(Source: ECI/ABP News/ABP Majha)
New SIM card rule: ਅਗਲੇ ਮਹੀਨੇ ਬਦਲ ਜਾਣਗੇ ਸਿਮ ਲੈਣ ਦੇ ਨਿਯਮ, ਵਧੇਗੀ ਹੋਰ ਸਖਤੀ, 10 ਲੱਖ ਤੱਕ ਜੁਰਮਾਨਾ
New SIM card rule: ਭਾਰਤ ਸਰਕਾਰ ਸਿਮ ਕਾਰਡ ਨਾਲ ਜੁੜੇ ਨਿਯਮਾਂ ਨੂੰ ਹੋਰ ਸਖ਼ਤ ਕਰਨ ਜਾ ਰਹੀ ਹੈ। ਸਿਮ ਕਾਰਡ ਦੇ ਨਵੇਂ ਨਿਯਮ ਨਾਲ ਇਸ ਨੂੰ ਖਰੀਦਣਾ ਤੇ ਐਕਟੀਵੇਟ ਕਰਨਾ ਪਹਿਲਾਂ ਵਾਂਗ ਆਸਾਨ ਨਹੀਂ ਹੋਵੇਗਾ।
New SIM card rule: ਭਾਰਤ ਸਰਕਾਰ ਸਿਮ ਕਾਰਡ ਨਾਲ ਜੁੜੇ ਨਿਯਮਾਂ ਨੂੰ ਹੋਰ ਸਖ਼ਤ ਕਰਨ ਜਾ ਰਹੀ ਹੈ। ਸਿਮ ਕਾਰਡ ਦੇ ਨਵੇਂ ਨਿਯਮ ਨਾਲ ਇਸ ਨੂੰ ਖਰੀਦਣਾ ਤੇ ਐਕਟੀਵੇਟ ਕਰਨਾ ਪਹਿਲਾਂ ਵਾਂਗ ਆਸਾਨ ਨਹੀਂ ਹੋਵੇਗਾ। ਸਿਮ ਨਾਲ ਜੁੜੇ ਨਵੇਂ ਨਿਯਮ ਅਗਲੇ ਮਹੀਨੇ ਤੋਂ ਲਾਗੂ ਹੋ ਜਾਣਗੇ।
ਨਵੇਂ ਨਿਯਮਾਂ ਦੀ ਸ਼ੁਰੂਆਤ ਨਾਲ ਸਿਮ ਖਰੀਦਣ ਤੇ ਐਕਟੀਵੇਟ ਕਰਨ ਦੀ ਪ੍ਰਕਿਰਿਆ ਸੇਫ ਤੇ ਸਕਿਓਰ ਹੋਵੇਗੀ। ਦੂਰਸੰਚਾਰ ਵਿਭਾਗ (DoT) ਨੇ ਦੇਸ਼ ਵਿੱਚ ਸਿਮ ਕਾਰਡਾਂ ਦੀ ਵਰਤੋਂ ਨੂੰ ਨਿਯਮਤ ਕਰਨ ਲਈ ਦੋ ਸਰਕੂਲਰ ਜਾਰੀ ਕੀਤੇ ਹਨ। ਨਵਾਂ ਨਿਯਮ ਆਉਣ ਤੋਂ ਬਾਅਦ ਸਿਮ ਕਾਰਡ ਵੇਚਣ ਵਾਲੀਆਂ ਦੁਕਾਨਾਂ ਨੂੰ ਹੋਰ ਸਾਵਧਾਨ ਰਹਿਣਾ ਪਵੇਗਾ।
10 ਲੱਖ ਰੁਪਏ ਤੱਕ ਦਾ ਜੁਰਮਾਨਾ
ਸਿਮ ਕਾਰਡ ਵੇਚਣ ਵਾਲਿਆਂ ਨੂੰ ਉੱਥੇ ਕੰਮ ਕਰਨ ਵਾਲੇ ਲੋਕਾਂ ਦੇ ਪਿਛੋਕੜ ਦੀ ਜਾਂਚ ਕਰਨੀ ਪਵੇਗੀ। ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਹਰੇਕ ਦੁਕਾਨ ਲਈ 10 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਦੂਰਸੰਚਾਰ ਵਿਭਾਗ ਨੇ ਕਿਹਾ ਕਿ ਫਰਜ਼ੀ ਤਰੀਕੇ ਨਾਲ ਸਿਮ ਕਾਰਡਾਂ ਦੀ ਵਿਕਰੀ ਨੂੰ ਰੋਕਣ ਲਈ ਬਣਾਏ ਗਏ ਨਵੇਂ ਨਿਯਮ 1 ਅਕਤੂਬਰ ਤੋਂ ਲਾਗੂ ਹੋਣਗੇ। ਟੈਲੀਕਾਮ ਕੰਪਨੀਆਂ ਨੂੰ 30 ਸਤੰਬਰ ਤੋਂ ਪਹਿਲਾਂ ਆਪਣੇ ਸਾਰੇ ਪੁਆਇੰਟ ਆਫ ਸੇਲ (ਪੀਓਐਸ) ਨੂੰ ਰਜਿਸਟਰ ਕਰਨਾ ਹੋਵੇਗਾ।
