(Source: ECI/ABP News)
Alert! ਸਰਕਾਰ ਦੀ ਵਾਰਨਿੰਗ, ਇਨ੍ਹਾਂ ਨੰਬਰਾਂ ਤੋਂ ਆਵੇ ਕਾਲ ਤਾਂ ਭੁੱਲ ਕੇ ਵੀ ਨਾ ਕਰੋ ਗਲਤੀ, ਵੱਡੇ ਸਕੈਮ ਦਾ ਖਤਰਾ
ਸਰਕਾਰ ਨੇ ਫਰਜ਼ੀ ਅੰਤਰਰਾਸ਼ਟਰੀ ਕਾਲਾਂ ਤੋਂ ਸਾਵਧਾਨ ਰਹਿਣ ਲਈ ਕਿਹਾ ਹੈ, ਜਿਸ ਵਿੱਚ +77, +89, +85, +86, +84 ਆਦਿ ਤੋਂ ਸ਼ੁਰੂ ਹੋਣ ਵਾਲੇ ਨੰਬਰ ਸ਼ਾਮਲ ਹਨ। ਇਹ ਕਾਲ ਕਰਨ ਵਾਲੇ ਸਾਈਬਰ ਅਪਰਾਧੀ ਹਨ।

ਸਰਕਾਰ ਸਮੇਂ-ਸਮੇਂ 'ਤੇ ਲੋਕਾਂ ਨੂੰ ਜਾਗਰੂਕ ਕਰਦੀ ਰਹਿੰਦੀ ਹੈ ਅਤੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਆਪਣੇ ਪੱਧਰ 'ਤੇ ਕੰਮ ਵੀ ਕਰਦੀ ਹੈ। ਕੁਝ ਦਿਨ ਪਹਿਲਾਂ ਸਰਕਾਰ ਵੱਲੋਂ ਕੁਝ ਨੰਬਰ ਜਾਰੀ ਕੀਤੇ ਗਏ ਸਨ ਅਤੇ ਲੋਕਾਂ ਨੂੰ ਅਜਿਹੇ ਨੰਬਰਾਂ ਤੋਂ ਆਉਣ ਵਾਲੀਆਂ ਕਾਲਾਂ ਦਾ ਜਵਾਬ ਨਾ ਦੇਣ ਲਈ ਕਿਹਾ ਗਿਆ ਸੀ। ਇਹ ਕੁਝ ਅੰਤਰਰਾਸ਼ਟਰੀ ਨੰਬਰ ਹਨ, ਜੋ ਕਿ ਠੱਗੀ ਦੇ ਲਈ ਲੋਕਾਂ ਨੂੰ ਫੋਨ ਕਰਦੇ ਹਨ
ਕਿਹੜੇ ਨੰਬਰਾਂ ਤੋਂ ਰਹਿਣਾ ਚਾਹੀਦਾ ਸਾਵਧਾਨ?
