Online Gambling: ਆਖਰ ਆਨਲਾਈਨ ਜੂਆ ਕੀ ਤੇ ਇਸ ਦਾ ਕ੍ਰੇਜ਼ ਕਿਉਂ ਵੱਧ ਰਿਹਾ, ਜਾਣੋ ਇੱਥੇ ਹਰ ਸਵਾਲ ਦਾ ਜਵਾਬ
ਭਾਰਤ 'ਚ 4G ਨੈੱਟਵਰਕ ਆਉਣ ਤੋਂ ਬਾਅਦ ਮੋਬਾਈਲ ਤੇ ਇੰਟਰਨੈਟ ਦੀ ਵਰਤੋਂ ਬਹੁਤ ਤੇਜ਼ੀ ਨਾਲ ਵਧੀ ਹੈ। ਰੋਜ਼ਾਨਾ ਕਰੋੜਾਂ ਲੋਕ ਮੋਬਾਈਲ ਰਾਹੀਂ ਇੱਕ-ਦੂਜੇ ਨਾਲ ਜੁੜਦੇ ਹਨ। ਇੰਟਰਨੈੱਟ ਨੇ ਭਾਰਤੀਆਂ ਨੂੰ ਬਹੁਤ ਸਾਰੇ ਆਨਲਾਈਨ ਪਲੇਟਫ਼ਾਰਮਾਂ ਤਕ ਪਹੁੰਚਣ 'ਚ ਮਦਦ ਕੀਤੀ ਹੈ, ਜੋ ਪਹਿਲਾਂ ਹਰ ਕਿਸੇ ਲਈ ਅਸਾਨ ਨਹੀਂ ਸੀ।
ਨਵੀਂ ਦਿੱਲੀ: ਭਾਰਤ 'ਚ 4G ਨੈੱਟਵਰਕ ਆਉਣ ਤੋਂ ਬਾਅਦ ਮੋਬਾਈਲ ਤੇ ਇੰਟਰਨੈਟ ਦੀ ਵਰਤੋਂ ਬਹੁਤ ਤੇਜ਼ੀ ਨਾਲ ਵਧੀ ਹੈ। ਰੋਜ਼ਾਨਾ ਕਰੋੜਾਂ ਲੋਕ ਮੋਬਾਈਲ ਰਾਹੀਂ ਇੱਕ-ਦੂਜੇ ਨਾਲ ਜੁੜਦੇ ਹਨ। ਇੰਟਰਨੈੱਟ ਨੇ ਭਾਰਤੀਆਂ ਨੂੰ ਬਹੁਤ ਸਾਰੇ ਆਨਲਾਈਨ ਪਲੇਟਫ਼ਾਰਮਾਂ ਤਕ ਪਹੁੰਚਣ 'ਚ ਮਦਦ ਕੀਤੀ ਹੈ, ਜੋ ਪਹਿਲਾਂ ਹਰ ਕਿਸੇ ਲਈ ਅਸਾਨ ਨਹੀਂ ਸੀ। ਇਨ੍ਹਾਂ 'ਚੋਂ ਹੀ ਇੱਕ ਹੈ ਆਨਲਾਈਨ ਗੈਂਬਲਿੰਗ ਮਤਲਬ ਆਨਲਾਈਨ ਜੂਆ।
ਇਕ ਰਿਪੋਰਟ ਅਨੁਸਾਰ ਭਾਰਤ 'ਚ 40 ਫ਼ੀਸਦੀ ਇੰਟਰਨੈੱਟ ਯੂਜਰ ਜੂਆ ਖੇਡਦੇ ਹਨ ਜੇ ਅਜਿਹਾ ਹੀ ਹੁੰਦਾ ਰਿਹਾ ਤਾਂ ਅਸੀਂ ਯੂਕੇ ਨੂੰ ਇਸ ਮਾਮਲੇ 'ਚ ਕਾਫ਼ੀ ਪਿੱਛੇ ਛੱਡ ਦੇਵਾਂਗੇ ਪਰ ਆਨਲਾਈਨ ਜੂਆ ਕੀ ਹੈ ਅਤੇ ਇਸ ਦਾ ਕ੍ਰੇਜ਼ ਤੇਜ਼ੀ ਨਾਲ ਕਿਉਂ ਵੱਧ ਰਿਹਾ ਹੈ? ਆਓ ਜਾਣਦੇ ਹਾਂ ਇਨ੍ਹਾਂ ਸਵਾਲਾਂ ਦਾ ਜਵਾਬ।
ਆਨਲਾਈਨ ਜੂਆ ਕੀ ਹੁੰਦਾ ਹੈ ?
