Lava Blaze 5G: ਸ਼ਾਨਦਾਰ ਕੈਮਰੇ ਨਾਲ ਲਾਂਚ ਹੋਇਆ ਸਭ ਤੋਂ ਸਸਤਾ 5G ਸਮਾਰਟਫੋਨ, ਪਹਿਲਾਂ ਤੋਂ ਮੌਜੂਦ ਇਨ੍ਹਾਂ ਮੋਬਾਈਲਾਂ ਨੂੰ ਦੇਵੇਗਾ ਟੱਕਰ
Lava 5G Mobile: ਲਾਵਾ ਨੇ 5,000 mAh ਦੀ ਬੈਟਰੀ, 50 MP ਕੈਮਰਾ ਅਤੇ 128 GB ਇੰਟਰਨਲ ਸਟੋਰੇਜ ਦੇ ਨਾਲ 10,000 ਰੁਪਏ ਵਿੱਚ ਆਪਣਾ ਨਵਾਂ ਮੋਬਾਈਲ ਬਾਜ਼ਾਰ ਵਿੱਚ ਪੇਸ਼ ਕੀਤਾ ਹੈ।
Lava Smartphone: ਲਾਵਾ ਨੇ ਭਾਰਤ 'ਚ ਆਪਣਾ ਕਿਫਾਇਤੀ 5ਜੀ ਫੋਨ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਦਾ ਡਿਜ਼ਾਈਨ ਵੀ ਕਾਫੀ ਸਮਾਰਟ ਹੈ। ਇਸਦੀ ਬਿਹਤਰ ਫੋਟੋ ਕੁਆਲਿਟੀ ਲਈ ਇੱਕ 50MP ਕੈਮਰਾ ਉਪਲਬਧ ਹੈ, ਨਾਲ ਹੀ ਇਸ 5G ਫੋਨ ਵਿੱਚ 5,000 mAh ਦੀ ਬੈਟਰੀ ਅਤੇ MediaTek Dimensity 700 ਚਿਪਸੈੱਟ ਦਿੱਤਾ ਗਿਆ ਹੈ। ਇਹ 5ਜੀ ਸਮਾਰਟਫੋਨ ਸੈਮਸੰਗ, ਓਪੋ ਅਤੇ ਸ਼ਿਓਮੀ ਦੇ ਪਹਿਲਾਂ ਤੋਂ ਮੌਜੂਦ 5ਜੀ ਸਮਾਰਟਫੋਨਜ਼ ਨਾਲ ਮੁਕਾਬਲਾ ਕਰੇਗਾ।
Lava Blaze 5G ਸਪੈਸੀਫਿਕੇਸ਼ਨਸ
· 6.5 ਇੰਚ LCD ਸਕਰੀਨ,
· ਮੀਡੀਆਟੇਕ ਡਾਇਮੈਂਸਿਟੀ 700 ਚਿੱਪਸੈੱਟ,
· 50MP ਕੈਮਰਾ,
· 3GB ਵਰਚੁਅਲ ਰੈਮ,
· 5000 mAh ਦੀ ਬੈਟਰੀ
ਇਸ ਦੇ ਨਾਲ ਕੰਪਨੀ ਇਸ 5ਜੀ ਸਮਾਰਟਫੋਨ 'ਚ 6.5-ਇੰਚ ਦੀ HD+ IPS ਡਿਸਪਲੇ ਦਿੰਦੀ ਹੈ। ਇਸ ਫੋਨ ਦੀ ਸਕਰੀਨ Widevine L1 ਨੂੰ ਸਪੋਰਟ ਕਰਦੀ ਹੈ। ਇਸ ਵਿੱਚ ਇੱਕ MediaTek Dimensity 700 ਪ੍ਰੋਸੈਸਰ, 4GB RAM, 3GB ਵਰਚੁਅਲ RAM ਅਤੇ 128GB ਸਟੋਰੇਜ ਸਮਰੱਥਾ ਵਧੀਆ ਕਾਰਜਸ਼ੀਲਤਾ ਲਈ ਹੈ। ਜਿਸ ਨੂੰ ਮਾਈਕ੍ਰੋ SD ਕਾਰਡ ਦੀ ਵਰਤੋਂ ਕਰਕੇ 1TB ਤੱਕ ਵਧਾਇਆ ਜਾ ਸਕਦਾ ਹੈ।
