ਪੜਚੋਲ ਕਰੋ

Latest Smartphones: OnePlus ਤੋਂ ਲੈ ਕੇ Samsung ਤੇ Poco ਨੇ ਇਸ ਹਫ਼ਤੇ ਭਾਰਤ ’ਚ ਲਾਂਚ ਕੀਤੇ ਸ਼ਾਨਦਾਰ  ਸਮਾਰਟਫ਼ੋਨ

ਵਨਪਲੱਸ ਨੋਰਡ 2 5ਜੀ (OnePlus Nord 2 5G) ਫੋਨ ਦਾ ਪ੍ਰਾਇਮਰੀ ਕੈਮਰਾ ਸੋਨੀ ਆਈ ਐਮ ਐਕਸ 766 (Sony IMX766) 50 ਮੈਗਾਪਿਕਸਲ ਦਾ ਹੈ।

ਨਵੀਂ ਦਿੱਲੀ: ਇਹ ਹਫਤਾ ਸਮਾਰਟਫੋਨ ਖਪਤਕਾਰਾਂ ਲਈ ਵਿਸ਼ੇਸ਼ ਰਿਹਾ। ਇਸ ਦੌਰਾਨ ਬਹੁਤ ਸਾਰੇ ਨਵੇਂ ਫੋਨ ਭਾਰਤ ਵਿੱਚ ਲਾਂਚ ਹੋਏ। ਇਨ੍ਹਾਂ ਵਿੱਚ ਕਈ 5ਜੀ ਸਮਾਰਟਫੋਨ ਵੀ ਸ਼ਾਮਲ ਹਨ। ਵਨਪਲੱਸ ਤੋਂ ਲੈ ਕੇ ਸੈਮਸੰਗ ਤੇ ਪੋਕੋ ਤਕ, ਇਨ੍ਹਾਂ ਕੰਪਨੀਆਂ ਨੇ ਆਪਣੇ ਫੋਨ ਭਾਰਤੀ ਬਾਜ਼ਾਰ ਵਿਚ ਲਾਂਚ ਕੀਤੇ ਹਨ। ਉਨ੍ਹਾਂ ਨੂੰ ਨਵੀਨਤਮ ਵਿਸ਼ੇਸ਼ਤਾਵਾਂ ਨਾਲ ਲਾਂਚ ਕੀਤਾ ਗਿਆ ਹੈ ਜਿਸ ਵਿੱਚ ਸ਼ਾਨਦਾਰ ਕੈਮਰਾ ਵਿਸ਼ੇਸ਼ਤਾਵਾਂ ਦੇ ਨਾਲ, ਮਜ਼ਬੂਤ ਬੈਟਰੀ ਤੇ ਪ੍ਰਦਰਸ਼ਨ ਲਈ ਸ਼ਕਤੀਸ਼ਾਲੀ ਪ੍ਰੋਸੈਸਰ ਦਿੱਤੇ ਗਏ ਹਨ। ਆਓ ਜਾਣੀਏ ਕਿ ਇਸ ਹਫਤੇ ਭਾਰਤ ਵਿੱਚ ਕਿਹੜੇ ਸਮਾਰਟਫੋਨ ਲਾਂਚ ਕੀਤੇ ਗਏ ਹਨ।

