ਪੜਚੋਲ ਕਰੋ
Advertisement
Google ਤੇ Facebook ‘ਤੇ ਇਸ਼ਤਿਹਾਰਾਂ ਨਾਲ ਮੋਦੀ ਸਰਕਾਰ ਨੂੰ ਮੋਟੀ ਕਮਾਈ
ਗੂਗਲ ਤੇ ਫੇਸਬੁੱਕ ਜਿਹੇ ਡਿਜੀਟਲ ਐਡਵਰਟਾਈਜਿੰਗ ਪਲੇਟਫਾਰਮ ‘ਤੇ ਭਾਰਤੀ ਕੰਪਨੀਆਂ ਵੱਲੋਂ ਦਿੱਤੇ ਗਏ ਇਸ਼ਤਿਹਾਰਾਂ ਨਾਲ ਭਾਰਤ ਸਰਕਾਰ ਨੂੰ ਹਾਸਲ ਹੋਣ ਵਾਲੇ ਟੈਕਸ ‘ਚ 59% ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਗੱਲ ਦੀ ਜਾਣਕਾਰੀ ਇੱਕ ਅਧਿਕਾਰੀ ਨੇ ਦਿੱਤੀ ਹੈ।
ਨਵੀਂ ਦਿੱਲੀ: ਗੂਗਲ ਤੇ ਫੇਸਬੁੱਕ ਜਿਹੇ ਡਿਜੀਟਲ ਐਡਵਰਟਾਈਜਿੰਗ ਪਲੇਟਫਾਰਮ ‘ਤੇ ਭਾਰਤੀ ਕੰਪਨੀਆਂ ਵੱਲੋਂ ਦਿੱਤੇ ਗਏ ਇਸ਼ਤਿਹਾਰਾਂ ਨਾਲ ਭਾਰਤ ਸਰਕਾਰ ਨੂੰ ਹਾਸਲ ਹੋਣ ਵਾਲੇ ਟੈਕਸ ‘ਚ 59% ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਗੱਲ ਦੀ ਜਾਣਕਾਰੀ ਇੱਕ ਅਧਿਕਾਰੀ ਨੇ ਦਿੱਤੀ ਹੈ। ਇਹ ਅੰਕੜੇ ਇਸ ਸਾਲ ਦੇ ਮਾਰਚ ਮਹੀਨੇ ਤਕ ਦੇ ਹਨ।
ਅਧਿਕਾਰੀ ਨੇ ਦੱਸਿਆ, “ਇਨ੍ਹਾਂ ਡਿਜੀਟਲ ਐਡਵਰਟਾਈਜ਼ਿੰਗ ਪਲੇਟਫਾਰਮ ਰਾਹੀਂ ਟੈਕਸ ਡਿਪਾਰਟਮੈਂਟ ਨੇ ਬੀਤੇ ਵਿੱਤੀ ਸਾਲ ‘ਚ 939 ਕਰੋੜ ਰੁਪਏ ਇਕੱਠਾ ਕੀਤੇ। ਜਦਕਿ ਇਸ ਨਾਲ ਪਿਛਲੇ ਸਾਲ 590 ਕਰੋੜ ਰੁਪਏ ਹਾਸਲ ਕੀਤੇ ਸੀ।”
ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਬੀਤੇ ਸਾਲ ‘ਚ ਭਾਰਤੀ ਕੰਪਨੀਆਂ ਨੇ ਫੇਸਬੁਕ ਤੇ ਗੂਗਲ ਜਿਹੇ ਡਿਜੀਟਲ ਪਲੇਟਫਾਰਮ ਨੂੰ ਇਸ਼ਤਿਹਾਰ ਪ੍ਰਕਾਸ਼ਿਤ ਕਰਨ ਲਈ ਘੱਟੋ ਘੱਟ 15,650 ਕਰੋੜ ਰੁਪਏ ਦਿੱਤੇ। ਇਸ ਨਾਲ ਪਿਛਲੇ ਸਾਲ ਤਕਰੀਬਨ 9800 ਕਰੋੜ ਰੁਪਏ ਭਾਰਤੀ ਕੰਪਨੀਆਂ ਦੇ ਇਸ਼ਤਿਹਾਰ ਪ੍ਰਕਾਸ਼ਤ ਕਰਨ ਦੇ ਖ਼ਰਚ ਕੀਤੇ ਸੀ।
ਐਡਵਾਈਜਰੀ ਫਰਮ ਟ੍ਰਾਂਜੈਕਸ਼ਨ ਸਕਵਾਇਰ ਦੇ ਸੰਸਥਾਪਕ ਗਿਰੀਸ਼ ਵਨਵਾਰੀ ਨੇ ਕਿਹਾ, “ਇਸ ਖੇਤਰ ਨਾਲ ਡਿਜੀਟਲ ਅਰਥਵਿਵਸਥਾ ਦੇ ਨਾਲ-ਨਾਲ ਟੈਕਸ ਮਾਲੀਆ ‘ਚ ਹੋਰ ਵਧੇਰੇ ਵਾਧਾ ਹੋਣ ਦੀ ਸੰਭਾਵਨਾ ਹੈ।”
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਵਿਸ਼ਵ
ਪੰਜਾਬ
Advertisement