ਹੁਣ 24 ਘੰਟੇ ਨੈੱਟਵਰਕ ਨਾ ਹੋਣ 'ਤੇ ਮਿਲੇਗਾ ਮੁਆਵਜ਼ਾ, TRAI ਨੇ ਨਵੇਂ ਦਿਸ਼ਾ-ਨਿਰਦੇਸ਼ ਕੀਤੇ ਜਾਰੀ
ਟ੍ਰਾਈ ਦੁਆਰਾ ਜਾਰੀ ਕੀਤੇ ਗਏ ਨਵੇਂ ਸੇਵਾ ਗੁਣਵੱਤਾ ਸਟੈਂਡਰਡ ਨਿਯਮਾਂ ਤਹਿਤ, ਟੈਲੀਕਾਮ ਆਪਰੇਟਰਾਂ ਨੂੰ 24 ਘੰਟਿਆਂ ਤੋਂ ਵੱਧ ਸੇਵਾ ਵਿੱਚ ਵਿਘਨ ਪੈਣ ਦੀ ਸਥਿਤੀ ਵਿੱਚ ਗਾਹਕਾਂ ਨੂੰ ਮੁਆਵਜ਼ਾ ਦੇਣਾ ਹੋਵੇਗਾ।
ਅੱਜ ਕੱਲ੍ਹ ਹਰ ਇਕ ਕੰਮ ਲਈ ਸਮਾਰਟਫੋਨ ਦੀ ਵਰਤੋਂ ਹੋਣ ਲੱਗ ਗਈ ਹੈ। ਪਰ ਆੱਨਲਾਈਨ ਕੰਮਾਂ ਲਈ ਫੋਨ ਵਿਚ ਨੈੱਟਵਰਕ ਹੋਣਾ ਵੀ ਲਾਜ਼ਮੀ ਹੈ ਅਤੇ ਇਸਦੇ ਨਾ ਹੋਣ ਕਾਰਨ ਕਾਫੀ ਪਰੇਸ਼ਾਨੀ ਹੁੰਦੀ ਹੈ। ਕਈ ਵਾਰ ਟੈਲੀਕਾਮ ਕੰਪਨੀਆਂ ਦੀ ਇਹ ਸੇਵਾ ਘੰਟਿਆਂ ਬੱਧੀ ਠੱਪ ਰਹਿੰਦੀ ਹੈ। ਇਸ ਦਾ ਖਮਿਆਜ਼ਾ ਗਾਹਕਾਂ ਨੂੰ ਭੁਗਤਣਾ ਪੈਂਦਾ ਹੈ। ਸੇਵਾ ਭਾਵੇਂ ਕਿੰਨੇ ਵੀ ਘੰਟੇ ਪ੍ਰਭਾਵਿਤ ਹੋਵੇ, ਇਸ ਨਾਲ ਉਪਭੋਗਤਾਵਾਂ ਨੂੰ ਹੀ ਨੁਕਸਾਨ ਹੁੰਦਾ ਹੈ, ਪਰ ਹੁਣ ਅਜਿਹਾ ਨਹੀਂ ਹੋਵੇਗਾ।
ਟ੍ਰਾਈ ਦੁਆਰਾ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਨਵੇਂ ਸੇਵਾ ਗੁਣਵੱਤਾ ਸਟੈਂਡਰਡ ਨਿਯਮਾਂ ਤਹਿਤ, ਟੈਲੀਕਾਮ ਆਪਰੇਟਰਾਂ ਨੂੰ 24 ਘੰਟਿਆਂ ਤੋਂ ਵੱਧ ਸੇਵਾ ਵਿੱਚ ਵਿਘਨ ਪੈਣ ਦੀ ਸਥਿਤੀ ਵਿੱਚ ਗਾਹਕਾਂ ਨੂੰ ਮੁਆਵਜ਼ਾ ਦੇਣਾ ਹੋਵੇਗਾ। ਟ੍ਰਾਈ ਦੇ ਨਵੇਂ ਨਿਯਮ ਛੇ ਮਹੀਨਿਆਂ ਬਾਅਦ ਲਾਗੂ ਹੋਣਗੇ।
ਵਿਘਨ ਪੈਣ 'ਤੇ ਗਾਹਕਾਂ ਨੂੰ ਮੁਆਵਜ਼ਾ ਮਿਲੇਗਾ
ਨਵੇਂ ਨਿਯਮਾਂ ਤਹਿਤ, ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (TRAI) ਨੇ ਹਰੇਕ ਗੁਣਵੱਤਾ ਦੇ ਮਿਆਰ ਨੂੰ ਪੂਰਾ ਨਾ ਕਰਨ 'ਤੇ ਜੁਰਮਾਨਾ 50,000 ਰੁਪਏ ਤੋਂ ਵਧਾ ਕੇ 1 ਲੱਖ ਰੁਪਏ ਕਰ ਦਿੱਤਾ ਹੈ। ਜੇਕਰ ਨਿਯਮਾਂ 'ਚ ਕੋਈ ਢਿੱਲ ਪਾਈ ਜਾਂਦੀ ਹੈ ਤਾਂ ਟੈਲੀਕਾਮ ਆਪਰੇਟਰ ਨੂੰ ਇਹ ਜੁਰਮਾਨਾ ਭਰਨਾ ਪੈ ਸਕਦਾ ਹੈ।