OnePlus Nord 2 5G

ਵਨਪਲੱਸ ਨੋਰਡ 2 5ਜੀ (OnePlus Nord 2 5G) ਵਿੱਚ 6.43 ਇੰਚ ਦੀ ਫੁੱਲ ਐਚਡੀ + ਐਮੋਲੇਡ ਡਿਸਪਲੇਅ ਦਿੱਤੀ ਜਾ ਸਕਦੀ ਹੈ। ਫੋਨ ਮੀਡੀਆਟੈਕ ਡਾਈਮੈਂਸ਼ਨ 1200 ਏਆਈ (Media Tek Dimensity 1200 AI) ਪ੍ਰੋਸੈਸਰ ਨਾਲ ਲੈਸ ਹੈ। ਇਹ ਫੋਨ ਐਂਡ੍ਰਾਇਡ 11 ਬੇਸਡ ਆਕਸੀਜਨ ਓਐਸ 11.3 'ਤੇ ਕੰਮ ਕਰਦਾ ਹੈ। ਇਸ ਵਿਚ 12 ਜੀਬੀ ਰੈਮ ਤੇ 256 ਜੀਬੀ ਇੰਟਰਨਲ ਸਟੋਰੇਜ ਹੈ। ਫੋਟੋਗ੍ਰਾਫੀ ਦੀ ਗੱਲ ਕਰੀਏ ਤਾਂ ਇਸ ਦੀਆਂ ਕੈਮਰਾ ਵਿਸ਼ੇਸ਼ਤਾਵਾਂ ਸ਼ਾਨਦਾਰ ਹਨ।

ਵਨਪਲੱਸ ਨੋਰਡ 2 5ਜੀ (OnePlus Nord 2 5G) ਫੋਨ ਦਾ ਪ੍ਰਾਇਮਰੀ ਕੈਮਰਾ ਸੋਨੀ ਆਈ ਐਮ ਐਕਸ 766 (Sony IMX766) 50 ਮੈਗਾਪਿਕਸਲ ਦਾ ਹੈ। ਇਸ ਤੋਂ ਇਲਾਵਾ, 8 ਮੈਗਾਪਿਕਸਲ ਦਾ ਅਲਟਰਾ-ਵਾਈਡ ਲੈਂਜ਼ ਦਿੱਤਾ ਗਿਆ ਹੈ। ਇੱਕ 2 ਮੈਗਾਪਿਕਸਲ ਦਾ ਮੋਨੋ ਲੈਂਜ਼ ਹੈ। ਦੂਜੇ ਪਾਸੇ ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ ਵਿਚ 32 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ।

ਵਨਪਲੱਸ ਨੋਰਡ 2 5ਜੀ (OnePlus Nord 2 5G) ਸਮਾਰਟਫੋਨ ਦੇ 6 ਜੀਬੀ ਰੈਮ ਤੇ 128 ਜੀਬੀ ਇੰਟਰਨਲ ਸਟੋਰੇਜ ਵੇਰੀਐਂਟ ਦੀ ਕੀਮਤ 27,999 ਰੁਪਏ ਨਿਰਧਾਰਤ ਕੀਤੀ ਗਈ ਹੈ। ਇਸ ਦੇ ਨਾਲ ਹੀ, ਤੁਹਾਨੂੰ ਇਸਦੇ 8 ਜੀਬੀ ਰੈਮ ਤੇ 128 ਜੀਬੀ ਇੰਟਰਨਲ ਸਟੋਰੇਜ ਵੇਰੀਐਂਟ ਲਈ ਤੁਹਾਨੂੰ 29,999 ਰੁਪਏ ਦੇਣੇ ਪੈਣਗੇ। ਫੋਨ ਦੇ ਟੌਪ ਵੇਰੀਐਂਟ ਦੀ ਕੀਮਤ 12 ਜੀਬੀ ਰੈਮ ਅਤੇ 256 ਜੀਬੀ ਇੰਟਰਨਲ ਸਟੋਰੇਜ ਵਾਲੇ ਮਾਡਲ ਲਈ 34,999 ਰੁਪਏ ਹੈ।

