ਪੜਚੋਲ ਕਰੋ

Invertor AC: ਇਨਵਰਟਰ AC ਚਲਾਉਣ ਨਾਲ ਨਹੀਂ ਆਉਣਗੇ ਬਿਜਲੀ ਦੇ ਮੋਟੇ ਬਿੱਲ? ਖਰੀਦਣ ਤੋਂ ਪਹਿਲਾਂ ਜਾਣੋ ਜ਼ਰੂਰੀ ਗੱਲਾਂ: ਭੱਖਦੀ ਗਰਮੀ ਵਿਚਾਲੇ ਕਮਰਾ ਸ਼ਿਮਲਾ ਵਾਂਗ ਰਹੇਗਾ ਠੰਡਾ...

Invertor AC: ਅਕਸਰ ਕਿਹਾ ਜਾਂਦਾ ਹੈ ਕਿ ਜੇਕਰ ਬਿਜਲੀ ਦਾ ਬਿੱਲ ਘੱਟ ਰੱਖਣਾ ਹੈ, ਤਾਂ ਇਨਵਰਟਰ AC ਵਰਤਣਾ ਚਾਹੀਦਾ ਹੈ। ਇਹ ਆਮ AC ਦੇ ਮੁਕਾਬਲੇ ਘੱਟ ਬਿਜਲੀ ਖਪਤ ਕਰਦਾ ਹੈ, ਜਿਸ ਕਾਰਨ ਬਿਜਲੀ ਦੇ ਬਿੱਲ ਦੀ ਚਿੰਤਾ ਘੱਟ...

Invertor AC: ਅਕਸਰ ਕਿਹਾ ਜਾਂਦਾ ਹੈ ਕਿ ਜੇਕਰ ਬਿਜਲੀ ਦਾ ਬਿੱਲ ਘੱਟ ਰੱਖਣਾ ਹੈ, ਤਾਂ ਇਨਵਰਟਰ AC ਵਰਤਣਾ ਚਾਹੀਦਾ ਹੈ। ਇਹ ਆਮ AC ਦੇ ਮੁਕਾਬਲੇ ਘੱਟ ਬਿਜਲੀ ਖਪਤ ਕਰਦਾ ਹੈ, ਜਿਸ ਕਾਰਨ ਬਿਜਲੀ ਦੇ ਬਿੱਲ ਦੀ ਚਿੰਤਾ ਘੱਟ ਹੋ ਜਾਂਦੀ ਹੈ। ਪਰ ਇਸ ਵਿੱਚ AC ਕਿਹੜੀ ਤਕਨਾਲੋਜੀ ਹੈ ਜੋ ਇਸਨੂੰ ਹੋਰ ਮਾਡਲਾਂ ਨਾਲੋਂ ਵੱਧ ਕਾਰਗਰ (Efficient) ਬਣਾਉਂਦੀ ਹੈ? ਜੇਕਰ ਤੁਸੀਂ ਇਨਵਰਟਰ AC ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਇਸ ਸਵਾਲ ਦਾ ਜਵਾਬ ਤੁਹਾਡੇ ਕੋਲ ਹੋਣਾ ਚਾਹੀਦਾ ਹੈ। ਆਓ ਸਮਝੀਏ ਕਿ ਇਨਵਰਟਰ AC ਘੱਟ ਬਿਜਲੀ ਦੀ ਖਪਤ ਕਰਦੇ ਹੋਏ ਵੀ ਗਰਮੀ ਵਿੱਚ ਸ਼ਿਮਲਾ ਵਰਗੀ ਠੰਡਕ ਕਿਵੇਂ ਦਿੰਦਾ ਹੈ।

ਇਨਵਰਟਰ AC ਕਿਵੇਂ ਕੰਮ ਕਰਦਾ ਹੈ?

