(Source: ECI/ABP News)
ਗਰਮੀਆਂ 'ਚ ਪੁਰਾਣਾ ਕੂਲਰ ਦੇ ਰਿਹਾ ਹੈ ਗਰਮ ਹਵਾ? ਤੁਰੰਤ ਕਰੋ ਇਹ 3 ਕੰਮ; ਘਰ ਨੂੰ ਬਣਾ ਦੇਵੇਗਾ ਸ਼ਿਮਲੇ ਵਾਂਗ ਠੰਡਾ
ਭਾਰਤ 'ਚ ਗਰਮੀ ਆਪਣੇ ਸਿਖਰ 'ਤੇ ਹੈ। ਤਾਪਮਾਨ 45 ਡਿਗਰੀ ਨੂੰ ਪਾਰ ਕਰ ਗਿਆ ਹੈ ਅਤੇ ਗਰਮ ਹਵਾ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਇਸ ਤੋਂ ਬਚਣ ਲਈ ਸਿਰਫ਼ AC-ਕੂਲਰ ਹੀ ਕੰਮ ਕਰ ਰਹੇ ਹਨ।ਕੁਝ ਲੋਕ ਨਵਾਂ ਏਸੀ ਖਰੀਦ ਰਹੇ ਹਨ, ਜਦਕਿ ਕੁਝ ਪੁਰਾਣੇ ਕੂਲਰਾਂ ਨਾਲ ਹੀ ਕੰਮ ਚਲਾ ਰਹੇ ਹਨ।
![ਗਰਮੀਆਂ 'ਚ ਪੁਰਾਣਾ ਕੂਲਰ ਦੇ ਰਿਹਾ ਹੈ ਗਰਮ ਹਵਾ? ਤੁਰੰਤ ਕਰੋ ਇਹ 3 ਕੰਮ; ਘਰ ਨੂੰ ਬਣਾ ਦੇਵੇਗਾ ਸ਼ਿਮਲੇ ਵਾਂਗ ਠੰਡਾ Is the old cooler giving hot air in summer? Do these 3 things right away; Will make the house as cool as Shimla ਗਰਮੀਆਂ 'ਚ ਪੁਰਾਣਾ ਕੂਲਰ ਦੇ ਰਿਹਾ ਹੈ ਗਰਮ ਹਵਾ? ਤੁਰੰਤ ਕਰੋ ਇਹ 3 ਕੰਮ; ਘਰ ਨੂੰ ਬਣਾ ਦੇਵੇਗਾ ਸ਼ਿਮਲੇ ਵਾਂਗ ਠੰਡਾ](https://feeds.abplive.com/onecms/images/uploaded-images/2022/06/09/4a47935b23e57b002eef890d3e556d62_original.jpg?impolicy=abp_cdn&imwidth=1200&height=675)
Cooler Tips And Tricks: ਭਾਰਤ 'ਚ ਗਰਮੀ ਆਪਣੇ ਸਿਖਰ 'ਤੇ ਹੈ। ਤਾਪਮਾਨ 45 ਡਿਗਰੀ ਨੂੰ ਪਾਰ ਕਰ ਗਿਆ ਹੈ ਅਤੇ ਗਰਮ ਹਵਾ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਇਸ ਤੋਂ ਬਚਣ ਲਈ ਸਿਰਫ਼ AC-ਕੂਲਰ ਹੀ ਕੰਮ ਕਰ ਰਹੇ ਹਨ।
ਕੁਝ ਲੋਕ ਨਵਾਂ ਏਸੀ ਖਰੀਦ ਰਹੇ ਹਨ, ਜਦਕਿ ਕੁਝ ਪੁਰਾਣੇ ਕੂਲਰਾਂ ਨਾਲ ਹੀ ਕੰਮ ਚਲਾ ਰਹੇ ਹਨ। ਜੇਕਰ ਤੁਹਾਡੇ ਕੋਲ ਵੀ ਪੁਰਾਣਾ ਕੂਲਰ ਹੈ ਅਤੇ ਉਹ ਠੰਡੀ ਹਵਾ ਨਹੀਂ ਦੇ ਰਿਹਾ ਹੈ ਤਾਂ ਅਸੀਂ ਤੁਹਾਨੂੰ ਅਜਿਹੇ ਤਿੰਨ ਟ੍ਰਿਕਸ ਦੱਸ ਰਹੇ ਹਾਂ, ਜਿਸ ਨਾਲ ਤੁਹਾਡਾ ਪੁਰਾਣਾ ਕੂਲਰ ਵੀ ਏਸੀ ਦੀ ਤਰ੍ਹਾਂ ਹਵਾ ਦੇਵੇਗਾ। ਇਹ 3 ਟਿਪਸ ਤੁਹਾਡੇ ਕੰਮ ਨੂੰ ਆਸਾਨ ਬਣਾ ਦੇਣਗੇ ਅਤੇ ਤੁਹਾਨੂੰ ਨਵਾਂ ਕੂਲਰ ਖਰੀਦਣ ਦੀ ਵੀ ਲੋੜ ਨਹੀਂ ਪਵੇਗੀ...