Samsung Galaxy A22 5G

ਸੈਮਸੰਗ ਗਲੈਕਸੀ ਏ 22 5ਜੀ (Samsung Galaxy A22 5G) ਸਮਾਰਟਫੋਨ 'ਚ 6.6 ਇੰਚ ਦੀ ਫੁੱਲ ਐਚਡੀ + ਡਿਸਪਲੇਅ ਹੈ, ਜਿਸ ਦਾ ਰਿਫਰੈਸ਼ ਰੇਟ 90Hz ਹੈ। ਫੋਨ ਆਕਟਾ-ਕੋਰ ਮੀਡੀਆਟੈਕ ਡਾਈਮੈਂਸਿਟੀ 700 ਪ੍ਰੋਸੈਸਰ ਨਾਲ ਲੈਸ ਹੈ। ਇਸ 'ਚ 8 ਜੀਬੀ ਰੈਮ ਤੇ 128 ਜੀਬੀ ਇੰਟਰਨਲ ਸਟੋਰੇਜ ਹੈ, ਜਿਸ ਨੂੰ ਮਾਈਕ੍ਰੋ ਐਸਡੀ ਕਾਰਡ ਦੀ ਮਦਦ ਨਾਲ 1 ਟੀ ਬੀ ਤੱਕ ਵਧਾਇਆ ਜਾ ਸਕਦਾ ਹੈ। ਫੋਟੋਗ੍ਰਾਫੀ ਲਈ ਸੈਮਸੰਗ ਗਲੈਕਸੀ ਏ 22 5ਜੀ (Samsung Galaxy A22 5G) ਸਮਾਰਟਫੋਨ 'ਚ ਇਕ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜਿਸ ਦਾ ਪ੍ਰਾਇਮਰੀ ਕੈਮਰਾ 48 ਮੈਗਾਪਿਕਸਲ ਦਾ ਹੈ।

ਇਸ ਤੋਂ ਇਲਾਵਾ ਇਥੇ 5 ਮੈਗਾਪਿਕਸਲ ਦਾ ਅਲਟਰਾ-ਵਾਈਡ ਐਂਗਲ ਲੈਂਜ਼ ਵੀ ਹੈ। ਉਥੇ ਹੀ 2 ਮੈਗਾਪਿਕਸਲ ਦਾ ਡੈਪਥ ਸੈਂਸਰ ਵੀ ਹੈ। ਇਸ ਦੇ ਨਾਲ ਹੀ ਸੈਲਫੀ ਅਤੇ ਵੀਡੀਓ ਕਾਲਿੰਗ ਲਈ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਸੈਮਸੰਗ ਗਲੈਕਸੀ ਏ 22 5ਜੀ (Samsung Galaxy A22 5G) ਸਮਾਰਟਫੋਨ ਦੇ 6 ਜੀਬੀ ਰੈਮ 128 ਜੀਬੀ ਸਟੋਰੇਜ ਵੇਰੀਐਂਟ ਦੀ ਕੀਮਤ 19,999 ਰੁਪਏ ਨਿਰਧਾਰਤ ਕੀਤੀ ਗਈ ਹੈ। ਜਦੋਂ ਕਿ ਇਸ ਦੇ 8 ਜੀਬੀ ਰੈਮ ਅਤੇ 128 ਜੀਬੀ ਸਟੋਰੇਜ ਵੇਰੀਐਂਟ ਲਈ 21,999 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਇਹ ਫੋਨ ਗ੍ਰੇ, ਮਿੰਟ ਅਤੇ ਵਾਇਲਟ ਰੰਗ ਵਿਕਲਪਾਂ ਵਿੱਚ ਉਪਲਬਧ ਹੈ।

Poco F3 GT

ਪੋਕੋ ਐੱਫ 3 ਜੀਟੀ (Poco F3 GT) ਸਮਾਰਟਫੋਨ 'ਚ 6.67 ਇੰਚ ਦੀ ਫੁੱਲ ਐਚਡੀ ਓਐਲਈਡੀ (OLED) ਡਿਸਪਲੇਅ ਹੈ, ਜਿਸ ਦਾ ਰੈਜ਼ੋਲਿਊਸ਼ਨ (1,080x2,400) ਪਿਕਸਲ ਹੈ, ਜਿਸ ਦਾ ਰੀਫ਼੍ਰੈਸ਼ ਰੇਟ 120Hz ਹੈ। ਇਹ ਫੋਨ ਮੀਡੀਆਟੇਕ ਡਾਇਮੈਂਸ਼ਨ 1200 ਪ੍ਰੋਸੈਸਰ ਨਾਲ ਲੈਸ ਹੈ। ਇਸ ਵਿਚ 12 ਜੀਬੀ ਰੈਮ 256 ਜੀਬੀ ਇੰਟਰਨਲ ਸਟੋਰੇਜ ਹੈ। ਪੋਕੋ ਦੇ ਇਸ ਫੋਨ 'ਚ ਐਂਟੀ-ਫਿੰਗਰਪ੍ਰਿੰਟ ਕੋਟਿੰਗ ਦੀ ਵਰਤੋਂ ਕੀਤੀ ਗਈ ਹੈ।