ਆਮ (ਨਾਨ-ਇਨਵਰਟਰ) AC ਵਿੱਚ ਕਮਰੇ ਦੇ ਤਾਪਮਾਨ ਦੇ ਅਨੁਸਾਰ ਕੰਪ੍ਰੈਸਰ ਵਾਰ-ਵਾਰ ਚਾਲੂ ਅਤੇ ਬੰਦ ਹੁੰਦਾ ਰਹਿੰਦਾ ਹੈ। ਮੰਨ ਲਵੋ ਕਿ ਤੁਸੀਂ AC ਦਾ ਤਾਪਮਾਨ 24 ਡਿਗਰੀ ਸੈੱਟ ਕੀਤਾ ਹੈ, ਤਾਂ ਜਿਵੇਂ ਹੀ ਕਮਰੇ ਦਾ ਤਾਪਮਾਨ ਇਸ ਪੱਧਰ 'ਤੇ ਪਹੁੰਚਦਾ ਹੈ, ਕੰਪ੍ਰੈਸਰ ਬੰਦ ਹੋ ਜਾਂਦਾ ਹੈ। ਫਿਰ ਜਦੋਂ ਤਾਪਮਾਨ ਦੁਬਾਰਾ ਵਧਦਾ ਹੈ, ਤਾਂ ਕੰਪ੍ਰੈਸਰ ਮੁੜ ਚਾਲੂ ਹੋ ਕੇ ਕੂਲਿੰਗ ਕਰਦਾ ਹੈ। ਇਸ ਤਰ੍ਹਾਂ ਵਾਰ-ਵਾਰ ਆਨ-ਆਫ਼ ਹੋਣ ਕਰਕੇ ਵੱਧ ਬਿਜਲੀ ਦੀ ਖਪਤ ਹੁੰਦੀ ਹੈ।

ਦੂਜੇ ਪਾਸੇ, ਇਨਵਰਟਰ AC ਦਾ ਕੰਪ੍ਰੈਸਰ ਲਗਾਤਾਰ ਚੱਲਦਾ ਰਹਿੰਦਾ ਹੈ। ਜਦੋਂ ਲੋੜੀਂਦਾ ਤਾਪਮਾਨ ਪ੍ਰਾਪਤ ਹੋ ਜਾਂਦਾ ਹੈ, ਤਾਂ ਇਹ ਬੰਦ ਹੋਣ ਦੀ ਬਜਾਏ ਆਪਣੀ ਸਪੀਡ ਘਟਾ ਜਾਂ ਵਧਾ ਲੈਂਦਾ ਹੈ। ਇਸ ਨਾਲ ਵਾਰ-ਵਾਰ ਆਨ-ਆਫ਼ ਕਰਨ ਦੀ ਲੋੜ ਨਹੀਂ ਪੈਂਦੀ ਅਤੇ ਬਿਜਲੀ ਦੀ ਬਚਤ ਹੁੰਦੀ ਹੈ।
 
ਇਨਵਰਟਰ AC ਕਿੰਨੀ ਬਿਜਲੀ ਬਚਾ ਸਕਦਾ ਹੈ?

ਇਨਵਰਟਰ AC ਵੱਧ ਊਰਜਾ-ਕੁਸ਼ਲ (Energy Efficient) ਹੁੰਦਾ ਹੈ ਅਤੇ ਬਿਜਲੀ ਦੇ ਬਿੱਲ ਵਿੱਚ ਹਜ਼ਾਰਾਂ ਰੁਪਏ ਤੱਕ ਦੀ ਬਚਤ ਕਰ ਸਕਦਾ ਹੈ। ਆਮ AC ਦੇ ਮੁਕਾਬਲੇ ਇਹ ਲਗਭਗ 15 ਤੋਂ 20 ਫੀਸਦੀ ਘੱਟ ਬਿਜਲੀ ਖਪਤ ਕਰਦਾ ਹੈ। ਹਾਲਾਂਕਿ, ਇਹ ਕਮਰੇ ਦੇ ਆਕਾਰ, ਇੰਸੂਲੇਸ਼ਨ, ਤਾਪਮਾਨ ਸੈਟਿੰਗ ਅਤੇ AC ਦੀ ਐਨਰਜੀ ਰੇਟਿੰਗ ਵਰਗੀਆਂ ਗੱਲਾਂ 'ਤੇ ਵੀ ਨਿਰਭਰ ਕਰਦਾ ਹੈ। ਫਿਰ ਵੀ, ਇਨਵਰਟਰ AC ਆਮ ਤੌਰ 'ਤੇ ਨਾਨ-ਇਨਵਰਟਰ AC ਨਾਲੋਂ ਘੱਟ ਬਿਜਲੀ ਵਰਤਦਾ ਹੈ।