ਨਿਆਮਕ ਨੇ ਸੰਸ਼ੋਧਿਤ ਨਿਯਮਾਂ ਦੇ ਤਹਿਤ ਨਿਯਮਾਂ ਦੀ ਉਲੰਘਣਾ ਦੇ ਵੱਖ-ਵੱਖ ਪੈਮਾਨਿਆਂ ਲਈ 1 ਲੱਖ ਰੁਪਏ, 2 ਲੱਖ ਰੁਪਏ, 5 ਲੱਖ ਰੁਪਏ ਅਤੇ 10 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ "ਸੇਵਾ ਦੀ ਗੁਣਵੱਤਾ ਦੇ ਮਿਆਰ (ਵਾਇਰਲਾਈਨ ਅਤੇ ਵਾਇਰਲੈੱਸ) ਅਤੇ ਬਰਾਡਬੈਂਡ (ਵਾਇਰਲਾਈਨ ਅਤੇ ਵਾਇਰਲੈੱਸ) ਸੇਵਾਵਾਂ ਦੇ ਨਿਯਮਾਂ, 2024" ਸ਼੍ਰੇਣੀ ਦੇ ਅਨੁਸਾਰ ਨਵਾਂ ਸਿਸਟਮ ਸ਼ੁਰੂ ਕੀਤਾ।
ਤਿੰਨ ਵੱਖਰੇ ਨਿਯਮ ਬੁਨਿਆਦੀ ਅਤੇ ਸੈਲੂਲਰ ਮੋਬਾਈਲ ਸੇਵਾਵਾਂ, ਬ੍ਰੌਡਬੈਂਡ ਸੇਵਾਵਾਂ ਅਤੇ ਬਰਾਡਬੈਂਡ ਵਾਇਰਲੈੱਸ ਸੇਵਾਵਾਂ ਲਈ ਸੇਵਾ ਦੀ ਗੁਣਵੱਤਾ (QOS) ਨੂੰ ਨਿਯੰਤਰਿਤ ਕਰਦੇ ਹਨ।
ਆਊਟੇਜ ਦੇ ਮਾਮਲੇ 'ਚ ਛੋਟ ਦੇਣੀ ਪਵੇਗੀ
ਨਵੇਂ ਨਿਯਮਾਂ ਅਨੁਸਾਰ, ਕਿਸੇ ਜ਼ਿਲ੍ਹੇ ਵਿੱਚ ਨੈਟਵਰਕ ਆਊਟੇਜ ਦੀ ਸਥਿਤੀ ਵਿੱਚ, ਟੈਲੀਕਾਮ ਆਪਰੇਟਰਾਂ ਨੂੰ ਪੋਸਟਪੇਡ ਗਾਹਕਾਂ ਲਈ ਕਿਰਾਏ ਵਿੱਚ ਰਿਆਇਤਾਂ ਪ੍ਰਦਾਨ ਕਰਨੀਆਂ ਪੈਣਗੀਆਂ ਅਤੇ ਪ੍ਰੀਪੇਡ ਗਾਹਕਾਂ ਲਈ ਕੁਨੈਕਸ਼ਨ ਦੀ ਵੈਲਿਡਿਟੀ ਨੂੰ ਵਧਾਉਣਾ ਹੋਵੇਗਾ। TRAI ਨੇ ਕਿਹਾ ਕਿ ਜੇਕਰ ਕੋਈ ਨਾਜ਼ੁਕ ਨੈੱਟਵਰਕ ਆਊਟੇਜ 24 ਘੰਟਿਆਂ ਤੋਂ ਵੱਧ ਸਮੇਂ ਲਈ ਜਾਰੀ ਰਹਿੰਦਾ ਹੈ, ਤਾਂ ਸੇਵਾ ਆਪਰੇਟਰ ਪ੍ਰਭਾਵਿਤ ਜ਼ਿਲ੍ਹੇ ਵਿੱਚ ਰਜਿਸਟਰਡ ਪੋਸਟਪੇਡ ਗਾਹਕਾਂ ਨੂੰ ਅਗਲੇ ਬਿਲਿੰਗ ਚੱਕਰ ਵਿੱਚ ਸੇਵਾ ਦੇ ਅਸਲ ਦਿਨਾਂ ਲਈ ਸਬਸਕ੍ਰਾਈਬਡ ਟੈਰਿਫ ਪੇਸ਼ਕਸ਼ ਦੇ ਅਨੁਸਾਰ ਅਨੁਪਾਤਕ ਕਿਰਾਏ ਦੀ ਛੋਟ ਪ੍ਰਦਾਨ ਕਰੇਗਾ।
12 ਘੰਟੋ ਤੋਂ ਵਧੇਰੇ ਨੈੱਟਵਰਕ ਆਊਟੇਜ ਨੂੰ ਇੱਕ ਦਿਨ ਵਜੋਂ ਗਿਣਿਆ ਜਾਵੇਗਾ
ਰੈਗੂਲੇਟਰ ਕਿਰਾਇਆ ਛੋਟ ਜਾਂ ਵੈਲਿਡਿਟੀ ਦੇ ਵਿਸਥਾਰ ਦੀ ਗਣਨਾ ਕਰਨ ਲਈ ਇੱਕ ਕੈਲੰਡਰ ਦਿਨ ਵਿੱਚ 12 ਘੰਟਿਆਂ ਤੋਂ ਵੱਧ ਦੀ ਨੈੱਟਵਰਕ ਆਊਟੇਜ ਦੀ ਮਿਆਦ ਨੂੰ ਪੂਰੇ ਦਿਨ ਵਜੋਂ ਗਿਣੇਗਾ। ਟੈਲੀਕਾਮ ਆਪਰੇਟਰਾਂ ਨੂੰ ਸੇਵਾ ਠੀਕ ਕਰਨ ਲਈ ਇਕ ਹਫਤੇ ਦਾ ਸਮਾਂ ਦਿੱਤਾ ਜਾਵੇਗਾ।