iPhone 16 Series: ਉਡੀਕਾਂ ਖਤਮ! ਆ ਗਿਆ ਆਈਫੋਨ 16, ਜਾਣੋ ਕੈਮਰੇ ਤੋਂ ਡਿਸਪਲੇ ਤੱਕ ਹਰ ਡਿਟੇਲ
ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਐਪਲ ਆਈਫੋਨ 16 ਦੀ ਨਵੀਂ ਸੀਰੀਜ਼ ਨੂੰ ਸਤੰਬਰ ਤੇ ਦਸੰਬਰ ਦੌਰਾਨ ਲਾਂਚ ਕਰ ਸਕਦਾ ਹੈ। ਲਾਂਚ ਤੋਂ ਪਹਿਲਾਂ ਹੀ ਆਈਫੋਨ 16 ਸੀਰੀਜ਼ ਦੇ ਸਾਰੇ ਲੀਕ ਹੋਏ ਵੇਰਵੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ।
iPhone 16 Series Leaked Details: ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਐਪਲ ਆਈਫੋਨ 16 ਦੀ ਨਵੀਂ ਸੀਰੀਜ਼ ਨੂੰ ਸਤੰਬਰ ਤੇ ਦਸੰਬਰ ਦੌਰਾਨ ਲਾਂਚ ਕਰ ਸਕਦਾ ਹੈ। ਲਾਂਚ ਤੋਂ ਪਹਿਲਾਂ ਹੀ ਆਈਫੋਨ 16 ਸੀਰੀਜ਼ ਦੇ ਸਾਰੇ ਲੀਕ ਹੋਏ ਵੇਰਵੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਰਿਪੋਰਟਾਂ ਦੀ ਮੰਨੀਏ ਤਾਂ ਇਸ ਵਾਰ ਆਈਫੋਨ 16 ਹੈਂਡਸੈੱਟ ਦੇ ਦੋਵੇਂ ਪਾਸੇ ਫਿਜ਼ੀਕਲ ਬਟਨਾਂ ਦੀ ਬਜਾਏ ਕੈਪੇਸਿਟਿਵ ਬਟਨ ਸ਼ਾਮਲ ਕੀਤੇ ਜਾ ਸਕਦੇ ਹਨ। ਇਸ ਦੇ ਨਾਲ ਹੀ ਡਿਵਾਈਸ ਦੇ ਡਿਜ਼ਾਈਨ, ਕਲਰ ਆਪਸ਼ਨ ਤੇ ਹਾਰਡਵੇਅਰ ਨਾਲ ਜੁੜੇ ਕਈ ਵੇਰਵੇ ਵੀ ਸਾਹਮਣੇ ਆਏ ਹਨ।
ਟਿਪਸਟਰ ਸੋਨੀ ਡਿਕਸਨ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ iPhone 16 ਸੀਰੀਜ਼ ਦੇ ਡਮੀ ਯੂਨਿਟਸ ਸ਼ੇਅਰ ਕੀਤੇ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਇਸ ਨਵੀਂ ਸੀਰੀਜ਼ 'ਚ ਕਈ ਵੱਡੇ ਬਦਲਾਅ ਹੋਣ ਜਾ ਰਹੇ ਹਨ। ਇਨ੍ਹਾਂ ਡੰਮੀਆਂ ਨੂੰ ਦੇਖ ਕੇ ਪਤਾ ਲੱਗਦਾ ਹੈ ਕਿ ਇਨ੍ਹਾਂ 'ਚ ਪਹਿਲੀ ਸੀਰੀਜ਼ ਦੇ ਮੁਕਾਬਲੇ ਵੱਡੀ ਡਿਸਪਲੇ ਹੋਣ ਜਾ ਰਹੀ ਹੈ। ਇਸ ਦੇ ਨਾਲ ਹੀ ਆਈਫੋਨ 16 ਤੇ ਆਈਫੋਨ 16 ਪਲੱਸ ਦੇ ਕੈਮਰਾ ਸਿਸਟਮ ਨੂੰ ਵੀ ਦੁਬਾਰਾ ਡਿਜ਼ਾਈਨ ਕੀਤਾ ਗਿਆ ਹੈ।
ਆਈਫੋਨ 16 ਸੀਰੀਜ਼ ਦੇ ਇਹ ਵੇਰਵੇ ਲੀਕ
ਕਈ ਰਿਪੋਰਟਾਂ 'ਚ ਇਹ ਗੱਲ ਪਹਿਲਾਂ ਹੀ ਸਾਹਮਣੇ ਆ ਚੁੱਕੀ ਹੈ ਕਿ ਇਸ ਵਾਰ ਆਈਫੋਨ 16 ਦੇ ਦੋਵੇਂ ਮਾਡਲਾਂ 'ਚ iPhone X ਸੀਰੀਜ਼ ਵਾਂਗ ਵਰਟੀਕਲ ਕੈਮਰਾ ਸਿਸਟਮ ਦਿੱਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਅਸੀਂ ਪ੍ਰੋ ਮਾਡਲਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਆਈਫੋਨ 15 ਪ੍ਰੋ ਮਾਡਲਾਂ ਵਰਗਾ ਇੱਕ ਟ੍ਰਿਪਲ ਕੈਮਰਾ ਯੂਨਿਟ ਸ਼ਾਮਲ ਹੋ ਸਕਦਾ ਹੈ। ਟਿਪਸਟਰ ਦੁਆਰਾ ਸ਼ੇਅਰ ਕੀਤੀ ਗਈ ਤਸਵੀਰ ਵਿੱਚ, ਚਾਰ ਆਉਣ ਵਾਲੇ ਆਈਫੋਨਸ ਦੇ ਡਿਸਪਲੇਅ ਸਾਈਜ਼ ਦਾ ਵੀ ਜ਼ਿਕਰ ਕੀਤਾ ਗਿਆ ਹੈ।
ਟਿਪਸਟਰ ਨੇ ਦੱਸਿਆ ਹੈ ਕਿ ਆਉਣ ਵਾਲਾ ਪ੍ਰੋ ਮਾਡਲ 6.1-ਇੰਚ ਸਾਈਜ਼ ਦੀ ਬਜਾਏ 6.3-ਇੰਚ ਸਾਈਜ਼ ਡਿਸਪਲੇ ਨਾਲ ਆਵੇਗਾ। ਇਸ ਤੋਂ ਇਲਾਵਾ, 16 ਪ੍ਰੋ ਮੈਕਸ ਵਿੱਚ ਇੱਕ ਵੱਡਾ 6.9-ਇੰਚ ਡਿਸਪਲੇ ਹੋਵੇਗਾ, ਜੋ ਮੌਜੂਦਾ 6.7-ਇੰਚ ਦੇ ਆਕਾਰ ਤੋਂ ਵੱਡਾ ਹੈ। ਇਸ ਤੋਂ ਇਲਾਵਾ ਆਈਫੋਨ 16 ਅਤੇ 16 ਪਲੱਸ ਦੀ ਸਕਰੀਨ ਇੱਕੋ ਸਾਈਜ਼ 'ਚ ਆਵੇਗੀ। ਇਸ ਤੋਂ ਇਲਾਵਾ ਸਾਰੇ ਮਾਡਲਾਂ ਦੇ ਆਲੇ-ਦੁਆਲੇ ਪਤਲੇ ਬੇਜ਼ਲ ਵੀ ਪਾਏ ਜਾ ਸਕਦੇ ਹਨ।