ਗੂਗਲ ਦੀ ਗਲਤੀ ਯੂਜ਼ਰਸ ਨੂੰ ਪਈ ਮਹਿੰਗੀ! 1.5 ਕਰੋੜ ਲੋਕਾਂ ਦੇ ਪਾਸਵਰਡ ਖਤਰੇ 'ਚ, ਜਾਣੋ ਪੂਰਾ ਮਾਮਲਾ
ਗੂਗਲ ਕ੍ਰੋਮ 'ਚ ਇਕ ਬੱਗ ਦੀ ਵਜ੍ਹਾ ਕਰਕੇ 1.5 ਕਰੋੜ ਵਿੰਡੋਜ਼ ਯੂਜ਼ਰਸ ਦੇ ਪਾਸਵਰਡ ਗਾਇਬ ਹੋ ਗਏ ਹਨ। ਇਸ ਬੱਗ ਵਿੱਚ ਮੈਡੀਕਲ, ਏਅਰਲਾਈਨਜ਼ ਅਤੇ ਬੈਂਕ ਵੀ ਪ੍ਰਭਾਵਿਤ ਹੋਏ ਹਨ।
Google Chrome Users Alert: ਗੂਗਲ ਕ੍ਰੋਮ ਵਿੱਚ ਇੱਕ ਬੱਗ ਕਰਕੇ ਲੱਖਾਂ ਵਿੰਡੋਜ਼ ਯੂਜ਼ਰਸ ਖ਼ਤਰੇ ਵਿੱਚ ਹਨ। ਇੱਕ ਰਿਪੋਰਟ ਸਾਹਮਣੇ ਆਈ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਵਿੰਡੋਜ਼ ਦੇ 1.5 ਕਰੋੜ ਯੂਜ਼ਰਸ ਦੇ ਪਾਸਵਰਡ ਗਾਇਬ ਹੋ ਗਏ ਹਨ। ਇਸ ਬੱਗ ਕਾਰਨ ਮੈਡੀਕਲ ਤੋਂ ਲੈ ਕੇ ਏਅਰਲਾਈਨਜ਼ ਅਤੇ ਬੈਂਕਾਂ ਤੱਕ ਹਰ ਚੀਜ਼ ਪ੍ਰਭਾਵਿਤ ਹੋਈ ਹੈ। ਇਹ ਬੱਗ ਗੂਗਲ ਕ੍ਰੋਮ ਦੇ M127 ਵਰਜ਼ਨ ਵਿੱਚ ਸੀ ਜੋ ਕਿ ਵਿੰਡੋਜ਼ ਦੇ ਲਈ ਹੈ। ਮੈਕ ਯੂਜ਼ਰਸ ਇਸ ਬੱਗ ਤੋਂ ਪ੍ਰਭਾਵਿਤ ਨਹੀਂ ਹੋਏ ਹਨ।
ਫੋਰਬਸ ਦੀ ਇੱਕ ਰਿਪੋਰਟ ਦੇ ਅਨੁਸਾਰ, ਗੂਗਲ ਕ੍ਰੋਮ ਦੇ Change in Product behaviour ਕਰਕੇ ਗੂਗਲ ਪਾਸਵਰਡ ਮੈਨੇਜਰ ਪ੍ਰਭਾਵਿਤ ਹੋਇਆ ਹੈ। ਉਪਭੋਗਤਾ ਪਾਸਵਰਡ ਨੂੰ ਸੁਰੱਖਿਅਤ ਕਰਨ ਅਤੇ ਆਟੋਫਿਲ ਕਰਨ ਲਈ ਗੂਗਲ ਪਾਸਵਰਡ ਮੈਨੇਜਰ ਦੀ ਵਰਤੋਂ ਕਰਦੇ ਹਨ। ਅਜਿਹੇ 'ਚ ਬੱਗ ਕਰਕੇ ਲੋਕ ਆਪਣੇ ਸੇਵ ਕੀਤੇ ਪਾਸਵਰਡ ਦੀ ਵਰਤੋਂ ਨਹੀਂ ਕਰ ਪਾ ਰਹੇ ਹਨ ਅਤੇ ਕੁਝ ਲੋਕ ਆਪਣੇ ਪਾਸਵਰਡ ਵੀ ਨਹੀਂ ਦੇਖ ਪਾ ਰਹੇ ਹਨ। ਇਹ ਘਟਨਾ 24-25 ਜੁਲਾਈ ਦੀ ਹੈ।
ਅਜਿਹੇ 'ਚ ਇਸ ਖਰਾਬੀ ਕਰਕੇ ਆਨਲਾਈਨ ਪਾਸਵਰਡ ਮੈਨੇਜਰ ਦੀ ਨਿਰਭਰਤਾ 'ਤੇ ਕਈ ਸਵਾਲ ਖੜ੍ਹੇ ਕਰ ਰਹੀ ਹੈ। ਜ਼ਿਆਦਾਤਰ ਉਪਭੋਗਤਾ ਆਨਲਾਈਨ ਪਾਸਵਰਡ ਅਤੇ ਆਟੋਫਿਲ 'ਤੇ ਨਿਰਭਰ ਹੁੰਦੇ ਹਨ, ਜਿਸ ਕਾਰਨ ਉਹ ਪਾਸਵਰਡ ਯਾਦ ਵੀ ਨਹੀਂ ਰੱਖ ਪਾਉਂਦੇ ਹਨ। ਇਸ ਤਰ੍ਹਾਂ 1.5 ਕਰੋੜ ਯੂਜ਼ਰਸ ਦੇ ਪਾਸਵਰਡ ਖਤਰੇ 'ਚ ਆ ਗਏ ਹਨ।