iPhone Banned: ਆਈਫੋਨ 'ਤੇ ਲੱਗ ਸਕਦਾ ਬੈਨ! ਹੁਣ ਚੀਨੀ ਡਿਸਪਲੇ 'ਤੇ ਛਿੜਿਆ ਵਿਵਾਦ
iPhone Banned: ਮੇਡ ਇਨ ਇੰਡੀਆ, ਮੇਡ ਇਨ ਚਾਈਨਾ ਤੇ ਹੁਣ ਮੇਡ ਇਨ ਅਮਰੀਕਾ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੇਡ ਇਨ ਅਮਰੀਕਾ ਦਾ ਨਾਅਰਾ ਦਿੱਤਾ ਹੈ ਪਰ ਕੰਪਨੀਆਂ ਲਈ ਇਹ...

iPhone Banned: ਮੇਡ ਇਨ ਇੰਡੀਆ, ਮੇਡ ਇਨ ਚਾਈਨਾ ਤੇ ਹੁਣ ਮੇਡ ਇਨ ਅਮਰੀਕਾ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੇਡ ਇਨ ਅਮਰੀਕਾ ਦਾ ਨਾਅਰਾ ਦਿੱਤਾ ਹੈ ਪਰ ਕੰਪਨੀਆਂ ਲਈ ਇਹ ਇੰਨਾ ਆਸਾਨ ਨਹੀਂ। ਹੁਣ ਅਮਰੀਕਾ ਵਿੱਚ ਆਈਫੋਨ 'ਤੇ ਪਾਬੰਦੀ ਦੀ ਖ਼ਬਰ ਆ ਰਹੀ ਹੈ। ਯੂਐਸ ਇੰਟਰਨੈਸ਼ਨਲ ਟ੍ਰੇਡ ਕਮਿਸ਼ਨ (ਆਈਟੀਸੀ) ਨੇ ਇੱਕ ਮੁੱਢਲਾ ਆਦੇਸ਼ ਜਾਰੀ ਕੀਤਾ ਹੈ, ਜਿਸ ਤਹਿਤ ਚੀਨ ਵਿੱਚ ਬਣੇ OLED ਡਿਸਪਲੇ ਵਾਲੇ ਉਤਪਾਦਾਂ ਦੀ ਅਮਰੀਕਾ ਵਿੱਚ ਵਿਕਰੀ, ਪ੍ਰਚਾਰ ਤੇ ਵੰਡ ਉਪਰ ਬੈਨ ਲਾ ਦਿੱਤਾ ਗਿਆ ਹੈ। ਇਹ ਮਾਮਲਾ ਸੈਮਸੰਗ ਤੇ ਚੀਨੀ ਕੰਪਨੀ BOE ਵਿਚਕਾਰ OLED ਤਕਨਾਲੋਜੀ ਦੀ ਟ੍ਰੇਡ ਸੀਕ੍ਰੇਟ ਦੀ ਚੋਰੀ ਨੂੰ ਲੈ ਕੇ ਚੱਲ ਰਿਹਾ ਹੈ ਪਰ ਐਪਲ ਵੀ ਇਸ ਦੇ ਪ੍ਰਭਾਵ ਹੇਠ ਆ ਸਕਦਾ ਹੈ।
ਅਮਰੀਕਾ ਵਿੱਚ ਆਈਫੋਨ ਦੀ ਵਿਕਰੀ 'ਤੇ ਸੰਕਟ?
