Google Pixel 7a ਦੀ ਕੀਮਤ ਲਾਂਚ ਤੋਂ ਪਹਿਲਾਂ ਆਈ ਸਾਹਮਣੇ, ਇਸ ਕੀਮਤ ‘ਚ ਮਿਲੇਗਾ ਇਹ ਫੋਨ, ਜਾਣੋ ਸਪੇਕਸ
Google Pixel 7A Launch: ਗੂਗਲ ਹੁਣ ਤੋਂ ਕੁਝ ਘੰਟਿਆਂ ਬਾਅਦ Pixel 7a ਸਮਾਰਟਫੋਨ ਨੂੰ ਵਿਸ਼ਵ ਪੱਧਰ 'ਤੇ ਲਾਂਚ ਕਰਨ ਵਾਲਾ ਹੈ। ਇਸ ਸਮਾਰਟਫੋਨ ਨੂੰ ਕੱਲ ਭਾਰਤ 'ਚ ਲਾਂਚ ਕੀਤਾ ਜਾਵੇਗਾ।
Google Pixel 7A price: ਲਾਂਚ ਤੋਂ ਪਹਿਲਾਂ ਗੂਗਲ ਦੇ ਨਵੇਂ ਪਿਕਸਲ ਸਮਾਰਟਫੋਨ ਦੀ ਕੀਮਤ ਦਾ ਖੁਲਾਸਾ ਹੋ ਗਿਆ ਹੈ। ਕੰਪਨੀ ਅੱਜ ਗੂਗਲ ਪਿਕਸਲ ਸਮਾਰਟਫੋਨ ਨੂੰ ਗਲੋਬਲੀ ਲਾਂਚ ਕਰੇਗੀ। ਹੁਣ ਤੋਂ ਕੁਝ ਘੰਟਿਆਂ ਬਾਅਦ, ਕੈਲੀਫੋਰਨੀਆ ਵਿੱਚ ਗੂਗਲ ਦਾ ਐਨੂਅਲ ਡਿਵਲੈਪਰ ਈਵੈਂਟ ਆਯੋਜਿਤ ਕੀਤਾ ਜਾਵੇਗਾ। ਇਸ ਈਵੈਂਟ 'ਚ ਕਈ ਗੈਜੇਟਸ ਲਾਂਚ ਕੀਤੇ ਜਾਣਗੇ, ਜਿਨ੍ਹਾਂ 'ਚੋਂ ਇਕ Pixel 7a ਹੈ। ਇਸ ਸਮਾਰਟਫੋਨ ਦੀ ਕੀਮਤ ਲਾਂਚ ਤੋਂ ਪਹਿਲਾਂ ਹੀ ਪਤਾ ਲੱਗ ਗਈ ਹੈ।
ਇੰਨੀ ਹੈ ਕੀਮਤ
ਗਾਹਕ ਅਰਲੀ ਬਰਡ ਆਫਰ ਦੇ ਤਹਿਤ 39,999 ਰੁਪਏ 'ਚ Google Pixel 7a ਸਮਾਰਟਫੋਨ ਖਰੀਦ ਸਕਣਗੇ। HDFC ਬੈਂਕ ਦੇ ਕਾਰਡਾਂ 'ਤੇ ਗਾਹਕਾਂ ਨੂੰ 4 ਹਜ਼ਾਰ ਰੁਪਏ ਦੀ ਛੋਟ ਮਿਲੇਗੀ। ਸਮਾਰਟਫੋਨ ਦੀ ਇਹ ਕੀਮਤ ਡਿਸਕਾਊਂਟ ਤੋਂ ਬਾਅਦ ਹੈ। Pixel 7a ਤੋਂ ਇਲਾਵਾ ਅੱਜ ਕੰਪਨੀ Buds A ਸੀਰੀਜ਼ ਵੀ ਲਾਂਚ ਕਰਨ ਜਾ ਰਹੀ ਹੈ, ਜਿਸ ਦੀ ਕੀਮਤ ਭਾਰਤ 'ਚ 3,999 ਰੁਪਏ ਹੋਵੇਗੀ। ਲਾਂਚ ਤੋਂ ਪਹਿਲਾਂ ਇਸ ਕੀਮਤ ਦਾ ਖੁਲਾਸਾ ਮਸ਼ਹੂਰ ਟਿਪਸਟਰ ਅਭਿਸ਼ੇਕ ਯਾਦਵ ਨੇ ਆਪਣੇ ਟਵਿਟਰ ਅਕਾਊਂਟ ਰਾਹੀਂ ਕੀਤਾ ਹੈ। ਅਭਿਸ਼ੇਕ ਯਾਦਵ ਆਪਣੇ ਟਵਿੱਟਰ ਅਕਾਊਂਟ ਰਾਹੀਂ ਟੈਕ ਨਾਲ ਜੁੜੀਆਂ ਨਵੀਆਂ ਅਪਡੇਟਸ ਦਿੰਦੇ ਰਹਿੰਦੇ ਹਨ।
Breaking 😍
— Abhishek Yadav (@yabhishekhd) May 10, 2023
