ਪੜਚੋਲ ਕਰੋ

OTT Platforms: ਸਰਕਾਰ ਨੇ 18 OTT ਪਲੇਟਫਾਰਮਾਂ ਨੂੰ ਕੀਤਾ ਬਲਾਕ, ਦਿਖਾ ਰਹੇ ਸੀ ਅਸ਼ਲੀਲ ਸਮੱਗਰੀ

Government: ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ (I&B) ਨੇ ਇਤਰਾਜ਼ਯੋਗ ਅਤੇ ਅਸ਼ਲੀਲ ਸਮੱਗਰੀ ਨੂੰ ਉਤਸ਼ਾਹਿਤ ਕਰਨ ਵਾਲੇ OTT ਪਲੇਟਫਾਰਮਾਂ ਨੂੰ ਬਲਾਕ ਕਰ ਦਿੱਤਾ ਹੈ। ਅਜਿਹੇ 18 ਪਲੇਟਫਾਰਮਾਂ 'ਤੇ ਪਾਬੰਦੀ ਲਗਾਈ ਗਈ ਹੈ...

Government Blocks 18 OTT Platforms: OTT ਪਲੇਟਫਾਰਮਾਂ ਦੀ ਪ੍ਰਸਿੱਧੀ ਪਿਛਲੇ ਕੁਝ ਸਾਲਾਂ ਵਿੱਚ ਤੇਜ਼ੀ ਨਾਲ ਵਧੀ ਹੈ ਅਤੇ ਉਪਭੋਗਤਾ ਜਦੋਂ ਵੀ ਚਾਹੁਣ ਆਪਣੀ ਪਸੰਦੀਦਾ ਸਮੱਗਰੀ ਦੇਖ ਸਕਦੇ ਹਨ। ਹਾਲਾਂਕਿ, ਸਬਸਕ੍ਰਿਪਸ਼ਨ ਮਾਡਲ 'ਤੇ ਕੰਮ ਕਰਨ ਵਾਲੇ ਪਲੇਟਫਾਰਮਾਂ 'ਤੇ ਪੇਸ਼ ਕੀਤੀ ਜਾ ਰਹੀ ਸਮੱਗਰੀ ਦੀ ਨਿਗਰਾਨੀ ਕਰਨਾ ਮੁਸ਼ਕਲ ਰਿਹਾ ਹੈ। ਹੁਣ ਸਰਕਾਰ ਨੇ 18 ਅਜਿਹੇ OTT ਪਲੇਟਫਾਰਮਾਂ (OTT Platforms) ਖਿਲਾਫ਼ ਕਾਰਵਾਈ ਕੀਤੀ ਹੈ, ਜੋ ਅਸ਼ਲੀਲ ਅਤੇ ਇਤਰਾਜ਼ਯੋਗ ਵੀਡੀਓ ਸਮੱਗਰੀ ਦਿਖਾ ਰਹੇ ਸਨ।

ਕੇਂਦਰੀ ਮੰਤਰੀ ਅਨੁਰਾਗ ਠਾਕੁਰ ਲੰਬੇ ਸਮੇਂ ਤੋਂ ਅਜਿਹੇ ਪਲੇਟਫਾਰਮਾਂ (OTT Platforms) ਨੂੰ ਆਪਣੀ ਸਮੱਗਰੀ ਨੂੰ ਸੁਧਾਰਨ ਅਤੇ ਬਦਲਣ ਲਈ ਚੇਤਾਵਨੀ ਦੇ ਰਹੇ ਸਨ। ਹੁਣ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ (I&B) ਨੇ ਇਨ੍ਹਾਂ ਚੇਤਾਵਨੀਆਂ ਨੂੰ ਨਜ਼ਰਅੰਦਾਜ਼ ਕਰਨ ਲਈ ਸਬੰਧਤ ਏਜੰਸੀਆਂ ਦੇ ਨਾਲ ਮਿਲ ਕੇ 18 ਓਵਰ-ਦੀ-ਟਾਪ (OTT Platforms) ਪਲੇਟਫਾਰਮਾਂ ਨੂੰ ਬਲਾਕ ਕਰ ਦਿੱਤਾ ਹੈ। ਇਹ ਪਲੇਟਫਾਰਮ ਇਤਰਾਜ਼ਯੋਗ ਅਤੇ ਅਸ਼ਲੀਲ ਵੀਡੀਓ ਪ੍ਰਸਾਰਿਤ ਕਰ ਰਹੇ ਸਨ।

