POCO ਦਾ 5G ਸਮਾਰਟਫ਼ੋਨ POCO M3 Pro ਲਾਂਚ, Realme 8 5G ਨਾਲ ਹੋਵੇਗਾ ਮੁਕਾਬਲਾ
POCO ਨੇ ਆਪਣੇ ਨਵੇਂ 5G ਸਮਾਰਟਫ਼ੋਨ POCO M3 Pro ਦਾ ਕੱਲ੍ਹ ਗਲੋਬਲ ਲਾਂਚ ਕਰ ਦਿੱਤਾ ਹੈ। ਬਾਜ਼ਾਰ ਵਿੱਚ POCO M3 Pro ਦਾ ਮੁਕਾਬਲਾ ਬੀਤੇ ਦਿਨੀਂ ਲਾਂਚ ਹੋਏ Realme 8 5G ਨਾਲ ਹੋਵੇਗਾ। POCO M3 Pro ਵਿੱਚ 6.5 ਇੰਚ ਦਾ FHD + LCD ਡਿਸਪਲੇਅ ਦੇ ਨਾਲ 90Hz ਦਾ ਰੀਫ਼੍ਰੈੱਸ਼ ਰੇਟ ਸਪੋਰਟ ਦਿੱਤਾ ਗਿਆ ਹੈ।
poco m3 pro launch date in india: POCO ਨੇ ਆਪਣੇ ਨਵੇਂ 5G ਸਮਾਰਟਫ਼ੋਨ POCO M3 Pro ਦਾ ਕੱਲ੍ਹ ਗਲੋਬਲ ਲਾਂਚ ਕਰ ਦਿੱਤਾ ਹੈ। ਬਾਜ਼ਾਰ ਵਿੱਚ POCO M3 Pro ਦਾ ਮੁਕਾਬਲਾ ਬੀਤੇ ਦਿਨੀਂ ਲਾਂਚ ਹੋਏ Realme 8 5G ਨਾਲ ਹੋਵੇਗਾ। POCO M3 Pro ਵਿੱਚ 6.5 ਇੰਚ ਦਾ FHD + LCD ਡਿਸਪਲੇਅ ਦੇ ਨਾਲ 90Hz ਦਾ ਰੀਫ਼੍ਰੈੱਸ਼ ਰੇਟ ਸਪੋਰਟ ਦਿੱਤਾ ਗਿਆ ਹੈ। ਨਾਲ ਹੀ ਇਸ ਫ਼ੋਨ ਵਿੱਚ ਡਾਇਨਾਮਿਕ ਸਵਿੱਚ ਫ਼ੀਚਰ ਵਾਲਾ ਡਿਸਪਲੇਅ ਮਿਲਦਾ ਹੈ, ਜੋ 1100 ਨਿਟਸ ਦੀ ਪੀਕ ਬ੍ਰਾਈਟਨੈੱਸ ਸਪੋਰਟ ਕਰਦਾ ਹੈ। ਨਾਲ ਹੀ Realme 8 5G ’ਚ ਵੀ 6.5 ਇੰਚ ਦੀFHD+LCD ਡਿਸਪਲੇਅ ਨਾਲ 90 Hz ਦਾ ਰੀਫ਼੍ਰੈੱਸ਼ ਰੇਟ ਸਪੋਰਟ ਦਿੱਤਾ ਗਿਆ ਹੈ।
POCO M3 Pro ਮੋਬਾਇਲ ਫ਼ੋਨ MediaTek Dimensity 700 SoC ਉੱਤੇ ਕੰਮ ਕਰਦਾ ਹੈ। ਨਾਲ ਹੀ ਇਸ ਵਿੱਚ ਗ੍ਰਾਫ਼ਿਕਸ ਲਈ Mali-G57 MC2 GPU ਦੀ ਵਰਤੋਂ ਕੀਤੀ ਗਈ ਹੈ। Realme 8 5G ’ਚ Dimensity 700 5G ਦਾ ਪ੍ਰੋਸੈੱਸਰ ਦਿੱਤਾ ਗਿਆ ਹੈ। ਦੋਵੇਂ ਹੀ ਫ਼ੋਨ Android 11 OS ਨਾਲ ਲੈਸ ਹਨ।