Google Pixel 7a starts from ₹39,999 INR in India price.#Google #Pixel7a #GoogleIO pic.twitter.com/6I3CrHS1nk
ਇਹ ਵੀ ਪੜ੍ਹੋ: Tech Knowledge: ਕੀ ਗਰਮੀਆਂ 'ਚ ਫੋਨ ਦੀ ਬੈਟਰੀ ਤੇਜ਼ੀ ਨਾਲ ਹੁੰਦੀ ਹੈ ਖਤਮ? ਕਈ ਸਾਰੇ ਲੋਕ ਸੱਚਾਈ ਤੋਂ ਨੇ ਅਣਜਾਣ
ਮਿਲਣਗੇ ਇਹ ਸਪੈਕਸ
ਹਰ ਫੋਨ ਦੀ ਤਰ੍ਹਾਂ ਗੂਗਲ ਪਿਕਸਲ 7ਏ ਸਮਾਰਟਫੋਨ ਦੇ ਸਪੈਕਸ ਵੀ ਲਾਂਚ ਤੋਂ ਪਹਿਲਾਂ ਲੀਕ ਹੋ ਗਏ ਹਨ। Pixel 7a ਸਮਾਰਟਫੋਨ 'ਚ 6.1-ਇੰਚ ਦੀ FHD ਪਲੱਸ ਡਿਸਪਲੇ ਹੋਵੇਗੀ ਜੋ 90hz ਦੀ ਰਿਫ੍ਰੈਸ਼ ਰੇਟ ਨੂੰ ਸਪੋਰਟ ਕਰੇਗੀ। ਇਸ ਤੋਂ ਪਹਿਲਾਂ ਲਾਂਚ ਕੀਤੇ ਗਏ Pixel 6a ਸਮਾਰਟਫੋਨ ਦੀ ਰਿਫ੍ਰੈਸ਼ ਰੇਟ 60hz ਸੀ। ਫੋਟੋਗ੍ਰਾਫੀ ਐਕਸਪੀਰੀਅੰਸ ਨੂੰ ਹੋਰ ਬਿਹਤਰ ਬਣਾਉਣ ਲਈ, ਕੈਮਰੇ ਨੂੰ Pixel 7a ਵਿੱਚ ਅੱਪਗ੍ਰੇਡ ਕੀਤਾ ਗਿਆ ਹੈ। ਇਸ 'ਚ ਤੁਹਾਨੂੰ ਡਿਊਲ ਕੈਮਰਾ ਸੈੱਟਅਪ ਮਿਲੇਗਾ ਜਿਸ 'ਚ 64MP ਵਾਈਡ ਕੈਮਰਾ ਅਤੇ 13MP ਅਲਟਰਾਵਾਈਡ ਕੈਮਰਾ ਹੋ ਸਕਦਾ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫਰੰਟ 'ਚ 13MP ਕੈਮਰਾ ਉਪਲੱਬਧ ਹੋਵੇਗਾ।
ਕੱਲ੍ਹ ਲਾਂਚ ਕੀਤਾ ਜਾਵੇਗਾ Nokia C22
ਕੱਲ੍ਹ ਨੋਕੀਆ ਭਾਰਤ ਵਿੱਚ ਇੱਕ ਸਸਤਾ ਸਮਾਰਟਫੋਨ ਲਾਂਚ ਕਰੇਗੀ। Nokia C22 ਇੱਕ ਬਜਟ ਸਮਾਰਟਫੋਨ ਹੋਵੇਗਾ ਜਿਸ ਨੂੰ 10 ਹਜ਼ਾਰ ਦੇ ਕਰੀਬ ਲਾਂਚ ਕੀਤਾ ਜਾ ਸਕਦਾ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ ਸਮਾਰਟਫੋਨ ਦੀ ਬੈਟਰੀ ਸਿੰਗਲ ਚਾਰਜ 'ਤੇ 3 ਦਿਨ ਤੱਕ ਚੱਲ ਸਕਦੀ ਹੈ। ਮੋਬਾਈਲ ਫੋਨ ਵਿੱਚ 2GB ਰੈਮ, 64GB ਇੰਟਰਨਲ ਸਟੋਰੇਜ, Octacore Unisoc SC9863A ਪ੍ਰੋਸੈਸਰ ਅਤੇ 5000 mAh ਦੀ ਬੈਟਰੀ ਮਿਲੇਗੀ।
ਇਹ ਵੀ ਪੜ੍ਹੋ: Twitter ਕਰਮਚਾਰੀ ਨੇ WhatsApp 'ਤੇ ਲਾਇਆ ਵੱਡਾ ਦੋਸ਼, ਫਿਰ ਮਸਕ ਨੇ ਇਸ 'ਚ ਲੱਭ ਲਿਆ ਆਪਣਾ ਫਾਇਦਾ