ਪੀਆਈਬੀ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਭਾਰਤ ਵਿੱਚ 19 ਵੈੱਬਸਾਈਟਾਂ, 10 ਐਪਾਂ ਅਤੇ ਇਨ੍ਹਾਂ ਨਾਲ ਸਬੰਧਤ 57 ਸੋਸ਼ਲ ਮੀਡੀਆ (Social Media) ਅਕਾਊਂਟਸ ਨੂੰ ਬਲਾਕ ਕਰ ਦਿੱਤਾ ਗਿਆ ਹੈ। ਬਲਾਕ ਕੀਤੀਆਂ ਐਪਸ ਵਿੱਚੋਂ ਸੱਤ ਗੂਗਲ ਪਲੇ ਸਟੋਰ ਤੇ ਤਿੰਨ ਐਪਲ ਐਪ ਸਟੋਰ ਉੱਤੇ ਸਨ। ਇਹ ਕਾਰਵਾਈ ਸੂਚਨਾ ਤਕਨਾਲੋਜੀ (ਆਈ.ਟੀ.) ਐਕਟ, 2000 ਨਾਲ ਸਬੰਧਤ ਨਿਯਮਾਂ ਤਹਿਤ ਕੀਤੀ ਗਈ ਹੈ।

ਸਰਕਾਰ ਨੇ OTT ਪਲੇਟਫਾਰਮਾਂ ਨੂੰ ਬਲਾਕ ਕਰਨ ਦਾ ਫੈਸਲਾ ਮੀਡੀਆ, ਮਨੋਰੰਜਨ, ਔਰਤਾਂ ਦੇ ਅਧਿਕਾਰਾਂ ਅਤੇ ਬਾਲ ਅਧਿਕਾਰਾਂ ਨਾਲ ਜੁੜੇ ਕਾਰਜਕਰਤਾਵਾਂ ਅਤੇ ਮਾਹਰਾਂ ਦੀ ਸਲਾਹ ਤੋਂ ਬਾਅਦ ਲਿਆ ਹੈ।

ਇਹ ਵੀ ਪੜ੍ਹੋ: WhatsApp: ਵਟਸਐਪ ਉਪਭੋਗਤਾਵਾਂ ਲਈ ਖੁਸ਼ਖਬਰੀ, ਹੁਣ ਕੋਈ ਵੀ ਨਹੀਂ ਲੈ ਸਕੇਗਾ ਪ੍ਰੋਫਾਈਲ ਫੋਟੋ ਦਾ ਸਕਰੀਨ ਸ਼ਾਟ

ਸਰਕਾਰ ਦੁਆਰਾ ਬਲਾਕ ਕੀਤੇ ਗਏ ਪਲੇਟਫਾਰਮਾਂ ਦੀ ਸੂਚੀ ਵਿੱਚ Dreams Films, Voovi, Yessma, Uncut Adda, Tri Flicks, X Prime, Neon X VIP, Besharams, Hunters, Rabbit, Xtramood, Nuefliks, MoodX, Mojflix, Hot Shots VIP, Fugi, Chikooflix ਅਤੇ ਪ੍ਰਾਈਮ ਪਲੇ ਸ਼ਾਮਲ ਹਨ। ਇਨ੍ਹਾਂ ਵਿੱਚੋਂ ਇੱਕ ਐਪ ਨੂੰ 1 ਕਰੋੜ ਤੋਂ ਵੱਧ ਵਾਰ ਡਾਊਨਲੋਡ ਕੀਤਾ ਗਿਆ ਸੀ।

