ਕੀ ਤੁਹਾਨੂੰ WhatsApp 'ਤੇ ਕਿਸੇ ਨੇ ਕੀਤਾ ਹੈ ਬਲਾਕ? ਇਨ੍ਹਾਂ ਤਰੀਕਿਆਂ ਨਾਲ ਲਗਾਓ ਪਤਾ
ਜੇਕਰ ਤੁਸੀਂ ਕਿਸੇ ਦੋਸਤ ਨਾਲ ਗੱਲ ਕਰਦੇ ਹੋ ਤਾਂ ਤੁਸੀਂ ਆਸਾਨੀ ਨਾਲ ਉਨ੍ਹਾਂ ਦੇ WhatsApp DP ਨੂੰ ਆਖਰੀ ਵਾਰ ਦੇਖ ਸਕਦੇ ਹੋ। ਪਰ ਜੇਕਰ ਅਚਾਨਕ ਡੀਪੀ ਲਾਸਟ ਸੀਨ ਦਿਖਾਈ ਨਾ ਦੇਵੇ ਤਾਂ ਤੁਹਾਨੂੰ ਬਲਾਕ ਕਰ ਦਿੱਤਾ ਗਿਆ ਹੈ।
WhatsApp Tips And Tricks: ਪਾਪੁਲਰ ਚੈਟਿੰਗ ਐਪ ਦੀ ਵਰਤੋਂ ਅੱਜ ਹਰ ਦੂਜਾ ਵਿਅਕਤੀ ਕਰ ਰਿਹਾ ਹੈ। ਮੈਟਾ ਦੇ ਅਧਿਕਾਰ ਵਾਲੇ ਇਸ ਐਪ ਦੀ ਵਰਤੋਂ ਹੁਣ ਸਿਰਫ਼ ਚੈਟਿੰਗ ਤੋਂ ਇਲਾਵਾ ਹੋਰ ਕਈ ਕੰਮਾਂ ਲਈ ਕੀਤੀ ਜਾ ਰਹੀ ਹੈ। ਵਟਸਐਪ (WhatsApp) ਵੀ ਆਪਣੇ ਯੂਜਰਾਂ ਨੂੰ ਐਪ 'ਤੇ ਵਧੀਆ ਅਨੁਭਵ ਦੇਣ ਲਈ ਨਵੇਂ ਫੀਚਰਸ ਨੂੰ ਰੋਲਆਊਟ ਕਰਦਾ ਰਹਿੰਦਾ ਹੈ। ਪੇਮੈਂਟ ਵਰਗੀਆਂ ਸਹੂਲਤਾਂ ਵੀ ਐਪ 'ਤੇ ਰੋਲਆਊਟ ਕਰ ਦਿੱਤੀਆਂ ਗਈਆਂ ਹਨ। ਜੇਕਰ ਤੁਸੀਂ ਵੀ ਵਟਸਐਪ ਦੀ ਵਰਤੋਂ ਕਰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੀ ਹੈ। ਵਟਸਐਪ ਆਪਣੇ ਯੂਜ਼ਰਸ ਨੂੰ ਬਲਾਕ ਕਰਨ ਵਰਗੀਆਂ ਸੁਵਿਧਾਵਾਂ ਵੀ ਪ੍ਰਦਾਨ ਕਰਦਾ ਹੈ ਤਾਂ ਜੋ ਯੂਜ਼ਰਸ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ।
ਤੁਸੀਂ ਕਈ ਵਾਰ ਬਲਾਕ ਲਿਸਟ 'ਚ ਅਜਿਹੇ ਨੰਬਰ ਵੀ ਪਾਏ ਹੋਣਗੇ ਜੋ ਤੁਹਾਡੀ ਇਜਾਜ਼ਤ ਤੋਂ ਬਗੈਰ ਤੁਹਾਡੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਨਗੇ। ਪਰ ਇਹ ਪਤਾ ਲਗਾਉਣਾ ਥੋੜ੍ਹਾ ਮੁਸ਼ਕਿਲ ਹੈ ਕਿ ਸਾਹਮਣੇ ਵਾਲੇ ਨੇ ਤੁਹਾਨੂੰ ਬਲਾਕ ਕੀਤਾ ਹੈ ਜਾਂ ਨਹੀਂ। ਨਾ ਹੀ ਵਟਸਐਪ ਨੇ ਅਜਿਹਾ ਕੋਈ ਫੀਚਰ ਪੇਸ਼ ਕੀਤਾ ਹੈ ਜਿਸ ਨਾਲ ਇਹ ਪਤਾ ਲੱਗ ਸਕੇ ਕਿ ਕੀ ਤੁਹਾਨੂੰ ਬਲਾਕ ਕੀਤਾ ਗਿਆ ਹੈ। ਪਰ ਬਲਾਕ ਹੋਣ ਦਾ ਕੁਝ ਤਰੀਕਿਆਂ ਨਾਲ ਪਤਾ ਲਗਾਇਆ ਜਾ ਸਕਦਾ ਹੈ। ਇਸ ਲੇਖ 'ਚ ਤੁਸੀਂ ਇਨ੍ਹਾਂ ਤਰੀਕਿਆਂ ਬਾਰੇ ਹੀ ਦੱਸਣ ਜਾ ਰਹੇ ਹਾਂ।
ਡਬਲ ਟਿੱਕ, ਬਲੂ ਟਿੱਕ
ਜੇਕਰ ਤੁਸੀਂ ਵਟਸਐਪ 'ਤੇ ਕਿਸੇ ਦੋਸਤ ਨੂੰ ਮੈਸੇਜ ਕਰਦੇ ਹੋ। ਲੰਬੇ ਸਮੇਂ ਤੱਕ ਮੈਸੇਜ 'ਤੇ ਕੋਈ ਜਵਾਬ ਨਹੀਂ ਆਉਂਦਾ ਤਾਂ ਡਬਲ ਟਿੱਕ, ਬਲੂ ਟਿੱਕ ਨੂੰ ਚੈੱਕ ਕਰਨਾ ਜ਼ਰੂਰੀ ਹੈ। ਜੇਕਰ ਲੰਬੇ ਸਮੇਂ ਤਕ ਮੈਸੇਜ 'ਤੇ ਬਲੂ ਟਿੱਕ ਨਹੀਂ ਆ ਰਿਹਾ ਹੈ ਤਾਂ ਡਬਲ ਟਿਕ ਚੈੱਕ ਕਰੋ। ਡਬਲ ਟਿੱਕ ਨਹੀਂ ਆ ਰਿਹਾ ਹੈ ਤਾਂ ਮੈਸੇਜ ਡਿਲੀਵਰ ਹੀ ਨਹੀਂ ਹੋਇਆ ਹੈ। ਇਸ ਦਾ ਮਤਲਬ ਹੈ ਕਿ ਦੂਜੇ ਯੂਜਰ ਨੇ ਤੁਹਾਨੂੰ ਬਲਾਕ ਕਰ ਦਿੱਤਾ ਹੈ।
ਪ੍ਰੋਫਾਈਲ ਪਿਕਚਰ ਲਾਸਟ ਸੀਨ
ਜੇਕਰ ਤੁਸੀਂ ਕਿਸੇ ਦੋਸਤ ਨਾਲ ਗੱਲ ਕਰਦੇ ਹੋ ਤਾਂ ਤੁਸੀਂ ਆਸਾਨੀ ਨਾਲ ਉਨ੍ਹਾਂ ਦੇ WhatsApp DP ਨੂੰ ਆਖਰੀ ਵਾਰ ਦੇਖ ਸਕਦੇ ਹੋ। ਪਰ ਜੇਕਰ ਅਚਾਨਕ ਡੀਪੀ ਲਾਸਟ ਸੀਨ ਦਿਖਾਈ ਨਾ ਦੇਵੇ ਤਾਂ ਤੁਸੀਂ ਇਹ ਮੰਨ ਸਕਦੇ ਹੋ ਕਿ ਤੁਹਾਨੂੰ ਬਲਾਕ ਕਰ ਦਿੱਤਾ ਗਿਆ ਹੈ।
ਗਰੁੱਪ 'ਚ ਸ਼ਾਮਲ ਕਰਨ ਦੀ ਕਰੋ ਕੋਸ਼ਿਸ਼
ਜੇਕਰ ਤੁਹਾਨੂੰ ਬਲੌਕ ਕੀਤਾ ਜਾਂਦਾ ਹੈ ਤਾਂ ਤੁਸੀਂ ਦੂਜੇ ਯੂਜਰ ਨੂੰ ਇੱਕ ਗਰੁੱਪ 'ਚ ਸ਼ਾਮਲ ਕਰਨ ਦਾ ਅਧਿਕਾਰ ਗੁਆ ਦਿੰਦੇ ਹੋ। ਇਸ ਲਈ ਤੁਸੀਂ ਇੱਕ ਗਰੁੱਪ ਬਣਾ ਕੇ ਉਸ ਕਾਂਟੈਕਟ ਨੂੰ ਜੋੜਨ ਦੀ ਕੋਸ਼ਿਸ਼ ਕਰ ਸਕਦੇ ਹੋ ਜੋ ਤੁਸੀਂ ਲੱਭਣਾ ਚਾਹੁੰਦੇ ਹੋ। ਜੇਕਰ ਤੁਸੀਂ ਅਜਿਹਾ ਨਹੀਂ ਕਰ ਸਕਦੇ ਤਾਂ ਤੁਹਾਨੂੰ ਬਲੌਕ ਕਰ ਦਿੱਤਾ ਗਿਆ ਹੈ।