ਪੜਚੋਲ ਕਰੋ

ਯਾਦ ਨਹੀਂ ਆ ਰਿਹਾ Gmail ਦਾ ਪਾਸਵਰਡ! ਇਸ ਟ੍ਰਿੱਕ ਨਾਲ ਮਿੰਟਾਂ 'ਚ ਮੁੜ ਤੋਂ ਚਲਾ ਸਕਦੇ ਹੋ, ਇਹ ਸਭ ਤੋਂ ਆਸਾਨ ਤਰੀਕਾ

ਅੱਜ ਦੇ ਡਿਜੀਟਲ ਯੁੱਗ ਵਿੱਚ Gmail ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕਾ ਹੈ। ਈਮੇਲ ਭੇਜਣ ਤੋਂ ਲੈਕੇ ਗੂਗਲ ਡ੍ਰਾਈਵ, ਗੂਗਲ ਫੋਟੋਜ਼ ਅਤੇ ਯੂਟਿਊਬ ਜਿਹੇ ਕਈ ਜਰੂਰੀ ਐਪਸ ਤੱਕ ਪਹੁੰਚ Gmail ਅਕਾਊਂਟ ਨਾਲ ਹੀ ਮਿਲਦੀ ਹੈ।

How to Recover Gmail Password: ਅੱਜ ਦੇ ਡਿਜੀਟਲ ਯੁੱਗ ਵਿੱਚ Gmail ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕਾ ਹੈ। ਈਮੇਲ ਭੇਜਣ ਤੋਂ ਲੈਕੇ ਗੂਗਲ ਡ੍ਰਾਈਵ, ਗੂਗਲ ਫੋਟੋਜ਼ ਅਤੇ ਯੂਟਿਊਬ ਜਿਹੇ ਕਈ ਜਰੂਰੀ ਐਪਸ ਤੱਕ ਪਹੁੰਚ Gmail ਅਕਾਊਂਟ ਨਾਲ ਹੀ ਮਿਲਦੀ ਹੈ। ਪਰ ਜੇ ਤੁਸੀਂ ਆਪਣਾ Gmail ਪਾਸਵਰਡ ਭੁਲ ਗਏ ਹੋ, ਤਾਂ ਫਿਕਰ ਕਰਨ ਦੀ ਲੋੜ ਨਹੀਂ ਹੈ। ਕੁਝ ਆਸਾਨ ਕਦਮਾਂ ਨਾਲ ਤੁਸੀਂ ਮਿੰਟਾਂ ਵਿੱਚ ਆਪਣਾ Gmail ਅਕਾਊਂਟ ਮੁੜ ਪ੍ਰਾਪਤ ਕਰ ਸਕਦੇ ਹੋ।

ਹੋਰ ਪੜ੍ਹੋ : ਕੇਵਲ ਇੱਕ ਰੁਪਇਆ ਜ਼ਿਆਦਾ ਦੇ ਕੇ ਪਾਓ Amazon Prime ਦਾ ਸਬਸਕ੍ਰਿਪਸ਼ਨ, ਡਾਟਾ ਅਤੇ ਕਾਲਿੰਗ ਦਾ ਵੀ ਫਾਇਦਾ, ਅੱਜ ਹੀ ਕਰੋ ਇਹ Recharge

Gmail ਪਾਸਵਰਡ ਰੀਸੈੱਟ ਕਰਨ ਦਾ ਤਰੀਕਾ

ਜੇ ਤੁਸੀਂ ਆਪਣਾ Gmail ਪਾਸਵਰਡ ਭੁਲ ਗਏ ਹੋ, ਤਾਂ ਇਸਨੂੰ ਰੀਸੈੱਟ ਕਰਨ ਲਈ ਹੇਠਾਂ ਦਿੱਤੇ ਕਦਮਾਂ ਨੂੰ ਫਾਲੋ ਕਰੋ:

