ਇੰਡੀਆ 5G 'ਤੇ ਅਟਕਿਆ ਹੋਇਆ, ਉਥੇ ਚੀਨ ਨੇ ਲਾਂਚ ਕਰ ਦਿੱਤਾ 10G ਇੰਟਰਨੈੱਟ, ਕੁਝ ਸਕਿੰਟਾਂ 'ਚ ਡਾਊਨਲੋਡ ਹੋ ਰਹੀ 90GB ਫਾਈਲ
ਇੰਟਰਨੈਟ ਦੀ ਦੁਨੀਆ ਦੇ ਵਿੱਚ ਚੀਨ ਨੇ ਤਹਿਲਕਾ ਮੱਚਾ ਕੇ ਰੱਖ ਦਿੱਤਾ ਹੈ। ਚੀਨ ਨੇ ਦੁਨੀਆ ਦਾ ਪਹਿਲਾ 10G ਕਲਾਊਡ ਬ੍ਰਾਡਬੈਂਡ ਲਾਂਚ ਕਰਕੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। 90GB ਫਾਈਲ ਸਿਰਫ਼ 72 ਸਕਿੰਟ ਵਿੱਚ ਡਾਊਨਲੋਡ ਹੋ ਜਾਏਗੀ...

ਹੂਆਵੇਅ ਅਤੇ ਚਾਈਨਾ ਯੂਨੀਕੌਮ ਨੇ 50G PON (ਪੈਸਿਵ ਓਪਟਿਕਲ ਨੈੱਟਵਰਕ) ਤਕਨੀਕ ਰਾਹੀਂ ਚਾਲਿਤ ਚੀਨ ਦਾ ਪਹਿਲਾ 10G ਬ੍ਰਾਡਬੈਂਡ ਨੈੱਟਵਰਕ ਲਾਂਚ ਕੀਤਾ ਹੈ। 10G ਇੰਟਰਨੈਟ ਨੂੰ ਚੀਨ ਦੇ ਹੇਬੇਈ ਪ੍ਰਾਂਤ ਦੇ ਸੁਸਾਨ ਕਾਊਂਟੀ ਵਿੱਚ ਲਾਂਚ ਕੀਤਾ ਗਿਆ ਹੈ ਅਤੇ ਇਹ ਤੇਜ਼ ਡਾਊਨਲੋਡ ਅਤੇ ਅੱਪਲੋਡ ਸਪੀਡ ਪ੍ਰਦਾਨ ਕਰਦਾ ਹੈ। 10G ਇੰਟਰਨੈਟ ਹਾਈ-ਸਪੀਡ ਦੀਆਂ ਹੱਦਾਂ ਨੂੰ ਤੋੜਦਾ ਹੈ ਅਤੇ ਸਿਰਫ ਕੁਝ ਮਿਲੀਸਕਿੰਟ ਦੀ ਦੇਰੀ (latency) ਵੀ ਪ੍ਰਾਪਤ ਕਰਦਾ ਹੈ।
ਪਲਕ ਝਪਕਦੇ ਹੀ ਡਾਊਨਲੋਡ ਹੋਵੇਗੀ 2 ਘੰਟੇ ਦੀ ਮੂਵੀ
10G ਸਰਵਿਸ ਨੂੰ ਚਾਈਨਾ ਟੈਲੀਕੌਮ ਨੇ ਸ਼ੰਘਾਈ ਦੇ ਯਾਂਗਪੂ ਜ਼ਿਲ੍ਹੇ ਵਿੱਚ ਸਥਾਨਕ ਸਰਕਾਰ ਦੇ ਸਹਿਯੋਗ ਨਾਲ ਪੇਸ਼ ਕੀਤਾ। ਇਹ 10G ਬ੍ਰਾਡਬੈਂਡ ਮਿਆਰੀ ਫਾਈਬਰ ਕਨੈਕਸ਼ਨ ਨਾਲੋਂ ਲਗਭਗ 10 ਗੁਣਾ ਤੇਜ਼ ਹੈ, ਜੋ ਕਿ 8K ਕੁਆਲਿਟੀ ਵਾਲੀ 2 ਘੰਟੇ ਦੀ ਫਿਲਮ ਨੂੰ, ਜਿੱਥੇ ਗੀਗਾਬਿਟ ਬ੍ਰਾਡਬੈਂਡ ਨੂੰ 12 ਮਿੰਟ ਤੋਂ ਵੱਧ ਸਮਾਂ ਲੱਗਦਾ ਹੈ, ਪਲਕ ਝਪਕਦੇ ਡਾਊਨਲੋਡ ਕਰ ਸਕਦਾ ਹੈ।
