Netflix ਦਾ ਨਵਾਂ ਅਪਡੇਟ! ਹੁਣ ਇੱਕ ਕਲਿੱਕ ਨਾਲ ਡਾਊਨਲੋਡ ਕਰੋ ਪੂਰੀ Web Series, ਜਾਣੋ ਤਰੀਕਾ
Netflix New Update: Netflix ਲੋਕਾਂ ਦੇ ਮਨੋਰੰਜਨ ਦਾ ਇੱਕ ਸ਼ਾਨਦਾਰ ਸਾਧਨ ਬਣ ਚੁੱਕਾ ਹੈ। ਹੁਣ ਜ਼ਿਆਦਾਤਰ ਲੋਕ ਵੀਕਐਂਡ ਤੇ ਕੋਈ ਵਧੀਆ ਸੀਰੀਜ਼ ਦੇਖਣਾ ਪਸੰਦ ਕਰਦੇ ਹਨ। ਹੁਣ Netflix ਇੱਕ ਹੋਰ ਸ਼ਾਨਦਾਰ ਫੀਚਰ ਲੈ ਕੇ ਆਇਆ ਜਿਸ ਨਾਲ..

Netflix ਲੋਕਾਂ ਦੇ ਮਨੋਰੰਜਨ ਦਾ ਇੱਕ ਸ਼ਾਨਦਾਰ ਸਾਧਨ ਬਣ ਚੁੱਕਾ ਹੈ। ਹੁਣ ਜ਼ਿਆਦਾਤਰ ਲੋਕ ਵੀਕਐਂਡ 'ਤੇ ਕੋਈ ਵਧੀਆ ਸੀਰੀਜ਼ ਦੇਖਣਾ ਪਸੰਦ ਕਰਦੇ ਹਨ। ਜਿਸ ਕਰਕੇ Netflix ਨੇ iPhone ਅਤੇ iPad ਯੂਜ਼ਰਸ ਲਈ ਇੱਕ ਨਵਾਂ ਤੇ ਬਹੁਤ ਹੀ ਲਾਭਦਾਇਕ ਫੀਚਰ ਲਾਂਚ ਕੀਤਾ ਹੈ। ਇਸ ਫੀਚਰ ਦੀ ਮਦਦ ਨਾਲ ਹੁਣ ਕਿਸੇ ਵੀ ਵੈੱਬ ਸੀਰੀਜ਼ ਦਾ ਪੂਰਾ ਸੀਜ਼ਨ ਸਿਰਫ਼ ਇੱਕ ਟੈਪ ਨਾਲ ਡਾਊਨਲੋਡ ਕੀਤਾ ਜਾ ਸਕਦਾ ਹੈ। ਧਿਆਨ ਲਈ ਦੱਸਣਾ ਜਰੂਰੀ ਹੈ ਕਿ ਪਹਿਲਾਂ ਇਹ ਸਹੂਲਤ ਸਿਰਫ਼ Android ਯੂਜ਼ਰਸ ਲਈ ਹੀ ਉਪਲਬਧ ਸੀ, ਪਰ ਹੁਣ iOS ਵਰਤੋਂਕਾਰਾਂ ਨੂੰ ਵੀ ਇਸਦਾ ਫਾਇਦਾ ਮਿਲੇਗਾ।
iOS ਡਿਵਾਈਸਾਂ 'ਤੇ ਇਹ ਨਵਾਂ ਆਪਸ਼ਨ ਕਿਸੇ ਵੀ ਵੈੱਬ ਸੀਰੀਜ਼ ਜਾਂ ਸ਼ੋ ਦੇ ਡਿਸਪਲੇ ਪੇਜ 'ਤੇ Share ਬਟਨ ਦੇ ਬਿਲਕੁਲ ਨੇੜੇ ਮਿਲੇਗਾ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਆਪਣੇ ਮਨਪਸੰਦ ਸ਼ੋਜ਼ ਨੂੰ ਆਫਲਾਈਨ ਵੇਖ ਸਕਦੇ ਹਨ, ਖਾਸ ਕਰਕੇ ਉਹਨਾਂ ਥਾਵਾਂ 'ਤੇ ਜਿੱਥੇ ਇੰਟਰਨੈਟ ਉਪਲਬਧ ਨਹੀਂ ਹੁੰਦਾ, ਜਿਵੇਂ ਕਿ ਫਲਾਈਟਾਂ, ਰੇਲ ਯਾਤਰਾ ਜਾਂ ਦੂਰ-ਦੁਰਾਡੇ ਦੇ ਇਲਾਕੇ।
ਆਫਲਾਈਨ ਦੇਖਣ ਦੀ ਸਹੂਲਤ ਸ਼ੁਰੂ
Netflix ਨੇ 2016 ਵਿੱਚ ਆਫਲਾਈਨ ਦੇਖਣ ਦੀ ਸਹੂਲਤ ਸ਼ੁਰੂ ਕੀਤੀ ਸੀ, ਜਿਸ ਨਾਲ ਯੂਜ਼ਰਸ ਬਿਨਾਂ ਇੰਟਰਨੈਟ ਦੇ ਵੀ ਕੰਟੈਂਟ ਦਾ ਆਨੰਦ ਲੈ ਸਕਦੇ ਸਨ। ਇਸ ਤੋਂ ਬਾਅਦ "Smart Downloads" ਵਰਗੇ ਫੀਚਰ ਆਏ, ਜੋ ਦੇਖੇ ਗਏ ਐਪੀਸੋਡ ਨੂੰ ਹਟਾਕੇ ਨਵੇਂ ਐਪੀਸੋਡ ਆਪੇ ਹੀ ਡਾਊਨਲੋਡ ਕਰ ਦਿੰਦੇ ਸਨ। ਹੁਣ "Season Download" ਫੀਚਰ iOS ਯੂਜ਼ਰਸ ਲਈ ਇੱਕ ਹੋਰ ਸਹੂਲਤ ਬਣ ਗਿਆ ਹੈ, ਜਿਸ ਨਾਲ Netflix ਦਾ ਆਫਲਾਈਨ ਤਜਰਬਾ ਹੋਰ ਵੀ ਬਿਹਤਰ ਹੋ ਗਿਆ ਹੈ।
