ਪੜਚੋਲ ਕਰੋ
Advertisement
ਬੱਚਿਆਂ ਨੂੰ ਪੜ੍ਹਾਉਣ-ਲਿਖਾਉਣ ਲਈ ਵਰਤੇ ਜਾਣਗੇ ਖ਼ਾਸ ਰੋਬੋਟ
ਚੰਡੀਗੜ੍ਹ: ਮੁੰਬਈ ਦੀ ਸਟਾਰਟਅਪ ਕੰਪਨੀ ‘ਇਮੋਟਿਕਸ’ ਨੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਦੀ ਮਦਦ ਕਰਨ ਲਈ ਖ਼ਾਸ ਤਰ੍ਹਾਂ ਦਾ ਰੋਬੋਟ ਵਿਕਸਤ ਕੀਤਾ ਹੈ। ਇਸ ਰੋਬੋਟ ਦਾ ਨਾਂ ‘ਮੀਕੋ 2’ ਰੱਖਿਆ ਹੈ ਜੋ ਬੱਚਿਆਂ ਲਈ ਭਾਰਤ ਦਾ ਪਹਿਲਾ ਐਡਵਾਂਸ ‘ਪਰਸਨਲ ਰੋਬੋਟ’ ਹੋਏਗਾ। ਇਸ ਨੂੰ ਬੱਚਿਆਂ ਨੂੰ ਪੜ੍ਹਾਉਣ-ਲਿਖਾਉਣ ਵਿੱਚ ਮਾਪਿਆਂ ਦੀ ਮਦਦ ਕਰੇਗਾ। ਇਸ ਦੀ ਕੀਮਤ 24,999 ਰੁਪਏ ਹੈ। ਇਸ ਨੂੰ 15 ਦਸੰਬਰ ਤੋਂ ਖਰੀਦਿਆ ਜਾ ਸਕੇਗਾ।
ਮੀਕੋ 2 ਨੂੰ ਇੰਜਨੀਅਰ, ਮੈਥੇਮੈਟੀਸ਼ੀਅਨ, ਆਰਟਿਸਟ ਤੇ ਨਿਊਰੋਲੌਜਿਸਟ ਨੇ ਮਿਲ ਕੇ ਤਿਆਰ ਕੀਤਾ ਹੈ। ਕੰਪਨੀ ਦੇ ਸੀਈਓ ਸਨੇਹ ਰਾਜਕੁਮਾਰ ਵਸਵਾਨੀ ਨੇ ਦੱਸਿਆ ਕਿ ਰੋਬੋਟ ਬੱਚਿਆਂ ਨਾਲ ਗੱਲਬਾਤ ਕਰਨ ਦੇ ਸਮਰਥ ਹੈ। ਇਸ ਦੀ ਮਦਦ ਨਾਲ ਬੱਚਿਆਂ ਦਾ ਅਕਾਦਮਿਕ ਪੱਧਰ ਤੇ ਆਮ ਜਾਣਕਾਰੀ ਵਿੱਚ ਵਾਧਾ ਹੋਏਗਾ।
ਇਸ ਰੋਬੋਟ ਨੂੰ ਪਿਛਲੇ ਸਾਲ ਲਾਂਚ ਕੀਤਾ ਗਿਆ ਸੀ ਪਰ ਇਸ ਵਰ੍ਹੇ ਇਸ ਵਿੱਚ ਹੋਰ ਬਦਲਾਏ ਕੀਤੇ ਗਏ ਹਨ। ਇਹ ਰੋਬੋਟ ਸੁਣ ਸਕਦਾ ਹੈ, ਯਾਦ ਰੱਖ ਸਕਦਾ ਹੈ ਤੇ ਬੱਚਿਆਂ ਨੂੰ ਸਿਖਾ ਵੀ ਸਕਦਾ ਹੈ। ਰੋਬੋਟ ਵਿੱਚ HD ਕੈਮਰਾ ਵੀ ਲਾਇਆ ਗਿਆ ਹੈ ਜਿਸ ਦੀ ਮਦਦ ਨਾਲ ਇਹ ਚਿਹਰੇ ਪਛਾਣ ਸਕਦਾ ਹੈ। ਇਸ ਦੇ ਇਲਾਵਾ ਇਸ ਵਿੱਚ ਮਾਈਕ੍ਰੋਫੋਨ ਵੀ ਲਾਇਆ ਗਿਆ ਹੈ ਜਿਸ ਦੀ ਮਦਦ ਨਾਲ ਇਹ ਗੱਲਾਂ ਸੁਣ ਸਕਦਾ ਹੈ। ਰੋਬੋਟ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਸ ਨਾਲ ਵੀਡੀਓ ਕਾਲ ਵੀ ਕੀਤੀ ਜਾ ਸਕਦੀ ਹੈ। ਇਸ ਦੀ ਮਦਦ ਨਾਲ ਮਾਪੇ ਕਿਤਿਓਂ ਵੀ ਆਪਣੇ ਬੱਚਿਆਂ ਨਾਲ ਵੀਡੀਓ ਕਰ ਸਕਦੇ ਹਨ। ਇਸ ਦੇ ਨਾਲ ਹੀ ਇਸ ਰੋਬੋਟ ਵਿੱਚ ‘ਪੈਰੇਂਟਲ ਡੈਸ਼ਬੋਰਡ’ ਦੀ ਵੀ ਸਹੂਲਤ ਦਿੱਤੀ ਗਈ ਹੈ ਜਿਸ ਦੀ ਮਦਦ ਨਾਲ ਮਾਪੇ ਆਪਣੇ ਬੱਚਿਆਂ ਦੀ ਹਰ ਗਤੀਵਿਧੀ ’ਤੇ ਨਜ਼ਰ ਰੱਖ ਸਕਦੇ ਹਨ।When you're sad and upset, Miko will make you laugh the best!#Miko #emotix #unveilingofMiko2 pic.twitter.com/6ZeCGXUYKi
— Miko 2 (@emotix_social) November 27, 2018
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕਾਰੋਬਾਰ
Advertisement