ਆਨਲਾਈਨ ਜੂਆ ਜਾਂ ਗੈਂਬਲਿੰਗ ਦਾ ਮਤਲਬ ਆਮ ਤੌਰ 'ਤੇ ਸੱਟਾ ਲਗਾਉਣ ਅਤੇ ਪੈਸੇ ਕਮਾਉਣ ਲਈ ਇੰਟਰਨੈਟ ਦੀ ਵਰਤੋਂ ਹੁੰਦੀ ਹੈ। ਇਹ ਬਿਲਕੁਲ ਇਕ ਕੈਸੀਨੋ ਦੀ ਤਰ੍ਹਾਂ ਹੈ, ਪਰ ਫ਼ਰਕ ਸਿਰਫ਼ ਇਹੀ ਹੈ ਕਿ ਇਹ ਵਰਚੁਅਲ ਤਰੀਕੇ ਨਾਲ ਖੇਡਿਆ ਜਾਂਦਾ ਹੈ। ਇਸ 'ਚ ਪੋਕਰ, ਸਪੋਰਟਸ ਗੇਮ, ਕੈਸੀਨੋ ਗੇਮ ਆਦਿ ਸ਼ਾਮਲ ਹਨ। ਭਾਰਤ 'ਚ 'Teen Patti' ਅਤੇ 'Rummy' ਸਭ ਤੋਂ ਮਸ਼ਹੂਰ ਆਨਲਾਈਨ ਜੂਆ ਗੇਮਸ ਹਨ।
ਯੂਜਰ ਆਨਲਾਈਨ ਪੇਮੈਂਟ ਮੋਡ ਜਿਵੇਂ ਕ੍ਰੈਡਿਟ, ਡੈਬਿਟ ਕਾਰਡ, ਇੰਟਰਨੈਟ ਬੈਂਕਿੰਗ ਜਾਂ ਯੂਪੀਆਈ ਰਾਹੀਂ ਸੱਟਾ ਲਗਾਉਂਦੇ ਹਨ। ਇੱਕ ਸ਼ਰਤ ਲਗਾਉਣ ਤੋਂ ਬਾਅਦ ਜਿੱਤਣ ਜਾਂ ਹਾਰਨ ਵਾਲਾ ਆਪਣੇ ਅਨੁਸਾਰ ਭੁਗਤਾਨ ਕਰਦਾ ਹੈ।
ਆਨਲਾਈਨ ਗੇਮਿੰਗ ਤੇ ਆਨਲਾਈਨ ਜੂਆ ਵਿਚਕਾਰ ਅੰਤਰ
ਆਨਲਾਈਨ ਗੇਮਿੰਗ ਤੇ ਆਨਲਾਈਨ ਜੂਆ ਵਿਚਕਾਰ ਇੱਕ ਬਹੁਤ ਬਰੀਕ ਲਾਈਨ ਹੈ। ਮਲਟੀਪਲੇਅਰ ਗੇਮਿੰਗ ਮਜ਼ੇਦਾਰ ਹੈ, ਜਿਸ ਰਾਹੀਂ ਤੁਸੀਂ ਆਪਣੇ ਦੋਸਤਾਂ ਨਾਲ ਚੰਗਾ ਸਮਾਂ ਬਤੀਤ ਕਰ ਸਕਦੇ ਹੋ। ਹਾਲਾਂਕਿ, ਜੂਆ ਖੇਡਣ 'ਚ ਇੱਕ-ਦੂਜੇ ਨਾਲ ਸ਼ਰਤ ਲਗਾਈ ਜਾਂਦੀ ਹੈ ਤੇ ਖਿਡਾਰੀਆਂ ਵਿਚਕਾਰ ਪੈਸੇ ਦਾ ਲੈਣ-ਦੇਣ ਹੁੰਦਾ ਹੈ। ਜ਼ਿਆਦਾਤਰ ਆਨਲਾਈਨ ਗੇਮਾਂ ਮੁਫ਼ਤ ਹਨ ਤੇ ਖੇਡਣ ਲਈ ਕਿਸੇ ਵੀ ਪੈਸੇ ਦੀ ਲੋੜ ਨਹੀਂ ਹੈ, ਜਦਕਿ ਆਨਲਾਈਨ ਗੈਂਬਲਿੰਗ ਲਈ ਯੂਜਰਾਂ ਨੂੰ ਪਹਿਲਾਂ ਪੈਸੇ ਦੀ ਸ਼ਰਤ ਲਾਉਣੀ ਪੈਂਦੀ ਹੈ ਅਤੇ ਫਿਰ ਗੇਮ ਖੇਡਣੀ ਹੁੰਦੀ ਹੈ।
ਕੀ ਭਾਰਤ 'ਚ ਆਨਲਾਈਨ ਜੂਆ ਖੇਡਣਾ ਕਾਨੂੰਨੀ?
ਭਾਰਤ 'ਚ ਜੂਆ ਕਾਨੂੰਨ ਉਲਝਣ ਪੈਦਾ ਕਰਨ ਵਾਲਾ ਹੈ। ਇਸ ਦਾ ਕਾਰਨ ਇਹ ਹੈ ਕਿ 'ਸਕਿੱਲ ਗੇਮਸ' ਅਤੇ 'ਚਾਂਸ ਗੇਮਸ' ਵਿਚਕਾਰ ਸਪਸ਼ਟ ਅੰਤਰ ਹੈ। ਭਾਰਤੀ ਕਾਨੂੰਨਾਂ ਅਨੁਸਾਰ ਚਾਂਸ ਗੇਮਸ 'ਤੇ ਸੱਟੇਬਾਜ਼ੀ ਕਰਨਾ ਗ਼ੈਰ-ਕਾਨੂੰਨੀ ਹੈ, ਜਦਕਿ ਸਕਿੱਲ ਗੇਮਸ 'ਤੇ ਸੱਟੇਬਾਜ਼ੀ ਕਰਨਾ ਕਾਨੂੰਨੀ ਹੈ। ਹੁਣ ਇਹ ਫ਼ੈਸਲਾ ਕਰਨਾ ਮੁਸ਼ਕਲ ਹੈ ਕਿ ਕੋਈ ਗੇਸ ਚਾਂਸ ਨਾਲ ਸਬੰਧਤ ਹੈ ਜਾਂ ਫਿਰ ਸਕਿੱਲ ਨਾਲ।