(Source: ECI/ABP News/ABP Majha)
Independence Day 2023: ਭਾਰਤ ਦੇ ਆਜ਼ਾਦੀ ਦਿਹਾੜੇ ਮੌਕੇ ਤਿਰੰਗੇ ਦੇ ਰੰਗ ‘ਚ ਰੰਗਿਆ ਬੁਰਜ ਖਲੀਫਾ, ਵੇਖੋ ਵੀਡੀਓ
Independence Day 2023:ਸੰਯੁਕਤ ਅਰਬ ਅਮੀਰਾਤ (UAE) ਨੇ ਭਾਰਤ ਨਾਲ ਆਪਣੀ ਦੋਸਤੀ ਦਾ ਇਜ਼ਹਾਰ ਕਰਦਿਆਂ ਹੋਇਆਂ ਦੁਨੀਆ ਦੀ ਸਭ ਤੋਂ ਉੱਚੀ ਇਮਾਰਚ ਬੁਰਜ ਖਲੀਫਾ ਨੂੰ ਤਿਰੰਗੇ 'ਚ ਰੰਗ ਦਿੱਤਾ ਹੈ।
Independence Day 2023: ਭਾਰਤ ਦੇ 77ਵੇਂ ਆਜ਼ਾਦੀ ਦਿਹਾੜੇ ਦੀ ਧੂਮ ਵਿਦੇਸ਼ਾਂ ਵਿੱਚ ਵੀ ਦੇਖਣ ਨੂੰ ਮਿਲੀ ਹੈ। ਸੰਯੁਕਤ ਅਰਬ ਅਮੀਰਾਤ (UAE) ਨੇ ਭਾਰਤ ਨਾਲ ਆਪਣੀ ਦੋਸਤੀ ਦਾ ਇਜ਼ਹਾਰ ਕਰਦਿਆਂ ਹੋਇਆਂ ਦੁਨੀਆ ਦੀ ਸਭ ਤੋਂ ਉੱਚੀ ਇਮਾਰਚ ਬੁਰਜ ਖਲੀਫਾ ਨੂੰ ਤਿਰੰਗੇ 'ਚ ਰੰਗ ਦਿੱਤਾ ਹੈ। ਇਸ ਤੋਂ ਇਲਾਵਾ ਅਬੂ ਧਾਬੀ ਦੀ ਨੈਸ਼ਨਲ ਆਇਲ ਕੰਪਨੀ ਦੇ ਟਾਵਰ ਨੂੰ ਵੀ ਤਿਰੰਗੇ 'ਚ ਦਿਖਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਭਾਰਤੀ ਲੋਕ ਬੁਰਜ ਖਲੀਫਾ ਟਾਵਰ ਨੇੜੇ ਇਕੱਠੇ ਹੋਏ ਅਤੇ ਭਾਰਤ ਦੇ ਆਜ਼ਾਦੀ ਦਿਹਾੜਾ ਦਾ ਜਸ਼ਨ ਮਨਾਇਆ।
Indian flag at the Burj Khalifa with the national anthem.