POCO M3 Pro 5G ਦੋ ਸਟੋਰੇਜ ਆੱਪਸ਼ਨ ਨਾਲ ਆਉਂਦਾ ਹੈ। ਇਹ 4GB RAM + 64 GB ਇੰਟਰਨਲ ਮੈਮੋਰੀ ਅਤੇ 6GB RAM + 128 GB ਇੰਟਰਨਲ ਮੈਮੋਰੀ ਦੇ ਦੋ ਵੇਰੀਐਂਟ ’ਚ ਬਾਜ਼ਾਰ ਵਿੱਚ ਉਤਾਰਿਆ ਗਿਆ ਹੈ। Realme 8 5G ਤਿੰਨ ਵੇਰੀਐਂਟ ’ਚ ਆਉਂਦਾ ਹੈ। 4 GB RAM + 64 GB ਇੰਟਰਨਲ ਮੈਮੋਰੀ ’ਚ ਇਸ ਦਾ ਬੇਸ ਵੇਰੀਐਂਟ ਆਉਂਦਾ ਹੈ। ਇਸ ਤੋਂ ਇਲਾਵਾ 4 GB RAM + 128 GB ਇੰਟਰਨਲ ਮੈਮੋਰੀ ਅਤੇ 8 GB RAM + 128 GB ਦੇ ਇਸ ਦੇ ਹੋਰ ਦੋ ਵੇਰੀਐਂਟਸ ਵੀ ਬਾਜ਼ਾਰ ’ਚ ਉਪਲਬਧ ਹਨ। POCO M3 Pro 5G ਅਤੇ Realme 8 5G ਦੋਵੇਂ ਹੀ 5,000mAh ਬੈਟਰੀ ਨਾਲ ਲੈਸ ਹਨ ਤੇ 18W USB Type C ਚਾਰਜਿੰਗ ਦਾ ਫ਼ੀਚਰ ਮਿਲਦਾ ਹੈ। ਦੋਵਾਂ ’ਚ ਹੀ ਸਾੲਡ ਮਾਊਂਟੇਡ ਫ਼ਿੰਗਰ ਪ੍ਰਿੰਟ ਸੈਂਸਰ ਮਿਲਦਾ ਹੈ।
POCO M3 Pro 5G ’ਚ 48 MP ਟ੍ਰਿਪਲ ਰੀਅਰ ਕੈਮਰਾ ਸੈੱਟਅਪ ਵੀ ਮਿਲਦਾ ਹੈ। ਫ਼ੋਨ ’ਚ 48 MP ਦਾ ਪ੍ਰਾਇਮਰੀ ਕੈਮਰਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫ਼ੋਨ ’ਚ 2MP ਦਾ ਮੈਕ੍ਰੋ ਅਤੇ 2MP ਦਾ ਹੀ ਡੈਪਥ ਸੈਂਸਰ ਮਿਲਦਾ ਹੈ। ਸੈਲਫ਼ੀ ਲਈ ਫ਼ੋਨ ਵਿੱਚ 8MP ਦਾ ਕੈਮਰਾ ਮਿਲਦਾ ਹੈ। ਉੰਧਰ Realme 8 5G ’ਚ ਇਸ ਫ਼ੋਨ ਦੇ ਰੀਅਰ ਵਿੱਚ ਕੁਐਡ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜਿਸ ਵਿੱਚ 48MP ਦਾ ਪ੍ਰਾਇਮਰੀ ਕੈਮਰਾ ਦਿੱਤਾ ਗਿਆ ਹੈ। ਇਸ ਫ਼ੋਨ ਵਿੱਚ 5 ਨਾਈਟ ਸਕੇਪ ਫ਼ਿਲਟਰ ਦਿੱਤੇ ਗਏ ਹਨ। ਇਸ ਦੇ ਨਾਲ ਹੀ 16MP ਦਾ ਸੈਲਫ਼ੀ ਕੈਮਰਾ ਦਿੱਤਾ ਗਿਆ ਹੈ।
ਇਹ ਹਨ ਕੀਮਤਾਂ
POCO M3 Pro 5G ਦੇ 4GB+64GB ਵੇਰੀਐਂਟ ਦੀ ਕੀਮਤ EUR 179 (ਲਗਭਗ 16,000 ਰੁਪਏ) ਹੈ। ਇਸ ਦਾ 6GB+128GB ਵੇਰੀਐਂਟ EUR 199 (ਲਗਭਗ 17,750 ਰੁਪਏ) ’ਚ ਮਿਲੇਗਾ। ਇਹ ਫ਼ੋਨ POCO Yellow, Cool Blue ਅਤੇ Power Black ਰੰਗਾਂ ਵਿੱਚ ਆਉਂਦਾ ਹੈ। Realme 8 5G ਦੇ 4GB RAM + 64GB ਦੇ ਬੇਸਿਕ ਵੇਰੀਐਂਟ ਦੀ ਕੀਮਤ 13,999 ਰੁਪਏ ਹੈ, ਜਦ ਕਿ 4GB RAM + 128GB ਦੀ ਕੀਮਤ 14,999 ਰੁਪਏ ਅਤੇ 8GB RAM+ 128GB ਵੇਰੀਐਂਟ 16,999 ਰੁਪਏ ’ਚ ਉਪਲਬਧ ਹੈ।