ਪੜਚੋਲ ਕਰੋ
(Source: ECI/ABP News)
ਜੀਓ ਫਾਈਬਰ ਦੇ ਰਿਹਾ ਅਨਲਿਮਿਟਡ ਡੇਟਾ ਨਾਲ ਮਹੀਨੇ ਦਾ ਫਰੀ ਟ੍ਰਾਈਲ, 'ਨਵੇਂ ਇੰਡੀਆ ਦਾ ਨਵਾਂ ਜੋਸ਼ ਪਲਾਨਜ਼' ਲਾਂਚ
ਰਿਲਾਇੰਸ ਜੀਓ 'ਨਏ ਇੰਡੀਆ ਕਾ ਨਯਾ ਜੋਸ਼ ਪਲਾਨਜ਼' ਨਾਂ 'ਤੇ ਨਵਾਂ ਜੀਓ ਫਾਈਬਰ ਪਲਾਨ ਲੈ ਕੇ ਆਈ ਹੈ। ਇਸ ਸਕੀਮ ਤਹਿਤ ਕੋਈ ਵੀ ਨਵਾਂ ਗਾਹਕ ਇਸ ਨਾਲ ਜੁੜੇਗਾ, ਉਸ ਨੂੰ ਅਨਲਿਮਟਿਡ ਡੇਟਾ ਦੇ ਨਾਲ ਹੀ ਸਾਰੀਆਂ ਸੇਵਾਵਾਂ 30 ਦਿਨਾਂ ਲਈ ਮੁਫਤ ਦਿੱਤੀਆਂ ਜਾਣਗੀਆਂ।
![ਜੀਓ ਫਾਈਬਰ ਦੇ ਰਿਹਾ ਅਨਲਿਮਿਟਡ ਡੇਟਾ ਨਾਲ ਮਹੀਨੇ ਦਾ ਫਰੀ ਟ੍ਰਾਈਲ, 'ਨਵੇਂ ਇੰਡੀਆ ਦਾ ਨਵਾਂ ਜੋਸ਼ ਪਲਾਨਜ਼' ਲਾਂਚ Jio Fibre Plan Unlimited Data New India New Josh Launched ਜੀਓ ਫਾਈਬਰ ਦੇ ਰਿਹਾ ਅਨਲਿਮਿਟਡ ਡੇਟਾ ਨਾਲ ਮਹੀਨੇ ਦਾ ਫਰੀ ਟ੍ਰਾਈਲ, 'ਨਵੇਂ ਇੰਡੀਆ ਦਾ ਨਵਾਂ ਜੋਸ਼ ਪਲਾਨਜ਼' ਲਾਂਚ](https://static.abplive.com/wp-content/uploads/sites/5/2020/09/02174758/JIo-Fiber.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਰਿਲਾਇੰਸ ਜੀਓ 'ਨਏ ਇੰਡੀਆ ਕਾ ਨਯਾ ਜੋਸ਼ ਪਲਾਨਜ਼' ਨਾਂ 'ਤੇ ਨਵਾਂ ਜੀਓ ਫਾਈਬਰ ਪਲਾਨ ਲੈ ਕੇ ਆਈ ਹੈ। ਇਸ ਸਕੀਮ ਤਹਿਤ ਕੋਈ ਵੀ ਨਵਾਂ ਗਾਹਕ ਇਸ ਨਾਲ ਜੁੜੇਗਾ, ਉਸ ਨੂੰ ਅਨਲਿਮਟਿਡ ਡੇਟਾ ਦੇ ਨਾਲ ਹੀ ਸਾਰੀਆਂ ਸੇਵਾਵਾਂ 30 ਦਿਨਾਂ ਲਈ ਮੁਫਤ ਦਿੱਤੀਆਂ ਜਾਣਗੀਆਂ। ਇਸ ਦੀ ਸਪੀਡ 150 MBPS ਦੀ ਹੋਵੇਗੀ। ਮੁਫਤ ਟ੍ਰਾਈਲ ਵਿੱਚ ਅਪਲੋਡ ਤੇ ਡਾਉਨਲੋਡ ਦੋਵਾਂ ਦੀ ਗਤੀ ਬਰਾਬਰ ਰੱਖੀ ਗਈ ਹੈ ਯਾਨੀ 150 ਐਮਬੀਪੀਐਸ। ਫਰੀ ਟ੍ਰਾਈਲ ਲਈ ਗਾਹਕ ਨੂੰ 4 ਸੈੱਟਟਾਪ ਬਾਕਸ ਤੇ 10 ਓਟੀਟੀ ਐਪਸ ਦੀ ਮੁਫਤ ਸਬਸਕ੍ਰਿਪਸ਼ਨ ਮਿਲੇਗੀ।