ਇਨਵਰਟਰ AC ਦੇ ਹੋਰ ਫਾਇਦੇ: ਇਸ ਦੀ ਆਵਾਜ਼ ਕਾਫ਼ੀ ਘੱਟ ਹੁੰਦੀ ਹੈ, ਇਹ ਤਾਪਮਾਨ ਨੂੰ ਹੋਰ ਵਧੀਆ ਢੰਗ ਨਾਲ ਕੰਟਰੋਲ ਕਰ ਸਕਦਾ ਹੈ।  ਕੰਪ੍ਰੈਸਰ 'ਤੇ ਘੱਟ ਦਬਾਅ ਪੈਂਦਾ ਹੈ, ਜਿਸ ਨਾਲ ਉਸਦੀ ਉਮਰ ਵੱਧ ਜਾਂਦੀ ਹੈ।

ਇਹ ਗੱਲਾਂ ਵੀ ਧਿਆਨ ਵਿੱਚ ਰੱਖੋ

ਇਨਵਰਟਰ AC ਖਰੀਦਣ ਲਈ ਤੁਹਾਨੂੰ ਨਾਨ-ਇਨਵਰਟਰ AC ਨਾਲੋਂ ਵੱਧ ਪੈਸੇ ਖਰਚਣੇ ਪੈ ਸਕਦੇ ਹਨ। ਇਨ੍ਹਾਂ ਦੀ ਕੀਮਤ ਜ਼ਿਆਦਾ ਹੁੰਦੀ ਹੈ, ਪਰ ਲੰਬੇ ਸਮੇਂ ਵਿੱਚ ਘੱਟ ਬਿਜਲੀ ਖਪਤ ਕਰਕੇ ਇਹ ਤੁਹਾਡੇ ਪੈਸੇ ਬਚਾ ਸਕਦੇ ਹਨ। ਜੇਕਰ ਤੁਸੀਂ AC ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਕਮਰੇ ਦਾ ਆਕਾਰ, ਐਨਰਜੀ ਰੇਟਿੰਗ, ਕੂਲਿੰਗ ਸਮਰੱਥਾ (Cooling Capacity) ਅਤੇ ਆਪਣੀ ਵਰਤੋਂ ਦੀ ਲੋੜ ਨੂੰ ਵੀ ਧਿਆਨ ਵਿੱਚ ਰੱਖੋ।