ਇਹ ਵੀ ਪੜ੍ਹੋ: DA ਵਧ ਕੇ ਹੋਇਆ 50 ਫੀਸਦੀ, ਸਰਕਾਰੀ ਕਰਮਚਾਰੀ ਹੋ ਤਾਂ ਜਾਣੋ ਇਹ 6 ਜ਼ਰੂਰੀ ਗੱਲਾਂ, ਕਿੰਨੀ ਵਧੀ ਤਨਖਾਹ

ਟਾਪ ਹੈਡਲਾਈਨ

Black Friday Sale 2026: ਆਈਫੋਨ 17 ਦੀਆਂ ਡਿੱਗੀਆਂ ਕੀਮਤਾਂ, ਜਾਣੋ ਕਿੱਥੇ ਕਿੰਨਾ ਮਿਲ ਰਿਹਾ ਡਿਸਕਾਊਂਟ? 13,000 ਤੱਕ ਦੀ ਛੋਟ...
ਆਈਫੋਨ 17 ਦੀਆਂ ਡਿੱਗੀਆਂ ਕੀਮਤਾਂ, ਜਾਣੋ ਕਿੱਥੇ ਕਿੰਨਾ ਮਿਲ ਰਿਹਾ ਡਿਸਕਾਊਂਟ? 13,000 ਤੱਕ ਦੀ ਛੋਟ...
 WhatsApp Travel eSIM : ਵਿਦੇਸ਼ ਜਾਣ ਵਾਲਿਆਂ ਲਈ ਵੱਡੀ ਖ਼ਬਰ! WhatsApp ਲਿਆ ਰਿਹਾ ਨਵਾਂ ਫੀਚਰ 
 WhatsApp Travel eSIM : ਵਿਦੇਸ਼ ਜਾਣ ਵਾਲਿਆਂ ਲਈ ਵੱਡੀ ਖ਼ਬਰ! WhatsApp ਲਿਆ ਰਿਹਾ ਨਵਾਂ ਫੀਚਰ 
Vivo X500 Series Launch : ਕੈਮਰੇ ਤੋਂ ਬੈਟਰੀ ਤੱਕ ਵੱਡਾ ਅਪਗ੍ਰੇਡ, ਅੱਜ ਲਾਂਚ ਹੋਣਗੇ Vivo ਦੇ 3 ਫੋਨ
Vivo X500 Series Launch : ਕੈਮਰੇ ਤੋਂ ਬੈਟਰੀ ਤੱਕ ਵੱਡਾ ਅਪਗ੍ਰੇਡ, ਅੱਜ ਲਾਂਚ ਹੋਣਗੇ Vivo ਦੇ 3 ਫੋਨ
Black Friday Sale 2026 : ਭਲਕੇ ਲੱਗੇਗੀ ਬਲੈਕ ਫ੍ਰਾਈਡੇ ਸੇਲ, ਜਾਣੋ ਕਿੱਥੇ ਕਿੰਨਾ ਮਿਲ ਰਿਹਾ ਡਿਸਕਾਊਂਟ?
Black Friday Sale 2026 : ਭਲਕੇ ਲੱਗੇਗੀ ਬਲੈਕ ਫ੍ਰਾਈਡੇ ਸੇਲ, ਜਾਣੋ ਕਿੱਥੇ ਕਿੰਨਾ ਮਿਲ ਰਿਹਾ ਡਿਸਕਾਊਂਟ?

