ਪੜਚੋਲ ਕਰੋ
Advertisement
ਕੋਰੋਨਾ ਨੇ ਬਦਲੇ ਵਿਆਹ ਦੇ ਢੰਗ: ਮੁੰਬਈ ‘ਚ ਲਾੜਾ, ਬਰੇਲੀ 'ਚ ਲਾੜੀ ਤੇ ਰਾਏਪੁਰ 'ਚ ਪੰਡਿਤ, ਇੰਝ ਹੋਇਆ ਅਨੌਖਾ ਵਿਆਹ
ਕੋਰੋਨਾ ਨੇ ਦੇਸ਼ ਨੂੰ ਕਾਫੀ ਬਦਲ ਦਿੱਤਾ ਹੈ। ਲੋਕਾਂ ਦੇ ਕੰਮ ਕਰਨ ਦੇ ਢੰਗ ਤੋਂ ਲੈ ਕੇ ਉਨ੍ਹਾਂ ਦੀ ਸੋਚ ਤਕ ਕਾਫੀ ਕੁਝ ਬਦਲ ਗਿਆ ਹੈ। ਲੋਕ ਪਹਿਲਾਂ ਨਾਲੋਂ ਸਮਝਦਾਰ ਹੋ ਗਏ ਹਨ। ਇਸ ਸਮਾਰਟ ਯੁੱਗ ਵਿੱਚ ਲੋਕ ਹੁਣ ਆਨਲਾਈਨ ਵਰਚੁਅਲ ਵਿਆਹ ਕਰਵਾ ਰਹੇ ਹਨ।
ਨਵੀਂ ਦਿੱਲੀ: ਨਾ ਹੀ ਬੈਂਡ ਦੀ ਲੋੜ, ਨਾ ਹੀ ਵਿਆਹ ‘ਚ ਬਾਰਾਤੀਆਂ ਦੀ ਮੌਜੂਦਗੀ ਤੇ ਨਾ ਹੀ ਵਧੇਰੇ ਖ਼ਰਚ। ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ‘ਚ ਮਾਂਗਲਿਕ ਪ੍ਰੋਗਰਾਮਾਂ ਤੇ ਮੰਤਰਾਂ ਨਾਲ ਆਨਲਾਈਨ ਵਿਆਹ ਕੀਤੇ ਜਾ ਰਹੇ ਹਨ। ਬਰਾਤੀ ਤੇ ਘਰਤੀ ਆਪਣੇ ਘਰ ਤੋਂ ਹੀ ਵਿਆਹ ਦਾ ਅਨੰਦ ਲੈ ਰਹੇ ਹਨ।
19 ਅਪਰੈਲ ਨੂੰ ਇਸੇ ਤਰ੍ਹਾਂ ਸੁਸ਼ੇਨ ਡੰਗ ਅਤੇ ਕੀਰਤੀ ਨਾਰੰਗ ਨੇ ਵਿਆਹ ਕਰਵਾ ਲਿਆ। ਮੁੰਬਈ ਦੇ ਸੁਸ਼ੇਨ ਡੰਗ ਤੇ ਬਰੇਲੀ ਦੀ ਕੀਰਤੀ ਨਾਰੰਗ ਵਿਆਹ ਦੀ ਵੈਬਸਾਈਟ ਰਾਹੀਂ ਜ਼ੂਮ ਐਪ ‘ਤੇ ਹਮੇਸ਼ਾ ਲਈ ਇੱਕ ਦੂਜੇ ਦੇ ਸਾਥੀ ਬਣ ਗਏ। ਪੰਡਿਤ ਨੇ ਮੰਤਰਾਂ ਦਾ ਜਾਪ ਆਨਲਾਈਨ ਕੀਤਾ। ਉਨ੍ਹਾਂ ਦੋਵਾਂ ਨੇ ਸੱਤ ਵਚਨ ਤੇ ਸੱਤ ਫੇਰੇ ਲਏ। ਇਸ ਆਨਲਾਈਨ ਵਿਆਹ ‘ਚ ਤਕਰੀਬਨ 50 ਰਿਸ਼ਤੇਦਾਰ ਸ਼ਾਮਲ ਹੋਏ ਤੇ ਉਨ੍ਹਾਂ ਨੇ ਜ਼ਬਰਦਸਤ ਡਾਂਸ ਵੀ ਕੀਤਾ।
ਵਿਆਹ ਦਾ ਇਹ ਪ੍ਰੋਗਰਾਮ ਆਨਲਾਈਨ ਲਗਪਗ ਦੋ ਘੰਟੇ ਚੱਲਿਆ। ਜ਼ੂਮ ਐਪ ਦੇ ਜ਼ਰੀਏ ਵਿਆਹ ਦੇ ਪ੍ਰੋਗਰਾਮ ਦੀ ਪੂਰੀ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਲਾਈਵ ਸ਼ੇਅਰ ਵੀ ਕੀਤਾ ਗਿਆ। ਇਸ ਵੀਡੀਓ ਨੂੰ ਹੁਣ ਤਕ ਤਕਰੀਬਨ 1.50 ਲੱਖ ਲੋਕ ਦੇਖ ਚੁੱਕੇ ਹਨ।
ਦਰਅਸਲ, ਸੁਸ਼ੇਨ ਅਤੇ ਕੀਰਤੀ ਦੀ ਮੁਲਾਕਾਤ ਮੈਟਰੀਮੋਨੀਅਸ ਵੈਬਸਾਈਟ ਵੱਲੋਂ ਹੋਈ। ਕੀਰਤੀ ਇੱਕ ਮੇਕਅਪ ਆਰਟਿਸਟ ਹੈ। ਸੁਸ਼ੇਨ ਅਮਰੀਕੀ ਕੰਪਨੀ ਵਿੱਚ ਇੱਕ ਡਾਟਾ ਵਿਸ਼ਲੇਸ਼ਕ ਹੈ। ਦੋਵਾਂ ਵਿਚਾਲੇ ਰਿਸ਼ਤਾ ਅਕਤੂਬਰ 2019 ‘ਚ ਹੋਇਆ ਤੇ ਵਿਆਹ ਦਾ ਸ਼ੁਭ ਦਿਨ 19 ਅਪਰੈਲ ਤੈਅ ਕੀਤਾ ਗਿਆ ਸੀ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪਾਲੀਵੁੱਡ
ਆਟੋ
ਦੇਸ਼
Advertisement