪਰ ਸਿਰਫ਼ ਮੋਬਾਈਲ ਹੀ ਨਹੀਂ, ਸਗੋਂ ਸਾਮਾਨ ਲਿਆਉਣ ਵਾਲੇ ਥੈਲੇ, ਦਰਵਾਜ਼ੇ ਤੇ ਅਜਿਹੀਆਂ ਹੋਰ ਸਤ੍ਹਾ ਉੱਤੇ ਵੀ ਰੋਗਾਂ ਦੇ ਕੀਟਾਣੂ, ਬੈਕਟੀਰੀਆ ਤੇ ਵਾਇਰਸ ਹੋ ਸਕਦੇ ਹਨ। ਜਦੋਂ ਤੁਸੀਂ ਆਪਣੇ ਗੰਦੇ ਹੱਥਾਂ ਨਾਲ ਫ਼ੋਨ ਛੂੰਹਦੇ ਹੋ, ਤਾਂ ਕੀਟਾਣੂ ਸਕ੍ਰੀਨ ਉੱਤੇ ਟ੍ਰਾਂਸਫ਼ਰ ਹੋ ਜਾਂਦੇ ਹਨ। ਫ਼ੋਨ ਸਾਡੇ ਕੰਨਾਂ ਤੇ ਮੂੰਹ ਤੱਕ ਜਾਂਦਾ ਹੈ, ਤਦ ਵੀ ਕਈ ਤਰ੍ਹਾਂ ਦੇ ਕੀਟਾਣੂ ਚਿਪਕ ਸਕਦੇ ਹਨ ਤੇ ਤੁਹਾਨੂੰ ਬੀਮਾਰ ਕਰ ਸਕਦੇ ਹਨ।

BJP in Punjab: ਅਕਾਲੀ ਦਲ ਨਾਲੋਂ ਤੋੜ-ਵਿਛੋੜੇ ਮਗਰੋਂ ਬੀਜੇਪੀ ਦਾ ਵੱਡਾ ਕਦਮ, ਹੁਣ ਨਵੇਂ ਲੀਡਰਾਂ ਨੂੰ ਸੌਂਪੀ ਪੰਜਾਬ ਦੀ ਜ਼ਿੰਮੇਵਾਰੀ

ਸਾਲ 2017 ’ਚ ਅਮਰੀਕਾ ਦੀ ਏਰੀਜ਼ੋਨਾ ਯੂਨੀਵਰਸਿਟੀ ਨੇ ਖੋਜ ਕੀਤੀ ਸੀ, ਜਿਸ ਮੁਤਾਬਕ ਪਖਾਨੇ ਦੀ ਸੀਟ ਦੇ ਮੁਕਾਬਲੇ ਤੁਹਾਡੇ ਫ਼ੋਨ ਉੱਤੇ 10 ਗੁਣਾ ਵੱਧ ਬੈਕਟੀਰੀਆ ਹੁੰਦੇ ਹਨ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਅਸੀਂ ਫ਼ੋਨ ਨੂੰ ਕਦੇ ਸਾਫ਼ ਹੀ ਨਹੀਂ ਕਰਦੇ। ਤੁਸੀਂ ਮੋਬਾਈਲ ਉੱਤੇ ਅਲਕੋਹਲ ਦੇ ਛਿੱਟੇ ਮਾਰ ਕੇ ਉਸ ਨੂੰ ਕੀਟਾਣੂ ਮੁਕਤ ਕਰ ਸਕਦੇ ਹੋ। ਤੁਸੀਂ ਇੱਕ ਕੱਪੜੇ ਨੂੰ ਅਲਕੋਹਲ ਨਾਲ ਥੋੜ੍ਹਾ ਭਿਓਂ ਕੇ ਉਸ ਨਾਲ ਆਪਣਾ ਮੋਬਾਈਲ ਫ਼ੋਨ ਤੇ ਅਜਿਹੀਆਂ ਹੋਰ ਵਸਤਾਂ ਸਾਫ਼ ਕਰ ਸਕਦੇ ਹੋ।

ਮਹਾਮਾਰੀ ਦੇ ਚੱਲਦਿਆਂ ਦਿਨ ਵਿੱਚ ਕਈ ਵਾਰ ਫ਼ੋਨ ਨੂੰ ਸਾਫ਼ ਕਰਨਾ ਜ਼ਰੂਰੀ ਹੈ। ਜੇ ਤੁਸੀਂ ਆਪਣੇ ਹੱਥ ਚੰਗੀ ਤਰ੍ਹਾਂ ਧੋ ਰਹੇ ਹੋ, ਤਦ ਵੀ ਮੋਬਾਈਲ ਫ਼ੋਨ ਨੂੰ ਦੋ ਜਾਂ ਤਿੰਨ ਵਾਰ ਸਾਫ਼ ਕਰਨਾ ਜ਼ਰੂਰੀ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904