iPhone 14 ਅੱਜ ਹੋਵੇਗਾ ਲਾਂਚ, ਇਸ ਤਰ੍ਹਾਂ ਨਾਲ ਦੇਖ ਸਕਦੇ ਹੋ Apple LIVE Event..
Apple iPhone 14 ਸੀਰੀਜ਼ ਦਾ ਲਾਂਚ ਈਵੈਂਟ ਭਾਰਤੀ ਸਮੇਂ ਮੁਤਾਬਿਕ ਰਾਤ 10:30 ਵਜੇ ਸ਼ੁਰੂ ਹੋਵੇਗਾ, iPhone 12 ਤੇ iPhone 13 ਦੇ ਨਾਲ ਕੰਪਨੀ ਨੇ 4 ਮਾਡਲ ਲਾਂਚ ਕੀਤੇ, ਇਸੇ ਤਰ੍ਹਾਂ iPhone 14 ਦੇ ਚਾਰ ਮਾਡਲ ਵੀ ਲਾਂਚ ਕੀਤੇ ਜਾਣ ਦੀ ਉਮੀਦ ਹੈ
Apple iPhone 14 Launch: ਤਕਨੀਕੀ ਦਿੱਗਜ ਐਪਲ (Apple) ਯਾਨੀ ਕਿ ਅੱਜ 7 ਸਤੰਬਰ ਨੂੰ 4 ਨਵੇਂ ਆਈਫੋਨ (iPhone 14, iPhone 14 Max, iPhone 14 Pro, iPhone 14 Pro Max) ਲਾਂਚ ਕਰਨ ਜਾ ਰਹੀ ਹੈ। ਭਾਰਤੀ ਸਮੇਂ ਮੁਤਾਬਕ Apple iPhone 14 ਸੀਰੀਜ਼ ਦਾ ਲਾਂਚ ਈਵੈਂਟ ਰਾਤ 10:30 ਵਜੇ ਸ਼ੁਰੂ ਹੋਵੇਗਾ। iPhone 12 ਅਤੇ iPhone 13 ਦੇ ਨਾਲ, ਕੰਪਨੀ ਨੇ 4 ਮਾਡਲ ਲਾਂਚ ਕੀਤੇ, ਇਸੇ ਤਰ੍ਹਾਂ iPhone 14 ਦੇ ਚਾਰ ਮਾਡਲ ਵੀ ਲਾਂਚ ਕੀਤੇ ਜਾਣ ਦੀ ਉਮੀਦ ਹੈ। ਹਾਲਾਂਕਿ, ਇਸ ਵਿੱਚ ਮਿਨੀ ਮਾਡਲ ਸ਼ਾਮਲ ਨਹੀਂ ਹੋਵੇਗਾ। iPhone 14 ਰੇਂਜ ਵਿੱਚ iPhone 14, iPhone 14 Max, iPhone 14 Pro , ਤੇ iPhone 14 Pro Max ਸ਼ਾਮਲ ਹੋਣਗੇ।
ਇਹ ਵੀ ਪੜ੍ਹੋ- Apple Event 2022: ਸਾਹਮਣੇ ਆਏ Apple Watch Pro ਦੇ CAD ਰੈਂਡਰਸ, ਵੱਡੇ ਡਿਸਪਲੇਅ ਨਾਲ ਮਿਲਣਗੇ ਵਾਧੂ ਬਟਨ
iphone14 ਸੀਰੀਜ਼ ਦੀ ਕੀਮਤ
