(Source: ECI/ABP News/ABP Majha)
iPhone 14 ਨੂੰ ਸਿਰਫ 34,000 'ਚ ਬਣਾ ਸਕਦੇ ਹੋ ਆਪਣਾ, ਇਨ੍ਹਾਂ Discounts ਦਾ ਉਠਾਓ ਫਾਇਦਾ
iPhone 14 : ਹੁਣ ਤੁਸੀਂ ਐਪਲ ਦਾ ਆਈਫੋਨ 14 ਸਸਤੇ 'ਚ ਖਰੀਦ ਸਕਦੇ ਹੋ। ਸਮਾਰਟਫੋਨ 'ਤੇ ਦੋ ਸ਼ਾਨਦਾਰ ਡਿਸਕਾਊਂਟ ਦਿੱਤੇ ਜਾ ਰਹੇ ਹਨ।
iPhone 14 : ਜੇ ਤੁਸੀਂ ਪੁਰਾਣੇ ਆਈਫੋਨ ਤੋਂ ਨਵੇਂ ਆਈਫੋਨ 'ਤੇ ਜਾਣ ਬਾਰੇ ਸੋਚ ਰਹੇ ਹੋ, ਤਾਂ ਇਸ ਨੂੰ ਖਰੀਦਣ ਦਾ ਇਹ ਸਭ ਤੋਂ ਵਧੀਆ ਸਮਾਂ ਹੈ। ਈ-ਕਾਮਰਸ ਵੈੱਬਸਾਈਟ ਫਲਿੱਪਕਾਰਟ 'ਤੇ iPhone 14 'ਤੇ ਸ਼ਾਨਦਾਰ ਡਿਸਕਾਊਂਟ ਦਿੱਤੇ ਜਾ ਰਹੇ ਹਨ। ਹਾਲਾਂਕਿ iPhone 14 ਦੇ 128GB ਵੇਰੀਐਂਟ ਦੀ ਕੀਮਤ 79,990 ਰੁਪਏ ਹੈ ਪਰ ਇਸ ਨੂੰ ਫਲਿੱਪਕਾਰਟ 'ਤੇ 71,999 ਰੁਪਏ 'ਚ ਵਿਕਰੀ ਲਈ ਲਿਸਟ ਕੀਤਾ ਗਿਆ ਹੈ। ਇਸ ਤੋਂ ਇਲਾਵਾ ਗਾਹਕਾਂ ਨੂੰ ਮੋਬਾਈਲ 'ਤੇ ਦੋ ਹੋਰ ਆਫਰ ਦਿੱਤੇ ਜਾ ਰਹੇ ਹਨ, ਜਿਸ ਤੋਂ ਬਾਅਦ ਫੋਨ ਦੀ ਕੀਮਤ ਹੋਰ ਘੱਟ ਹੋ ਜਾਂਦੀ ਹੈ।
ਇਹ 2 ਵਿਸ਼ੇਸ਼ ਪੇਸ਼ਕਸ਼ਾਂ
HDFC ਬੈਂਕ ਦੇ ਕ੍ਰੈਡਿਟ ਕਾਰਡ 'ਤੇ iPhone 14 'ਤੇ ਗਾਹਕਾਂ ਨੂੰ 4,000 ਰੁਪਏ ਦੀ ਛੋਟ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਮੋਬਾਈਲ ਫੋਨ 'ਤੇ 33,000 ਰੁਪਏ ਦਾ ਐਕਸਚੇਂਜ ਡਿਸਕਾਊਂਟ ਵੀ ਦਿੱਤਾ ਜਾ ਰਿਹਾ ਹੈ। ਜੇਕਰ ਤੁਹਾਨੂੰ ਇਨ੍ਹਾਂ ਦੋਵਾਂ ਆਫਰਸ ਦਾ ਪੂਰਾ ਫਾਇਦਾ ਮਿਲਦਾ ਹੈ ਤਾਂ ਤੁਸੀਂ ਸਸਤੇ 'ਚ ਆਈਫੋਨ 14 ਖਰੀਦ ਸਕਦੇ ਹੋ। ਨੋਟ ਕਰੋ, ਐਕਸਚੇਂਜ ਛੂਟ ਦੇ ਤਹਿਤ ਉਪਲਬਧ ਮੁੱਲ ਤੁਹਾਡੇ ਸਮਾਰਟਫੋਨ ਦੀ ਸਥਿਤੀ 'ਤੇ ਨਿਰਭਰ ਕਰਦਾ ਹੈ।
ਸਪੈਕਸ
iPhone 14 ਵਿੱਚ 12 + 12MP ਦੇ ਦੋ ਕੈਮਰੇ ਉਪਲਬਧ ਹਨ। ਫਰੰਟ 'ਚ ਸੈਲਫੀ ਲਈ 12MP ਕੈਮਰਾ ਵੀ ਉਪਲੱਬਧ ਹੈ। ਫੋਨ 'ਚ 6.1-ਇੰਚ ਦੀ ਸੁਪਰ ਰੈਟੀਨਾ XDR ਡਿਸਪਲੇਅ ਹੈ। ਇਹ A15 ਬਾਇਓਨਿਕ ਚਿੱਪਸੈੱਟ 'ਤੇ ਕੰਮ ਕਰਦਾ ਹੈ। ਤੁਸੀਂ iPhone 14 ਨੂੰ 6 ਵੱਖ-ਵੱਖ ਰੰਗਾਂ 'ਚ ਖਰੀਦ ਸਕਦੇ ਹੋ, ਜਿਨ੍ਹਾਂ 'ਚੋਂ ਨਵੀਨਤਮ ਕਲਰ ਅਪਡੇਟ ਯੈਲੋ ਹੈ। ਇਸੇ ਤਰ੍ਹਾਂ iPhone 14 ਦੇ 256GB ਇੰਟਰਨਲ ਸਟੋਰੇਜ ਵੇਰੀਐਂਟ 'ਤੇ ਵੀ ਚੰਗੀ ਛੋਟ ਦਿੱਤੀ ਜਾ ਰਹੀ ਹੈ।
ਇਨ੍ਹਾਂ ਸਮਾਰਟਫੋਨਜ਼ 'ਤੇ ਵੀ ਮਿਲੇਗਾ ਡਿਸਕਾਊਂਟ
ਰੀਅਲ ਮੀ ਡੇਜ਼ ਨਾਮ ਦੀ ਸੇਲ ਅੱਜ ਦੁਪਹਿਰ 12 ਵਜੇ ਤੋਂ ਫਲਿੱਪਕਾਰਟ 'ਤੇ ਸ਼ੁਰੂ ਹੋਣ ਜਾ ਰਹੀ ਹੈ, ਜੋ 16 ਮਈ ਤੱਕ ਚੱਲੇਗੀ। ਇਸ ਸੇਲ ਦੇ ਤਹਿਤ ਤੁਹਾਨੂੰ Real Me ਦੇ ਸਮਾਰਟਫੋਨ 'ਤੇ ਵਧੀਆ ਡਿਸਕਾਊਂਟ ਦੇਖਣ ਨੂੰ ਮਿਲੇਗਾ। ਵੈੱਬਸਾਈਟ ਦੇ ਮੁਤਾਬਕ, ਤੁਸੀਂ Realme 10 Pro 5G ਨੂੰ 22,999 ਰੁਪਏ ਦੀ ਬਜਾਏ 17,749 ਰੁਪਏ 'ਚ ਖਰੀਦ ਸਕੋਗੇ। ਇਸੇ ਤਰ੍ਹਾਂ, ਗਾਹਕ Realme C55 ਨੂੰ 10,499 ਰੁਪਏ ਤੋਂ ਆਰਡਰ ਕਰ ਸਕਣਗੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਕੈਨੇਡਾ ਜਾ ਲੜਕੀ ਨੇ ਸਬੰਧ ਬਣਾਉਣ ਤੋਂ ਕੀਤਾ ਇਨਕਾਰ, ਮਾਮਲਾ ਪਹੁੰਚਿਆ ਹਾਈਕੋਰਟ, ਅਦਾਲਤ ਨੇ ਦਿੱਤਾ ਸਖਤ ਆਦੇਸ਼
ਇਹ ਵੀ ਪੜ੍ਹੋ :ਪੰਜਾਬ ਦੀਆਂ ਜੇਲ੍ਹਾਂ 'ਚ ਗੈਂਗਵਾਰ ਦਾ ਖਤਰਾ, ਦੋ ਬਦਮਾਸ਼ਾਂ ਦੇ ਕਤਲ ਮਗਰੋਂ ਹਾਈ ਅਲਰਟ ਜਾਰੀ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