ਇਹ ਫੋਨ ਪ੍ਰੀਡੇਟਰ ਬਲੈਕ ਤੇ ਗਨਮੈਟਲ ਸਿਲਵਰ ਕਲਰ ਆਪਸ਼ਨਾਂ 'ਚ ਉਪਲੱਬਧ ਹੈ। ਇਹ ਫੋਨ ਡੌਲਬੀ ਐਟਮਸ ਦੀ ਸਪੋਰਟ ਨਾਲ ਡਿਊਏਲ ਸਪੀਕਰਾਂ ਨਾਲ ਲੈਸ ਹੈ। ਫੋਟੋਗ੍ਰਾਫੀ ਲਈ ਫੋਨ ਵਿਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜਿਸ ਦਾ ਪ੍ਰਾਇਮਰੀ ਕੈਮਰਾ 64 ਮੈਗਾਪਿਕਸਲ ਦਾ ਹੈ। ਇੱਥੇ ਇੱਕ 8 ਮੈਗਾਪਿਕਸਲ ਦਾ ਸੈਕੰਡਰੀ ਕੈਮਰਾ ਇੱਕ ਅਲਟਰਾ-ਵਾਈਡ-ਐਂਗਲ ਲੈਂਜ਼ ਦੇ ਨਾਲ ਅਤੇ ਇੱਕ 2-ਮੈਗਾਪਿਕਸਲ ਦਾ ਤੀਜਾ ਕੈਮਰਾ ਹੈ।

ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫੋਨ 'ਚ 16 ਮੈਗਾਪਿਕਸਲ ਦਾ ਕੈਮਰਾ ਹੈ। ਪੋਕੋ ਐਫ 3 ਜੀਟੀ ਸਮਾਰਟਫੋਨ ਦੀ 6 ਜੀਬੀ ਰੈਮ ਅਤੇ 128 ਜੀਬੀ ਇੰਟਰਨਲ ਸਟੋਰੇਜ ਵੇਰੀਐਂਟ ਦੀ ਕੀਮਤ 26,999 ਰੁਪਏ ਨਿਰਧਾਰਤ ਕੀਤੀ ਗਈ ਹੈ, ਜਦਕਿ ਤੁਸੀਂ ਇਸ ਦੇ 8 ਜੀਬੀ ਰੈਮ ਅਤੇ 128 ਜੀਬੀ ਇੰਟਰਨਲ ਸਟੋਰੇਜ ਵੇਰੀਐਂਟ ਨੂੰ 28,999 ਰੁਪਏ 'ਚ ਖਰੀਦ ਸਕੋਗੇ। ਇਸ ਦੇ ਨਾਲ ਹੀ ਤੁਹਾਨੂੰ ਫੋਨ ਦੇ ਚੋਟੀ ਦੇ ਮਾਡਲ ਲਈ 8 ਜੀਬੀ ਰੈਮ ਅਤੇ 256 ਜੀਬੀ ਇੰਟਰਨਲ ਸਟੋਰੇਜ ਵੇਰੀਐਂਟ ਲਈ 30,999 ਰੁਪਏ ਦੇਣੇ ਪੈਣਗੇ।