iphone14 ਸੀਰੀਜ਼ ਦੀਆਂ ਕੀਮਤਾਂ ਕੁਝ ਮੀਡੀਆ ਰਿਪੋਰਟਾਂ ਰਾਹੀਂ ਲੀਕ ਹੋਈਆਂ ਹਨ। ਰਿਪੋਰਟਾਂ ਦੇ ਅਨੁਸਾਰ, iphone 14 ਦੀ ਕੀਮਤ $749 (59,440 ਰੁਪਏ), iphone 14 Max ਦੀ ਕੀਮਤ $849 (67,376 ਰੁਪਏ), Iphone14 Pro ਦੀ ਕੀਮਤ $1,049 (83,248 ਰੁਪਏ) ਅਤੇ iphone14 Pro Max ਦੀ ਕੀਮਤ $1,149 (91,184 ਰੁਪਏ) ਹੈ। ਹਾਲਾਂਕਿ, ਜ਼ਿਆਦਾ ਟੈਕਸਾਂ ਕਾਰਨ, ਭਾਰਤ ਵਿੱਚ ਇਨ੍ਹਾਂ ਦੀਆਂ ਕੀਮਤਾਂ ਵੱਧ ਹੋ ਸਕਦੀਆਂ ਹਨ। ਰਿਪੋਰਟਾਂ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਆਈਫੋਨ 14 ਅਤੇ ਆਈਫੋਨ 14 ਮੈਕਸ ਵਿੱਚ A 15 ਬਾਇਓਨਿਕ ਚਿੱਪ ਦਿੱਤੀ ਜਾ ਰਹੀ ਹੈ, ਜਦੋਂ ਕਿ A16 ਬਾਇਓਨਿਕ ਚਿੱਪ ਬਾਕੀ ਦੋ ਮਾਡਲਾਂ ਵਿੱਚ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ- Apple iphone 14 Pro ਦੀ ਲਾਈਵ ਵੀਡੀਓ ਹੋਈ ਲੀਕ! ਡਿਸਪਲੇਅ 'ਚ ਹੋ ਸਕਦਾ ਵੱਡਾ ਬਦਲਾਅ
iphone14 ਲਾਂਚ ਈਵੈਂਟ ਨੂੰ ਕਿਵੇਂ ਦੇਖ ਸਕਦੇ?
ਐਪਲ (Apple) ਦੀ (Iphone14) ਆਈਫੋਨ 14 ਸੀਰੀਜ਼ (Apple iPhone 14 Series) ਦਾ ਲਾਂਚ ਈਵੈਂਟ ਕੈਲੀਫੋਰਨੀਆ ਸਥਿਤ ਇਸ ਦੇ ਹੈੱਡਕੁਆਰਟਰ 'ਤੇ ਆਯੋਜਿਤ ਕੀਤਾ ਜਾਵੇਗਾ, ਪਰ ਤੁਸੀਂ ਇਸ ਨੂੰ ਘਰ ਬੈਠੇ ਵੀ ਦੇਖ ਸਕਦੇ ਹੋ। ਦਰਅਸਲ, ਐਪਲ ਲਾਂਚ ਈਵੈਂਟ ਦੀ ਆਨਲਾਈਨ ਸਟ੍ਰੀਮਿੰਗ ਵੀ ਕਰੇਗੀ। ਐਪਲ ਆਪਣੇ ਆਈਫੋਨ 14 ਲਾਂਚ ਈਵੈਂਟ ਨੂੰ ਟਵਿੱਟਰ, ਫੇਸਬੁੱਕ ਅਤੇ ਯੂਟਿਊਬ ਸਮੇਤ ਆਪਣੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਅਤੇ ਵੈੱਬਸਾਈਟਾਂ 'ਤੇ ਆਨਲਾਈਨ ਸਟ੍ਰੀਮ ਕਰਨ ਜਾ ਰਿਹਾ ਹੈ। ਤੁਸੀਂ ਇਹਨਾਂ ਵਿੱਚੋਂ ਕਿਸੇ ਵੀ ਪਲੇਟਫਾਰਮ 'ਤੇ ਜਾ ਕੇ ਲਾਂਚ ਈਵੈਂਟ ਨੂੰ ਲਾਈਵ ਦੇਖ ਸਕਦੇ ਹੋ।