ਟੈਲੀਕਾਮ ਕੰਪਨੀਆਂ ਨੂੰ ਦੁਕਾਨਾਂ ਦੀ ਜਾਂਚ ਕਰਨੀ ਪਵੇਗੀ
ਨਿਯਮ ਵਿੱਚ ਇਹ ਵੀ ਹੈ ਕਿ ਵੱਡੀਆਂ ਟੈਲੀਕਾਮ ਕੰਪਨੀਆਂ ਨੂੰ ਵੀ ਆਪਣੇ ਸਿਮ ਕਾਰਡ ਵੇਚਣ ਵਾਲੀਆਂ ਦੁਕਾਨਾਂ ਦੀ ਜਾਂਚ ਕਰਨੀ ਪਵੇਗੀ। ਉਨ੍ਹਾਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਦੁਕਾਨਾਂ ਨਿਯਮਾਂ ਦੀ ਪਾਲਣਾ ਕਰਨ। ਇਹ ਚੀਜ਼ਾਂ ਨੂੰ ਸੇਫ ਤੇ ਸਕਿਓਰ ਰੱਖਣ ਲਈ ਹੈ।
ਇਸ ਦੇ ਨਾਲ ਹੀ, ਦੂਰਸੰਚਾਰ ਵਿਭਾਗ ਨੇ ਇਹ ਸ਼ਰਤ ਰੱਖੀ ਹੈ ਕਿ ਅਸਾਮ, ਕਸ਼ਮੀਰ ਤੇ ਉੱਤਰ ਪੂਰਬ ਵਰਗੇ ਕੁਝ ਖੇਤਰਾਂ ਵਿੱਚ, ਦੂਰਸੰਚਾਰ ਆਪਰੇਟਰਾਂ ਨੂੰ ਪਹਿਲਾਂ ਦੁਕਾਨਾਂ ਦੀ ਪੁਲਿਸ ਤਸਦੀਕ ਕਰਵਾਉਣੀ ਪਵੇਗੀ। ਇਸ ਤੋਂ ਬਾਅਦ ਹੀ ਉਹ ਨਵੇਂ ਸਿਮ ਕਾਰਡ ਵੇਚਣ ਦੀ ਇਜਾਜ਼ਤ ਦੇ ਸਕਦੇ ਹਨ।
ਇਹ ਵੀ ਪੜ੍ਹੋ: Number one whiskey: ਭਾਰਤ 'ਚ ਹੀ ਨਹੀਂ ਦੁਨੀਆ ਭਰ 'ਚ ਇਸ ਵਿਸਕੀ ਨੇ ਮਚਾਇਆ ਤਹਿਲਕਾ, ਜਾਣੋ ਭਾਰਤੀਆਂ ਦੇ ਪਸੰਦੀਦਾ ਬ੍ਰਾਂਡ
ਜੇਕਰ ਸਿਮ ਗੁੰਮ ਜਾਂ ਖਰਾਬ ਹੋ ਜਾਵੇ...
ਹੁਣ ਤੱਕ ਦਾ ਨਿਯਮ ਇਹ ਹੈ ਕਿ ਜੇਕਰ ਕਿਸੇ ਦਾ ਪੁਰਾਣਾ ਸਿਮ ਕਾਰਡ ਗੁੰਮ ਹੋ ਜਾਂਦਾ ਹੈ ਜਾਂ ਖਰਾਬ ਹੋ ਜਾਂਦਾ ਹੈ, ਤਾਂ ਉਹ ਰਿਪਲੇਸਮੈਂਟ ਲੈ ਲੈਂਦਾ ਹੈ। ਨਵੇਂ ਨਿਯਮ ਮੁਤਾਬਕ ਦੁਬਾਰਾ ਸਿਮ ਲੈਣ ਲਈ ਤੁਹਾਨੂੰ ਇੱਕ ਵਿਸਥਾਰਤ ਤਸਦੀਕ ਪ੍ਰਕਿਰਿਆ ਵਿੱਚੋਂ ਲੰਘਣਾ ਪਵੇਗਾ। ਨਵੇਂ ਨਿਯਮਾਂ ਦੇ ਲਾਗੂ ਹੋਣ ਤੋਂ ਬਾਅਦ ਪੂਰੀ ਪ੍ਰਕਿਰਿਆ ਉਹੀ ਰਹੇਗੀ ਜੋ ਨਵਾਂ ਸਿਮ ਕਾਰਡ ਲੈਣ ਵੇਲੇ ਹੁੰਦੀ ਹੈ। ਇਹ ਪ੍ਰਕ੍ਰਿਆ ਯਕੀਨੀ ਬਣਾਉਣ ਲਈ ਹੈ ਕਿ ਸਿਰਫ਼ ਸਹੀ ਲੋਕਾਂ ਨੂੰ ਹੀ ਸਿਮ ਕਾਰਡ ਮਿਲੇ।
ਇਹ ਵੀ ਪੜ੍ਹੋ: Ludhiana News: ਮਰਸਡੀਜ਼ ਸਵਾਰ ਮੁੰਡਿਆਂ ਦੀ ਗੁੰਡਾਗਰਦੀ, ਪਹਿਲਾਂ ਮੋਟਸਾਈਕਲ ਸਵਾਰਾਂ ਨੂੰ ਟੱਕਰ ਮਾਰੀ, ਫਿਰ ਬੁਰੀ ਤਰ੍ਹਾਂ ਕੁੱਟਿਆ