(Source: ECI/ABP News/ABP Majha)
Slow Smartphones: ਛਾਲਾਂ ਮਾਰਨ ਲੱਗੇਗਾ ਸਲੋਅ ਚੱਲਣ ਵਾਲਾ ਸਮਾਰਟਫੋਨ! Google ਨੇ ਦੱਸੀ ਕਮਾਲ ਦੀ Safe Mode ਟ੍ਰਿਕ
ਦੂਰ ਬੈਠੇ ਲੋਕਾਂ ਨਾਲ ਗੱਲ ਕਰਨ ਲਈ ਬਣਿਆ ਟੈਲੀਫੋਨ ਹੁਣ ਸਮਾਰਟਫੋਨ 'ਚ ਬਦਲ ਗਿਆ ਹੈ। ਇਸ ਦੇ ਜ਼ਰੀਏ ਕਾਲਿੰਗ ਤੋਂ ਇਲਾਵਾ ਕਈ ਕੰਮ ਕੀਤੇ ਜਾ ਸਕਦੇ ਹਨ।
Google Useful Trick Slow Smartphones: ਦੂਰ ਬੈਠੇ ਲੋਕਾਂ ਨਾਲ ਗੱਲ ਕਰਨ ਲਈ ਬਣਿਆ ਟੈਲੀਫੋਨ ਹੁਣ ਸਮਾਰਟਫੋਨ 'ਚ ਬਦਲ ਗਿਆ ਹੈ। ਇਸ ਦੇ ਜ਼ਰੀਏ ਕਾਲਿੰਗ ਤੋਂ ਇਲਾਵਾ ਕਈ ਕੰਮ ਕੀਤੇ ਜਾ ਸਕਦੇ ਹਨ। ਜਦੋਂ ਗੂਗਲ ਨੇ ਐਂਡਰੌਇਡ ਓਪਰੇਟਿੰਗ ਸਿਸਟਮ ਲਾਂਚ ਕੀਤਾ, ਤਾਂ ਇਹ ਸਮਾਰਟਫੋਨ ਦੀ ਦੁਨੀਆ ਵਿੱਚ ਇੱਕ ਤਰ੍ਹਾਂ ਦੀ ਕ੍ਰਾਂਤੀ ਸੀ। ਅੱਜ ਵੱਡੀ ਗਿਣਤੀ ਵਿੱਚ ਲੋਕ ਐਂਡਰਾਇਡ ਸਮਾਰਟਫ਼ੋਨ ਦੀ ਵਰਤੋਂ ਕਰ ਰਹੇ ਹਨ ਪਰ, ਉਨ੍ਹਾਂ ਨੂੰ ਸਭ ਤੋਂ ਵੱਡੀ ਸਮੱਸਿਆ ਇਹ ਆਉਂਦੀ ਹੈ ਕਿ ਕੁਝ ਸਮੇਂ ਬਾਅਦ ਉਨ੍ਹਾਂ ਦਾ ਫੋਨ ਸਲੋਅ ਹੋ ਜਾਂਦਾ ਹੈ।
ਜੇਕਰ ਤੁਹਾਡਾ ਜਾਂ ਤੁਹਾਡੇ ਕਿਸੇ ਜਾਣਕਾਰ ਦਾ ਫ਼ੋਨ ਸਲੋਅ ਹੋ ਗਿਆ ਹੈ, ਤਾਂ ਇਹ ਤੁਹਾਡੇ ਕੰਮ ਦੀ ਰਿਪੋਰਟ ਹੈ। ਜਿਨ੍ਹਾਂ ਲੋਕਾਂ ਦਾ ਫੋਨ ਸਲੋਅ ਹੋ ਗਿਆ ਹੈ ਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਉਨ੍ਹਾਂ ਦੇ ਫੋਨ ਦੀ ਜ਼ਿੰਦਗੀ ਦੇ ਅੰਤ ਦਾ ਸੰਕੇਤ ਹੈ, ਤਾਂ ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਦਰਅਸਲ, ਗੂਗਲ ਨੇ ਖੁਦ ਇੱਕ ਅਜਿਹੇ ਹੈਕ ਬਾਰੇ ਦੱਸਿਆ ਹੈ ਜਿਸ ਦੀ ਮਦਦ ਨਾਲ ਸਲੋਅ ਐਂਡਰਾਇਡ ਸਮਾਰਟਫੋਨ ਫਿਰ ਤੋਂ ਤੇਜ਼ੀ ਨਾਲ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਗੂਗਲ ਦੀ ਇਹ ਟ੍ਰਿਕ ਬਿਲਕੁਲ ਮੁਫਤ ਹੈ। ਜਾਣੋ ਗੂਗਲ ਦੀ ਕਿਹੜੀ ਟ੍ਰਿਕ ਹੈ ਜੋ ਸਲੋਅ ਫੋਨ ਨੂੰ ਤੇਜ਼ ਕਰ ਸਕਦੀ ਹੈ।
Safe Mode ਟ੍ਰਿਕ ਨਾਲ ਸਲੋਅ ਸਮਾਰਟਫੋਨ ਨੂੰ ਕਰੋ ਤੇਜ਼