ਦੱਖਣੀ ਕੋਰਿਆਈ ਨਿਊਜ਼ ਸਾਈਟ ETNews ਦੀ ਇੱਕ ਰਿਪੋਰਟ ਅਨੁਸਾਰ ITC ਨੇ ਇੱਕ ਸੀਜ਼ ਐਂਡ ਡਿਸਟ ਆਰਡਰ ਜਾਰੀ ਕੀਤਾ ਹੈ, ਜੋ ਵਿਵਾਦਤ ਤਕਨਾਲੋਜੀ ਵਾਲੇ ਉਤਪਾਦਾਂ ਦੀ ਵੰਡ ਤੇ ਇਸ਼ਤਿਹਾਰਬਾਜ਼ੀ 'ਤੇ ਪਾਬੰਦੀ ਲਾਉਂਦਾ ਹੈ। ਇਹ ਪਾਬੰਦੀ ਮੌਜੂਦਾ ਸਟਾਕ 'ਤੇ ਵੀ ਲਾਗੂ ਹੋਵੇਗੀ। ਦਰਅਸਲ ਚੀਨ ਵਿੱਚ ਇੱਕ ਪ੍ਰਮੁੱਖ ਡਿਸਪਲੇ ਨਿਰਮਾਤਾ BOE ਆਈਫੋਨ 15, ਆਈਫੋਨ 15 ਪਲੱਸ, ਆਈਫੋਨ 16, ਆਈਫੋਨ 16 ਪਲੱਸ ਤੇ ਆਈਫੋਨ 16e ਵਰਗੇ ਐਂਟਰੀ ਤੇ ਮਿਡ-ਰੇਂਜ ਆਈਫੋਨ ਮਾਡਲਾਂ ਲਈ ਡਿਸਪਲੇ ਪੈਨਲ ਸਪਲਾਈ ਕਰਦਾ ਹੈ।
ਇਸ ਦੇ ਨਾਲ ਹੀ BOE ਨੂੰ ਆਈਫੋਨ 17 ਪ੍ਰੋ ਮਾਡਲਾਂ ਲਈ ਡਿਸਪਲੇ ਦੇ ਵੱਡੇ ਪੱਧਰ 'ਤੇ ਉਤਪਾਦਨ ਦੀ ਇਜਾਜ਼ਤ ਮਿਲਣ ਦੀ ਰਿਪੋਰਟ ਵੀ ਮਿਲੀ ਹੈ। ਇਸ ਆਦੇਸ਼ ਤੋਂ ਬਾਅਦ ਇਹ ਸੰਭਾਵਨਾ ਹੈ ਕਿ BOE ਦੁਆਰਾ ਸਪਲਾਈ ਕੀਤੇ ਡਿਸਪਲੇ ਵਾਲੇ ਆਈਫੋਨ ਮਾਡਲਾਂ ਉਪਰ ਅਮਰੀਕਾ ਵਿੱਚ ਅਸਥਾਈ ਤੌਰ 'ਤੇ ਪਾਬੰਦੀ ਲਗਾਈ ਜਾ ਸਕਦੀ ਹੈ। ਇਸ ਦੇ ਨਾਲ ਹੀ ITC ਨੇ ਇੱਕ ਲਿਮਟਿਡ ਐਕਸਕਲਿਊਜ਼ਨ ਆਦੇਸ਼ ਜਾਰੀ ਕੀਤਾ ਹੈ, ਜਿਸ ਤਹਿਤ ਅਜਿਹੇ ਆਈਫੋਨ ਮਾਡਲਾਂ ਨੂੰ ਚੀਨ ਤੋਂ ਅਮਰੀਕਾ ਵਿੱਚ ਆਯਾਤ ਕਰਨ 'ਤੇ ਵੀ ਪਾਬੰਦੀ ਲਗਾਈ ਜਾ ਸਕਦੀ ਹੈ।
ਐਪਲ ਦਾ ਦਾਅਵਾ...ਸਾਡੇ 'ਤੇ ਕੋਈ ਪ੍ਰਭਾਵ ਨਹੀਂ
ਐਪਲ ਨੇ ਇਨ੍ਹਾਂ ਰਿਪੋਰਟਾਂ ਦਾ ਖੰਡਨ ਕੀਤਾ ਹੈ। 9to5Mac ਨੂੰ ਦਿੱਤੇ ਇੱਕ ਬਿਆਨ ਵਿੱਚ ਕੰਪਨੀ ਨੇ ਕਿਹਾ, "ਐਪਲ ਇਸ ਕੇਸ ਦੀ ਧਿਰ ਨਹੀਂ ਤੇ ਇਹ ITC ਆਦੇਸ਼ ਕਿਸੇ ਵੀ ਐਪਲ ਉਤਪਾਦ ਨੂੰ ਪ੍ਰਭਾਵਤ ਨਹੀਂ ਕਰਦਾ ਹੈ।" ITC ਦਾ ਅੰਤਿਮ ਫੈਸਲਾ ਨਵੰਬਰ 2025 ਵਿੱਚ ਆਵੇਗਾ। ਜੇਕਰ ਇਹ ਫੈਸਲਾ ਬਰਕਰਾਰ ਰਹਿੰਦਾ ਹੈ ਤਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਉਸ ਤੋਂ ਬਾਅਦ ਦੋ ਮਹੀਨਿਆਂ ਲਈ ਇਸ ਫੈਸਲੇ ਨੂੰ ਵੀਟੋ (ਰੱਦ) ਕਰਨ ਦਾ ਅਧਿਕਾਰ ਹੋਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


