ਪਾਸਵਰਡ ਰਿਕਵਰੀ ਪੇਜ 'ਤੇ ਜਾਓ

ਸਭ ਤੋਂ ਪਹਿਲਾਂ ਆਪਣੇ ਬ੍ਰਾਉਜ਼ਰ ਵਿੱਚ Google Account Recovery Page ਖੋਲੋ। ਇੱਥੇ ਤੁਹਾਨੂੰ ਆਪਣਾ Gmail ਐਡਰੈੱਸ ਦਰਜ ਕਰਕੇ "Next" ਬਟਨ 'ਤੇ ਕਲਿੱਕ ਕਰਨਾ ਹੋਵੇਗਾ।

ਪੁਰਾਣੇ ਪਾਸਵਰਡ ਨਾਲ ਵੈਰੀਫਾਈ ਕਰੋ

Google ਪਹਿਲਾਂ ਤੁਹਾਡੇ ਤੋਂ ਪਿਛਲਾ ਪਾਸਵਰਡ ਪੁੱਛੇਗਾ। ਜੇਕਰ ਤੁਹਾਨੂੰ ਯਾਦ ਹੈ ਤਾਂ ਉਸਨੂੰ ਦਰਜ ਕਰੋ ਅਤੇ "Next" 'ਤੇ ਕਲਿੱਕ ਕਰੋ। ਜੇਕਰ ਤੁਹਾਨੂੰ ਪੁਰਾਣਾ ਪਾਸਵਰਡ ਯਾਦ ਨਹੀਂ ਹੈ, ਤਾਂ "Try another way" ਦਾ ਵਿਕਲਪ ਚੁਣੋ।

OTP ਨਾਲ ਅਕਾਊਂਟ ਵੈਰੀਫਾਈ ਕਰੋ

Google ਤੁਹਾਡੇ ਅਕਾਊਂਟ ਨਾਲ ਜੁੜੇ ਮੋਬਾਈਲ ਨੰਬਰ 'ਤੇ ਇੱਕ OTP (ਵਨ-ਟਾਈਮ ਪਾਸਵਰਡ) ਭੇਜੇਗਾ। ਮੋਬਾਈਲ ਨੰਬਰ 'ਤੇ ਆਇਆ OTP ਦਰਜ ਕਰੋ ਅਤੇ "Next" ਬਟਨ 'ਤੇ ਕਲਿੱਕ ਕਰੋ।

ਬੈਕਅਪ ਈਮੇਲ ਜਾਂ ਸਿਕਿਊਰਿਟੀ ਸਵਾਲਾਂ ਦਾ ਉਪਯੋਗ ਕਰੋ

ਜੇਕਰ ਤੁਹਾਡੇ ਕੋਲ ਮੋਬਾਈਲ ਨੰਬਰ ਦੀ ਪਹੁੰਚ ਨਹੀਂ ਹੈ, ਤਾਂ Google ਤੁਹਾਡੇ ਬੈਕਅਪ ਈਮੇਲ 'ਤੇ ਇੱਕ ਵੈਰੀਫਿਕੇਸ਼ਨ ਲਿੰਕ ਭੇਜ ਸਕਦਾ ਹੈ। ਕੁਝ ਮਾਮਲਿਆਂ ਵਿੱਚ, ਤੁਹਾਨੂੰ ਸਿਕਿਊਰਿਟੀ ਸਵਾਲਾਂ ਦੇ ਜਵਾਬ ਦੇਣ ਦਾ ਵਿਕਲਪ ਵੀ ਮਿਲ ਸਕਦਾ ਹੈ।