Samsung Galaxy M21 2021

ਸੈਮਸੰਗ ਗਲੈਕਸੀ ਐੱਮ 21 2021 ਐਡੀਸ਼ਨ (Samsung Galaxy M21 2021) ਸਮਾਰਟਫੋਨ 'ਚ 6.4 ਇੰਚ ਦੀ ਫੁੱਲ-ਐਚਡੀ + ਸੁਪਰ ਐਮੋਲੇਡ ਇਨਫਿਨਿਟੀ ਯੂ ਡਿਸਪਲੇਅ ਹੈ, ਜਿਸ ਦਾ ਰੈਜ਼ੋਲਿਊਸ਼ਨ (1080x2340 ਪਿਕਸਲ) ਹੈ। ਫੋਨ ਐਂਡਰਾਇਡ 11 'ਤੇ ਅਧਾਰਤ ਵਨ ਯੂਆਈ ਕੋਰ' ਤੇ ਕੰਮ ਕਰਦਾ ਹੈ। ਸੈਮਸੰਗ ਦਾ ਇਹ ਫੋਨ ਓਕਟਾਕੋਰ ਐਕਸਿਨੋਸ 9611 ਪ੍ਰੋਸੈਸਰ ਨਾਲ ਲੈਸ ਹੈ। ਇਸ 'ਚ 6 ਜੀਬੀ ਰੈਮ ਅਤੇ 128 ਜੀਬੀ ਇੰਟਰਨਲ ਸਟੋਰੇਜ ਹੈ, ਜਿਸ ਨੂੰ ਮਾਈਕ੍ਰੋ ਐਸਡੀ ਕਾਰਡ ਦੀ ਮਦਦ ਨਾਲ 512 ਜੀਬੀ ਤੱਕ ਵਧਾਇਆ ਜਾ ਸਕਦਾ ਹੈ।

ਫੋਟੋਗ੍ਰਾਫੀ ਲਈ, ਸੈਮਸੰਗ ਗਲੈਕਸੀ ਐਮ21 2121 ਐਡੀਸ਼ਨ (Samsung Galaxy M21 2021) ਵਿੱਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜਿਸਦਾ ਪ੍ਰਾਇਮਰੀ ਕੈਮਰਾ 48 ਮੈਗਾਪਿਕਸਲ ਦਾ ਹੈ। ਇਸ ਤੋਂ ਇਲਾਵਾ 8 ਮੈਗਾਪਿਕਸਲ ਦਾ ਸੈਕੰਡਰੀ ਲੈਂਜ਼ ਅਤੇ 5 ਮੈਗਾਪਿਕਸਲ ਦਾ ਡੈਪਥ ਸੈਂਸਰ ਦਿੱਤਾ ਗਿਆ ਹੈ।

ਸੈਲਫੀ ਤੇ ਵੀਡੀਓ ਕਾਲਿੰਗ ਲਈ, ਇਸ ਫੋਨ ਵਿਚ 20 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਸੈਮਸੰਗ ਗਲੈਕਸੀ M21 2021 ਐਡੀਸ਼ਨ (Samsung Galaxy M21 2021) ਵੇਰੀਐਂਟ ਦੇ 4 ਜੀਬੀ ਰੈਮ ਅਤੇ 64 ਜੀਬੀ ਇੰਟਰਨਲ ਸਟੋਰੇਜ ਦੀ ਕੀਮਤ 12,499 ਰੁਪਏ ਹੈ। ਇਸ ਦੇ ਨਾਲ ਹੀ ਤੁਸੀਂ ਇਸ ਦੇ ਵੇਰੀਐਂਟ ਨੂੰ 6 ਜੀਬੀ ਰੈਮ ਅਤੇ 128 ਜੀਬੀ ਇੰਟਰਨਲ ਸਟੋਰੇਜ ਨਾਲ 14,499 ਰੁਪਏ 'ਚ ਖਰੀਦ ਸਕਦੇ ਹੋ। ਇਹ ਫੋਨ ਆਰਕਟਿਕ ਬਲੂ ਤੇ ਚਾਰਕੋਲ ਬਲੈਕ ਕਲਰ ਵਿਕਲਪਾਂ ਵਿੱਚ ਉਪਲਬਧ ਹੈ।

