Paytm ਵਰਤਣ ਵਾਲਿਆਂ ਲਈ ਖੁਸ਼ਖਬਰੀ! ਬਗੈਰ ਇੰਟਰਨੈੱਟ ਹੋਵੇਗੀ ਚੁਟਕੀ 'ਚ ਪੇਮੈਂਟ, ਜਾਣੋ ਕਿਵੇਂ
ਸਰਵਿਸ 'ਚ ਤੁਹਾਡੇ 16 ਅੰਕਾਂ ਦੇ ਕਾਰਡ ਨੰਬਰ ਨੂੰ ਇਕ ਡਿਜ਼ੀਟਲ ਕਾਰਡ 'ਚ ਬਦਲ ਦਿੱਤਾ ਜਾਂਦਾ ਹੈ, ਜੋ ਰਿਟੇਲ ਸਟੋਰਾਂ 'ਤੇ ਤੇਜ਼ੀ ਨਾਲ ਟਰਾਂਜੈਕਸ਼ਨ ਦੀ ਸਹੂਲਤ ਮਿਲ ਸਕਦੀ ਹੈ। ਤੁਸੀਂ ਇਸ ਸੇਵਾ ਲਈ ਕਾਰਡ ਨੂੰ ਕਿਵੇਂ ਐਕਟਿਵੇਟ ਕਰ ਸਕਦੇ ਹੋ?
Paytm 'Tap to Pay' Feature: ਪੇਟੀਐਮ (Paytm) ਨੇ ਆਪਣੇ ਗਾਹਕਾਂ ਨੂੰ ਇੱਕ ਨਵੀਂ ਕਿਸਮ ਦੀ ਸੇਵਾ ਪ੍ਰਦਾਨ ਕੀਤੀ ਹੈ ਤਾਂ ਜੋ ਉਹ ਇੰਟਰਨੈੱਟ ਤੋਂ ਬਗੈਰ ਵੀ ਆਪਣੇ ਵਰਚੁਅਲ ਕਾਰਡਾਂ ਨਾਲ ਭੁਗਤਾਨ ਕਰ ਸਕਣ। ਇਸ ਦਾ ਤਰੀਕਾ ਉਹੀ ਹੋਵੇਗਾ ਜੋ ਤੁਹਾਡੇ ਡੈਬਿਟ ਜਾਂ ਕ੍ਰੈਡਿਟ ਕਾਰਡ ਰਾਹੀਂ ਟੈਪ ਕਰਕੇ ਭੁਗਤਾਨ ਕਰਨ ਲਈ ਹੁੰਦਾ ਹੈ। ਦੁਕਾਨਾਂ 'ਚ POS Machine 'ਤੇ ਆਪਣੇ ਫ਼ੋਨ ਨੂੰ ਟੈਪ ਕਰੋ ਤੇ Paytm ਰਜਿਸਟਰਡ ਕਾਰਡ ਰਾਹੀਂ ਭੁਗਤਾਨ ਕਰੋ।
ਜ਼ਿਆਦਾ ਤੇਜ਼ੀ ਨਾਲ ਹੋ ਸਕੇਗਾ ਟਰਾਂਜੈਕਸ਼ਨ
ਇਸ ਸਹੂਲਤ ਦਾ ਲਾਭ ਬਗੈਰ ਇੰਟਰਨੈਟ ਲਿਆ ਜਾ ਸਕਦਾ ਹੈ ਅਤੇ ਪੇਟੀਐਮ 'ਤੇ ਰਜਿਸਟਰਡ ਕਾਰਡ ਰਾਹੀਂ ਭੁਗਤਾਨ ਲਈ ਸਿਰਫ਼ ਇਕ ਟੈਪ ਨਾਲ ਵਰਤਿਆ ਜਾ ਸਕਦਾ ਹੈ। ਇਹ ਸੇਵਾ ਐਂਡਰਾਇਡ ਤੇ iOS ਯੂਜਰ ਕਰ ਸਕਦੇ ਹਨ। 'ਟੈਪ ਟੂ ਪੇਅ' ਸੇਵਾ ਰਾਹੀਂ ਆਸਾਨੀ ਤੇ ਤੇਜ਼ੀ ਨਾਲ ਭੁਗਤਾਨ ਹੋ ਸਕੇਗਾ। ਇਸ ਸੇਵਾ ਦੇ ਤਹਿਤ Paytm All in One POS ਡਿਵਾਈਸਾਂ ਅਤੇ ਦੂਜੇ ਬੈਂਕਾਂ ਦੀਆਂ POS ਮਸ਼ੀਨਾਂ ਤੋਂ ਭੁਗਤਾਨ ਕਰਨ ਲਈ ਤੁਹਾਨੂੰ ਆਪਣੇ ਵਰਚੁਅਲ ਕਾਰਡ ਨੂੰ ਐਕਟਿਵੇਟ ਕਰਨਾ ਹੋਵੇਗਾ।
