ਕੀ ਤੁਸੀਂ ਪਹਿਲਾਂ ਕਦੇ ਵਿਸ਼ਿੰਗ (Vishing) ਬਾਰੇ ਸੁਣਿਆ ਹੈ? ਵਿਸ਼ਿੰਗ ਇੱਕ ਅਜਿਹੀ ਚੀਜ਼ ਹੈ ਜੋ ਇੱਕ ਧੋਖੇਬਾਜ਼ ਦੁਆਰਾ ਇੱਕ ਫੋਨ ਕਾਲ ਰਾਹੀਂ ਤੁਹਾਡੇ ਸੈੱਟ ’ਚੋਂ ਅਤਿ ਜ਼ਰੂਰੀ ਤੇ ਨਿੱਜੀ ਵੇਰਵੇ ਕੱਢਣ ਲਈ ਕੀਤੀ ਜਾਂਦੀ ਹੈ। ਇਨ੍ਹਾਂ ਵੇਰਵਿਆਂ ਵਿੱਚ ਯੂਜ਼ਰ ਆਈਡੀ, ਲੌਗਇਨ ਤੇ ਟ੍ਰਾਂਜੈਕਸ਼ਨ ਪਾਸਵਰਡ, ਓਟੀਪੀ (ਵਨ ਟਾਈਮ ਪਾਸਵਰਡ), ਯੂਆਰਐਨ (URN- ਵਿਲੱਖਣ ਰਜਿਸਟ੍ਰੇਸ਼ਨ ਨੰਬਰ), ਕਾਰਡ ਪਿੰਨ, ਗ੍ਰਿੱਡ ਕਾਰਡ ਵੈਲਿਯੂ, ਸੀਵੀਵੀ, ਜਾਂ ਕੋਈ ਵੀ ਨਿੱਜੀ ਜਾਣਕਾਰੀ ਜਿਵੇਂ ਜਨਮ ਮਿਤੀ, ਮਾਂ ਦਾ ਨਾਮ ਸ਼ਾਮਲ ਹਨ।


ਇਹ ਘੁਟਾਲੇਬਾਜ਼ ਬੈਂਕਰ ਵਜੋਂ ਕਾਲ ਕਰਦੇ ਹਨ ਤੇ ਲੋਕਾਂ ਉੱਤੇ ਉਨ੍ਹਾਂ ਦੇ ਨਿੱਜੀ ਅਤੇ ਵਿੱਤੀ ਵੇਰਵੇ ਦੱਸਣ ਲਈ ਦਬਾਅ ਪਾਉਂਦੇ ਹਨ। ਇਹ ਵੇਰਵੇ ਲੈਣ ਤੋਂ ਬਾਅਦ, ਉਹ ਤੁਹਾਡੀ ਇਜਾਜ਼ਤ ਤੋਂ ਬਿਨਾਂ ਤੁਹਾਡੇ ਖਾਤੇ ਵਿੱਚ ਧੋਖਾਧੜੀ ਦੀਆਂ ਗਤੀਵਿਧੀਆਂ ਕਰਨ ਲਈ ਇਸ ਦੀ ਵਰਤੋਂ ਕਰਦੇ ਹਨ, ਜਿਸ ਨਾਲ ਵੱਡਾ ਵਿੱਤੀ ਨੁਕਸਾਨ ਹੁੰਦਾ ਹੈ।


ਧੋਖੇਬਾਜ਼ ਇੱਕ ਬੈਂਕਰ ਦੀ ਤਰ੍ਹਾਂ ਪੇਸ਼ ਹੋ ਕੇ ਲੋਕਾਂ ਨੂੰ ਨਿੱਜੀ ਵੇਰਵੇ 'ਯੂਜ਼ਰ ਆਈਡੀ, ਲੌਗਇਨ ਅਤੇ ਟ੍ਰਾਂਜੈਕਸ਼ਨ ਪਾਸਵਰਡ, ਓਟੀਪੀ (ਵਨ–ਟਾਈਮ ਪਾਸਵਰਡ), ਯੂਆਰਐਨ (URN-ਵਿਲੱਖਣ ਰਜਿਸਟ੍ਰੇਸ਼ਨ ਨੰਬਰ), ਕਾਰਡ ਪਿੰਨ, ਗ੍ਰਿੱਡ ਕਾਰਡ ਵੈਲਿਊ, ਸੀਵੀਵੀ, ਜਾਂ ਕੋਈ ਹੋਰ ਨਿੱਜੀ ਜਾਣਕਾਰੀ ਲਈ ਕਾੱਲ ਕਰਦੇ ਹਨ। ਉਹ ਤੁਹਾਡੀ ਜਨਮ ਮਿਤੀ, ਮਾਂ ਦਾ ਪਹਿਲਾ ਨਾਂ ਆਦਿ ਪੁੱਛ ਸਕਦੇ ਹਨ।


ਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ ਕਿਸੇ ਵਿਅਕਤੀ ਦੁਆਰਾ ਜੇ ਮੁਢਲੇ ਤੇ ਆਖ਼ਰੀ ਨਾਮ ਦੇ ਬੁਨਿਆਦੀ ਵੇਰਵਿਆਂ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਤਾਂ ਅਜਿਹੀਆਂ ਕਿਸੇ ਵੀ ਸ਼ੱਕੀ ਕਾਲਾਂ ਦੀ ਜਾਂਚ ਕੀਤੀ ਜਾ ਸਕਦੀ ਹੈ (ਭਾਵੇਂ ਅਜਿਹੀ ਕਿਸੇ ਕਾਲ ਦੇ ਦਰੁਸਤ ਹੋਣ ਦੀ ਪੁਸ਼ਟੀ ਵੀ ਹੋ ਜਾਵੇ ਪਰ ਅਜਿਹੀ ਕਾਲ 'ਤੇ ਭਰੋਸਾ ਕਰਨਾ ਅਸੁਰੱਖਿਅਤ ਹੀ ਰਹਿੰਦਾ ਹੈ)। ਜੇ ਤੁਹਾਨੂੰ ਅਜਿਹੀ ਕਾਲ ਆਉਂਦੀ ਹੈ, ਤਾਂ ਇਸ ਦੀ ਰਿਪੋਰਟ ਆਪਣੇ ਬੈਂਕ ਨੂੰ ਕਰੋ। 


ਖਾਸ ਤੌਰ 'ਤੇ, ਇਹ ਸਲਾਹ ਦਿੱਤੀ ਜਾਂਦੀ ਹੈ ਕਿ ਕਿਸੇ ਵੀ ਫ਼ੋਨ ’ਤੇ ਆਪਣੇ ਕਿਸੇ ਨਿੱਜੀ ਜਾਂ ਖਾਤੇ ਦੇ ਵੇਰਵੇ ਨਾ ਦੇਵੋ ਜਾਂ ਕਿਸੇ ਫੋਨ ਸੰਦੇਸ਼, ਈ-ਮੇਲ ਜਾਂ ਐਸਐਮਐਸ ਵਿੱਚ ਦਿੱਤੇ ਗਏ ਟੈਲੀਫੋਨ ਨੰਬਰ ਉੱਤੇ ਅਜਿਹੀ ਕੋਈ ਵੀ ਜਾਣਕਾਰੀ ਨਾ ਦੇਵੋ। ਆਪਣੇ ਕ੍ਰੈਡਿਟ ਕਾਰਡ ਜਾਂ ਬੈਂਕ ਖਾਤੇ ਬਾਰੇ ਤਾਂ ਕਦੇ ਕੋਈ ਜਾਣਕਾਰੀ ਨਾ ਦੇਵੋ।