New SIM Rules: ਜ਼ਿਆਦਾ ਸਿਮ ਕਾਰਡ ਰੱਖਦੇ ਹੋ ਤਾਂ ਜਾਣ ਲਵੋ ਸਰਕਾਰ ਦਾ ਨਵਾਂ ਨਿਯਮ, ਹੁਣ ਤੈਅ ਹੋ ਚੁੱਕੀ ਹੈ ਲਿਮਟ
ਵਿਭਾਗ ਨੇ ਦੂਰਸੰਚਾਰ ਕੰਪਨੀਆਂ ਦੇ ਸਾਰੇ ਮੋਬਾਈਲ ਨੰਬਰਾਂ ਨੂੰ ਡਾਟਾਬੇਸ ਤੋਂ ਹਟਾਉਣ ਲਈ ਕਿਹਾ ਹੈ ਜੋ ਨਿਯਮਾਂ ਅਨੁਸਾਰ ਵਰਤੋਂ 'ਚ ਨਹੀਂ ਹੈ।
ਨਵੀਂ ਦਿੱਲੀ: SIM Card Rules ਦੂਰਸੰਚਾਰ ਵਿਭਾਗ ਨੇ ਨੌਂ ਤੋਂ ਵੱਧ ਸਿਮ ਕਾਰਡ ਰੱਖਣ ਵਾਲੇ ਗਾਹਕਾਂ ਦੇ ਸਿਮ ਦੀ ਮੁੜ ਤਸਦੀਕ ਕਰਨ ਤੇ ਤਸਦੀਕ ਨਾ ਹੋਣ ਦੀ ਸੂਰਤ ਵਿੱਚ ਸਿਮ ਬੰਦ ਕਰਨ ਦੇ ਹੁਕਮ ਦਿੱਤੇ ਹਨ। ਜੰਮੂ-ਕਸ਼ਮੀਰ ਤੇ ਅਸਾਮ ਸਮੇਤ ਉੱਤਰ-ਪੂਰਬ ਲਈ ਇਹ ਗਿਣਤੀ ਛੇ ਹੈ। ਵਿਭਾਗ ਨੇ ਦੂਰਸੰਚਾਰ ਕੰਪਨੀਆਂ ਦੇ ਸਾਰੇ ਮੋਬਾਈਲ ਨੰਬਰਾਂ ਨੂੰ ਡਾਟਾਬੇਸ ਤੋਂ ਹਟਾਉਣ ਲਈ ਕਿਹਾ ਹੈ ਜੋ ਨਿਯਮਾਂ ਅਨੁਸਾਰ ਵਰਤੋਂ 'ਚ ਨਹੀਂ।
ਦੂਰਸੰਚਾਰ ਵਿਭਾਗ ਵੱਲੋਂ ਜਾਰੀ ਆਦੇਸ਼ ਮੁਤਾਬਕ ਗਾਹਕਾਂ ਕੋਲ ਮਨਜ਼ੂਰੀ ਤੋਂ ਜ਼ਿਆਦਾ ਸਿਮ ਕਾਰਡ ਪਾਏ ਜਾਣ ਦੀ ਸਥਿਤੀ 'ਚ ਉਨ੍ਹਾਂ ਨੂੰ ਆਪਣੀ ਮਰਜ਼ੀ ਦਾ ਮਿਸ ਚਾਲੂ ਰੱਖਣ ਤੇ ਬਾਕੀਆਂ ਨੂੰ ਬੰਦ ਰੱਖਣ ਦਾ ਵਿਕਲਪ ਦਿੱਤਾ ਜਾਵੇਗਾ।
Today #DoT issued instructions for #reverification of existing #mobileconnections identified by DoT/Licensee/Law Enforcement Agencies (#LEAs).
— DoT India (@DoT_India) December 7, 2021
Details at-https://t.co/G3sn4Kqsp4@pib_comm #gatishakti @_DigitalIndia @AmritMahotsav @mygovindia @swachhbharat #indiaat75
ਵਿਭਾਗ ਨੇ ਕਿਹਾ ਕਿ ਵਿਭਾਗ ਦੁਆਰਾ ਕੀਤੇ ਗਏ ਵਿਸ਼ਲੇਸ਼ਣ ਦੌਰਾਨ ਜੇਕਰ ਕਿਸੇ ਵੀ ਗਾਹਕ ਕੋਲ ਸਾਰੇ ਟੈਲੀਕਾਮ ਸੇਵਾ ਪ੍ਰਦਾਤਾਵਾਂ ਦੇ ਸਿਮ ਕਾਰਡਾਂ ਦੀ ਨਿਰਧਾਰਤ ਸੰਖਿਆ ਤੋਂ ਵੱਧ ਪਾਈ ਜਾਂਦੀ ਹੈ, ਤਾਂ ਸਾਰੇ ਸਿਮ ਦੀ ਮੁੜ ਤਸਦੀਕ ਕੀਤੀ ਜਾਵੇਗੀ। ਵਿਭਾਗ ਨੇ ਕਿਹਾ ਕਿ DoT ਨੇ ਇਹ ਕਦਮ ਵਿੱਤੀ ਅਪਰਾਧਾਂ, ਇਤਰਾਜ਼ਯੋਗ ਕਾਲਾਂ, ਆਟੋਮੇਟਿਡ ਕਾਲਾਂ ਅਤੇ ਧੋਖਾਧੜੀ ਦੀਆਂ ਗਤੀਵਿਧੀਆਂ ਦੀ ਜਾਂਚ ਲਈ ਚੁੱਕਿਆ ਹੈ।
ਇਹ ਵੀ ਪੜ੍ਹੋ: Punjab Election 2022 : ਸੁਖਬੀਰ ਬਾਦਲ ਵੱਲੋਂ ਛੋਟੇਪੁਰ ਨੂੰ ਬਟਾਲਾ ਤੋਂ ਉਮੀਦਵਾਰ ਐਲਾਨਿਆ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904