(Source: ECI/ABP News/ABP Majha)
Jio, Airtel ਤੇ VI ’ਚੋਂ ਕੌਣ ਦੇ ਰਿਹਾ 150 ’ਚ ਬੈਸਟ ਪਲੈਨ, ਜਾਣੋ ਸਭ ਦੇ ਆਫ਼ਰਜ਼
ਕੋਰੋਨਾਵਾਇਰਸ ਮਹਾਮਾਰੀ ਨੂੰ ਰੋਕਣ ਲਈ ਲੱਗੇ ਲੌਕਡਾਊਨ ਦੌਰਾਨ ਇੰਟਰਨੈੱਟ ਦੀ ਵਰਤੋਂ ਹੋਰ ਵੀ ਜ਼ਿਆਦਾ ਵਧ ਗਈ ਹੈ। ਲੋਕ ਘਰਾਂ ’ਚ ਰਹਿ ਕੇ ‘ਆਨਲਾਈਨ ਗੇਮਜ਼’ ਤੋਂ ਇਲਾਵਾ ‘ਵਰਕ ਫ਼੍ਰੌਮ ਹੋਮ’ ਵਾਸਤੇ ਪਹਿਲਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਡਾਟਾ ਵਰਤਣ ਲੱਗ ਪਏ ਹਨ।
ਕੋਰੋਨਾਵਾਇਰਸ ਮਹਾਮਾਰੀ ਨੂੰ ਰੋਕਣ ਲਈ ਲੱਗੇ ਲੌਕਡਾਊਨ ਦੌਰਾਨ ਇੰਟਰਨੈੱਟ ਦੀ ਵਰਤੋਂ ਹੋਰ ਵੀ ਜ਼ਿਆਦਾ ਵਧ ਗਈ ਹੈ। ਲੋਕ ਘਰਾਂ ’ਚ ਰਹਿ ਕੇ ‘ਆਨਲਾਈਨ ਗੇਮਜ਼’ ਤੋਂ ਇਲਾਵਾ ‘ਵਰਕ ਫ਼੍ਰੌਮ ਹੋਮ’ ਵਾਸਤੇ ਪਹਿਲਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਡਾਟਾ ਵਰਤਣ ਲੱਗ ਪਏ ਹਨ। ਅਜਿਹੀ ਹਾਲਤ ਵਿੱਚ ਦੇਸ਼ ਦੀਆਂ ਤਿੰਨ ਵੱਡੀਆਂ ਟੈਲੀਕਾਮ ਕੰਪਨੀਆਂ ਰਿਲਾਇੰਸ, ਜੀਓ, ਏਅਰਟੈੱਲ ਤੇ ਵੋਡਾਫ਼ੋਨ ਆਪਣੇ ਯੂਜ਼ਰਜ਼ ਲਈ ਸਸਤੇ ਤੇ ਕਫ਼ਾਇਤੀ ਡਾਟਾ ਪੈਕ ਪੇਸ਼ ਕਰ ਰਹੀਆਂ ਹਨ।
ਇਨ੍ਹਾਂ ਪਲੈਨਜ਼ ਦੀ ਵੈਲੀਡਿਟੀ ਲਗਪਗ ਇੱਕ ਮਹੀਨਾ ਹੁੰਦੀ ਹੈ। ਆਓ ਜਾਣੀਏ ਅਜਿਹੇ ਹੀ ਪਲੈਨ ਬਾਰੇ ਕਿ 149 ਰੁਪਏ ਦੇ ਪਲੈਨ ਵਿੱਚ ਕਿਹੜੀ ਕੰਪਨੀ ਜ਼ਿਆਦਾ ਲਾਭ ਦੇ ਰਹੀ ਹੈ।
JIO
ਰਿਲਾਇੰਸ ਜੀਓ ਦੇ 149 ਰੁਪਏ ਵਾਲੇ ਪਲੈਨ ਅਧੀਨ ਯੂਜ਼ਰਜ਼ ਨੂੰ ਰੋਜ਼ਾਨਾ 1 ਜੀਬੀ ਡਾਟਾ ਮਿਲਦਾ ਹੈ। ਇਸ ਤੋਂ ਇਲਾਵਾ ਇਸ ਵਿੱਚ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਵੀ ਹੈ। ਇਹੋ ਨਹੀਂ, ਕੰਪਨੀ ਇਸ ਪੈਕ ਵਿੱਚ ਤੁਹਾਨੂੰ ਰੋਜ਼ਾਨਾ 100 ਐਸਐਮਐਸ ਨਾਲ ਜੀਓ ਐਪਸ ਦਾ ਫ਼੍ਰੀ ਸਬਸਕ੍ਰਿਪਸ਼ਨ ਵੀ ਦੇ ਰਹੀ ਹੈ। ਜੀਓ ਦੇ ਇਸ ਪਲੈਨ ਦੀ ਵੈਲੀਡਿਟੀ 24 ਦਿਨਾਂ ਦੀ ਹੈ।
AIRTEL
ਜੇ ਏਅਰਟੈਲ ਦੇ ਪਲੈਨ ਦੀ ਗੱਲ ਕਰੀਏ, ਤਾਂ ਇਸ ਵਿੱਚ ਦੋ ਜੀਬੀ ਡਾਟਾ ਦਿੱਤਾ ਜਾ ਰਿਹਾ ਹੈ। ਨਾਲ ਹੀ ਸਾਰੇ ਨੈੱਟਵਰਕ ਉੱਤੇ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਮਿਲ ਰਹੀ ਹੈ। ਜੇ ਤੁਸੀਂ ਇਹ ਪਲੈਨ ਲੈਂਦੇ ਹੋ, ਤਾਂ ਇਸ ਵਿੱਚ ਤੁਹਾਨੂੰ 300 SMS ਫ਼੍ਰੀ ਮਿਲਣਗੇ। ਇਹ ਪਲੈਨ 28 ਦਿਨਾਂ ਲਈ ਵੈਲਿਡ ਹੈ।
VODAFONE-IDEA
149 ਰੁਪਏ ’ਚ ਵੋਡਾਫ਼ੋਨ ਆਪਣੇ ਯੂਜ਼ਰਜ਼ ਨੂੰ ਦੋ ਜੀਬੀ ਡਾਟਾ ਦੇ ਰਿਹਾ ਹੈ। ਨਾਲ ਹੀ ਕੰਪਨੀ ਇੱਕ ਜੀਬੀ ਐਕਸਟ੍ਰਾ ਵੀ ਦੇ ਰਹੀ ਹੈ। ਇੰਝ ਯੂਜ਼ਰਜ਼ ਨੂੰ ਕੁੱਲ ਤਿੰਨ ਜੀਬੀ ਡਾਟਾ ਮਿਲ ਰਿਹਾ ਹੈ। ਕੰਪਨੀ ਇਸ ਪਲੈਨ ’ਚ ਸਾਰੇ ਨੈੱਟਵਰਕਸ ਉੱਤੇ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਦੇ ਰਹੀ ਹੈ। ਇਸ ਤੋਂ ਇਲਾਵਾ ਤੁਹਾਨੂੰ 300 ਐਸਐਮਐਸ ਦੇ ਨਾਲ-ਨਾਲ Vi Movies ਦੀ ਵੀ ਮੁਫ਼ਤ ਅਕਸੈੱਸ ਦਿੱਤੀ ਜਾ ਰਹੀ ਹੈ। ਇਸ ਦੀ ਵੈਲੀਡਿਟੀ 28 ਦਿਨਾਂ ਤੱਕ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :