Phone Stolen : ਫੋਨ ਚੋਰੀ ਹੋਣ ਤੋਂ ਬਾਅਦ ਦੇਰ ਨਾ ਕਰੋ, ਤੁਰੰਤ ਕਰੋ ਇਹ 3 ਕੰਮ
Phone Stolen : ਅੱਜ ਦੇ ਸਮੇਂ ਵਿੱਚ ਸਮਾਰਟਫੋਨ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕਾ ਹੈ। ਫੋਨ ਵਿੱਚ ਸਾਡੀਆਂ ਨਿੱਜੀ ਤਸਵੀਰਾਂ, ਬੈਂਕਿੰਗ ਐਪਸ, ਸੋਸ਼ਲ ਮੀਡੀਆ ਅਕਾਊਂਟ ਅਤੇ ਕਈ ਜ਼ਰੂਰੀ ਦਸਤਾਵੇਜ਼ ਮੌਜੂਦ ਹੁੰਦੇ
Phone Stolen : ਅੱਜ ਦੇ ਸਮੇਂ ਵਿੱਚ ਸਮਾਰਟਫੋਨ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕਾ ਹੈ। ਫੋਨ ਵਿੱਚ ਸਾਡੀਆਂ ਨਿੱਜੀ ਤਸਵੀਰਾਂ, ਬੈਂਕਿੰਗ ਐਪਸ, ਸੋਸ਼ਲ ਮੀਡੀਆ ਅਕਾਊਂਟ ਅਤੇ ਕਈ ਜ਼ਰੂਰੀ ਦਸਤਾਵੇਜ਼ ਮੌਜੂਦ ਹੁੰਦੇ ਹਨ। ਅਜਿਹੇ ਵਿੱਚ ਜੇਕਰ ਫੋਨ ਚੋਰੀ ਹੋ ਜਾਵੇ ਜਾਂ ਕਿਤੇ ਗੁੰਮ ਹੋ ਜਾਵੇ ਤਾਂ ਵੱਡੀ ਪਰੇਸ਼ਾਨੀ ਖੜ੍ਹੀ ਹੋ ਸਕਦੀ ਹੈ।
ਅਕਸਰ ਲੋਕ ਘਬਰਾ ਕੇ ਇਹ ਨਹੀਂ ਸਮਝ ਪਾਉਂਦੇ ਕਿ ਸਭ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਹੈ ਪਰ ਫੋਨ ਗੁੰਮ ਹੋਣ ਤੋਂ ਬਾਅਦ ਤੁਰੰਤ ਚੁੱਕੇ ਗਏ ਕੁਝ ਕਦਮ ਤੁਹਾਨੂੰ ਵੱਡੇ ਨੁਕਸਾਨ ਤੋਂ ਬਚਾ ਸਕਦੇ ਹਨ। ਇਸ ਲਈ ਬਿਨਾਂ ਦੇਰੀ ਕੀਤੇ ਇਹ 3 ਕੰਮ ਜ਼ਰੂਰ ਕਰੋ।
1. ਸਭ ਤੋਂ ਪਹਿਲਾਂ SIM ਕਾਰਡ ਬਲੌਕ ਕਰਵਾਓ
ਫੋਨ ਚੋਰੀ ਹੋਣ ਤੋਂ ਬਾਅਦ ਸਭ ਤੋਂ ਪਹਿਲਾਂ ਆਪਣੇ ਮੋਬਾਈਲ ਨੰਬਰ ਨਾਲ ਜੁੜੀ SIM ਨੂੰ ਬਲੌਕ ਕਰਵਾਓ। ਅੱਜ ਜ਼ਿਆਦਾਤਰ ਬੈਂਕ ਅਕਾਊਂਟ, UPI ਐਪਸ ਅਤੇ ਸੋਸ਼ਲ ਮੀਡੀਆ ਅਕਾਊਂਟ ਮੋਬਾਈਲ ਨੰਬਰ ਨਾਲ ਲਿੰਕ ਹੁੰਦੇ ਹਨ। ਜੇਕਰ SIM ਐਕਟਿਵ ਰਹਿੰਦੀ ਹੈ ਤਾਂ OTP ਰਾਹੀਂ ਧੋਖਾਧੜੀ ਦਾ ਖਤਰਾ ਵੱਧ ਸਕਦਾ ਹੈ। ਇਸ ਲਈ ਤੁਰੰਤ ਆਪਣੇ ਸਰਵਿਸ ਪ੍ਰੋਵਾਈਡਰ ਜਿਵੇਂ Airtel, Jio, Vodafone-Idea ਜਾਂ BSNL ਦੇ ਕਸਟਮਰ ਕੇਅਰ ਨਾਲ ਸੰਪਰਕ ਕਰਕੇ SIM ਬਲਾਕ ਕਰਵਾਓ।
2. ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਓ
SIM ਬਲਾਕ ਕਰਵਾਉਣ ਤੋਂ ਬਾਅਦ ਪੁਲਿਸ ਵਿੱਚ ਫੋਨ ਚੋਰੀ ਜਾਂ ਗੁੰਮ ਹੋਣ ਦੀ ਸ਼ਿਕਾਇਤ ਦਰਜ ਕਰਵਾਉਣਾ ਵੀ ਬਹੁਤ ਜ਼ਰੂਰੀ ਹੈ। ਕਈ ਥਾਵਾਂ ’ਤੇ ਆਨਲਾਈਨ e-FIR ਜਾਂ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਨ ਦੀ ਸਹੂਲਤ ਵੀ ਮਿਲਦੀ ਹੈ। ਪੁਲਿਸ ਸ਼ਿਕਾਇਤ ਦੀ ਕਾਪੀ ਅੱਗੇ ਫੋਨ ਨੂੰ ਬਲੌਕ ਜਾਂ ਟ੍ਰੈਕ ਕਰਨ ਦੀ ਸਰਕਾਰੀ ਪ੍ਰਕਿਰਿਆ ਵਿੱਚ ਵੀ ਕੰਮ ਆ ਸਕਦੀ ਹੈ। ਇਸ ਲਈ ਇਸ ਨੂੰ ਸਿਰਫ਼ ਛੋਟੀ ਘਟਨਾ ਸਮਝ ਕੇ ਨਜ਼ਰਅੰਦਾਜ਼ ਨਾ ਕਰੋ।
3. CEIR ਪੋਰਟਲ ’ਤੇ IMEI ਨੰਬਰ ਬਲਾਕ ਕਰੋ
ਫੋਨ ਚੋਰੀ ਹੋਣ ਤੋਂ ਬਾਅਦ Department of Telecommunications ਦੇ CEIR (Central Equipment Identity Register) ਪਲੇਟਫਾਰਮ ਰਾਹੀਂ ਫੋਨ ਦਾ IMEI ਨੰਬਰ ਬਲਾਕ ਕੀਤਾ ਜਾ ਸਕਦਾ ਹੈ। ਇਸ ਲਈ CEIR ਦੀ ਅਧਿਕਾਰਤ ਵੈੱਬਸਾਈਟ ’ਤੇ ਜਾ ਕੇ ਚੋਰੀ ਹੋਏ ਫੋਨ ਦਾ IMEI ਨੰਬਰ, ਮੋਬਾਈਲ ਨੰਬਰ ਅਤੇ ਲੋੜੀਂਦੇ ਦਸਤਾਵੇਜ਼ ਜਾਂ ਪੁਲਿਸ ਸ਼ਿਕਾਇਤ ਦੀ ਕਾਪੀ ਦੇਣੀ ਪੈ ਸਕਦੀ ਹੈ।
IMEI ਬਲਾਕ ਹੋਣ ਤੋਂ ਬਾਅਦ ਚੋਰੀ ਹੋਏ ਫੋਨ ਨੂੰ ਕਿਸੇ ਹੋਰ SIM ਨਾਲ ਵੀ ਮੋਬਾਈਲ ਨੈੱਟਵਰਕ ’ਤੇ ਵਰਤਣਾ ਮੁਸ਼ਕਲ ਹੋ ਜਾਂਦਾ ਹੈ। ਇਸ ਤੋਂ ਇਲਾਵਾ CEIR ਸਿਸਟਮ ਰਾਹੀਂ ਫੋਨ ਨੂੰ ਟ੍ਰੈਕ ਕਰਕੇ ਰਿਕਵਰ ਕਰਨ ਦੀ ਪ੍ਰਕਿਰਿਆ ਵਿੱਚ ਵੀ ਮਦਦ ਮਿਲ ਸਕਦੀ ਹੈ। ਇਸ ਲਈ ਫੋਨ ਗੁੰਮ ਹੋਣ ’ਤੇ ਘਬਰਾਉਣ ਦੀ ਬਜਾਏ ਤੁਰੰਤ SIM ਬਲਾਕ, ਪੁਲਿਸ ਸ਼ਿਕਾਇਤ ਅਤੇ IMEI ਬਲਾਕ—ਇਹ ਤਿੰਨ ਕਦਮ ਜ਼ਰੂਰ ਚੁੱਕੋ।
ਟ੍ਰੈਂਡਿੰਗ ਟੌਪਿਕ



















