ਪੜਚੋਲ ਕਰੋ
Advertisement
Earth Day ਦੇ ਪੂਰੇ ਹੋਏ 50 ਸਾਲ, ਗੂਗਲ ਨੇ ‘ਮਧੂਮੱਖੀ’ ਨੂੰ ਸਮਰਪਿਤ ਕੀਤਾ ਆਪਣਾ ਡੂਡਲ
ਧਰਤੀ ਦਿਵਸ(Earth Day) ਇੱਕ ਸਲਾਨਾ ਸਮਾਗਮ ਹੈ ਜੋ ਕਿ ਅੱਜ ਯਾਨੀ 22 ਅਪ੍ਰੈਲ ਨੂੰ ਵਿਸ਼ਵ ਭਰ ‘ਚ ਵਾਤਾਵਰਣ ਸੁਰੱਖਿਆ ਲਈ ਮਨਾਇਆ ਜਾਂਦਾ ਹੈ । ਇਹ ਪਹਿਲੀ ਵਾਰ 1970 ‘ਚ ਮਨਾਇਆ ਗਿਆ ਸੀ। ਇਸ ਸਾਲ ਧਰਤੀ ਦਿਵਸ ਦੇ 50 ਸਾਲ ਪੂਰੇ ਹੋ ਗਏ ਹਨ ਜਿਥੇ ਇਸ ਦਾ ਥੀਮ ‘ਕਲਾਈਮੇਟ ਐਕਸ਼ਨ’ ਰੱਖਿਆ ਗਿਆ ਹੈ।
ਨਵੀਂ ਦਿੱਲੀ: ਧਰਤੀ ਦਿਵਸ(Earth Day) ਇੱਕ ਸਲਾਨਾ ਸਮਾਗਮ ਹੈ ਜੋ ਕਿ ਅੱਜ ਯਾਨੀ 22 ਅਪ੍ਰੈਲ ਨੂੰ ਵਿਸ਼ਵ ਭਰ ‘ਚ ਵਾਤਾਵਰਣ ਸੁਰੱਖਿਆ ਲਈ ਮਨਾਇਆ ਜਾਂਦਾ ਹੈ । ਇਹ ਪਹਿਲੀ ਵਾਰ 1970 ‘ਚ ਮਨਾਇਆ ਗਿਆ ਸੀ। ਇਸ ਸਾਲ ਧਰਤੀ ਦਿਵਸ ਦੇ 50 ਸਾਲ ਪੂਰੇ ਹੋ ਗਏ ਹਨ ਜਿਥੇ ਇਸ ਦਾ ਥੀਮ ‘ਕਲਾਈਮੇਟ ਐਕਸ਼ਨ’ ਰੱਖਿਆ ਗਿਆ ਹੈ। "ਧਰਤੀ ਦਿਵਸ ਜਾਂ Earth day" ਵਾਤਾਵਰਣ ਦੀ ਰੱਖਿਆ ਲਈ ਮਨਾਇਆ ਜਾਂਦਾ ਹੈ।
ਇਸ ਲਹਿਰ ਨੂੰ ਇਹ ਨਾਮ ਜੂਲੀਅਨ ਕੌਨੀਗ ਨੇ 1969 ‘ਚ ਦਿੱਤਾ ਸੀ। ਇਸਦੇ ਨਾਲ 22 ਅਪ੍ਰੈਲ ਇਸ ਨੂੰ ਮਨਾਉਣ ਲਈ ਚੁਣਿਆ ਗਿਆ ਸੀ। ਅੱਜ ਧਰਤੀ ਦਿਵਸ ਦੀ 50 ਵੀਂ ਵਰ੍ਹੇਗੰਢ 'ਤੇ ਗੂਗਲ ਨੇ ਆਪਣੀ ਡੂਡਲ ਨੂੰ ਮਧੂਮੱਖੀਆਂ ਨੂੰ ਸਮਰਪਿਤ ਕੀਤਾ ਹੈ, ਜੋ ਧਰਤੀ ਦੇ ਸਭ ਤੋਂ ਛੋਟੇ ਅਤੇ ਸਭ ਤੋਂ ਮਹੱਤਵਪੂਰਣ ਪ੍ਰਾਣੀ ਹਨ।
ਡੂਡਲ ‘ਚ "ਪਲੇ" ਆਪਸ਼ਨ ਬਟਨ ਨਾਲ ਮਧੂਮੱਖੀ ਵੀ ਹੈ। ਜਿਵੇਂ ਹੀ ਉਪਯੋਗਕਰਤਾ ਇਸ 'ਤੇ ਕਲਿਕ ਕਰਨਗੇ, ਇਕ ਛੋਟੀ ਜਿਹੀ ਵੀਡਿਓ ਪਲੇ ਹੋਵੇਗੀ, ਜੋ ਮਧੂ ਮੱਖੀਆਂ ਦੀ ਮਹੱਤਤਾ ਨੂੰ ਉਜਾਗਰ ਕਰਦੀ ਹੈ ਕਿਉਂਕਿ ਉਹ ਪਰਾਗਣ ਦੀ ਵਿਧੀ ਨਾਲ ਦੁਨੀਆ ਦੀਆਂ ਦੋ ਤਿਹਾਈ ਫਸਲਾਂ ਦਾ ਯੋਗਦਾਨ ਪਾਉਂਦੀਆਂ ਹਨ।
ਇਸ ਤੋਂ ਇਲਾਵਾ ਇਕ ਛੋਟੀ ਜਿਹੀ ਖੇਡ ਵੀ ਹੈ ਜਿਸ ‘ਚ ਉਪਭੋਗਤਾ ਮਧੂ ਮੱਖੀਆਂ ਅਤੇ ਸਾਡੇ ਗ੍ਰਹਿ ਬਾਰੇ ਮਜ਼ੇਦਾਰ ਤੱਥ ਸਿੱਖ ਸਕਦੇ ਹਨ ਕਿਵੇਂ ਮਧੂ ਮੱਖੀਆਂ ਫੁੱਲਾਂ 'ਤੇ ਬੈਠਦੀਆਂ ਹਨ ਅਤੇ ਜ਼ਿੰਦਗੀ ਨੂੰ ਅੱਗੇ ਵਧਾਉਂਦੀਆਂ ਹਨ। ਡੂਡਲ ਨੂੰ ਇਸ ਉਮੀਦ ਨਾਲ ਬਣਾਇਆ ਗਿਆ ਹੈ ਕਿ ਦੁਨੀਆ ਭਰ ਦੇ ਲੋਕ ਧਰਤੀ ਅਤੇ ਮਨੁੱਖਤਾ ‘ਤੇ ਮਧੂ ਮੱਖੀਆਂ ਦੀ ਮਹੱਤਤਾ ਨੂੰ ਸਮਝਦੇ ਹਨ।
ਇਹ ਵੀ ਪੜ੍ਹੋ :
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕ੍ਰਿਕਟ
ਜਲੰਧਰ
Advertisement