— Mufaddal Vohra (@mufaddal_vohra) August 15, 2023
A goosebumps moment! 🇮🇳 pic.twitter.com/K6sxXODZhI
ਇਹ ਵੀ ਪੜ੍ਹੋ: Independence Day 2023: ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਨੇ ਲਹਿਰਾਇਆ ਤਿਰੰਗਾ, ਚੰਡੀਗੜ੍ਹ ਦੀਆਂ ਰੱਜ ਕੇ ਕੀਤੀਆਂ ਤਾਰੀਫ਼ਾਂ
ਉੱਥੇ ਹੀ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ 'ਚ ਦੇਖ ਸਕਦੇ ਹੋ ਕਿ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ‘ਤੇ ਭਾਰਤੀ ਰਾਸ਼ਟਰੀ ਗੀਤ 'ਜਨ ਗਣ ਮਨ' ਵੱਜ ਰਿਹਾ ਹੈ। ਇਹ ਵੀਡੀਓ ਮੁਫੱਦਲ ਵੋਹਰਾ ਨਾਂ ਦੇ ਯੂਜ਼ਰ ਨੇ X ‘ਤੇ ਸ਼ੇਅਰ ਕੀਤੀ ਜਿਸ ਨੂੰ ਕਈ ਲੋਕਾਂ ਨੇ ਦੇਖਿਆ ਤੇ ਕਿਹਾ ਬੁਰਜ ਖਲੀਫਾ 'ਚ ਰਾਸ਼ਟਰੀ ਗੀਤ ਨਾਲ ਭਾਰਤੀ ਝੰਡਾ। ਵਾਇਰਲ ਵੀਡੀਓ ਸ਼ੇਅਰ ਕਰਦੇ ਹੋਏ ਐਕਸ ਯੂਜ਼ਰ ਨੇ ਲਿਖਿਆ, "ਬੜੇ ਮਾਣ ਵਾਲਾ ਪਲ!" ਇਸ ਨੂੰ ਇੱਕ ਵਾਰ ਦੇਖੋ
ਇੱਥੇ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਇਕ ਦਿਨ ਪਹਿਲਾਂ ਹੀ ਪਾਕਿਸਤਾਨੀਆਂ ਨੇ ਦੁਬਈ ਵਿਚ ਹੰਗਾਮਾ ਕੀਤਾ ਸੀ। ਪਿਛਲੇ ਦਿਨੀਂ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਬੁਰਜ ਖਲੀਫਾ ‘ਤੇ ਪਾਕਿਸਤਾਨ ਦਾ ਝੰਡਾ ਨਾ ਨਜ਼ਰ ਆਉਣ ‘ਤੇ ਸੈਂਕੜੇ ਪਾਕਿਸਤਾਨੀਆਂ ਵਿੱਚ ਗੁੱਸਾ ਨਜ਼ਰ ਆ ਰਿਹਾ ਸੀ। ਉੱਥੇ ਹੀ ਅੱਧੀ ਰਾਤ ਨੂੰ ਬੁਰਜ ਖਲੀਫਾ ਨੇੜੇ ਪਾਕਿਸਤਾਨੀ ਨਾਗਰਿਕ ਵੱਡੀ ਗਿਣਤੀ ਵਿੱਚ ਪਾਕਿਸਤਾਨੀ ਝੰਡੇ ਦੀ ਉਡੀਕ ਕਰਦੇ ਨਜ਼ਰ ਆ ਰਹੇ ਸਨ ਕਿਉਂਕਿ ਨੂੰ ਉਮੀਦ ਸੀ ਕਿ ਬੁਰਜ ਖਲੀਫਾ ਉਨ੍ਹਾਂ ਦੇ ਰਾਸ਼ਟਰੀ ਝੰਡੇ ਦੇ ਰੰਗ ਵਿੱਚ ਰੰਗ ਜਾਵੇਗਾ, ਪਰ ਅਜਿਹਾ ਨਹੀਂ ਹੋਇਆ।
ਭਾਰਤ-ਯੂਏਈ ਸਬੰਧ ਕਾਫੀ ਮਜ਼ਬੂਤ
ਪਿਛਲੇ ਕੁਝ ਸਾਲਾਂ ਵਿੱਚ ਭਾਰਤ-ਯੂਏਈ ਸਬੰਧ ਕਾਫੀ ਮਜ਼ਬੂਤ ਹੋਏ ਹਨ। ਜਦੋਂ ਪਾਕਿਸਤਾਨ ਜੰਮੂ-ਕਸ਼ਮੀਰ 'ਤੇ ਭਾਰਤ ਵੱਲੋਂ ਲਏ ਗਏ ਫੈਸਲੇ ਵਿਰੁੱਧ ਵਿਸ਼ਵ ਭਾਈਚਾਰੇ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਯੂਏਈ ਭਾਰਤ ਦੇ ਨਾਲ ਖੜ੍ਹਾ ਸੀ। ਸੰਯੁਕਤ ਅਰਬ ਅਮੀਰਾਤ ਨੇ 5 ਅਗਸਤ ਨੂੰ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰਨ ਦੇ ਭਾਰਤ ਦੇ ਫੈਸਲੇ ਨੂੰ ਭਾਰਤ ਦਾ ਅੰਦਰੂਨੀ ਮਾਮਲਾ ਦੱਸਿਆ ਸੀ।