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Big Action: ਸਰਕਾਰ ਵੱਲੋਂ ਵੱਡਾ ਐਕਸ਼ਨ, ਸ਼ਰਾਬ ਦੀਆਂ 23 ਦੁਕਾਨਾਂ ਕੀਤੀਆਂ ਬੰਦ, 52 ਹੋਰ 'ਤੇ...
Big Action: ਸਰਕਾਰ ਵੱਲੋਂ ਵੱਡਾ ਐਕਸ਼ਨ, ਸ਼ਰਾਬ ਦੀਆਂ 23 ਦੁਕਾਨਾਂ ਕੀਤੀਆਂ ਬੰਦ, 52 ਹੋਰ 'ਤੇ...
MC Election: ਚੋਣਾਂ 'ਚ ਟਿਕਟ ਨਾ ਮਿਲਣ 'ਤੇ ਕਈ ਸੀਨੀਅਰ ਆਗੂ ਨਾਰਾਜ਼, ਭਾਜਪਾ-ਕਾਂਗਰਸ ਦੇ ਬਾਗ਼ੀ ਆਜ਼ਾਦ ਉਮੀਦਵਾਰਾਂ ਵਜੋਂ ਚੋਣ ਲੜਨਗੇ, ਕਈ ਵਾਰਡਾਂ 'ਚ ਵਿਗੜ ਸਕਦਾ...
ਚੋਣਾਂ 'ਚ ਟਿਕਟ ਨਾ ਮਿਲਣ 'ਤੇ ਕਈ ਸੀਨੀਅਰ ਆਗੂ ਨਾਰਾਜ਼, ਭਾਜਪਾ-ਕਾਂਗਰਸ ਦੇ ਬਾਗ਼ੀ ਆਜ਼ਾਦ ਉਮੀਦਵਾਰਾਂ ਵਜੋਂ ਚੋਣ ਲੜਨਗੇ, ਕਈ ਵਾਰਡਾਂ 'ਚ ਵਿਗੜ ਸਕਦਾ...
Punjab Weather Update: ਪੰਜਾਬ ਦੇ 13 ਜ਼ਿਲ੍ਹਿਆਂ 'ਚ ਅੱਜ ਸੰਘਣੀ ਧੁੰਦ ਦਾ ਅਲਰਟ, ਚੰਡੀਗੜ੍ਹ 'ਚ ਸਵੇਰੇ-ਸ਼ਾਮ ਠੰਡ, ਮੀਂਹ ਨੂੰ ਲੈ ਕੇ ਜਾਣੋ ਮੌਸਮ ਵਿਭਾਗ ਦੀ ਤਾਜ਼ਾ ਅਪਡੇਟ... 
ਪੰਜਾਬ ਦੇ 13 ਜ਼ਿਲ੍ਹਿਆਂ 'ਚ ਅੱਜ ਸੰਘਣੀ ਧੁੰਦ ਦਾ ਅਲਰਟ, ਚੰਡੀਗੜ੍ਹ 'ਚ ਸਵੇਰੇ-ਸ਼ਾਮ ਠੰਡ, ਮੀਂਹ ਨੂੰ ਲੈ ਕੇ ਜਾਣੋ ਮੌਸਮ ਵਿਭਾਗ ਦੀ ਤਾਜ਼ਾ ਅਪਡੇਟ... 
Zodiac Sign: ਇਨ੍ਹਾਂ 4 ਰਾਸ਼ੀ ਵਾਲਿਆਂ 'ਤੇ ਨੋਟਾਂ ਦੀ ਹੋਏਗੀ ਬਰਸਾਤ! ਧਨਦੌਲਤ ਲਈ ਖੁੱਲ੍ਹਣਗੇ ਨਵੇਂ ਰਾਹ, ਵਿਆਹ ਸੰਬੰਧੀ ਆਉਣਗੇ ਪ੍ਰਸਤਾਵ; ਜਾਣੋ ਕੌਣ ਖੁਸ਼ਕਿਸਮਤ?
ਇਨ੍ਹਾਂ 4 ਰਾਸ਼ੀ ਵਾਲਿਆਂ 'ਤੇ ਨੋਟਾਂ ਦੀ ਹੋਏਗੀ ਬਰਸਾਤ! ਧਨਦੌਲਤ ਲਈ ਖੁੱਲ੍ਹਣਗੇ ਨਵੇਂ ਰਾਹ, ਵਿਆਹ ਸੰਬੰਧੀ ਆਉਣਗੇ ਪ੍ਰਸਤਾਵ; ਜਾਣੋ ਕੌਣ ਖੁਸ਼ਕਿਸਮਤ?
