Anxiety Depression And Memory Loss Due To Mobile: ਅੱਜ ਕੱਲ੍ਹ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਮਾਪਿਆਂ ਕੋਲ ਆਪਣੇ ਬੱਚਿਆਂ ਲਈ ਜ਼ਿਆਦਾ ਸਮਾਂ ਨਹੀਂ ਹੈ। ਅਜਿਹੇ 'ਚ ਜਦੋਂ ਕੋਈ ਛੋਟਾ ਬੱਚਾ ਰੋਂਦਾ ਹੈ ਤਾਂ ਅਸੀਂ ਉਸ ਨੂੰ ਚੁੱਪ ਕਰਾਉਣ ਲਈ ਮੋਬਾਈਲ ਫੜਾ ਦਿੰਦੇ ਹਾਂ। ਜੇਕਰ ਬੱਚਾ ਨਹੀਂ ਖਾ ਰਿਹਾ ਹੈ ਤਾਂ ਉਸ ਨੂੰ ਖੁਆਉਣ ਲਈ ਅਸੀਂ ਉਸ ਨੂੰ ਮੋਬਾਈਲ 'ਤੇ ਕਾਰਟੂਨ ਜਾਂ ਵੀਡੀਓ ਲਗਾ ਕੇ ਬਿਠਾ ਦਿੰਦੇ ਹਾਂ। ਇਸ ਕਾਰਨ ਬੱਚਾ ਖਾਣਾ ਖਾ ਲੈਂਦਾ ਹੈ ਜਾਂ ਫਿਰ ਚੁੱਪ ਹੋ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਉਸ ਨੂੰ ਮੋਬਾਈਲ ਦੀ ਆਦਤ ਪਾ ਕੇ ਤੁਸੀਂ ਉਸ ਦੇ ਭਵਿੱਖ ਨਾਲ ਖੇਡ ਰਹੇ ਹੋ। ਮੋਬਾਈਲ ਦੀ ਲਤ ਨਸ਼ੇ ਵਾਂਗ ਹੈ। ਜਿਸ ਤਰ੍ਹਾਂ ਨਸ਼ੇ ਦੇ ਆਦੀ ਵਿਅਕਤੀ ਨੂੰ ਨਸ਼ੇ ਤੋਂ ਬਿਨਾਂ ਸ਼ਾਂਤੀ ਨਹੀਂ ਮਿਲਦੀ, ਉਸੇ ਤਰ੍ਹਾਂ ਮੋਬਾਈਲ ਫ਼ੋਨ ਦਾ ਆਦੀ ਹੋਣ ਤੋਂ ਬਾਅਦ ਵੀ ਅਜਿਹਾ ਹੀ ਹੁੰਦਾ ਹੈ। ਇੱਕ ਅਧਿਐਨ ਮੁਤਾਬਕ ਛੋਟੀ ਉਮਰ ਵਿੱਚ ਹੀ ਬੱਚੇ ਮੋਬਾਈਲ ਫੋਨ ਦੇ ਆਦੀ ਹੋ ਜਾਣ ਤਾਂ ਉਨ੍ਹਾਂ ਨੂੰ ਛੋਟੀ ਉਮਰ ਵਿੱਚ ਕਈ ਤਰ੍ਹਾਂ ਦੀਆਂ ਮਾਨਸਿਕ ਅਤੇ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।


6 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਮੋਬਾਈਲ ਫ਼ੋਨ ਦੇਣਾ ਖ਼ਤਰਨਾਕ ਹੈ


ਛੋਟੇ ਬੱਚਿਆਂ ਦੇ ਮਨੋਰੰਜਨ ਲਈ ਉਨ੍ਹਾਂ ਨੂੰ ਮੋਬਾਈਲ ਫ਼ੋਨ ਦੇਣਾ ਖ਼ਤਰਨਾਕ ਹੋ ਸਕਦਾ ਹੈ। ਇਸ 'ਤੇ ਇੱਕ ਅਧਿਐਨ ਸਾਹਮਣੇ ਆਇਆ ਹੈ, ਜਿਸ ਨੂੰ 'ਅੰਡਰਸਟੈਂਡਿੰਗ ਯੂਅਰ ਚਾਈਲਡਜ਼ ਬ੍ਰੇਨ' ਕਿਤਾਬ ਰਾਹੀਂ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਛੋਟੀ ਉਮਰ ਵਿੱਚ ਮੋਬਾਈਲ ਫ਼ੋਨ ਦੇਣਾ ਖ਼ਤਰਨਾਕ ਹੈ, ਖ਼ਾਸਕਰ 6 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ। ਅਧਿਐਨ ਮੁਤਾਬਕ ਅਜਿਹੇ ਬੱਚਿਆਂ ਦੀ ਯਾਦਦਾਸ਼ਤ ਬਾਅਦ 'ਚ ਕਮਜ਼ੋਰ ਹੋ ਜਾਂਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਕਈ ਹੋਰ ਮਾਨਸਿਕ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।


ਯਾਦਦਾਸ਼ਤ ਕਮਜ਼ੋਰ ਹੋ ਜਾਂਦੀ ਹੈ


ਅਧਿਐਨ ਮੁਤਾਬਕ ਛੋਟੇ ਬੱਚਿਆਂ ਨੂੰ ਮਨੋਰੰਜਨ ਕਰਨ, ਚੁੱਪ ਕਰਾਉਣ ਜਾਂ ਖਾਣਾ ਖੁਆਉਣ ਲਈ ਮੋਬਾਈਲ ਫ਼ੋਨ ਉਨ੍ਹਾਂ ਦੇ ਹਵਾਲੇ ਕਰਨਾ ਉਨ੍ਹਾਂ ਦੀ ਮਾਨਸਿਕ ਸਿਹਤ ਲਈ ਚੰਗਾ ਨਹੀਂ ਹੈ। ਅਜਿਹੇ ਬੱਚਿਆਂ ਦੀ ਯਾਦਦਾਸ਼ਤ ਪ੍ਰਭਾਵਿਤ ਹੁੰਦੀ ਹੈ। ਛੋਟੀ ਉਮਰ ਵਿੱਚ ਹੀ ਉਨ੍ਹਾਂ ਦੀ ਯਾਦਦਾਸ਼ਤ ਕਮਜ਼ੋਰ ਹੋਣ ਲੱਗਦੀ ਹੈ। ਇਸ ਨਾਲ ਉਨ੍ਹਾਂ ਦੀ ਪੜ੍ਹਾਈ 'ਤੇ ਵੀ ਅਸਰ ਪੈਂਦਾ ਹੈ ਅਤੇ ਉਹ ਇਸ 'ਚ ਪਛੜ ਜਾਂਦੇ ਹਨ। ਉਨ੍ਹਾਂ ਵਿੱਚ ਇਕਾਗਰਤਾ ਦੀ ਕਮੀ ਹੁੰਦੀ ਹੈ ਅਤੇ ਇਸ ਨਾਲ ਉਨ੍ਹਾਂ ਦੀ ਪੜ੍ਹਾਈ ਵੀ ਪ੍ਰਭਾਵਿਤ ਹੁੰਦੀ ਹੈ।


ਡਿਪਰੈਸ਼ਨ


ਅਧਿਐਨ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਜੋ ਬੱਚੇ ਛੋਟੀ ਉਮਰ ਵਿੱਚ ਮੋਬਾਈਲ ਫੋਨ ਵਿੱਚ ਰੁੱਝੇ ਰਹਿੰਦੇ ਹਨ, ਉਹ ਛੋਟੀ ਉਮਰ ਵਿੱਚ ਡਿਪਰੈਸ਼ਨ ਦਾ ਸ਼ਿਕਾਰ ਹੋ ਸਕਦੇ ਹਨ। ਮੋਬਾਈਲ 'ਤੇ ਰੁੱਝੇ ਰਹਿਣ ਕਾਰਨ ਉਹ ਪਰਿਵਾਰ ਅਤੇ ਦੋਸਤਾਂ ਨਾਲ ਜ਼ਿਆਦਾ ਸਮਾਂ ਨਹੀਂ ਬਿਤਾਉਂਦੇ। ਮੋਬਾਈਲ ਕਾਰਨ ਉਹ ਅਸਲ ਦੁਨੀਆਂ ਤੋਂ ਕੱਟੇ ਜਾਂਦੇ ਹਨ ਅਤੇ ਡਿਪ੍ਰੈਸ਼ਨ ਵਿੱਚ ਡਿੱਗਣ ਦਾ ਖ਼ਤਰਾ ਵੱਧ ਜਾਂਦਾ ਹੈ।


