![ABP Premium](https://cdn.abplive.com/imagebank/Premium-ad-Icon.png)
Diwali Sale: ਵੱਡੀ ਖ਼ਬਰ! ਦੀਵਾਲੀ ਸੇਲ 'ਚ ਪਹਿਲਾਂ ਨਾਲੋਂ ਹੋਰ ਵੀ ਸਸਤਾ ਮਿਲ ਰਿਹਾ ਹੈ iPhone 13, ਸਿਰਫ ਇੱਕ ਦਿਨ ਬਾਕੀ
Flipkart Diwali Sale: ਸੇਲ ਤੋਂ ਮੋਬਾਇਲ ਫੋਨ, ਐਕਸੈਸਰੀਜ਼, ਘਰ, ਰਸੋਈ ਵਰਗੇ ਪ੍ਰੋਡਕਟਸ ਘੱਟ ਕੀਮਤ 'ਤੇ ਉਪਲੱਬਧ ਕਰਵਾਏ ਜਾ ਰਹੇ ਹਨ ਅਤੇ ਖਾਸ ਗੱਲ ਇਹ ਹੈ ਕਿ ਇੱਥੋਂ ਐਪਲ ਆਈਫੋਨ ਨੂੰ ਬਹੁਤ ਹੀ ਸਸਤੀ ਕੀਮਤ 'ਤੇ ਘਰ ਲਿਆਂਦਾ ਜਾ ਸਕਦਾ ਹੈ।
![Diwali Sale: ਵੱਡੀ ਖ਼ਬਰ! ਦੀਵਾਲੀ ਸੇਲ 'ਚ ਪਹਿਲਾਂ ਨਾਲੋਂ ਹੋਰ ਵੀ ਸਸਤਾ ਮਿਲ ਰਿਹਾ ਹੈ iPhone 13, ਸਿਰਫ ਇੱਕ ਦਿਨ ਬਾਕੀ iphone 13 price cut in diwali sale you can buy apple iphone 13 at just 43 thousand rupees Diwali Sale: ਵੱਡੀ ਖ਼ਬਰ! ਦੀਵਾਲੀ ਸੇਲ 'ਚ ਪਹਿਲਾਂ ਨਾਲੋਂ ਹੋਰ ਵੀ ਸਸਤਾ ਮਿਲ ਰਿਹਾ ਹੈ iPhone 13, ਸਿਰਫ ਇੱਕ ਦਿਨ ਬਾਕੀ](https://feeds.abplive.com/onecms/images/uploaded-images/2022/10/22/81b05ab104b228fef16d6536ea1c6b621666427644843496_original.jpeg?impolicy=abp_cdn&imwidth=1200&height=675)
Flipkart Big Diwali Sale: ਫਲਿੱਪਕਾਰਟ ਬਿਗ ਦੀਵਾਲੀ ਸੇਲ ਖ਼ਤਮ ਹੋਣ 'ਚ ਸਿਰਫ ਇੱਕ ਦਿਨ ਬਾਕੀ ਹੈ। ਤਿਉਹਾਰ ਦੇ ਮੌਕੇ 'ਤੇ ਗਾਹਕਾਂ ਲਈ ਸੇਲ ਰੱਖੀ ਗਈ ਹੈ। ਇੱਥੇ ਮੋਬਾਈਲ ਫੋਨ, ਐਕਸੈਸਰੀਜ਼, ਘਰ, ਰਸੋਈ ਵਰਗੇ ਉਤਪਾਦ ਘੱਟ ਕੀਮਤ 'ਤੇ ਉਪਲਬਧ ਕਰਵਾਏ ਜਾ ਰਹੇ ਹਨ ਅਤੇ ਖਾਸ ਗੱਲ ਇਹ ਹੈ ਕਿ ਇੱਥੋਂ ਐਪਲ ਆਈਫੋਨ ਨੂੰ ਬਹੁਤ ਹੀ ਸਸਤੀ ਕੀਮਤ 'ਤੇ ਘਰ ਲਿਆਂਦਾ ਜਾ ਸਕਦਾ ਹੈ। ਸੇਲ ਦੌਰਾਨ ਗਾਹਕ 50,000 ਰੁਪਏ ਤੋਂ ਘੱਟ ਕੀਮਤ 'ਚ iPhone 13 ਨੂੰ ਘਰ ਲਿਆ ਸਕਦੇ ਹਨ। ਜਾਣਕਾਰੀ ਲਈ, ਤੁਹਾਨੂੰ ਦੱਸ ਦੇਈਏ ਕਿ ਆਈਫੋਨ 13 ਨੂੰ ਫਲਿੱਪਕਾਰਟ ਸੇਲ ਵਿੱਚ 59,990 ਰੁਪਏ ਵਿੱਚ ਉਪਲਬਧ ਕਰਵਾਇਆ ਜਾ ਰਿਹਾ ਹੈ।
ਇਸ ਤੋਂ ਬਾਅਦ ਐਕਸਚੇਂਜ ਆਫਰ ਦੇ ਤਹਿਤ ਗਾਹਕ ਨੂੰ ਇਸ 'ਤੇ 16,900 ਰੁਪਏ ਦੀ ਛੋਟ ਮਿਲੇਗੀ। ਐਕਸਚੇਂਜ ਆਫਰ ਤੋਂ ਬਾਅਦ ਇਸ ਆਈਫੋਨ ਦੀ ਕੀਮਤ 43,090 ਰੁਪਏ ਹੋਵੇਗੀ। ਆਓ ਜਾਣਦੇ ਹਾਂ iPhone 13 ਦੇ ਸਾਰੇ ਫੀਚਰਸ ਕਿਵੇਂ ਹਨ...