Punjab Dense Fog Alert: ਪੰਜਾਬ ਵਾਸੀਆਂ ਨੂੰ ਸੰਘਣੀ ਧੁੰਦ ਕਰੇਗੀ ਪਰੇਸ਼ਾਨ, ਜਾਣੋ ਕਿੰਨੇ ਦਿਨਾਂ ਤੱਕ ਆਵਾਜਾਈ ਹੋਏਗੀ ਪ੍ਰਭਾਵਿਤ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ...
ਪੰਜਾਬ ਵਾਸੀਆਂ ਨੂੰ ਸੰਘਣੀ ਧੁੰਦ ਕਰੇਗੀ ਪਰੇਸ਼ਾਨ, ਜਾਣੋ ਕਿੰਨੇ ਦਿਨਾਂ ਤੱਕ ਆਵਾਜਾਈ ਹੋਏਗੀ ਪ੍ਰਭਾਵਿਤ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ...
Big Blast: ਜ਼ੋਰਦਾਰ ਧਮਾਕੇ ਨਾਲ ਕੰਬਿਆ ਇਹ ਇਲਾਕਾ, ਪੈ ਗਿਆ ਚੀਕ-ਚਿਹਾੜਾ, 6 ਵਿਦਿਆਰਥੀਆਂ ਦੀ ਦਰਦਨਾਕ ਮੌਤ, 97 ਤੋਂ ਵੱਧ ਜ਼ਖ਼ਮੀ...
ਜ਼ੋਰਦਾਰ ਧਮਾਕੇ ਨਾਲ ਕੰਬਿਆ ਇਹ ਇਲਾਕਾ, ਪੈ ਗਿਆ ਚੀਕ-ਚਿਹਾੜਾ, 6 ਵਿਦਿਆਰਥੀਆਂ ਦੀ ਦਰਦਨਾਕ ਮੌਤ, 97 ਤੋਂ ਵੱਧ ਜ਼ਖ਼ਮੀ...
Punjab News: ਲੁਧਿਆਣਾ ਦੇ ਨਾਮੀ ਕਾਰੋਬਾਰੀ ਦਾ ਕਤਲ, ਮਾਮਲੇ 'ਚ ਹੋਇਆ ਵੱਡਾ ਖੁਲਾਸਾ, ਬਠਿੰਡਾ 'ਚ ਸੁੱਟੀ ਮ੍ਰਿਤਕ ਦੇਹ; ਰਾਜਸਥਾਨ 'ਚ ਠਿਕਾਣੇ ਲਗਾਇਆ ਸੋਨਾ...
ਲੁਧਿਆਣਾ ਦੇ ਨਾਮੀ ਕਾਰੋਬਾਰੀ ਦਾ ਕਤਲ, ਮਾਮਲੇ 'ਚ ਹੋਇਆ ਵੱਡਾ ਖੁਲਾਸਾ, ਬਠਿੰਡਾ 'ਚ ਸੁੱਟੀ ਮ੍ਰਿਤਕ ਦੇਹ; ਰਾਜਸਥਾਨ 'ਚ ਠਿਕਾਣੇ ਲਗਾਇਆ ਸੋਨਾ...
Municipal Elections 2026: ਅੱਜ ਨਗਰ ਨਿਗਮ ਦੀਆਂ ਚੋਣਾਂ, EVM ਰਾਹੀਂ ਪੈਣਗੀਆਂ ਵੋਟਾਂ, 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ ਵੋਟਿੰਗ
Municipal Elections 2026: ਅੱਜ ਨਗਰ ਨਿਗਮ ਦੀਆਂ ਚੋਣਾਂ, EVM ਰਾਹੀਂ ਪੈਣਗੀਆਂ ਵੋਟਾਂ, 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ ਵੋਟਿੰਗ
Embed widget