ਚੰਡੀਗੜ੍ਹ: ਸਪੇਨ ਦੇ ਖੋਜਾਰਥੀਆਂ ਨੇ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਹੈ ਕਿ ਰਾਤ ਨੂੰ ਲੰਮੇ ਸਮੇਂ ਤਕ ਮੋਬਾਈਲ ਫੋਨ ਦੀ ਰੋਸ਼ਨੀ 'ਚ ਰਹਿਣਾ ਅੰਤੜੀ ਕੈਂਸਰ ਦਾ ਖਤਰਾ 60 ਫੀਸਦ ਤਕ ਵਧਾ ਦਿੰਦਾ ਹੈ। ਇਸ ਖੋਜ ਨੂੰ ਬਾਰਸੀਲੋਨਾ ਇੰਸਟੀਟਿਊਟ ਫਾਰ ਗਲੋਬਲ ਹੈਲਥ ਵੱਲੋਂ ਪੂਰਾ ਕੀਤਾ ਗਿਆ ਹੈ।
ਖੋਜ 'ਚ ਦੱਸਿਆ ਗਿਆ ਕਿ ਨੀਲੀ ਰੌਸ਼ਨੀ ਦੀਆਂ ਤਰੰਗਾਂ ਤੋਂ ਕੋਲੋਰੈਕਟਲ ਕੈਂਸਰ ਦਾ ਖਤਰਾ ਵਧ ਸਕਦਾ ਹੈ। ਨੀਲੀ ਰੌਸ਼ਨੀ ਆਮ ਤੌਰ 'ਤੇ LED, ਟੈਬਲੇਟ ਤੇ ਫੋਨ ਸਕ੍ਰੀਨ ਤੋਂ ਨਿਕਲਦੀ ਹੈ। ਖੋਜਾਰਥੀਆਂ ਮੁਤਾਬਕ ਰਾਤ 'ਚ ਨੀਲੀ ਰੌਸ਼ਨੀ ਦੀ ਆਮਦ 'ਚ ਰਹਿਣ ਨਾਲ ਹਾਰਮੋਨ ਮੇਲਾਟੌਨਿਨ ਦਾ ਉਤਪਾਦਨ ਘਟ ਜਾਂਦਾ ਹੈ। ਰੌਸ਼ਨੀ ਦੀਆਂ ਤਰੰਗਾਂ ਤੇ ਤੀਬਰਤਾ ਦਾ ਪ੍ਰਭਾਵ ਮੇਲਾਟੌਨਿਨ ਹਾਰਮੋਨ ਦੇ ਰਿਸਾਅ 'ਤੇ ਪੈਂਦਾ ਹੈ।
ਧਾਰਾ 370 ਦੀ ਪਹਿਲੀ ਵਰ੍ਹੇਗੰਢ 'ਤੇ ਇਮਰਾਨ ਖ਼ਾਨ ਦਾ ਵੱਡਾ ਐਲਾਨ
ਕਾਂਗਰਸ 'ਚ ਬਗਾਵਤ ਮਗਰੋਂ ਕੈਪਟਨ ਦਾ ਵੱਡਾ ਐਲਾਨ
ਮਾਹਿਰ ਇਸ ਤੋਂ ਪਹਿਲਾਂ ਕੀਤੀ ਗਈ ਖੋਜ ਵਿੱਚ ਮੋਬਾਈਲ ਤੋਂ ਨਿਕਲਣ ਵਾਲੀ ਨੀਲੀ ਰੌਸ਼ਨੀ ਦਾ ਸਬੰਧ ਬ੍ਰੈਸਟ ਕੈਂਸਰ ਨਾਲ ਵੀ ਜੋੜ ਚੁੱਕੇ ਹਨ। ਹੁਣ ਉਨ੍ਹਾਂ ਦਾ ਕਹਿਣਾ ਹੈ ਕਿ ਰਾਤ 'ਚ ਦੇਰ ਰਾਤ ਜਾਗ ਕੇ ਮੋਬਾਇਲ ਦੇ ਇਸਤੇਮਾਲ ਨਾਲ ਅੰਤੜੀਆਂ ਦੇ ਕੈਂਸਰ ਦਾ ਖਤਰਾ ਵੀ ਵਧ ਜਾਂਦਾ ਹੈ।
ਕਿਸਾਨਾਂ 'ਤੇ ਇੱਕ ਹੋਰ ਮਾਰ, ਖੇਤੀਬਾੜੀ ਮਹਿਕਮੇ ਨੇ ਕੀਤਾ ਚੌਕਸ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