ਬੈਟਰੀ- Lava Blaze 5G ਫ਼ੋਨ ਵਿੱਚ ਪਾਵਰ ਲਈ 5000 mAh ਦੀ ਬੈਟਰੀ ਹੈ, ਨਾਲ ਹੀ ਸੁਰੱਖਿਆ ਲਈ ਫੇਸ ਅਨਲਾਕ ਅਤੇ ਸਾਈਡ ਫੇਸਿੰਗ ਫਿੰਗਰਪ੍ਰਿੰਟ ਸੈਂਸਰ ਫੀਚਰ ਹੈ। ਇਸ ਤੋਂ ਇਲਾਵਾ ਸਮਾਰਟਫੋਨ 'ਚ ਕਨੈਕਟੀਵਿਟੀ ਆਪਸ਼ਨ ਦੇ ਤੌਰ 'ਤੇ ਵਾਈਫਾਈ, ਬਲੂਟੁੱਥ, GPS ਅਤੇ USB ਟਾਈਪ-ਸੀ ਵਰਗੇ ਫੀਚਰਸ ਵੀ ਦਿੱਤੇ ਗਏ ਹਨ।
Android OS ਅਤੇ ਕੈਮਰਾ- ਇਹ ਫੋਨ ਐਂਡ੍ਰਾਇਡ 12 ਆਪਰੇਟਿੰਗ ਸਿਸਟਮ (OS) 'ਤੇ ਕੰਮ ਕਰਦਾ ਹੈ। ਇਸ ਦੇ ਨਾਲ ਹੀ ਇਸ ਸਮਾਰਟਫੋਨ 'ਚ 50 MP ਦਾ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਵਰਤਿਆ ਗਿਆ ਹੈ। ਇਸ ਨਾਲ ਤੁਸੀਂ 2k ਫਾਰਮੈਟ ਤੱਕ ਵੀਡੀਓ ਰਿਕਾਰਡ ਕਰ ਸਕਦੇ ਹੋ।
ਕੀਮਤ ਕਿੰਨੀ ਹੈ ਅਤੇ ਕਿੱਥੇ ਖਰੀਦਣਾ ਹੈ- ਲਾਵਾ ਦਾ ਇਹ 5ਜੀ ਸਮਾਰਟਫੋਨ ਈ-ਕਾਮਰਸ ਵੈੱਬਸਾਈਟ ਐਮਾਜ਼ਾਨ ਇੰਡੀਆ 'ਤੇ 9,999 ਰੁਪਏ ਦੀ ਕੀਮਤ ਨਾਲ ਉਪਲਬਧ ਹੈ, ਪਰ ਇਹ ਮੋਬਾਈਲ ਕਦੋਂ ਵਿਕਰੀ ਲਈ ਸ਼ੁਰੂ ਹੋਵੇਗਾ। ਇਸ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ: Twitter ਅਕਾਉਂਟ ਨੂੰ ਡਿਲੀਟ ਕਰਨਾ ਪੈ ਸਕਦਾ ਹੈ ਭਾਰੀ! ਵਰਤਣਾ ਨਹੀਂ ਚਾਹੁੰਦੇ ਹੋ ਤਾਂ ਵੀ ਨਾ ਕਰੋ ਇਹ ਗਲਤੀ, ਜਾਣੋ ਕਾਰਨ
ਲਾਵਾ ਦਾ ਨਵਾਂ 5ਜੀ ਮੋਬਾਈਲ ਭਾਰਤ ਵਿੱਚ ਪਹਿਲਾਂ ਤੋਂ ਮੌਜੂਦ ਇਨ੍ਹਾਂ ਮੋਬਾਈਲਾਂ ਨਾਲ ਮੁਕਾਬਲਾ ਕਰੇਗਾ-
· Samsung Galaxy M13 5G ਸਮਾਰਟਫੋਨ ਜਿਸ ਦੀ ਕੀਮਤ ਲਗਭਗ 13999 ਰੁਪਏ ਹੈ।
· Poco M4 Pro 5G ਮੋਬਾਈਲ ਜਿਸਦੀ ਕੀਮਤ ਲਗਭਗ 14690 ਰੁਪਏ ਹੈ।
· iQoo Z6 5G ਸਮਾਰਟ ਫੋਨ ਜਿਸ ਦੀ ਕੀਮਤ ਲਗਭਗ 15499 ਰੁਪਏ ਹੈ।
· Redmi Note 11 Pro Plus 5G ਸਮਾਰਟਫੋਨ ਜਿਸ ਦੀ ਕੀਮਤ ਲਗਭਗ 19999 ਰੁਪਏ ਹੈ।
· Real-Me 9 Pro 5G ਸਮਾਰਟਫੋਨ ਜਿਸ ਦੀ ਕੀਮਤ ਲਗਭਗ 18967 ਰੁਪਏ ਹੈ।