ਡਿਜ਼ੀਟਲ ਅਨੁਭਵ ਬਣੇਗਾ ਐਡਵਾਂਸਡ
ਇਹ ਨੈੱਟਵਰਕ ਸਪੀਡ ਦੇ ਨਾਲ-ਨਾਲ ਡਿਜ਼ੀਟਲ ਅਨੁਭਵ ਨੂੰ ਵੀ ਐਡਵਾਂਸਡ ਬਨਾਉਂਦਾ ਹੈ। ਯਾਂਗਪੂ ਦੇ ਪ੍ਰਦਰਸ਼ਨ ਖੇਤਰ ਵਿੱਚ ਹੁਣ ਲੋਕ ਬਿਨਾਂ ਚਸ਼ਮੇ ਦੇ 3D ਡਿਸਪਲੇ, ਬਿਨਾਂ ਰੁਕਾਵਟ ਦੇ ਸਮਾਰਟ ਹੋਮ ਇੰਟੀਗ੍ਰੇਸ਼ਨ ਅਤੇ ਫ੍ਰੀ-ਐਂਗਲ ਲਾਈਵ ਸਟਰੀਮਿੰਗ ਦਾ ਆਨੰਦ ਲੈ ਸਕਦੇ ਹਨ। ਇਸ ਦੀ ਹਾਈ ਬੈਂਡਵਿਡਥ ਅਤੇ ਘੱਟ ਵਿਲੰਬਤਾ (ਲੋ ਲੈਟੈਂਸੀ) ਇਸਨੂੰ ਸੰਭਵ ਬਣਾਉਂਦੀ ਹੈ। ਇਹ ਸੇਵਾ ਸਮਾਰਟ ਸ਼ਹਿਰਾਂ ਲਈ ਇੱਕ ਮੀਲ ਦਾ ਪੱਥਰ ਸਾਬਤ ਹੋ ਸਕਦੀ ਹੈ।
China launches world's first public 10G speeds downloading 2-hour films in SECONDS pic.twitter.com/HSKyQW9Ey4
— RT (@RT_com) April 20, 2025
ਜੇਕਰ ਗੱਲ ਕਰੀਏ ਇੰਡੀਆ ਦੀ ਤਾਂ ਸਾਡੇ ਦੇਸ਼ ਅਜੇ 5ਜੀ ਤੱਕ ਹੀ ਪਹੁੰਚਿਆ ਹੈ। ਜ਼ਿਆਦਾਤਰ ਲੋਕ 4ਜੀ ਹੀ ਵਰਤੋਂ ਕਰ ਰਹੇ ਹਨ। ਲੋਕਾਂ ਤੱਕ 5ਜੀ ਹੀ ਠੀਕ ਢੰਗ ਨਾਲ ਨਹੀਂ ਪਹੁੰਚ ਪਾਇਆ ਹੈ। ਬਹੁਤ ਸਾਰੀਆਂ ਥਾਵਾਂ ਉੱਤੇ ਇੰਟਰਨੈਟ ਦੇ ਸਿਗਨਲ ਬਹੁਤੀ ਹੀ ਮੁਸ਼ਕਿਲ ਦੇ ਨਾਲ ਪਹੁੰਚਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