ਟਾਪ ਹੈਡਲਾਈਨ

Instagram 'ਤੇ ਹੁਣ 90 ਮਿੰਟ ਤੱਕ ਦੀਆਂ ਵੀਡੀਓਜ਼ ! YouTube ਨੂੰ ਟੱਕਰ ਦੇਣ ਦੀ ਤਿਆਰੀ, ਜਾਣੋ ਨਵਾਂ ਫੀਚਰ
Instagram 'ਤੇ ਹੁਣ 90 ਮਿੰਟ ਤੱਕ ਦੀਆਂ ਵੀਡੀਓਜ਼ ! YouTube ਨੂੰ ਟੱਕਰ ਦੇਣ ਦੀ ਤਿਆਰੀ, ਜਾਣੋ ਨਵਾਂ ਫੀਚਰ
Jio ਅਤੇ Airtel ਦੇ ਰੀਚਾਰਜ ਪਲਾਨਾਂ 'ਚ ਸਿਰਫ਼ 11 ਰੁਪਏ ਦਾ ਫ਼ਰਕ, ਜਾਣੋ ਡਾਟਾ ਤੇ ਵੈਲਿਡਿਟੀ ਦੇ ਮਾਮਲੇ 'ਚ ਕੌਣ ਅੱਗੇ?
Jio ਅਤੇ Airtel ਦੇ ਰੀਚਾਰਜ ਪਲਾਨਾਂ 'ਚ ਸਿਰਫ਼ 11 ਰੁਪਏ ਦਾ ਫ਼ਰਕ, ਜਾਣੋ ਡਾਟਾ ਤੇ ਵੈਲਿਡਿਟੀ ਦੇ ਮਾਮਲੇ 'ਚ ਕੌਣ ਅੱਗੇ?
Winter Tips : ਪਾਣੀ ਗਰਮ ਕਰਨ ਵਾਲੀ ਰਾਡ ਜਾਂ ਗੀਜ਼ਰ, ਕਿਹੜਾ ਖਾਂਦਾ ਹੈ ਜ਼ਿਆਦਾ ਬਿਜਲੀ? ਬਿੱਲ ਬਚਾਉਣ ਲਈ ਜਾਣੋ ਇਹ ਗੱਲਾਂ
Winter Tips : ਪਾਣੀ ਗਰਮ ਕਰਨ ਵਾਲੀ ਰਾਡ ਜਾਂ ਗੀਜ਼ਰ, ਕਿਹੜਾ ਖਾਂਦਾ ਹੈ ਜ਼ਿਆਦਾ ਬਿਜਲੀ? ਬਿੱਲ ਬਚਾਉਣ ਲਈ ਜਾਣੋ ਇਹ ਗੱਲਾਂ
iPhone 17 Pro Max : ਡੇਢ ਲੱਖ ਵਾਲਾ iPhone 17 Pro Max ਹੁਣ 87 ਹਜ਼ਾਰ ਰੁਪਏ 'ਚ ! Flipkart ’ਤੇ ਮਿਲ ਰਹੀ ਵੱਡੀ ਛੋਟ
iPhone 17 Pro Max : ਡੇਢ ਲੱਖ ਵਾਲਾ iPhone 17 Pro Max ਹੁਣ 87 ਹਜ਼ਾਰ ਰੁਪਏ 'ਚ ! Flipkart ’ਤੇ ਮਿਲ ਰਹੀ ਵੱਡੀ ਛੋਟ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