Netflix ਨੇ ਇਸ ਨਵੇਂ ਫੀਚਰ ਦੇ ਨਾਲ ਸਭ ਤੋਂ ਵੱਧ ਡਾਊਨਲੋਡ ਕੀਤੇ ਗਏ ਸ਼ੋਜ਼ ਦੀ ਲਿਸਟ ਵੀ ਜਾਰੀ ਕੀਤੀ ਹੈ, ਜਿਸ ਵਿੱਚ Squid Game (ਸੀਜ਼ਨ 1 ਅਤੇ 2), Monster: The Jeffrey Dahmer Story, ਅਤੇ One Piece ਸ਼ਾਮਲ ਹਨ।
Netflix ਨੇ ਹਾਲ ਹੀ ਵਿੱਚ ਅਮਰੀਕਾ ਵਿੱਚ ਆਪਣੇ ਪਲਾਨਾਂ ਦੀ ਕੀਮਤ ਵਧਾਈ ਹੈ। ਨਵੀਆਂ ਕੀਮਤਾਂ ਇਸ ਪ੍ਰਕਾਰ ਹਨ:
Premium (Ad-free) ਪਲਾਨ – $24.99 ਪ੍ਰਤੀ ਮਹੀਨਾ
Standard (Ad-free) ਪਲਾਨ – $17.99 ਪ੍ਰਤੀ ਮਹੀਨਾ
Ad-supported ਪਲਾਨ – $7.99 ਪ੍ਰਤੀ ਮਹੀਨਾ
ਹਾਲਾਂਕਿ, ਭਾਰਤੀ ਯੂਜ਼ਰਸ 'ਤੇ ਇਸ ਦਾ ਕੋਈ ਅਸਰ ਨਹੀਂ ਪਵੇਗਾ। ਭਾਰਤ ਵਿੱਚ Netflix ਦੇ ਪਲਾਨ ਪਹਿਲਾਂ ਦੀ ਤਰ੍ਹਾਂ ਹੀ ਉਪਲਬਧ ਹਨ:
Mobile Plan – ₹149 ਪ੍ਰਤੀ ਮਹੀਨਾ (480p, 1 ਡਿਵਾਈਸ)
Basic Plan – ₹199 ਪ੍ਰਤੀ ਮਹੀਨਾ (720p, 1 ਡਿਵਾਈਸ)
Standard Plan – ₹499 ਪ੍ਰਤੀ ਮਹੀਨਾ (1080p HD, 2 ਡਿਵਾਈਸ)
Premium Plan – ₹649 ਪ੍ਰਤੀ ਮਹੀਨਾ (4K, 4 ਡਿਵਾਈਸ, Spatial Audio)
ਜੇ ਤੁਹਾਨੂੰ ਹੁਣ ਤੱਕ "Season Download" ਦਾ ਆਪਸ਼ਨ ਨਹੀਂ ਦਿੱਖ ਰਿਹਾ, ਤਾਂ Netflix ਐਪ ਨੂੰ App Store ਤੋਂ ਅਪਡੇਟ ਕਰੋ। ਇਹ ਫੀਚਰ iOS ਯੂਜ਼ਰਸ ਲਈ ਹੁਣ ਲਾਈਵ ਹੋ ਚੁੱਕਾ ਹੈ, ਜਿਸ ਨਾਲ Netflix ਹੋਰ ਵੀ ਆਸਾਨ ਤੇ ਸਹੂਲਤਪੂਰਣ ਬਣ ਗਿਆ ਹੈ। ਹੁਣ ਬਿਨਾਂ ਕਿਸੇ ਝੰਜਟ ਦੇ ਸਿਰਫ ਇੱਕ ਕਲਿੱਕ ਨਾਲ ਪੂਰਾ ਸੀਜ਼ਨ ਡਾਊਨਲੋਡ ਕਰੋ ਅਤੇ ਬਿਨਾਂ ਇੰਟਰਨੈਟ ਦੇ ਕਿਤੇ ਵੀ ਆਪਣੇ ਮਨਪਸੰਦ ਸ਼ੋਜ਼ ਦਾ ਆਨੰਦ ਲਵੋ!
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