ਇੱਕ ਮਹੀਨੇ ਦੇ ਮੁਫਤ ਟ੍ਰਾਈਲ ਤੋਂ ਬਾਅਦ ਗਾਹਕ ਕੋਈ ਇੱਕ ਪਲਾਨ ਚੁਣ ਸਕਦੇ ਹਨ। 'ਨਏ ਇੰਡੀਆ ਕਾ ਨਯਾ ਜੋਸ਼ ਪਲਾਨਜ਼' ਟੈਰਿਫ ਪਲਾਨ 399 ਰੁਪਏ ਪ੍ਰਤੀ ਮਹੀਨਾ ਤੋਂ ਸ਼ੁਰੂ ਹੋ ਕੇ 1499 ਰੁਪਏ ਪ੍ਰਤੀ ਮਹੀਨਾ ਹੋਣਗੇ। ਫਰੀ ਟ੍ਰਾਈਲ ਤੋਂ ਬਾਅਦ ਗਾਹਕ ਜੀਓ ਫਾਈਬਰ ਦਾ ਕੁਨੈਕਸ਼ਨ ਕਟਵਾ ਵੀ ਸਕਦਾ ਹੈ। ਇਸ ਲਈ ਕੋਈ ਪੈਸਾ ਨਹੀਂ ਕੱਟਿਆ ਜਾਵੇਗਾ।
ਪ੍ਰਤੀ ਮਹੀਨਾ 399 ਰੁਪਏ ਦੇ ਪਲਾਨ ਵਿੱਚ 30 ਐਮਬੀਪੀਐਸ ਦੀ ਸਪੀਡ ਮਿਲੇਗੀ। ਇਸ ਪਲਾਨ ਨੂੰ ਮਾਰਕੀਟ ਵਿੱਚ ਸਭ ਤੋਂ ਸਸਤੇ ਪਲਾਨਜ਼ ਵਿੱਚੋਂ ਮੰਨਿਆ ਜਾਂਦਾ ਹੈ। ਇਸ ਪਲਾਨ ਵਿੱਚ ਕਿਸੇ ਵੀ ਤਰ੍ਹਾਂ ਦੇ ਓਟੀਟੀ ਐਪਸ ਦੀ ਸਬਸਕ੍ਰਿਪਸ਼ਨ ਨਹੀਂ ਹੋਵੇਗੀ। ਦੱਸ ਦਈਏ ਕਿ 399 ਰੁਪਏ ਦੀ ਤਰ੍ਹਾਂ ਓਟੀਟੀ ਐਪਸ 699 ਰੁਪਏ ਦੇ ਪਲਾਨ ਵਿੱਚ ਉਪਲਬਧ ਨਹੀਂ ਹੋਣਗੇ, ਪਰ ਸਪੀਡ 100 ਐਮਬੀਪੀਐਸ ਤੱਕ ਵਧੇਗੀ। 'ਵਰਕ ਫਰੋਮ ਹੋਮ' ਲਈ 699 ਰੁਪਏ ਦਾ ਪਲਾਨ ਸਭ ਤੋਂ ਸਹੀ ਹੈ।
999 ਤੇ 1499 ਰੁਪਏ ਦੇ ਪਲਾਨਜ਼ ਓਟੀਟੀ ਐਪਸ ਨਾਲ ਭਰੇ ਹਨ। 999 ਰੁਪਏ ਵਿੱਚ ਤੁਹਾਨੂੰ 150 ਐਮਬੀਪੀਐਸ ਸਪੀਡ ਦੇ ਨਾਲ 1000 ਰੁਪਏ ਦੀ ਕੀਮਤ ਵਾਲੇ 11 ਓਟੀਟੀ ਐਪਸ ਦੀ ਸਬਸਕ੍ਰਿਪਸ਼ਨ ਮਿਲੇਗੀ। ਇਸ ਦੇ ਨਾਲ ਹੀ 1499 ਰੁਪਏ ਦੇ ਪਲਾਨ ਵਿੱਚ 1599 ਰੁਪਏ ਦੀਆਂ 12 ਓਟੀਟੀ ਐਪਸ ਉਪਲਬਧ ਹੋਣਗੀਆ। ਇਹ ਪਲਾਨਜ਼ ਵਿਸ਼ੇਸ਼ ਤੌਰ ਤੇ ਪ੍ਰੋਗਰਾਮਾਂ ਤੇ ਫਿਲਮਾਂ ਦੇ ਪ੍ਰਸ਼ੰਸਕਾਂ ਤੇ ਟੀਵੀ ਤੇ ਨੈੱਟ 'ਤੇ ਉਪਲਬਧ ਗੇਮਿੰਗ ਲਈ ਤਿਆਰ ਕੀਤੇ ਗਏ ਹਨ।
ਰਿਲਾਇੰਸ ਜੀਓ ਦੇ ਡਾਇਰੈਕਟਰ ਆਕਾਸ਼ ਅੰਬਾਨੀ ਨੇ ਜੀਓ ਫਾਈਬਰ ਪਲਾਨਜ਼ ਬਾਰੇ ਟਿੱਪਣੀ ਕਰਦਿਆਂ ਕਿਹਾ, “ਜੀਓ ਫਾਈਬਰ ਨਾਲ ਇੱਕ ਲੱਖ ਤੋਂ ਵੱਧ ਘਰ ਜੁੜੇ ਹੋਏ ਹਨ ਤੇ ਇਹ ਦੇਸ਼ ਦਾ ਸਭ ਤੋਂ ਵੱਡਾ ਫਾਈਬਰ ਪ੍ਰਦਾਤਾ ਹੈ ਪਰ ਭਾਰਤ ਤੇ ਭਾਰਤੀਆਂ ਲਈ ਸਾਡਾ ਵਿਜ਼ਨ ਇਸ ਤੋਂ ਕਿਤੇ ਵੱਡਾ ਹੈ। ਅਸੀਂ ਹਰ ਘਰ ਵਿੱਚ ਫਾਈਬਰ ਲਿਆਉਣਾ ਚਾਹੁੰਦੇ ਹਾਂ ਤੇ ਪਰਿਵਾਰ ਦੇ ਹਰ ਮੈਂਬਰ ਨੂੰ ਇਸ ਨਾਲ ਜੋੜਨਾ ਚਾਹੁੰਦੇ ਹਾਂ। ਜੀਓ ਕਰਕੇ ਮੋਬਾਈਲ ਕੁਨੈਕਟੀਵਿਟੀ ਵਿੱਚ ਭਾਰਤ ਸਭ ਤੋਂ ਵੱਡਾ ਤੇ ਤੇਜ਼ੀ ਨਾਲ ਵਧਣ ਵਾਲਾ ਦੇਸ਼ ਬਣ ਗਿਆ ਹੈ, ਹੁਣ ਜੀਓਫਾਈਬਰ ਦੁਨੀਆ ਵਿੱਚ ਬ੍ਰਾਡਬੈਂਡ ਦੇ ਮਾਮਲੇ ਵਿੱਚ ਭਾਰਤ ਨੂੰ ਅੱਗੇ ਲੈ ਜਾਵੇਗਾ। 1,600 ਤੋਂ ਵੱਧ ਸ਼ਹਿਰਾਂ ਤੇ ਕਸਬਿਆਂ ਦਾ ਬ੍ਰਾਡਬੈਂਡ ਹੋਵੇਗਾ। ਮੈਂ ਸਾਰਿਆਂ ਨੂੰ ਜੀਓ ਫਾਈਬਰ ਨਾਲ ਜੁੜਨ ਦੀ ਅਪੀਲ ਕਰਦਾ ਹਾਂ ਤਾਂ ਜੋ ਭਾਰਤ ਨੂੰ ਦੁਨੀਆ ਦਾ ਬ੍ਰਾਡਬੈਂਡ ਲੀਡਰ ਬਣਾਇਆ ਜਾ ਸਕੇ।”
ਨਏ ਇੰਡੀਆ ਕਾ ਨਯਾ ਜੋਸ਼ ਪਲਾਨਜ਼ ਯੋਜਨਾ ਦੀ ਇੱਕ ਹੋਰ ਖਾਸੀਅਤ ਇਹ ਹੈ ਕਿ ਅਪਲੋਡ ਤੇ ਡਾਊਨਲੋਡ ਦੀ ਸਪੀਡ ਬਰਾਬਰ ਰੱਖੀ ਗਈ ਹੈ। ਸਧਾਰਨ ਅਪਲੋਡ ਸਪੀਡ ਡਾਊਨਲੋਡ ਦੀ ਸਪੀਡ ਤੋਂ ਬਹੁਤ ਘੱਟ ਹੁੰਦੀ ਹੈ, ਪਰ ਜੀਓ ਫਾਈਬਰ ਦੇ ਨਵੇਂ ਪਲਾਨਜ਼ ਵਿੱਚ ਤੁਹਾਡੀ ਯੋਜਨਾ ਮੁਤਾਬਕ ਜੋ ਵੀ ਸਪੀਡ ਪੇਸ਼ ਕੀਤੀ ਜਾਂਦੀ ਹੈ, ਉਹ ਅਪਲੋਡ ਤੇ ਡਾਊਨਲੋਡ ਦੋਵਾਂ ਲਈ ਇੱਕੋ ਹੋਵੇਗੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
![ਜੀਓ ਫਾਈਬਰ ਦੇ ਰਿਹਾ ਅਨਲਿਮਿਟਡ ਡੇਟਾ ਨਾਲ ਮਹੀਨੇ ਦਾ ਫਰੀ ਟ੍ਰਾਈਲ, 'ਨਵੇਂ ਇੰਡੀਆ ਦਾ ਨਵਾਂ ਜੋਸ਼ ਪਲਾਨਜ਼' ਲਾਂਚ](https://static.abplive.com/wp-content/uploads/sites/5/2020/09/02174717/JioFiber-30DAYTRIAL-A3-Poster-NF-310820.jpg)
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)