ਨਵੇਂ ਫੀਚਰ! WhatsApp ’ਚ ਮੈਸੇਜ ਨੂੰ ਟਾਈਪ ਕਰਨ ਦੀ ਨਹੀਂ ਲੋੜ, ਆਸਾਨੀ ਨਾਲ ਹੋਵੇਗਾ ਦੂਜੀ ਭਾਸ਼ਾ ’ਚ ਅਨੁਵਾਦ
ਫੇਸਬੁੱਕ (Facebook) ਦੀ ਮਾਲਕੀ ਵਾਲੀ ਇੰਸਟੈਂਟ ਮੈਸੇਜਿੰਗ ਐਪ ਵਟਸਐਪ (WhatsApp) ਦੋ ਬਹੁਤ ਹੀ ਵਿਸ਼ੇਸ਼ ਫ਼ੀਚਰਜ਼ 'ਤੇ ਕੰਮ ਕਰ ਰਿਹਾ ਹੈ। ਇਨ੍ਹਾਂ ਵਿੱਚੋਂ ਇੱਕ ਫ਼ੀਚਰ ਐਂਡਰਾਇਡ ਤੇ ਆਈਓਐਸ (iOS) ਦੋਵੇਂ ਪਲੇਟਫਾਰਮਾਂ 'ਤੇ ਸਪੋਰਟ ਕਰੇਗਾ।
ਫੇਸਬੁੱਕ (Facebook) ਦੀ ਮਾਲਕੀ ਵਾਲੀ ਇੰਸਟੈਂਟ ਮੈਸੇਜਿੰਗ ਐਪ ਵਟਸਐਪ (WhatsApp) ਦੋ ਬਹੁਤ ਹੀ ਵਿਸ਼ੇਸ਼ ਫ਼ੀਚਰਜ਼ 'ਤੇ ਕੰਮ ਕਰ ਰਿਹਾ ਹੈ। ਇਨ੍ਹਾਂ ਵਿੱਚੋਂ ਇੱਕ ਫ਼ੀਚਰ ਐਂਡਰਾਇਡ ਤੇ ਆਈਓਐਸ (iOS) ਦੋਵੇਂ ਪਲੇਟਫਾਰਮਾਂ 'ਤੇ ਸਪੋਰਟ ਕਰੇਗਾ। ਵੌਇਸ ਮੈਸੇਜ ਟ੍ਰਾਂਸਕ੍ਰਿਪਸ਼ਨ (Voice Message Transcription) ਫ਼ੀਚਰ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ, ਵ੍ਹਟਸਐਪ ਖਪਤਕਾਰਾਂ ਨੂੰ ਕਲਾਉਡ ਬੈਕਅਪ ਲਈ ਐਂਡ-ਟੂ-ਐਂਡ ਐਨਕ੍ਰਿਪਸ਼ਨ ਸਹਾਇਤਾ ਵੀ ਪ੍ਰਦਾਨ ਕਰੇਗਾ। ਉਨ੍ਹਾਂ ਬਾਰੇ ਜਾਣੋ।
ਐਡ-ਟੂ-ਐਂਡ ਐਨਕ੍ਰਿਪਸ਼ਨ ਦੀ ਮਿਲੇਗੀ ਸਪੋਰਟ
ਵਟਸਐਪ (WhatsApp) ਦੇ ਅਪਡੇਟਸ ਉੱਤੇ ਨਿਗਰਾਨੀ ਰੱਖਣ ਵਾਲੇ WABetaInfo ਦੀ ਇੱਕ ਤਾਜ਼ਾ ਪੋਸਟ ਅਨੁਸਾਰ, ਕਲਾਉਡ ਬੈਕਅਪ ਲਈ ਐਂਡ-ਟੂ-ਐਂਡ ਐਨਕ੍ਰਿਪਸ਼ਨ ਸਹਾਇਤਾ ਸਾਰੇ ਯੁਜ਼ਰਜ਼ ਲਈ ਉਪਲਬਧ ਹੋਵੇਗੀ। ਵੌਇਸ ਮੈਸੇਜ ਟ੍ਰਾਂਸਕ੍ਰਿਪਸ਼ਨ (Voice Message Transcription) ਵਿਸ਼ੇਸ਼ਤਾ ਸਿਰਫ ਆਈਓਐਸ (iOS) ਯੁਜ਼ਰਜ਼ ਲਈ ਉਪਲਬਧ ਹੋਵੇਗੀ। ਬਾਅਦ ਵਿੱਚ ਕੰਪਨੀ ਇਸ ਨੂੰ ਐਂਡਰਾਇਡ ਉਪਭੋਗਤਾਵਾਂ ਲਈ ਵੀ ਲਿਆ ਸਕਦੀ ਹੈ।