ਚਿੜਚਿੜਾਪਨ


ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਅਸੀਂ ਬੱਚੇ ਤੋਂ ਮੋਬਾਈਲ ਵਾਪਸ ਲੈ ਲੈਂਦੇ ਹਾਂ ਤਾਂ ਕਈ ਵਾਰ ਉਹ ਗੁੱਸੇ 'ਚ ਆ ਜਾਂਦਾ ਹੈ। ਕਈ ਵਾਰ ਬੱਚੇ ਹਿੰਸਕ ਹੋ ਜਾਂਦੇ ਹਨ। ਅਧਿਐਨ ਮੁਤਾਬਕ ਛੋਟੀ ਉਮਰ ਵਿੱਚ ਬੱਚਿਆਂ ਨੂੰ ਮੋਬਾਈਲ ਫ਼ੋਨ ਦੇਣ ਨਾਲ ਉਹ ਚਿੜਚਿੜੇ ਹੋ ਜਾਂਦੇ ਹਨ। ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ ਕਿ ਜਦੋਂ ਮਾਪਿਆਂ ਨੇ ਬੱਚਿਆਂ ਦੇ ਮੋਬਾਈਲ ਫੋਨਾਂ 'ਤੇ ਪਾਬੰਦੀ ਲਗਾਈ ਤਾਂ ਉਨ੍ਹਾਂ ਨੇ ਗਲਤ ਕਦਮ ਵੀ ਚੁੱਕੇ। ਇੱਕ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਮੋਬਾਈਲ 'ਤੇ ਗੇਮ ਖੇਡਣ ਕਾਰਨ ਲੋਕ ਹਿੰਸਕ ਹੋ ਜਾਂਦੇ ਹਨ।


ਇਹ ਵੀ ਪੜ੍ਹੋ: Viral News: ਬਜ਼ੁਰਗ ਵਿਅਕਤੀ ਨੇ ਲਗਵਾ ਲਈ ਕੋਰੋਨਾ ਵੈਕਸੀਨ ਦੀਆਂ 217 ਡੋਜ਼, ਵਿਗਿਆਨੀ ਦੇ ਉੱਡ ਗਏ ਹੋਸ਼


ਇਹ ਸਮੱਸਿਆਵਾਂ ਵੀ ਹੋ ਸਕਦੀਆਂ ਹਨ


ਮੋਬਾਈਲ ਦੀ ਲਤ ਕਾਰਨ ਬੱਚੇ ਆਊਟਡੋਰ ਗੇਮਾਂ ਖੇਡਣਾ ਘੱਟ ਕਰਦੇ ਹਨ। ਅਜਿਹੀ ਸਥਿਤੀ ਵਿੱਚ, ਉਨ੍ਹਾਂ ਦੀ ਸਰੀਰਕ ਗਤੀਵਿਧੀ ਪੂਰੀ ਤਰ੍ਹਾਂ ਘੱਟ ਜਾਂਦੀ ਹੈ। ਇਸ ਕਾਰਨ ਉਹ ਮੋਟਾਪੇ ਦਾ ਸ਼ਿਕਾਰ ਹੋ ਜਾਂਦੇ ਹਨ। ਮੋਟਾਪੇ ਕਾਰਨ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ ਬੱਚਿਆਂ ਵਿੱਚ ਬਾਅਦ ਵਿੱਚ ਸ਼ੂਗਰ ਦਾ ਖ਼ਤਰਾ ਵੀ ਵੱਧ ਜਾਂਦਾ ਹੈ।


ਇਹ ਵੀ ਪੜ੍ਹੋ: Viral Video: ਦੁਕਾਨ ਦੇ ਸ਼ਟਰ 'ਚ ਫਸਿਆ ਔਰਤ ਦਾ ਕੋਟ, ਅੱਗੇ ਜੋ ਹੋਇਆ ਉਹ ਦੇਖ ਕੇ ਦੰਗ ਰਹਿ ਜਾਓਗੇ ਤੁਸੀਂ