ਆਈਫੋਨ 13 ਵਿੱਚ ਸੁਰੱਖਿਆ ਲਈ ਸਿਰੇਮਿਕ ਸ਼ੀਲਡ ਦੇ ਨਾਲ 6.1-ਇੰਚ ਦੀ ਸੁਪਰ ਰੈਟੀਨਾ ਐਕਸਡੀਆਰ ਡਿਸਪਲੇਅ ਹੈ। ਇਸ ਆਈਫੋਨ 'ਚ ਤੁਹਾਨੂੰ ਤੇਜ਼ ਪ੍ਰੋਸੈਸਰ ਮਿਲਦਾ ਹੈ। ਇਸ 'ਚ ਐਪਲ ਦਾ ਲੇਟੈਸਟ A15 ਬਾਇਓਨਿਕ ਚਿਪਸੈੱਟ ਦਿੱਤਾ ਗਿਆ ਹੈ।
ਕੈਮਰੇ ਦੇ ਤੌਰ 'ਤੇ ਇਸ ਸਮਾਰਟਫੋਨ 'ਚ ਨਾਈਟ ਮੋਡ ਅਤੇ 4K ਡੌਲਬੀ ਵਿਜ਼ਨ ਦੇ ਨਾਲ 12 ਮੈਗਾਪਿਕਸਲ ਦਾ ਟਰੂ ਡੈਪਥ ਫਰੰਟ ਕੈਮਰਾ ਮਿਲੇਗਾ, ਜੋ ਕਿ HDR ਰਿਕਾਰਡਿੰਗ ਨਾਲ ਲੈਸ ਹੈ। ਫੋਨ ਦੇ ਰੀਅਰ 'ਤੇ 12 ਮੈਗਾਪਿਕਸਲ ਦਾ ਵਾਈਡ ਕੈਮਰਾ ਅਤੇ 12 ਮੈਗਾਪਿਕਸਲ ਦਾ ਅਲਟਰਾ-ਵਾਈਡ ਸੈਂਸਰ ਵੀ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: Diwali Sale: ਸੈਮਸੰਗ ਦੇ ਫਲੈਗਸ਼ਿਪ ਫੋਨ 'ਤੇ ਸ਼ਾਨਦਾਰ ਪੇਸ਼ਕਸ਼, ਅੱਧੀ ਤੋਂ ਵੀ ਘੱਟ ਕੀਮਤ 'ਤੇ ਉਪਲਬਧ ਹੈ ਡਿਵਾਈਸ
ਆਈਫੋਨ 13 ਦੀ ਬੈਟਰੀ ਵੀ ਇਸ ਦੇ ਪੁਰਾਣੇ ਵਰਜ਼ਨ ਤੋਂ ਕਾਫੀ ਬਿਹਤਰ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ 'ਚ ਆਈਫੋਨ 12 ਦੇ ਮੁਕਾਬਲੇ 2.5 ਘੰਟੇ ਜ਼ਿਆਦਾ ਬੈਟਰੀ ਬੈਕਅਪ ਮਿਲੇਗਾ। ਇਹ ਡਿਵਾਈਸ IP68 ਵਾਟਰ ਰੇਸਿਸਟੈਂਸ ਦੇ ਨਾਲ ਆਉਂਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)