IPL 2027: ਆਈਪੀਐਲ 2027 ਤੋਂ ਪਹਿਲਾਂ CSK ਨੂੰ ਵੱਡਾ ਝਟਕਾ, 5 ਮੁੱਖ ਕੋਚਾਂ ਨੇ ਛੱਡਿਆ ਟੀਮ ਦਾ ਸਾਥ, ਖਿਡਾਰੀਆਂ ਦੇ ਨਾਲ-ਨਾਲ ਸਦਮੇ 'ਚ ਫੈਨਜ਼...
ਆਈਪੀਐਲ 2027 ਤੋਂ ਪਹਿਲਾਂ CSK ਨੂੰ ਵੱਡਾ ਝਟਕਾ, 5 ਮੁੱਖ ਕੋਚਾਂ ਨੇ ਛੱਡਿਆ ਟੀਮ ਦਾ ਸਾਥ, ਖਿਡਾਰੀਆਂ ਦੇ ਨਾਲ-ਨਾਲ ਸਦਮੇ 'ਚ ਫੈਨਜ਼...
BJP News: ਚੋਣਾਂ ਤੋਂ ਪਹਿਲਾਂ ਭਾਜਪਾ ਵੱਲੋਂ ਵੱਡਾ ਐਲਾਨ, 27 ਜ਼ਿਲ੍ਹਿਆਂ ਅਤੇ ਮਹਾਂਨਗਰਾਂ ਵਿੱਚ ਪ੍ਰਧਾਨ ਨਿਯੁਕਤ, ਹਰਿਆਣਾ BJP ਘੱਟ ਗਿਣਤੀ ਮੋਰਚੇ ਦੀ ਵੇਖੋ ਲਿਸਟ...
ਚੋਣਾਂ ਤੋਂ ਪਹਿਲਾਂ ਭਾਜਪਾ ਵੱਲੋਂ ਵੱਡਾ ਐਲਾਨ, 27 ਜ਼ਿਲ੍ਹਿਆਂ ਅਤੇ ਮਹਾਂਨਗਰਾਂ ਵਿੱਚ ਪ੍ਰਧਾਨ ਨਿਯੁਕਤ, ਹਰਿਆਣਾ BJP ਘੱਟ ਗਿਣਤੀ ਮੋਰਚੇ ਦੀ ਵੇਖੋ ਲਿਸਟ...
Political News: ਸੀਨੀਅਰ ਕਾਂਗਰਸ ਆਗੂ ਦੀ ਦਰਦਨਾਕ ਮੌਤ, ਹੁਣ ਮਾਮਲੇ 'ਚ ਵੱਡਾ ਖੁਲਾਸਾ, ਪੁੱਤਰ ਬੋਲਿਆ- ਬ੍ਰੇਨ ਸਟ੍ਰੋਕ ਨਹੀਂ ਹੋਇਆ, ਦੋਸਤ ਦੇ ਫਲੈਟ ਦੀ ਬਾਲਕੋਨੀ ਤੋਂ ਹੇਠਾਂ ਡਿੱਗੇ...
ਸੀਨੀਅਰ ਕਾਂਗਰਸ ਆਗੂ ਦੀ ਦਰਦਨਾਕ ਮੌਤ, ਹੁਣ ਮਾਮਲੇ 'ਚ ਵੱਡਾ ਖੁਲਾਸਾ, ਪੁੱਤਰ ਬੋਲਿਆ- ਬ੍ਰੇਨ ਸਟ੍ਰੋਕ ਨਹੀਂ ਹੋਇਆ, ਦੋਸਤ ਦੇ ਫਲੈਟ ਦੀ ਬਾਲਕੋਨੀ ਤੋਂ ਹੇਠਾਂ ਡਿੱਗੇ...
Political News: ਸਿਆਸੀ ਜਗਤ 'ਚ ਵੱਡੀ ਹਲਚਲ, ਕੈਬਨਿਟ 'ਚ ਹੋਇਆ ਫੇਰਬਦਲ, ਇਹ 4 ਨਵੇਂ ਮੰਤਰੀ ਹੋਏ ਸ਼ਾਮਲ, ਜਾਣੋ ਕਿਸਦੀ ਹੋਈ ਛੁੱਟੀ? ਜੰਮੂ-ਕਸ਼ਮੀਰ ਵਿੱਚ ਉਮਰ ਸਰਕਾਰ ਦਾ ਪਹਿਲਾ...
