ਹੁਣ ਮਾਸਕ ਲਾ ਕੇ ਵੀ Face Unlock ਹੋ ਸਕਦਾ ਫ਼ੋਨ, Apple ਨੇ ਜਾਰੀ ਕੀਤਾ ਨਵਾਂ ਫ਼ੀਚਰ
ਕੰਪਨੀ ਵੱਲੋਂ iOS 14.5 ਅਪਡੇਟ ਵਿੱਚ ਲੋਕਾਂ ਦੀ ਇਸ ਪਰੇਸ਼ਾਨੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਵਿੱਚ ਤੁਸੀਂ ਮਾਸਕ ਪਹਿਨ ਕੇ Apple Watch ਦੀ ਮਦਦ ਨਾਲ ਇਸ ਨੂੰ ਅਨਲੌਕ ਕਰ ਸਕਦੇ ਹੋ।
ਕੋਰੋਨਾਵਾਇਰਸ ਤੋਂ ਬਚਣ ਲਈ ਲੋਕ ਮਾਸਕ ਪਹਿਨ ਕੇ ਰੱਖਦੇ ਹਨ। ਭਾਵੇਂ ਇਸ ਕਾਰਣ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਵੀ ਹੋ ਰਹੀ ਹੈ। ਕੋਰੋਨਾ ਵਾਇਰਸ ਤੋਂ ਬਚਾਅ ਲਈ ਮਾਸਕ ਪਹਿਨਣਾ ਸਭ ਤੋਂ ਵੱਧ ਜ਼ਰੂਰੀ ਹੈ ਪਰ ਇਸ ਦੌਰਾਨ ਫ਼ੇਸ ਲੌਕ ਤੇ ਅਨਲੋਕ ਦੀ ਵਰਤੋਂ ਕਰ ਵਾਲਿਆਂ ਨੂੰ ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਆ ਰਹੀ ਹੈ। ਲੋਕਾਂ ਨੂੰ ਮਾਸਕ ਲਾਉਣ ਕਰ ਕੇ iPhone ਨੂੰ ਫ਼ੇਸ ਰਾਹੀਂ ਅਨਲੋਕ ਕਰਨ ਵਿੱਚ ਕਾਫ਼ੀ ਪ੍ਰੇਸ਼ਾਨੀ ਹੋ ਰਹੀ ਹੈ। ਮਾਸਕ ਪਹਿਨ ਕੇ iPhone ਫ਼ੇਸ ਨੂੰ ਪਛਾਣਦਾ ਨਹੀਂ, ਜਿਸ ਨਾਲ iPhone ਨੂੰ ਅਨਲੌਕ ਕਰਨਾ ਔਖਾ ਹੁੰਦਾ ਹੈ।
ਇਸੇ ਲਈ Apple ਨੇ ਨਵਾਂ iOS 14.5 ਅਪਡੇਟ iPhone ਲਈ ਜਾਰੀ ਕੀਤਾ ਹੈ। ਤੁਹਾਨੂੰ ਨਵੇਂ ਅਪਡੇਟ ਵਿੱਚ ਨਵੇਂ ਫ਼ੀਚਰਜ਼ ਮਿਲਣਗੇ। ਜਿਨ੍ਹਾਂ ਵਿੱਚੋਂ ਇੱਕ ਫ਼ੀਚਰ ਮਾਸਕ ਪਹਿਨ ਕੇ ਵੀ iPhone ਨੂੰ ਅਨਲੌਕ ਕਰਨ ਦਾ ਹੈ। ਭਾਵੇਂ ਇਸ ਲਈ ਕੁਨੈਕਟਡ Apple Watch ਦਾ ਹੋਣਾ ਜ਼ਰੂਰੀ ਹੈ। ਇਸ ਤੋਂ ਬਾਅਦ ਤੁਸੀਂ ਆਪਣੇ ਫ਼ੋਨ ਨੂੰ ਮਾਸਕ ਪਹਿਨ ਕੇ ਵੀ ਅਨਲੌਕ ਕਰ ਸਕਦੇ ਹੋ।