ਸਲੋਅ ਫੋਨ ਦੀ ਰਫਤਾਰ ਵਧਾਉਣ ਲਈ ਕਈ ਟ੍ਰਿਕਸ ਹਨ ਪਰ ਗੂਗਲ ਦੀ ਇਹ ਟ੍ਰਿਕ ਕਾਫੀ ਕਾਰਗਰ ਸਾਬਤ ਹੋ ਸਕਦੀ ਹੈ। ਇਸ ਟ੍ਰਿਕ ਦਾ ਨਾਮ Safe Mode ਹੈ ਜੋ ਸਲੋਅ ਫੋਨ ਦੀ ਸਪੀਡ ਨੂੰ ਵਧਾ ਸਕਦੀ ਹੈ। ਇਹ ਟ੍ਰਿਕ ਦੱਸਦੀ ਹੈ ਕਿ ਕੋਈ ਐਪ ਸਮੱਸਿਆ ਦਾ ਕਾਰਨ ਬਣ ਰਹੀ ਹੈ ਤੇ ਉਸ ਐਪ ਦੀ ਪਛਾਣ ਵੀ ਕਰਦੀ ਹੈ। ਗੂਗਲ ਦੇ ਸਪੋਰਟ ਪੇਜ ਮੁਤਾਬਕ ਇਸ ਲਈ ਤੁਹਾਨੂੰ ਸਭ ਤੋਂ ਪਹਿਲਾਂ ਡਿਵਾਈਸ ਨੂੰ ਸੇਫ ਮੋਡ 'ਚ ਰੱਖਣਾ ਹੋਵੇਗਾ। ਇਸ ਨਾਲ ਡਾਊਨਲੋਡ ਕੀਤੀਆਂ ਸਾਰੀਆਂ ਐਪਾਂ ਬੰਦ ਹੋ ਜਾਣਗੀਆਂ।
ਹਰ ਕੰਪਨੀ Safe Mode ਵਿੱਚ ਜਾਣ ਲਈ ਵੱਖ-ਵੱਖ ਤਰੀਕੇ ਅਪਣਾਉਂਦੀ ਹੈ। ਇਸ ਲਈ ਤੁਹਾਨੂੰ ਆਪਣੀ ਕੰਪਨੀ ਦੀ ਵੈਬਸਾਈਟ 'ਤੇ ਜਾਂਚ ਕਰਨੀ ਚਾਹੀਦੀ ਹੈ ਕਿ ਤੁਹਾਡਾ ਫੋਨ Safe Mode ਵਿੱਚ ਕਿਵੇਂ ਜਾਵੇਗਾ। ਜੇਕਰ ਤੁਹਾਡਾ ਫ਼ੋਨ Safe Mode ਨੂੰ ਚਾਲੂ ਕਰਨ ਤੋਂ ਬਾਅਦ ਤੇਜ਼ੀ ਨਾਲ ਚੱਲਣਾ ਸ਼ੁਰੂ ਕਰਦਾ ਹੈ, ਤਾਂ ਇਸ ਦਾ ਮਤਲਬ ਹੈ ਕਿ ਕੋਈ ਐਪ ਤੁਹਾਡੇ ਫ਼ੋਨ ਦੀ ਕਾਰਗੁਜ਼ਾਰੀ ਨੂੰ ਪ੍ਰਭਾਵਿਤ ਕਰ ਰਹੀ ਹੈ। ਗੂਗਲ ਮੁਤਾਬਕ ਜੇਕਰ ਇਹ ਸਮੱਸਿਆ ਬਣੀ ਰਹਿੰਦੀ ਹੈ ਤਾਂ ਫੋਨ ਨੂੰ ਰੀਸਟਾਰਟ ਕਰੋ ਤੇ ਡਾਊਨਲੋਡ ਕੀਤੀਆਂ ਸਾਰੀਆਂ ਐਪਾਂ ਨੂੰ ਹਟਾ ਦਿਓ।
ਸਲੋਅ ਫੋਨ ਨੂੰ ਤੇਜ਼ ਕਰਨ ਲਈ ਇਨ੍ਹਾਂ ਤਰੀਕਿਆਂ ਦਾ ਪਾਲਣ ਕਰੋ
ਇਸ ਤੋਂ ਬਾਅਦ ਤੁਸੀਂ ਇਹ ਵੀ ਦੇਖ ਸਕੋਗੇ ਕਿ ਐਪ ਨੂੰ ਹਟਾਉਣ ਨਾਲ ਫੋਨ ਦੀ ਕਾਰਗੁਜ਼ਾਰੀ 'ਤੇ ਕੀ ਪ੍ਰਭਾਵ ਪਿਆ ਹੈ। ਇੱਕ ਵਾਰ ਜਦੋਂ ਤੁਸੀਂ ਸਮੱਸਿਆ ਵਾਲੇ ਐਪ ਦੀ ਪਛਾਣ ਕਰ ਲੈਂਦੇ ਹੋ, ਤਾਂ ਤੁਸੀਂ ਬਾਕੀ ਐਪਸ ਨੂੰ ਮੁੜ ਇੰਸਟਾਲ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਹਾਨੂੰ ਇਹ ਵੀ ਦੇਖਣਾ ਚਾਹੀਦਾ ਹੈ ਕਿ ਫੋਨ 'ਚ ਕੋਈ ਸਾਫਟਵੇਅਰ ਅਪਡੇਟ ਆਇਆ ਹੈ ਜਾਂ ਨਹੀਂ। ਜੇਕਰ ਅਪਡੇਟ ਆਇਆ ਹੈ ਤਾਂ ਫੋਨ ਨੂੰ ਲੇਟੈਸਟ ਸਾਫਟਵੇਅਰ 'ਤੇ ਅਪਡੇਟ ਕਰੋ। ਇਸ ਤੋਂ ਇਲਾਵਾ ਫੋਨ ਦੀ ਸਟੋਰੇਜ ਨੂੰ ਪੂਰੀ ਤਰ੍ਹਾਂ ਨਾਲ ਭਰ ਕੇ ਨਾ ਰੱਖੋ। ਇਸ ਕਾਰਨ ਵੀ ਫੋਨ ਸਲੋਅ ਹੋ ਸਕਦਾ ਹੈ।