ਟਾਪ ਹੈਡਲਾਈਨ

iPhone ਖਰੀਦਣ ਵਾਲਿਆਂ ਦੀ ਮੌਜ ! 15, 16 ਤੇ 17 'ਤੇ ਧਮਾਕੇਦਾਰ ਆਫਰ, ਜਾਣੋ ਕਿਹੜਾ ਫੋਨ ਫਾਇਦੇਮੰਦ
iPhone ਖਰੀਦਣ ਵਾਲਿਆਂ ਦੀ ਮੌਜ ! 15, 16 ਤੇ 17 'ਤੇ ਧਮਾਕੇਦਾਰ ਆਫਰ, ਜਾਣੋ ਕਿਹੜਾ ਫੋਨ ਫਾਇਦੇਮੰਦ
ਗਾਹਕਾਂ ਨੂੰ ਲੱਗਿਆ ਵੱਡਾ ਝਟਕਾ, Airtel ਨੇ ਮਹਿੰਗੇ ਕੀਤੇ ਪੋਸਟਪੇਡ ਪਲਾਨਸ, ਫ੍ਰੀ 'ਚ ਦੇ ਦਿੱਤੀ ਆਹ ਸੁਵਿਧਾ
ਗਾਹਕਾਂ ਨੂੰ ਲੱਗਿਆ ਵੱਡਾ ਝਟਕਾ, Airtel ਨੇ ਮਹਿੰਗੇ ਕੀਤੇ ਪੋਸਟਪੇਡ ਪਲਾਨਸ, ਫ੍ਰੀ 'ਚ ਦੇ ਦਿੱਤੀ ਆਹ ਸੁਵਿਧਾ
BSNL Recharge Offer : BSNL ਦਾ ਧਮਾਕੇਦਾਰ ਪਲਾਨ ! ਰੀਚਾਰਜ ਨਾਲ ਮਿਲ ਰਿਹਾ ਇਹ ਵੱਡਾ ਫਾਇਦਾ 
BSNL Recharge Offer : BSNL ਦਾ ਧਮਾਕੇਦਾਰ ਪਲਾਨ ! ਰੀਚਾਰਜ ਨਾਲ ਮਿਲ ਰਿਹਾ ਇਹ ਵੱਡਾ ਫਾਇਦਾ 
Phone Stolen : ਫੋਨ ਚੋਰੀ ਹੋਣ ਤੋਂ ਬਾਅਦ ਦੇਰ ਨਾ ਕਰੋ, ਤੁਰੰਤ ਕਰੋ ਇਹ 3 ਕੰਮ
Phone Stolen : ਫੋਨ ਚੋਰੀ ਹੋਣ ਤੋਂ ਬਾਅਦ ਦੇਰ ਨਾ ਕਰੋ, ਤੁਰੰਤ ਕਰੋ ਇਹ 3 ਕੰਮ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
iPhone ਖਰੀਦਣ ਵਾਲਿਆਂ ਦੀ ਮੌਜ ! 15, 16 ਤੇ 17 'ਤੇ ਧਮਾਕੇਦਾਰ ਆਫਰ, ਜਾਣੋ ਕਿਹੜਾ ਫੋਨ ਫਾਇਦੇਮੰਦ
iPhone ਖਰੀਦਣ ਵਾਲਿਆਂ ਦੀ ਮੌਜ ! 15, 16 ਤੇ 17 'ਤੇ ਧਮਾਕੇਦਾਰ ਆਫਰ, ਜਾਣੋ ਕਿਹੜਾ ਫੋਨ ਫਾਇਦੇਮੰਦ
Health Tips : 7-8 ਘੰਟੇ ਸੌਣ ਤੋਂ ਬਾਅਦ ਵੀ ਰਹਿੰਦੀ ਹੈ ਥਕਾਵਟ ? ਸਰੀਰ ਦੇ ਇਹ ਸੰਕੇਤ ਨਾ ਕਰੋ Ignore
Health Tips : 7-8 ਘੰਟੇ ਸੌਣ ਤੋਂ ਬਾਅਦ ਵੀ ਰਹਿੰਦੀ ਹੈ ਥਕਾਵਟ ? ਸਰੀਰ ਦੇ ਇਹ ਸੰਕੇਤ ਨਾ ਕਰੋ Ignore
Bollywood News : ਡਿਲੀਵਰੀ ਤੋਂ ਕੁਝ ਮਹੀਨਿਆਂ ਬਾਅਦ ਹੀ ਮੁੜ ਪ੍ਰੈਗਨੈਂਟ ਹੋਈਆਂ ਇਹ ਅਦਾਕਾਰਾਂ, ਇੱਕ ਨੇ ਤਾਂ 4 ਮਹੀਨੇ ਬਾਅਦ ਦਿੱਤੀ ਸੀ ‘ਗੁੱਡ ਨਿਊਜ਼’