ਕੰਪਨੀ ਵੱਲੋਂ iOS 14.5 ਅਪਡੇਟ ਵਿੱਚ ਲੋਕਾਂ ਦੀ ਇਸ ਪਰੇਸ਼ਾਨੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਵਿੱਚ ਤੁਸੀਂ ਮਾਸਕ ਪਹਿਨ ਕੇ Apple Watch ਦੀ ਮਦਦ ਨਾਲ ਇਸ ਨੂੰ ਅਨਲੌਕ ਕਰ ਸਕਦੇ ਹੋ। ਆਓ ਜਾਣਦੇ ਹਾਂ ਕਿ ਇਸ ਫ਼ੀਚਰ ਨੂੰ ਅਪਡੇਟ ਕਰਨ ਤੁਹਾਨੂੰ ਕੀ ਕਰਨਾ ਹੋਵੇਗਾ।
ਮਾਸਕ ਲਾ ਕੇ ਇੰਝ ਅਨਲੌਕ ਕਰੋ iPhone
1. ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਫ਼ੋਨ ’ਚ ਆਈਫ਼ੋਨ ਲੇਟੈਸਟ iOS 14.5 ਅਪਡੇਟ ਕਰਨਾ ਹੋਵੇਗਾ।
2. ਆਈਫ਼ੋਨ ਨੂੰ ਲੇਟੈਸਟ iOS 14.5 ਵਿੱਚ ਅਪਡੇਟ ਕਰਨ ਲਈ ਤੁਹਾਨੂੰ ਫ਼ੋਨ ਦੀ ਸੈਟਿੰਗ ’ਚ ਜਾਣਾ ਹੋਵੇਗਾ।
3. ਸੈਟਿੰਗ ਵਿੱਚ ਜਨਰਲ ਸੈਟਿੰਗ ਉੱਤੇ ਟੈਪ ਕਰਨਾ ਹੋਵੇਗਾ। ਜਨਰਲ ਸੈਟਿੰਗ ਵਿੱਚ ਜਾਣ ਤੋਂ ਅਦ ਤੁਸੀਂ ਸਾੱਫ਼ਟਵੇਅਰ ਅਪਡੇਟ ਆੱਪਸ਼ਨ ਉੱਤੇ ਕਲਿੱਕ ਕਰੋ।
4. ਹੁਣ ਅਪਡੇਟ ਨੂੰ ਡਾਊਨਲੋਡ ਹੋਣ ਦੇਵੋ। ਅਪਡੇਟ ਹੋਣ ਤੋਂ ਬਾਅਦ ਇਹ ਵੇਖ ਲਵੋ ਕਿ ਐਪਲ ਵਾਚ Watch OS 7.4 ਚੱਲ ਰਹੀ ਹੈ ਜਾਂ ਨਹੀਂ।
5. ਹੁਣ ਦੋਵੇਂ ਡਿਵਾਈਸ ਨੂੰ ਲੇਟੈਸਟ ਸਾਫ਼ਟਵੇਅਰ ਉੱਤੇ ਅਪਡੇਟ ਕਰਨ ਤੋਂ ਬਾਅਦ iPhone ਉੱਤੇ ਸੈਟਿੰਗ ਐਪ ਓਪਨ ਕਰੋ।
6. ਹੁਣ Face ID & Passcode ਉੱਤੇ ਕਲਿੱਕ ਕਰੋ। ਇੱਥੇ ਤੁਹਾਨੂੰ iPhone ਦੇ ਪਾਸਕੋਡ ਪਾਉਣ ਦੀ ਜ਼ਰੂਰਤ ਪੈ ਸਕਦੀ ਹੈ।
7. ਹੁਣ ਹੇਠਾਂ ਸਕ੍ਰੌਲ ਕਰ ਕੇ Unlock with Apple Watch ਆੱਪਸ਼ਨ ਉੱਤੇ ਕਲਿੱਕ ਕਰੋ।
8. ਇੱਥੇ ਇਸ ਦਾ ਟੌਗਲ ਆੱਨ ਕਰ ਦੇਵੋ। ਇਸ ਤੋਂ ਬਾਅਦ ਮਾਸਕ ਪਹਿਨ ਕੇ ਵੀ ਆਪਣੀ Apple Watch ਦੀ ਮਦਦ ਨਾਲ iPhone ਅਨਲੌਕ ਕਰ ਸਕਦੇ ਹੋ।
ਇਹ ਵੀ ਪੜ੍ਹੋ: Tamil Nadu Election Results 2021: ਬੀਜੇਪੀ ਦੇ ਹੱਥੋਂ ਨਿਕਲਿਆ ਵੱਡਾ ਸੂਬਾ, ਡੀਐਮਕੇ ਤੇ ਕਾਂਗਰਸ ਦੀ ਵਾਪਸੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904