ਇੰਝ ਕਰੇਗਾ ਇਹ ਫੀਚਰ ਕੰਮ
ਵਟਸਐਪ ਦੇ ਆਉਣ ਵਾਲੇ ਫੀਚਰ, ਵੌਇਸ ਮੈਸੇਜ ਟ੍ਰਾਂਸਕ੍ਰਿਪਸ਼ਨ (Voice Message Transcription) ਰਾਹੀਂ ਖਪਤਕਾਰਾਂ ਦਾ ਕੰਮ ਬਹੁਤ ਸੌਖਾ ਹੋ ਜਾਵੇਗਾ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਨੂੰ ਮੈਸੇਜ ਟਾਈਪ ਕਰਨ ਦੀ ਜ਼ਰੂਰਤ ਨਹੀਂ ਪਵੇਗੀ, ਤੁਸੀਂ ਮੈਸੇਜ ਨੂੰ ਬੋਲ ਕੇ ਇੱਕ ਭਾਸ਼ਾ ਤੋਂ ਦੂਜੀ ਭਾਸ਼ਾ ਵਿੱਚ ਅਨੁਵਾਦ ਕਰ ਸਕਦੇ ਹੋ।
ਡਾਟਾ ਰਹੇਗਾ ਸੇਵ
ਵ੍ਹਟਸਐਪ (WhatsApp) ਇਸ ਫੀਚਰ ਦੇ ਲਾਂਚ ਹੋਣ ਤੋਂ ਪਹਿਲਾਂ ਹੀ ਯੂਜ਼ਰ ਦੇ ਦਿਮਾਗ 'ਚ ਉੱਠ ਰਹੇ ਸਵਾਲਾਂ ਦੇ ਜਵਾਬ ਦੇ ਚੁੱਕਾ ਹੈ। ਕੰਪਨੀ ਨੇ ਕਿਹਾ ਕਿ ਖਪਤਕਾਰਾਂ ਦਾ ਵੌਇਸ ਡਾਟਾ ਮੂਲ ਕੰਪਨੀ ਫੇਸਬੁੱਕ ਨਾਲ ਸ਼ੇਅਰ ਨਹੀਂ ਕੀਤਾ ਜਾਵੇਗਾ। ਐਪਲ ਉਨ੍ਹਾਂ ਨੂੰ ਟ੍ਰਾਂਸਕ੍ਰਿਪਟ ਕਰੇਗਾ।
WABetaInfo ਅਨੁਸਾਰ, ਜਦੋਂ ਪਹਿਲੀ ਵਾਰ ਕਿਸੇ ਸੰਦੇਸ਼ ਦਾ ਟ੍ਰਾਂਸਕ੍ਰਿਪਸ਼ਨ ਕੀਤਾ ਜਾਂਦਾ ਹੈ, ਤਾਂ ਟ੍ਰਾਂਸਕ੍ਰਿਪਸ਼ਨ ਨੂੰ ਸਥਾਨਕ ਤੌਰ 'ਤੇ ਵਟਸਐਪ ਡੇਟਾਬੇਸ ਵਿੱਚ ਸੁਰੱਖਿਅਤ ਕੀਤਾ ਜਾਵੇਗਾ। ਇਸ ਸਥਿਤੀ ਵਿੱਚ, ਇਸ ਨੂੰ ਦੁਬਾਰਾ ਟ੍ਰਾਂਸਕ੍ਰਿਪਟ ਕਰਨ ਦੀ ਜ਼ਰੂਰਤ ਨਹੀਂ ਹੋਏਗੀ। ਹਾਲਾਂਕਿ ਇਸ ਦੇ ਲਈ ਯੂਜ਼ਰ ਨੂੰ ਇਜਾਜ਼ਤ ਦੇਣੀ ਹੋਵੇਗੀ।