ਵੈਂਟੀਲੇਸ਼ਨ ਹੋਣੀ ਜ਼ਰੂਰੀ
ਜੇਕਰ ਤੁਸੀਂ ਕੂਲਰ ਨੂੰ ਅਜਿਹੀ ਜਗ੍ਹਾ 'ਤੇ ਰੱਖਿਆ ਹੈ, ਜਿੱਥੇ ਵੈਂਟੀਲੇਸ਼ਨ ਨਹੀਂ ਹੈ ਤਾਂ ਕੂਲਰ ਠੰਡ ਨਹੀਂ ਸਗੋਂ ਹੁਮਸ ਪੈਦਾ ਕਰੇਗਾ। ਕੂਲਰ ਨੂੰ ਲੋੜੀਂਦੀ ਵੈਂਟੀਲੇਸ਼ਨ ਜ਼ਰੂਰੀ ਹੁੰਦੀ ਹੈ। ਕੂਲਰ ਉਦੋਂ ਹੀ ਠੰਡਾ ਹੋਵੇਗਾ ਜਦੋਂ ਕਮਰੇ 'ਚੋਂ ਹਵਾ ਬਾਹਰ ਨਿਕਲੇਗੀ।
ਕੂਲਰ ਨੂੰ ਸਿੱਧੀ ਧੁੱਪ 'ਚ ਨਾ ਰੱਖੋ
ਲੋਕ ਅਕਸਰ ਇਹ ਗਲਤੀ ਕਰਦੇ ਹਨ। ਜਿੱਥੇ ਜ਼ਿਆਦਾ ਧੁੱਪ ਹੁੰਦੀ ਹੈ, ਲੋਕ ਉੱਥੇ ਕੂਲਰ ਲਗਾਉਂਦੇ ਹਨ। ਇਸ ਨਾਲ ਠੰਡੀ ਹਵਾ ਨਹੀਂ ਮਿਲਦੀ। ਕੂਲਰ ਨੂੰ ਅਜਿਹੀ ਥਾਂ 'ਤੇ ਰੱਖੋ ਜਿੱਥੇ ਸਿੱਧੀ ਧੁੱਪ ਨਾ ਪਵੇ। ਜੇਕਰ ਘਰ 'ਚ ਹਰ ਪਾਸੇ ਧੁੱਪ ਆਉਂਦੀ ਹੈ ਤਾਂ ਅਜਿਹਾ ਪ੍ਰਬੰਧ ਕਰੋ ਕਿ ਸਿੱਧੀ ਧੁੱਪ ਕੂਲਰ 'ਤੇ ਨਾ ਪਵੇ।
ਕੂਲਰ ਨੂੰ ਖੁੱਲ੍ਹੀ ਜਗ੍ਹਾ 'ਚ ਰੱਖੋ
ਕੂਲਰ ਭਾਵੇਂ ਨਵਾਂ ਹੋਵੇ ਜਾਂ ਪੁਰਾਣਾ... ਇਸ ਨੂੰ ਹਮੇਸ਼ਾ ਖੁੱਲ੍ਹੀ ਥਾਂ 'ਤੇ ਰੱਖੋ। ਆਸਾਨ ਸ਼ਬਦਾਂ 'ਚ ਕੂਲਰ ਖੁੱਲ੍ਹੇ ਖੇਤਰ 'ਚ ਠੰਡੀ ਹਵਾ ਦੇਵੇਗਾ। ਇਸ ਲਈ ਕੂਲਰ ਨੂੰ ਖਿੜਕੀ 'ਤੇ ਲਗਾਓ ਜਾਂ ਜਾਲੀ ਵਾਲੇ ਦਰਵਾਜ਼ੇ ਦੇ ਕੋਲ ਰੱਖੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)