ਸਿਆਸੀ ਜਗਤ 'ਚ ਵੱਡੀ ਹਲਚਲ, ਕੈਬਨਿਟ 'ਚ ਹੋਇਆ ਫੇਰਬਦਲ, ਇਹ 4 ਨਵੇਂ ਮੰਤਰੀ ਹੋਏ ਸ਼ਾਮਲ, ਜਾਣੋ ਕਿਸਦੀ ਹੋਈ ਛੁੱਟੀ? ਜੰਮੂ-ਕਸ਼ਮੀਰ ਵਿੱਚ ਉਮਰ ਸਰਕਾਰ ਦਾ ਪਹਿਲਾ...
Punjab News: ਪੰਜਾਬ ਤੋਂ ਵੱਡੀ ਖਬਰ, CM ਮਾਨ ਦੇ OSD ਨੇ ਮਜੀਠੀਆ ਨੂੰ ਭੇਜਿਆ ਕਾਨੂੰਨੀ ਨੋਟਿਸ, 24 ਘੰਟਿਆਂ ਦੇ ਅੰਦਰ...
ਪੰਜਾਬ ਤੋਂ ਵੱਡੀ ਖਬਰ, CM ਮਾਨ ਦੇ OSD ਨੇ ਮਜੀਠੀਆ ਨੂੰ ਭੇਜਿਆ ਕਾਨੂੰਨੀ ਨੋਟਿਸ, 24 ਘੰਟਿਆਂ ਦੇ ਅੰਦਰ...
Punjab News: ਪੰਜਾਬ 'ਚ ਹਾਈ ਅਲਰਟ 'ਤੇ ਪੁਲਿਸ! 35 ਥਾਵਾਂ 'ਤੇ ਲੱਗੇ ਹਾਈਟੈਕ ਨਾਕੇ; 1,000 ਤੋਂ ਵੱਧ ਸੈਨਿਕ ਤਾਇਨਾਤ; ਜਾਣੋ ਕਿਉਂ ਮੱਚੀ ਹਲਚਲ...
ਪੰਜਾਬ 'ਚ ਹਾਈ ਅਲਰਟ 'ਤੇ ਪੁਲਿਸ! 35 ਥਾਵਾਂ 'ਤੇ ਲੱਗੇ ਹਾਈਟੈਕ ਨਾਕੇ; 1,000 ਤੋਂ ਵੱਧ ਸੈਨਿਕ ਤਾਇਨਾਤ; ਜਾਣੋ ਕਿਉਂ ਮੱਚੀ ਹਲਚਲ...
Attack on Bus: ਵੱਡੀ ਖਬਰ, ਸਵਾਰੀਆਂ ਨਾਲ ਭਰੀ ਬੱਸ 'ਤੇ ਅਚਾਨਕ ਹਮਲਾ, ਯਾਤਰੀਆਂ ਵਿਚਾਲੇ ਪੈ ਗਿਆ ਚੀਕ-ਚਿਹਾੜਾ; ਫਿਰ...
ਵੱਡੀ ਖਬਰ, ਸਵਾਰੀਆਂ ਨਾਲ ਭਰੀ ਬੱਸ 'ਤੇ ਅਚਾਨਕ ਹਮਲਾ, ਯਾਤਰੀਆਂ ਵਿਚਾਲੇ ਪੈ ਗਿਆ ਚੀਕ-ਚਿਹਾੜਾ; ਫਿਰ...
ਵੱਡੀ Jail Break! ਸੁਰੱਖਿਆ ਗਾਰਡਾਂ 'ਤੇ ਹਮਲਾ ਕਰ 17 ਕੈਦੀ ਫ਼ਰਾਰ, ਮੱਚਿਆ ਹੜਕੰਪ; 16 ਥਾਵਾਂ 'ਤੇ ਪੋਸਟ ਬਣਾ ਕੇ...
ਵੱਡੀ Jail Break! ਸੁਰੱਖਿਆ ਗਾਰਡਾਂ 'ਤੇ ਹਮਲਾ ਕਰ 17 ਕੈਦੀ ਫ਼ਰਾਰ, ਮੱਚਿਆ ਹੜਕੰਪ; 16 ਥਾਵਾਂ 'ਤੇ ਪੋਸਟ ਬਣਾ ਕੇ...
Embed widget