Google For India: ਗੂਗਲ ਨੇ ਲਿਆਂਦਾ ਕਮਾਲ ਦਾ ਫੀਚਰ, ਹੁਣ ਸਰਚ ਰਿਜ਼ਲਟ ਪੜ੍ਹਨ ਦੀ ਨਹੀਂ ਪਵੇਗੀ ਜ਼ਰੂਰਤ
ਗੂਗਲ ਵੱਲੋਂ ਲਿਆਂਦਾ ਗਿਆ ਫੀਚਰ ਡਰਾਈਵਿੰਗ ਦੌਰਾਨ ਕਾਫੀ ਕਾਰਗਰ ਸਾਬਤ ਹੋ ਸਕਦਾ ਹੈ ਕਿਉਂਕਿ ਡਰਾਈਵਿੰਗ ਦੌਰਾਨ ਤੁਹਾਨੂੰ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਤੁਹਾਨੂੰ ਸਕਰੀਨ ਵੱਲ ਦੇਖਣ ਦੀ ਜ਼ਰੂਰਤ ਨਹੀਂ ਪਵੇਗੀ।
Google For India: ਗੂਗਲ ਜਲਦ ਹੀ ਇਕ ਅਜਿਹਾ ਫੀਚਰ ਲੈ ਕੇ ਆਵੇਗਾ ਜਿਸ 'ਚ ਤੁਸੀਂ ਸਰਚ ਕੀਤੀ ਹੋਈ ਜਾਣਕਾਰੀ ਨੂੰ ਉੱਚੀ ਆਵਾਜ਼ 'ਚ ਸੁਣ ਸਕੋਗੇ। ਕੰਪਨੀ ਦੇ ਇਸ ਫੀਚਰ ਦਾ ਐਲਾਨ ਗੂਗਲ ਫੋਰ ਇੰਡੀਆ ਈਵੈਂਟ ਦੇ 7ਵੇਂ ਐਡੀਸ਼ਨ ਦੇ ਆਯੋਜਨ ਦੌਰਾਨ ਗੂਗਲ ਸਰਚ ਦੇ ਵਾਈਸ ਪ੍ਰੈਜੀਡੈਂਟ ਪਾਂਡੂ ਨਾਇਕ ਨੇ ਕੀਤਾ। ਆਨਲਾਈਨ ਕਰਵਾਏ ਜਾਂ ਰਹੇ ਇਸ ਪ੍ਰੋਗਰਾਮ 'ਚ ਕੰਪਨੀ ਨੇ ਕਈ ਹੋਰ ਫੀਚਰਜ਼ ਤੇ ਕੁਝ ਮਹੱਤਵਪੂਰਨ ਅਪਡੇਟ ਤੇ ਹੋਰ ਗੱਲਾਂ ਦਾ ਐਲਾਨ ਵੀ ਕੀਤਾ ਹੈ। ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ-
5 ਭਾਸ਼ਾਵਾਂ 'ਚ ਸੁਣ ਸਕੋਗੇ ਸਰਚ ਰਿਜ਼ਲਟ
ਗੂਗਲ ਦਾ ਇਹ ਗਲੋਬਲ ਫਸਟ ਫੀਚਰ ਉਨ੍ਹਾਂ ਲੋਕਾਂ ਨੂੰ ਧਿਆਨ 'ਚ ਰੱਖ ਕੇ ਲਿਆਂਦਾ ਜਾ ਰਿਹਾ ਹੈ ਜੋ ਸੂਚਨਾ ਨੂੰ ਸੁਣ ਕੇ ਸਮਝਣ 'ਚ ਅਸਹਿਜ ਮਹਿਸੂਸ ਕਰਦੇ ਹਨ। ਇਸ ਤਹਿਤ ਤੁਸੀਂ ਗੂਗਲ ਅਸਿਸਟੈਂਟ ਨਾਲ ਸਰਚ ਰਿਜ਼ਲਟ ਨੂੰ ਪੜ੍ਹਨ ਲਈ ਕਹਿ ਸਕਦੇ ਹੋ। ਇਹ ਫੀਚਰ ਡਰਾਈਵਿੰਗ ਦੌਰਾਨ ਕਾਫੀ ਕਾਰਗਰ ਸਾਬਤ ਹੋ ਸਕਦਾ ਹੈ ਕਿਉਂਕਿ ਡਰਾਈਵਿੰਗ ਦੌਰਾਨ ਤੁਹਾਨੂੰ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਤੁਹਾਨੂੰ ਸਕਰੀਨ ਵੱਲ ਦੇਖਣ ਦੀ ਜ਼ਰੂਰਤ ਨਹੀਂ ਪਵੇਗੀ ਅਜਿਹੇ 'ਚ ਗੂਗਲ ਅਸਿਸਟੈਂਟ ਬੋਲ ਕੇ ਹੀ ਸਾਰੀ ਜਾਣਕਾਰੀ ਤੁਹਾਡੇ ਤਕ ਆਸਾਨੀ ਨਾਲ ਪਹੁੰਚ ਦੇਵੇਗਾ। ਇਹੀ ਨਹੀਂ ਸਰਚ ਰਿਜ਼ਲਟ ਨੂੰ ਤੇਜ਼ ਆਵਾਜ਼ ਤੇ 5 ਭਾਸ਼ਾਵਾਂ 'ਚ ਸੁਣ ਸਕੋਗੇ।
ਜਿਨ੍ਹਾਂ ਲੋਕਾਂ ਨਹੀਂ ਹਨ ਅੱਖਾਂ, ਉਨ੍ਹਾਂ ਲਈ ਵੀ ਕਾਰਗਰ
ਗੂਗਲ ਦਾ ਇਹ ਫੀਚਰ ਉਨ੍ਹਾਂ ਲੋਕਾਂ ਲਈ ਵੀ ਕਾਫੀ ਉਪਯੋਗੀ ਹੋਵੇਗਾ ਜਿਨ੍ਹਾਂ ਦੀਆਂ ਅੱਖਾਂ ਖਰਾਬ ਹਨ ਤੇ ਉਹ ਦੇਖ ਨਹੀਂ ਸਕਦੇ ਹੁਣ ਉਹ ਹਰ ਤਰ੍ਹਾਂ ਦੀ ਜਾਣਕਾਰੀ ਸੁਣ ਸਕਣਗੇ।
ਇਨ੍ਹਾਂ ਦਾ ਵੀ ਹੋਇਆ ਐਲਾਨ
ਇਸ ਪ੍ਰੋਗਰਾਮ 'ਚ ਕੰਪਨੀ ਨੇ ਗੂਗਲ ਰਾਹੀਂ ਕੋਵਿਡ-19 ਵੈਕਸੀਨੇਸ਼ਨ ਲਈ ਸਲਾਟ ਬੁੱਕ ਕਰਨ ਦੀ ਸਹੂਲਤ ਮਿਲਣ ਦਾ ਵੀ ਐਲਾਨ ਕੀਤਾ ਹੈ।