ਸਰਵਿਸ 'ਚ ਤੁਹਾਡੇ 16 ਅੰਕਾਂ ਦੇ ਕਾਰਡ ਨੰਬਰ ਨੂੰ ਇਕ ਡਿਜ਼ੀਟਲ ਕਾਰਡ 'ਚ ਬਦਲ ਦਿੱਤਾ ਜਾਂਦਾ ਹੈ, ਜੋ ਰਿਟੇਲ ਸਟੋਰਾਂ 'ਤੇ ਤੇਜ਼ੀ ਨਾਲ ਟਰਾਂਜੈਕਸ਼ਨ ਦੀ ਸਹੂਲਤ ਮਿਲ ਸਕਦੀ ਹੈ। ਜਾਣੋ ਇੱਥੇ ਕਿ ਤੁਸੀਂ ਇਸ ਸੇਵਾ ਲਈ ਕਾਰਡ ਨੂੰ ਕਿਵੇਂ ਐਕਟਿਵੇਟ ਕਰ ਸਕਦੇ ਹੋ?
'Tap to Pay' ਸੇਵਾ ਲਈ ਕਾਰਡਾਂ ਨੂੰ ਕਿਵੇਂ ਐਕਟਿਵੇਟ ਕਰੀਏ?
'Tap to Pay' ਹੋਮ ਸਕ੍ਰੀਨ 'ਤੇ 'Add New Card' ਨੂੰ ਕਲਿੱਕ ਕਰੋ ਅਤੇ ਕਾਰਡ ਲਿਸ਼ਟ ਤੋਂ ਪਹਿਲਾਂ ਸੇਵ ਡੈਬਿਟ ਜਾਂ ਕ੍ਰੈਡਿਟ ਕਾਰਡ ਨੂੰ ਚੁਣੋ।
ਅਗਲੇ ਸਟੈੱਪ 'ਚ ਨਜ਼ਰ ਆਉਣ ਵਾਲੀ ਸਕ੍ਰੀਨ 'ਤੇ ਜ਼ਰੂਰੀ ਕਾਰਡ ਡਿਟੇਲਸ ਦਰਜ ਕਰੋ।
ਡੈਬਿਟ ਜਾਂ ਕ੍ਰੈਡਿਟ ਕਾਰਡ ਰਾਹੀਂ ਸੇਵਾ ਦਾ ਭੁਗਤਾਨ ਕਰਨ ਲਈ ਟੈਪ ਕਰਨ ਲਈ ਕਾਰਡ ਜਾਰੀ ਕਰਨ ਵਾਲੇ ਬੈਂਕ ਦੀਆਂ ਸਰਵਿਸ ਕੰਡੀਸ਼ਨਡ ਨੂੰ ਸਵੀਕਾਰ ਕਰੋ।
ਕਾਰਡ ਨਾਲ ਰਜਿਸਟਰਡ ਤੁਹਾਡੇ ਮੋਬਾਈਲ ਨੰਬਰ (ਜਾਂ ਈਮੇਲ ਆਈਡੀ) 'ਤੇ OTP ਆਵੇਗਾ ਅਤੇ ਇਸ ਨੂੰ ਸਬਮਿਟ ਕਰੋ।
ਇਸ ਪ੍ਰਕਿਰਿਆ ਨੂੰ ਪੂਰਾ ਕਰਨ ਤੋਂ ਬਾਅਦ 'ਟੈਪ ਟੂ ਪੇਅ' ਹੋਮ ਸਕ੍ਰੀਨ ਦੇ ਟਾਪ 'ਤੇ ਐਕਟੀਵੇਟਿਡ ਕਾਰਡ ਦਾ ਆਪਸ਼ਨ ਨਜ਼ਰ ਆਵੇਗਾ।
https://play.google.com/store/
https://apps.apple.com/in/app/