ਪੜਚੋਲ ਕਰੋ
Advertisement
ਰਿਲਾਇੰਸ ਨੇ ਲਾਂਚ ਕੀਤੀ ਜਿਓਮਿਟ ਵੀਡੀਓ ਕਾਲਿੰਗ ਐਪ, ਇਸ ਤਰ੍ਹਾਂ ਕਰਦਾ ਹੈ ਕੰਮ
ਰਿਲਾਇੰਸ ਜਿਓ ਨੇ ਜਿਓਮਿਟ ਵੀਡੀਓ ਕਾਲਿੰਗ ਐਪ ਲਾਂਚ ਕੀਤੀ ਹੈ। ਇਹ ਐਪ ਭਾਰਤੀ ਯੂਜ਼ਰਸ ਲਈ ਹੈ। ਇਹ ਐਂਡਰਾਇਡ, ਆਈਓਐਸ ਅਤੇ ਵਿੰਡੋਜ਼ ‘ਤੇ ਕੰਮ ਕਰੇਗਾ।
ਨਵੀਂ ਦਿੱਲੀ: ਵਿੱਤੀ ਸਾਲ 2019-20 ਦੀ ਚੌਥੀ ਤਿਮਾਹੀ ਦੀ ਰਿਪੋਰਟ ਵਿੱਚ ਰਿਲਾਇੰਸ ਜਿਓ (reliance jio) ਨੇ ਭਾਰਤੀ ਉਪਭੋਗਤਾਵਾਂ ਲਈ ਜਿਓਮੀਟ (JioMeet) ਵੀਡੀਓ ਕਾਨਫਰੰਸਿੰਗ ਐਪ (Video conferencing app) ਲਾਂਚ ਕਰਨ ਦਾ ਐਲਾਨ ਕੀਤਾ ਹੈ। ਜੇ ਅਜੋਕੇ ਦੌਰ ਵਿੱਚ ਵੇਖਿਆ ਜਾਵੇ ਤਾਂ ਮਾਈਕ੍ਰੋਸਾੱਫਟ, ਗੂਗਲ ਅਤੇ ਫੇਸਬੁੱਕ ਐਪਸ ਘਰ ਤੋਂ ਕੰਮ ਕਰਨ ਵਾਲਿਆਂ ਲਈ ਆਪਣੀ ਵੀਡੀਓ ਕਾਲਿੰਗ ਐਪ ਵਿੱਚ ਸੁਧਾਰ ਕਰ ਰਹੀਆਂ ਹਨ। ਰਿਲਾਇੰਸ ਜੀਓ ਵੀ ਇਸ ਦਿਸ਼ਾ ‘ਚ ਕੰਮ ਕਰ ਰਹੀ ਹੈ। ਦੱਸ ਦਈਏ ਕਿ ਜਿਓਮਿਟ ਤਿੰਨ ਸਭ ਤੋਂ ਵੱਧ ਵਰਤੇ ਹੋਣ ਵਾਲੇ ਓਪਰੇਟਿੰਗ ਸਿਸਟਮ- ਐਂਡਰਾਇਡ, ਆਈਓਐਸ ਅਤੇ ਵਿੰਡੋਜ਼ ‘ਤੇ ਕਿਵੇਂ ਸ਼ੁਰੂ ਹੋਵੇਗੀ।
ਐਂਡਰਾਇਡ ਅਤੇ ਆਈਓਐਸ ‘ਤੇ:
ਸਟੈਪ 1: ਐਪ ਸਟੋਰ ਜਾਂ ਗੂਗਲ ਪਲੇ ਸਟੋਰ ਤੋਂ ਜੀਓਮਿਟ ਐਪ ਡਾਉਨਲੋਡ ਕਰੋ।
ਸਟੈਪ 2: ਆਪਣੀ ਈਮੇਲ ਆਈਡੀ ਅਤੇ ਪਾਸਵਰਡ ਨਾਲ ਲੌਗ-ਇੰਨ ਕਰੋ, ਤੁਸੀਂ ਗੈਸਟ ਜਾਂ ਓਟੀਪੀ ਰਾਹੀਂ ਵੀ ਲੌਗਇੰਨ ਕਰ ਸਕਦੇ ਹੋ।
ਸਟੈਪ 3: ਜਦੋਂ ਤੁਸੀਂ ਇੱਕ ਗੈਸਟ ਵਜੋਂ ਟੈਪ ਕਰਦੇ ਹੋ, ਤਾਂ ਐਪ ਤੁਹਾਡੇ ਤੋਂ ਯੂਜ਼ਰਸ ਦਾ ਨਾਂ ਅਤੇ ਮੀਟਿੰਗ ID ਐਡਰੈੱਸ (URL) ਦੀ ਮੰਗ ਕਰੇਗੀ।
ਸਟੈਪ 4: ਜਦੋਂ ਤੁਸੀਂ ਆਈ-ਪਾਸਵਰਡ ਜਾਂ ਓਟੀਪੀ ਲੌਗਇੰਨ ਕਰਦੇ ਹੋ, ਤਾਂ ਤੁਸੀਂ ਜਿਓਮੀਟ ਪਲੇਟਫਾਰਮ ‘ਤੇ ਪਹਿਲਾਂ ਤੋਂ ਮੌਜੂਦ ਸੰਪਰਕ ਅਤੇ ਹੋਰ ਸੰਪਰਕ ਵੇਖੋਗੇ ਜਿਸ ਨੂੰ ਤੁਸੀਂ ਇਨਵਾਇਟ ਕਰ ਸਕਦੇ ਹੋ।
ਵਿੰਡੋਜ਼ 'ਤੇ https://jiomeet.jio.com/home ਵੈਬਸਾਈਟ 'ਤੇ ਜਾਓ।
ਸਟੈਪ 2: ਇੱਕ ਵਾਰ ਡਾਊਨਲੋਡ ਕਰਨ ਤੋਂ ਬਾਅਦ ਇੰਸਟਾਲੇਸ਼ਨ ਪ੍ਰਕਿਰਿਆ ਪੂਰੀ ਕਰੋ। ਇੱਕ ਸ਼ਾਰਟਕੱਟ ਡੈਸਕਟਾਪ ‘ਤੇ ਵਿਖਾਈ ਦੇਵੇਗਾ।
ਸਟੈਪ 3: ਐਪਲੀਕੇਸ਼ਨ ਦੀ ਵਰਤੋਂ ਕਰਨ ਲਈ, ਆਪਣੀ ਈਮੇਲ ਆਈਡੀ ਜਾਂ ਪਾਸਵਰਡ ਜਾਂ ਓਟੀਪੀ ਦੀ ਵਰਤੋਂ ਕਰਕੇ ਸਾਈਨ-ਇੰਨ ਕਰੋ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement