Car Break Fail: ਤੁਸੀਂ ਭਾਵੇਂ ਕਾਰ ਦੀ ਚੰਗੀ ਤਰ੍ਹਾਂ ਸਾਂਭ-ਸੰਭਾਲ ਕਰਦੇ ਹੋ ਪਰ ਕੁਝ ਅਜੀਬੋ-ਗਰੀਬ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹਾ ਹੀ ਕੁਝ ਕਾਰ ਦੀ ਬ੍ਰੇਕਾਂ ਨਾਲ ਹੁੰਦਾ ਹੈ। ਆਮਤੌਰ 'ਤੇ ਕਾਰ 'ਚ ਬ੍ਰੇਕ ਫੇਲ ਹੋਣ ਦੀਆਂ ਘਟਨਾਵਾਂ ਆਮ ਨਹੀਂ ਹੁੰਦੀਆਂ ਪਰ ਕਿਸੇ ਨੂੰ ਵੀ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੀ ਵਿੱਚ ਜ਼ਰੂਰੀ ਹੈ ਕਿ ਤੁਸੀਂ ਸਥਿਤੀ 'ਤੇ ਕਾਬੂ ਪਾ ਸਕੋ ਅਤੇ ਸਹੀ ਸਮੇਂ 'ਤੇ ਕਾਰਵਾਈ ਕਰ ਸਕੋ। 


ਕਾਰ ਦੀ ਬ੍ਰੇਕ ਫੇਲ ਹੋਣਾ ਇੱਕ ਬਹੁਤ ਖਤਰਨਾਕ ਸਥਿਤੀ ਹੋ ਸਕਦੀ ਹੈ, ਇਸ ਲਈ ਸ਼ਾਂਤ ਰਹਿਣਾ ਅਤੇ ਜਲਦੀ ਕਾਰਵਾਈ ਕਰਨਾ ਬਹੁਤ ਜ਼ਰੂਰੀ ਹੈ। ਇੱਥੇ ਕੁਝ ਤਰੀਕੇ ਹਨ, ਜਿਨ੍ਹਾਂ ਨੂੰ ਧਿਆਨ ਵਿੱਚ ਰੱਖ ਕੇ ਤੁਸੀਂ ਕਿਸੇ ਗੰਭੀਰ ਹਾਦਸੇ ਤੋਂ ਬਚ ਸਕਦੇ ਹੋ।


ਸ਼ਾਂਤ ਰਹੋ ਅਤੇ ਘਬਰਾਓ ਨਾ: ਘਬਰਾਹਟ ਹੋਣ ਕਰਕੇ ਤੁਹਾਡੇ ਤੋਂ ਗਲਤੀਆਂ ਹੋ ਸਕਦੀਆਂ ਹਨ, ਇਸ ਲਈ ਸ਼ਾਂਤ ਰਹਿਣਾ ਅਤੇ ਸੋਚ-ਸਮਝ ਕੇ ਫੈਸਲੇ ਲੈਣਾ ਜ਼ਰੂਰੀ ਹੈ।


ਬ੍ਰੇਕ ਪੈਡਲ ਨੂੰ ਤੁਰੰਤ ਦਬਾਓ: ਭਾਵੇਂ ਬ੍ਰੇਕ ਕੰਮ ਨਹੀਂ ਕਰ ਰਹੇ ਹਨ, ਉਨ੍ਹਾਂ ਨੂੰ ਦਬਾਉਣ ਨਾਲ ਕੁਝ ਹੱਦ ਤੱਕ ਰਿਸਪਾਂਸ ਮਿਲ ਸਕਦਾ ਹੈ, ਜਿਹੜਾ ਤੁਹਾਡੀ ਸਪੀਡ ਘੱਟ ਕਰਨ ਵਿੱਚ ਮਦਦ ਕਰ ਸਕਦਾ ਹੈ। 


ਇੰਜਣ ਦੀ ਬ੍ਰੇਕ ਦੀ ਵਰਤੋਂ ਕਰੋ: ਜੇਕਰ ਤੁਹਾਡੀ ਕਾਰ ਮੈਨੂਅਲ ਟ੍ਰਾਂਸਮਿਸ਼ਨ ਵਾਲੀ ਹੈ, ਤਾਂ ਤੁਸੀਂ ਇੰਜਣ ਬ੍ਰੇਕ ਦੀ ਵਰਤੋਂ ਕਰਕੇ ਸਪੀਡ ਨੂੰ ਘਟਾ ਸਕਦੇ ਹੋ। ਅਜਿਹਾ ਕਰਨ ਲਈ ਗੀਅਰ ਡਾਊਨ ਕਰਦੇ ਜਾਓ ਤਾਂ ਕਿ ਇੰਜਣ RPM ਬਹੁਤ ਘੱਟ ਨਾ ਹੋ ਜਾਵੇ। 


ਇਹ ਵੀ ਪੜ੍ਹੋ: Petrol and Diesel Price: ਸਸਤਾ ਜਾਂ ਮਹਿੰਗਾ! ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਹੋਈਆਂ ਜਾਰੀ, ਜਾਣੋ ਆਪਣੇ ਸ਼ਹਿਰ 'ਚ ਤੇਲ ਦੇ ਰੇਟ


ਹਾਰਨ ਬਜਾਓ: ਦੂਜੇ ਵਾਹਨਾਂ ਨੂੰ ਅਲਰਟ ਕਰਨ ਦੇ ਲਈ ਹਾਰਨ ਦੀ ਵਰਤੋਂ ਕਰੋ ਤਾਂ ਕਿ ਉਹ ਤੁਹਾਡੇ ਰਾਹ ਤੋਂ ਹੱਟ ਸਕਣ। 


ਐਮਰਜੈਂਸੀ ਬ੍ਰੇਕ ਦੀ ਵਰਤੋਂ ਕਰੋ: ਜੇਕਰ ਸਾਰੇ ਤਰੀਕੇ ਫੇਲ੍ਹ ਹੋ ਜਾਂਦੇ ਹਨ, ਤਾਂ ਐਮਰਜੈਂਸੀ ਬ੍ਰੇਕ ਦੀ ਵਰਤੋਂ ਕਰੋ। ਇਸਨੂੰ ਹੌਲੀ-ਹੌਲੀ ਅਤੇ ਨਿਯੰਤਰਿਤ ਤਰੀਕੇ ਨਾਲ ਖਿੱਚੋ, ਕਿਉਂਕਿ ਅਚਾਨਕ ਖਿੱਚਣ ਨਾਲ ਕਾਰ ਫਿਸਲ ਸਕਦੀ ਹੈ ਅਤੇ ਕਾਰ ਦੇ ਟਾਇਰ ਸੜਕ 'ਤੇ ਪਕੜ ਗੁਆ ਸਕਦੇ ਹਨ।


ਕਿਨਾਰਿਆਂ ਵੱਲ ਖਿੱਚੋ: ਜੇ ਸੰਭਵ ਹੋਵੇ, ਤਾਂ ਕਾਰ ਨੂੰ ਸੁਰੱਖਿਅਤ ਢੰਗ ਨਾਲ ਸੜਕ ਦੇ ਕਿਨਾਰੇ ਖਿੱਚਣ ਦੀ ਕੋਸ਼ਿਸ਼ ਕਰੋ। ਜਦੋਂ ਤੁਸੀਂ ਕਿਸੇ ਸੁਰੱਖਿਅਤ ਥਾਂ 'ਤੇ ਪਹੁੰਚਦੇ ਹੋ, ਮਦਦ ਲਈ ਕਾਲ ਕਰੋ।


ਇਹ ਵੀ ਪੜ੍ਹੋ: Mobile Number: PF ਅਕਾਊਂਟ ਨਾਲ ਲਿੰਕ ਮੋਬਾਈਲ ਨੰਬਰ ਨਹੀਂ ਐਕਟਿਵ? ਤਾਂ ਘਰ ਬੈਠਿਆਂ ਇਸ ਤਰੀਕੇ ਨਾਲ ਕਰੋ ਰਜਿਸਟਰਡ