ਨਵਾਂ ਪਾਸਵਰਡ ਸੈਟ ਕਰੋ

ਵੈਰੀਫਿਕੇਸ਼ਨ ਦੇ ਬਾਅਦ, ਤੁਹਾਨੂੰ ਨਵਾਂ ਪਾਸਵਰਡ ਬਣਾਉਣ ਦਾ ਵਿਕਲਪ ਮਿਲੇਗਾ। ਨਵਾਂ ਪਾਸਵਰਡ ਐਸਾ ਚੁਣੋ ਜੋ ਮਜ਼ਬੂਤ ਹੋਵੇ ਅਤੇ ਜਿਸਨੂੰ ਤੁਸੀਂ ਆਸਾਨੀ ਨਾਲ ਯਾਦ ਰੱਖ ਸਕੋ। "Confirm" ਬਟਨ 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡਾ ਪਾਸਵਰਡ ਰੀਸੈਟ ਹੋ ਜਾਵੇਗਾ।

ਪਾਸਵਰਡ ਭੁੱਲਣ ਤੋਂ ਬਚਣ ਦੇ ਟਿਪਸ

  • ਆਪਣੇ ਪਾਸਵਰਡ ਨੂੰ ਨੋਟਬੁੱਕ ਵਿੱਚ ਲਿਖ ਕੇ ਸੁਰੱਖਿਅਤ ਰੱਖੋ।
  • ਇੱਕ ਪਾਸਵਰਡ ਮੈਨੇਜਰ ਐਪ ਦਾ ਉਪਯੋਗ ਕਰੋ।
  • ਅਕਾਊਂਟ ਵਿੱਚ ਦੋ-ਸਟੈਪ ਵੈਰੀਫਿਕੇਸ਼ਨ ਓਨ ਕਰੋ ਤਾਂ ਕਿ ਸੁਰੱਖਿਆ ਬਣੀ ਰਹੇ।
  • ਪਾਸਵਰਡ ਸਮੇਂ-ਸਮੇਂ 'ਤੇ ਬਦਲਦੇ ਰਹੋ।

ਜੇਕਰ ਤੁਸੀਂ ਇਹ ਸਟੈਪ ਫਾਲੋ ਕਰਦੇ ਹੋ, ਤਾਂ ਪਾਸਵਰਡ ਨੂੰ ਲੱਭਣ ਦੀ ਚਿੰਤਾ ਨਹੀਂ ਰਹੇਗੀ ਅਤੇ ਤੁਸੀਂ ਆਸਾਨੀ ਨਾਲ ਆਪਣੇ Gmail ਅਕਾਊਂਟ ਨੂੰ ਦੁਬਾਰਾ ਐਕਸਸ ਕਰ ਪਾਓਗੇ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਪੰਜਾਬ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ 'AAP' ਦੀ ਵੱਡੀ ਜਿੱਤ! ਜਾਣੋ ਕਿੱਥੇ ਮਿਲੀਆਂ ਕਿੰਨੀਆਂ ਸੀਟਾਂ?
ਪੰਜਾਬ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ 'AAP' ਦੀ ਵੱਡੀ ਜਿੱਤ! ਜਾਣੋ ਕਿੱਥੇ ਮਿਲੀਆਂ ਕਿੰਨੀਆਂ ਸੀਟਾਂ?
ਲੁਧਿਆਣਾ 'ਚ ਜਿੱਤ ਦਾ ਜਸ਼ਨ ਖੂਨੀ ਝੜਪ 'ਚ ਬਦਲਿਆ, AAP ਅਤੇ ਕਾਂਗਰਸ ਵਿਚਾਲੇ ਹੋਈ ਗੋਲੀਬਾਰੀ; 4 ਤੋਂ ਵੱਧ ਜ਼ਖ਼ਮੀ
ਲੁਧਿਆਣਾ 'ਚ ਜਿੱਤ ਦਾ ਜਸ਼ਨ ਖੂਨੀ ਝੜਪ 'ਚ ਬਦਲਿਆ, AAP ਅਤੇ ਕਾਂਗਰਸ ਵਿਚਾਲੇ ਹੋਈ ਗੋਲੀਬਾਰੀ; 4 ਤੋਂ ਵੱਧ ਜ਼ਖ਼ਮੀ
KGF 2 ਦੇ ਨਿਰਦੇਸ਼ਕ 'ਤੇ ਟੁੱਟਿਆ ਦੁੱਖਾਂ ਦਾ ਪਹਾੜ, 4 ਸਾਲਾਂ ਪੁੱਤਰ ਦੀ ਲਿਫਟ ਹਾਦਸੇ 'ਚ ਮੌਤ; ਇੰਝ ਵਾਪਰਿਆ ਦਰਦਨਾਕ ਹਾਦਸਾ...
KGF 2 ਦੇ ਨਿਰਦੇਸ਼ਕ 'ਤੇ ਟੁੱਟਿਆ ਦੁੱਖਾਂ ਦਾ ਪਹਾੜ, 4 ਸਾਲਾਂ ਪੁੱਤਰ ਦੀ ਲਿਫਟ ਹਾਦਸੇ 'ਚ ਮੌਤ; ਇੰਝ ਵਾਪਰਿਆ ਦਰਦਨਾਕ ਹਾਦਸਾ...
ਵਿਦੇਸ਼ ਤੋਂ ਆਈ ਖ਼ਬਰ ਨੇ ਮਚਾਇਆ ਚੀਕ-ਚੀਹਾੜਾ, 3 ਪੰਜਾਬੀਆਂ ਦੀ ਹੋਈ ਮੌਤ
ਵਿਦੇਸ਼ ਤੋਂ ਆਈ ਖ਼ਬਰ ਨੇ ਮਚਾਇਆ ਚੀਕ-ਚੀਹਾੜਾ, 3 ਪੰਜਾਬੀਆਂ ਦੀ ਹੋਈ ਮੌਤ

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ 'AAP' ਦੀ ਵੱਡੀ ਜਿੱਤ! ਜਾਣੋ ਕਿੱਥੇ ਮਿਲੀਆਂ ਕਿੰਨੀਆਂ ਸੀਟਾਂ?
ਪੰਜਾਬ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ 'AAP' ਦੀ ਵੱਡੀ ਜਿੱਤ! ਜਾਣੋ ਕਿੱਥੇ ਮਿਲੀਆਂ ਕਿੰਨੀਆਂ ਸੀਟਾਂ?
ਲੁਧਿਆਣਾ 'ਚ ਜਿੱਤ ਦਾ ਜਸ਼ਨ ਖੂਨੀ ਝੜਪ 'ਚ ਬਦਲਿਆ, AAP ਅਤੇ ਕਾਂਗਰਸ ਵਿਚਾਲੇ ਹੋਈ ਗੋਲੀਬਾਰੀ; 4 ਤੋਂ ਵੱਧ ਜ਼ਖ਼ਮੀ
ਲੁਧਿਆਣਾ 'ਚ ਜਿੱਤ ਦਾ ਜਸ਼ਨ ਖੂਨੀ ਝੜਪ 'ਚ ਬਦਲਿਆ, AAP ਅਤੇ ਕਾਂਗਰਸ ਵਿਚਾਲੇ ਹੋਈ ਗੋਲੀਬਾਰੀ; 4 ਤੋਂ ਵੱਧ ਜ਼ਖ਼ਮੀ
KGF 2 ਦੇ ਨਿਰਦੇਸ਼ਕ 'ਤੇ ਟੁੱਟਿਆ ਦੁੱਖਾਂ ਦਾ ਪਹਾੜ, 4 ਸਾਲਾਂ ਪੁੱਤਰ ਦੀ ਲਿਫਟ ਹਾਦਸੇ 'ਚ ਮੌਤ; ਇੰਝ ਵਾਪਰਿਆ ਦਰਦਨਾਕ ਹਾਦਸਾ...
KGF 2 ਦੇ ਨਿਰਦੇਸ਼ਕ 'ਤੇ ਟੁੱਟਿਆ ਦੁੱਖਾਂ ਦਾ ਪਹਾੜ, 4 ਸਾਲਾਂ ਪੁੱਤਰ ਦੀ ਲਿਫਟ ਹਾਦਸੇ 'ਚ ਮੌਤ; ਇੰਝ ਵਾਪਰਿਆ ਦਰਦਨਾਕ ਹਾਦਸਾ...
ਵਿਦੇਸ਼ ਤੋਂ ਆਈ ਖ਼ਬਰ ਨੇ ਮਚਾਇਆ ਚੀਕ-ਚੀਹਾੜਾ, 3 ਪੰਜਾਬੀਆਂ ਦੀ ਹੋਈ ਮੌਤ
ਵਿਦੇਸ਼ ਤੋਂ ਆਈ ਖ਼ਬਰ ਨੇ ਮਚਾਇਆ ਚੀਕ-ਚੀਹਾੜਾ, 3 ਪੰਜਾਬੀਆਂ ਦੀ ਹੋਈ ਮੌਤ