ਸਰਕਾਰ ਦੇ ਦੂਰਸੰਚਾਰ ਵਿਭਾਗ ਨੇ ਲੋਕਾਂ ਨੂੰ ਅੰਤਰਰਾਸ਼ਟਰੀ ਫਰਾਡ ਕਾਲਾਂ ਬਾਰੇ ਅਲਰਟ ਕਰਦਿਆਂ ਹੋਇਆਂ ਕਿਹਾ ਸੀ ਅਤੇ ਉਨ੍ਹਾਂ ਨੂੰ +77, +89, +85, +86, +84 ਆਦਿ ਤੋਂ ਸ਼ੁਰੂ ਹੋਣ ਵਾਲੇ ਫੋਨ ਨੰਬਰਾਂ ਤੋਂ ਆਉਣ ਵਾਲੀਆਂ ਕਾਲਾਂ ਦਾ ਜਵਾਬ ਨਾ ਦੇਣ ਲਈ ਕਿਹਾ ਸੀ। ਵਿਭਾਗ ਨੇ ਕਿਹਾ ਕਿ ਜੇਕਰ ਕਿਸੇ ਨੂੰ ਅਜਿਹੇ ਨੰਬਰਾਂ ਤੋਂ ਕਾਲ ਆਉਂਦੀ ਹੈ, ਤਾਂ ਇਸ ਬਾਰੇ sancharsaathi.gov.in 'ਤੇ ਸੂਚਿਤ ਕਰੋ ਅਤੇ ਅਜਿਹੇ ਨੰਬਰਾਂ ਨੂੰ ਬਲਾਕ ਕਰਨ ਅਤੇ ਦੂਜਿਆਂ ਨੂੰ ਬਚਾਉਣ ਵਿੱਚ ਵਿਭਾਗ ਦੀ ਮਦਦ ਕਰੋ।
ਸਰਕਾਰ ਕੱਸ ਰਹੀ ਲਗਾਮ
ਦਰਅਸਲ, ਸਰਕਾਰ ਦੇਸ਼ ਦੇ ਅੰਦਰੋਂ ਫਰਜ਼ੀ ਕਾਲ ਕਰਨ ਵਾਲੇ ਲੋਕਾਂ ਖਿਲਾਫ ਲਗਾਤਾਰ ਕਾਰਵਾਈ ਕਰ ਰਹੀ ਹੈ। 15 ਨਵੰਬਰ, 2024 ਤੱਕ, ਸਰਕਾਰ ਨੇ 6.69 ਲੱਖ ਸਿਮ ਕਾਰਡ ਅਤੇ 1,32,000 IMEI ਨੰਬਰਾਂ ਨੂੰ 'ਬਲਾਕ' ਕਰ ਦਿੱਤਾ ਸੀ। ਸਾਈਬਰ ਅਪਰਾਧਾਂ ਨਾਲ ਨਜਿੱਠਣ ਲਈ ਸਰਕਾਰ ਦੀ ਵਿਆਪਕ ਰਣਨੀਤੀ ਦੇ ਹਿੱਸੇ ਵਜੋਂ ਅਜਿਹੇ ਯਤਨ ਕੀਤੇ ਜਾ ਰਹੇ ਹਨ। ਅਜਿਹੇ 'ਚ ਸਾਈਬਰ ਠੱਗ ਅੰਤਰਰਾਸ਼ਟਰੀ ਨੰਬਰਾਂ ਦੀ ਮਦਦ ਨਾਲ ਕਾਲ ਕਰਕੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਸਾਈਬਰ ਅਪਰਾਧੀਆਂ ਤੋਂ ਰਹੋ ਸੁਚੇਤ
ਤੁਹਾਨੂੰ ਦੱਸ ਦਈਏ ਕਿ ਦੇਸ਼ ਵਿੱਚ ਸਾਈਬਰ ਅਪਰਾਧ ਲਗਾਤਾਰ ਵੱਧ ਰਹੇ ਹਨ। ਇਨ੍ਹਾਂ ਤੋਂ ਬਚਣ ਲਈ, ਸ਼ੱਕੀ ਫੋਨ ਕਾਲਾਂ ਅਤੇ ਮੈਸੇਜ ਦਾ ਜਵਾਬ ਨਾ ਦਿਓ। ਫ਼ੋਨ 'ਤੇ OTP ਆਦਿ ਵਰਗੀ ਸੰਵੇਦਨਸ਼ੀਲ ਜਾਣਕਾਰੀ ਕਿਸੇ ਨੂੰ ਵੀ ਨਾ ਦਿਓ। ਇਸੇ ਤਰ੍ਹਾਂ ਫੋਨ 'ਤੇ ਮਿਲੇ ਕਿਸੇ ਵੀ ਸ਼ੱਕੀ ਲਿੰਕ ਜਾਂ ਈਮੇਲ ਨੂੰ ਨਾ ਖੋਲ੍ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