Bollywood News : ਡਿਲੀਵਰੀ ਤੋਂ ਕੁਝ ਮਹੀਨਿਆਂ ਬਾਅਦ ਹੀ ਮੁੜ ਪ੍ਰੈਗਨੈਂਟ ਹੋਈਆਂ ਇਹ ਅਦਾਕਾਰਾਂ, ਇੱਕ ਨੇ ਤਾਂ 4 ਮਹੀਨੇ ਬਾਅਦ ਦਿੱਤੀ ਸੀ ‘ਗੁੱਡ ਨਿਊਜ਼’
CBI ਦੀ ਛਾਪੇਮਾਰੀ ਤੋਂ ਬਾਅਦ ਪੰਜਾਬ ਦੇ ਕਈ ਵੱਡੇ ਅਧਿਕਾਰੀਆਂ ਦਾ ਹੋ ਸਕਦਾ Transfer! ਛਿੜੀ ਚਰਚਾ
CBI ਦੀ ਛਾਪੇਮਾਰੀ ਤੋਂ ਬਾਅਦ ਪੰਜਾਬ ਦੇ ਕਈ ਵੱਡੇ ਅਧਿਕਾਰੀਆਂ ਦਾ ਹੋ ਸਕਦਾ Transfer! ਛਿੜੀ ਚਰਚਾ
Punjab News : ਅੰਮ੍ਰਿਤਸਰ 'ਚ ਨਾਜਾਇਜ਼ ਹਥਿਆਰਾਂ ਦੇ ਨੈੱਟਵਰਕ ਦਾ ਪਰਦਾਫਾਸ਼ , 8 ਮੁਲਜ਼ਮ ਗ੍ਰਿਫ਼ਤਾਰ 
Punjab News : ਅੰਮ੍ਰਿਤਸਰ 'ਚ ਨਾਜਾਇਜ਼ ਹਥਿਆਰਾਂ ਦੇ ਨੈੱਟਵਰਕ ਦਾ ਪਰਦਾਫਾਸ਼ , 8 ਮੁਲਜ਼ਮ ਗ੍ਰਿਫ਼ਤਾਰ 
Repo Rate Hike : ਰੇਪੋ ਰੇਟ ਵਧਣ ਮਗਰੋਂ HDFC Bank ਦਾ ਵੱਡਾ ਫੈਸਲਾ, ਜਾਣੋ ਗਾਹਕਾਂ ਦੀ EMI ’ਤੇ ਕੀ ਪਵੇਗਾ ਅਸਰ?
Repo Rate Hike : ਰੇਪੋ ਰੇਟ ਵਧਣ ਮਗਰੋਂ HDFC Bank ਦਾ ਵੱਡਾ ਫੈਸਲਾ, ਜਾਣੋ ਗਾਹਕਾਂ ਦੀ EMI ’ਤੇ ਕੀ ਪਵੇਗਾ ਅਸਰ?
Kidney Health Tips : ਕਿਡਨੀ ਲਈ ਜ਼ਹਿਰ ਨਹੀਂ, ਪਰ ਵਧਦਾ ਕ੍ਰੀਏਟਿਨਿਨ ਦੇ ਸਕਦੈ ਖ਼ਤਰੇ ਦਾ ਸੰਕੇਤ; ਇੰਝ ਰੱਖੋ ਕੰਟਰੋਲ
Kidney Health Tips : ਕਿਡਨੀ ਲਈ ਜ਼ਹਿਰ ਨਹੀਂ, ਪਰ ਵਧਦਾ ਕ੍ਰੀਏਟਿਨਿਨ ਦੇ ਸਕਦੈ ਖ਼ਤਰੇ ਦਾ ਸੰਕੇਤ; ਇੰਝ ਰੱਖੋ ਕੰਟਰੋਲ
Punjab Congress ਪ੍ਰਧਾਨ ਪਰਗਟ ਸਿੰਘ 11 ਅਕਤੂਬਰ ਨੂੰ ਸੰਭਾਲਣਗੇ ਕਮਾਨ, ਕਿਹਾ- ਮੁਲਾਜ਼ਮਾਂ ਨੂੰ DA ਦੇਵੇ ਸਰਕਾਰ 
Punjab Congress ਪ੍ਰਧਾਨ ਪਰਗਟ ਸਿੰਘ 11 ਅਕਤੂਬਰ ਨੂੰ ਸੰਭਾਲਣਗੇ ਕਮਾਨ, ਕਿਹਾ- ਮੁਲਾਜ਼ਮਾਂ ਨੂੰ DA ਦੇਵੇ ਸਰਕਾਰ 
Embed widget