School Holiday: ਸੂਬੇ 'ਚ ਸਰਕਾਰੀ ਅਤੇ ਨਿੱਜੀ ਸਕੂਲਾਂ ਨੂੰ ਰਹਿਣਗੀਆਂ 12 ਦਿਨਾਂ ਦੀਆਂ ਛੁੱਟੀਆਂ, 20 ਦਸੰਬਰ ਤੋਂ ਸਕੂਲ ਬੰਦ...
ਸੂਬੇ 'ਚ ਸਰਕਾਰੀ ਅਤੇ ਨਿੱਜੀ ਸਕੂਲਾਂ ਨੂੰ ਰਹਿਣਗੀਆਂ 12 ਦਿਨਾਂ ਦੀਆਂ ਛੁੱਟੀਆਂ, 20 ਦਸੰਬਰ ਤੋਂ ਸਕੂਲ ਬੰਦ...
Neha Kakkar: ਮਸ਼ਹੂਰ ਗਾਇਕਾ ਨੇਹਾ ਕੱਕੜ ਨੇ ਪਾਰ ਕੀਤੀਆਂ ਹੱਦਾਂ, ਨਵੇਂ ਗਾਣੇ 'ਚ ਡਾਂਸ ਸਟੈਪਸ ਵੇਖ ਭੜਕੇ ਲੋਕ; ਬੋਲੇ ਅਸ਼@ਲੀਲ...
ਮਸ਼ਹੂਰ ਗਾਇਕਾ ਨੇਹਾ ਕੱਕੜ ਨੇ ਪਾਰ ਕੀਤੀਆਂ ਹੱਦਾਂ, ਨਵੇਂ ਗਾਣੇ 'ਚ ਡਾਂਸ ਸਟੈਪਸ ਵੇਖ ਭੜਕੇ ਲੋਕ; ਬੋਲੇ ਅਸ਼@ਲੀਲ...
ਪੰਜਾਬ 'ਚ ਕਿਸਾਨਾਂ ਦਾ DC ਦਫਤਰਾਂ ਅੱਗੇ ਧਰਨਾ, ਬਿਜਲੀ ਸੰਸ਼ੋਧਨ ਰੱਦ ਕਰਨ ਦੀ ਮੰਗ
ਪੰਜਾਬ 'ਚ ਕਿਸਾਨਾਂ ਦਾ DC ਦਫਤਰਾਂ ਅੱਗੇ ਧਰਨਾ, ਬਿਜਲੀ ਸੰਸ਼ੋਧਨ ਰੱਦ ਕਰਨ ਦੀ ਮੰਗ
ਅੰਮ੍ਰਿਤਪਾਲ ਸਿੰਘ ਨੂੰ ਲੱਗਿਆ ਵੱਡਾ ਝਟਕਾ, ਪਟੀਸ਼ਨ 'ਤੇ ਸੁਣਾਇਆ ਆਹ ਫੈਸਲਾ
ਅੰਮ੍ਰਿਤਪਾਲ ਸਿੰਘ ਨੂੰ ਲੱਗਿਆ ਵੱਡਾ ਝਟਕਾ, ਪਟੀਸ਼ਨ 'ਤੇ ਸੁਣਾਇਆ ਆਹ ਫੈਸਲਾ
Embed widget