ਇੱਕ ਤੋਂ ਵੱਧ ਅਕਾਊਂਟ ’ਤੇ Netflix ਚਲਾਉਣ ਵਾਲਿਆਂ ਲਈ ਝਟਕਾ, ਇਸ ਫ਼ੀਚਰ ਮਗਰੋਂ ਨਹੀਂ ਕਰ ਸਕਣਗੇ ਪਾਸਵਰਡ ਸ਼ੇਅਰ
Netflix ’ਚ ਹਾਲੇ ਇੱਕੋ ਅਕਾਊਂਟ ਨੂੰ ਕਈ ਜਣੇ ਅਕਸੈੱਸ ਕਰ ਸਕਦੇ ਹਨ ਪਰ ਨਵਾਂ ਫ਼ੀਚਰ ਆਉਣ ਤੋਂ ਬਾਅਦ ਇੱਕ ਅਕਾਊਂਟ ਨੂੰ ਇੱਕ ਵਾਰੀ ’ਚ ਕੇਵਲ ਇੱਕੋ ਡਿਵਾਈਸ ਉੱਤੇ ਹੀ ਵਰਤਿਆ ਜਾ ਸਕੇਗਾ।
ਨਵੀਂ ਦਿੱਲੀ: OTT ਪਲੇਟਫ਼ਾਰਮ Netflix ਆਪਣੇ ਨਵੇਂ ਫ਼ੀਚਰ ਦੀ ਟੈਸਟਿੰਗ ਕਰ ਰਿਹਾ ਹੈ। ਇਸ ਨਵੇਂ ਫ਼ੀਚਰ ਦੇ ਆਉਣ ਤੋਂ ਬਾਅਦ ਤੁਸੀਂ ਆਪਣੇ ਦੋਸਤਾਂ ਨਾਲ ਆਪਣੇ ਅਕਾਊਂਟ ਦਾ ਪਾਸਵਰਡ ਸ਼ੇਅਰ ਨਹੀਂ ਕਰ ਸਕੋਗੇ। ਪਾਸਵਰਡ ਸ਼ੇਅਰਿੰਗ ਜ਼ਿਆਦਾ ਹੋਣ ਕਾਰਨ ਇਸ ਉੱਤੇ ਲਗਾਮ ਕੱਸੀ ਜਾ ਰਹੀ ਹੈ। ਕਈ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਪਲੇਟਫ਼ਾਰਮ ਦੀ ਸਬਸਕ੍ਰਿਪਸ਼ਨ ਮਹਿੰਗੀ ਹੈ ਤੇ ਇਸ ਫ਼ੀਚਰ ਦੇ ਆਉਣ ਤੋਂ ਬਾਅਦ ਇਸ ਦੇ ਸਬਸਕ੍ਰਾਈਬਰਜ਼ ਵਿੱਚ ਕਮੀ ਆ ਸਕਦੀ ਹੈ।
Netflix ’ਚ ਹਾਲੇ ਇੱਕੋ ਅਕਾਊਂਟ ਨੂੰ ਕਈ ਜਣੇ ਅਕਸੈੱਸ ਕਰ ਸਕਦੇ ਹਨ ਪਰ ਨਵਾਂ ਫ਼ੀਚਰ ਆਉਣ ਤੋਂ ਬਾਅਦ ਇੱਕ ਅਕਾਊਂਟ ਨੂੰ ਇੱਕ ਵਾਰੀ ’ਚ ਕੇਵਲ ਇੱਕੋ ਡਿਵਾਈਸ ਉੱਤੇ ਹੀ ਵਰਤਿਆ ਜਾ ਸਕੇਗਾ।
ਨੈੱਟਫ਼ਲਿਕਸ ਦੇ ਨਵੇਂ ਅਪਡੇਟ ਤੋਂ ਬਾਅਦ ਹਰ ਅਕਾਊਂਟ ਹੋਲਡਰ ਕੋਲ ਇੱਕ ਮੈਸੇਜ ਆਵੇਗਾ, ਅਕਾਊਂਟ ਹੋਲਡਰ ਉਸ ਨੂੰ ਵੈਰੀਫ਼ਾਈ ਕਰੇਗਾ। ਇਸ ਫ਼ੀਚਰ ਦਾ ਇਹ ਵੀ ਫ਼ਾਇਦਾ ਹੈ ਕਿ ਜੇ ਤੁਹਾਡੇ ਕੋਲ ਇੱਕੋ ਹੀ ਡਿਵਾਈਸ ਲੌਗਇਨ ਵਾਲਾ ਪਲੈਨ ਹੈ ਤੇ ਤੁਸੀਂ ਨੈੱਟਫ਼ਲਿਕਸ ਉੱਤੇ ਕੁਝ ਵੇਖ ਰਹੇ ਹੋ, ਤਾਂ ਤੁਹਾਡੇ ਕੋਲ ਮੈਸੇਜ ਨੂੰ ਵੈਰੀਫ਼ਾਈ ਨਾ ਕਰਨ ਦੀ ਵੀ ਆੱਪਸ਼ਨ ਹੋਵੇਗੀ। ਤਦ ਜਿਸ ਨੂੰ ਤੁਸੀਂ ਆਪਣਾ ਪਾਸਵਰਡ ਦਿੱਤਾ ਹੈ, ਉਹ ਉਸ ਵੇਲੇ ਨੈੱਟਫ਼ਲਿਕਸ ਨਹੀਂ ਵੇਖ ਸਕੇਗਾ। ਕੰਪਨੀ ਮੁਤਾਬਕ ਇਹ ਫ਼ੀਚਰ ਅਕਾਊਂਟ ਸਕਿਓਰਿਟੀ ਨੂੰ ਵੇਖਦਿਆਂ ਲਿਆਂਦਾ ਜਾ ਰਿਹਾ ਹੈ।
Netflix ਦੇ ਨਵੇਂ ਮੋਬਾਇਲਪਲੱਸ ਪਲੈਨ ਦੀ ਟੈਸਟਿੰਗ ਕੀਤੀ ਜਾ ਰਹੀ ਹੈ। ਇਹ ਪਲੈਨ ਤੁਹਾਨੂੰ 299 ਰੁਪਏ ’ਚ ਮਿਲੇਗਾ। 199 ਰੁਪਏ ਦਾ ਪਲੈਨ ਸਿਰਫ਼ ਮੋਬਾਇਲ ਪਲੈਨ ਹੈ, ਜਦ ਕਿ 299 ਰੁਪਏ ਵਾਲਾ ਪਲੈਨ ਮੋਬਾਇਲਪਲੱਸ ਹੈ; ਜਿਸ ਤੋਂ ਭਾਵ ਹੈ ਕਿ ਤੁਸੀਂ ਮੋਬਾਇਲ ਨਾਲ ਕੰਪਿਊਟਰ, ਮੈਕ ਤੇ ਮੈਕਬੁੱਕ ਉੱਤੇ ਵੀ ਨੈੱਟਫ਼ਲਿਕਸ ਦਾ ਅਕਸੈੱਸ ਕਰ ਸਕੋਗੇ। ਇਸ ਵਿੱਚ HD ਵਿਡੀਓ 720 ਪਿਕਸਲ ਵੇਖਣ ਨੂੰ ਮਿਲੇਗੀ।