Battlegrounds Mobile India Pre-registration: PUBG ਲਵਰਸ ਦਾ ਮੁੱਕਿਆ ਇੰਤਜ਼ਾਰ, ਕੰਪਨੀ ਵੱਲੋਂ ਵੱਡਾ ਐਲਾਨ
ਕੰਪਨੀ ਨੇ ਪ੍ਰੈਸ ਬਿਆਨ 'ਚ ਕਿਹਾ ਕਿ ਕੰਪਨੀ ਵੱਲੋਂ ਪ੍ਰਸ਼ੰਸਕਾਂ ਲਈ ਸਪੈਸ਼ਲ ਇਨਾਮ ਰੱਖੇ ਗਏ ਹਨ। ਪਰ ਫੈਨਜ਼ ਇਹ ਰਿਵਾਰਡ ਤਾਂ ਹੀ ਕਲੇਮ ਕਰ ਸਕਣਗੇ ਜੇਕਰ ਉਹ ਪ੍ਰੀ-ਰਜਿਸਟਰ ਕਰਵਾਉਣਗੇ।

ਨਵੀਂ ਦਿੱਲੀ: ਪਬਜੀ ਲਵਰਸ ਲਈ ਖੁਸ਼ਖਬਰੀ ਹੈ। ਦਰਅਸਲ ਲੰਬੇ ਸਮੇਂ ਤੋਂ ਇੰਤਜ਼ਾਰ ਕੀਤੀ ਜਾਣ ਵਾਲੀ ਗੇਮ ਲਈ ਪ੍ਰੀ-ਰਜਿਸਟ੍ਰੇਸ਼ਨ ਲਈ ਤਾਰੀਖ ਦਾ ਐਲਾਨ ਕਰ ਦਿੱਤਾ ਗਿਆ ਹੈ। 18 ਮਈ ਤੋਂ ਗੂਗਲ ਪਲੇਅ ਸਟੋਰ 'ਤੇ ਪ੍ਰੀ-ਰਜਿਸਟ੍ਰੇਸ਼ਨ ਲਈ ਗੇਮ ਲਾਈਵ ਹੋਵੇਗੀ। ਹਾਲਾਂਕਿ ਇਸ ਬਾਰੇ ਕੁਝ ਪਤਾ ਨਹੀਂ ਕਿ ਇਹ ਗੇਮ ਰਿਲੀਜ਼ ਕਦੋਂ ਹੋਵੇਗੀ ਪਰ ਮੰਨਿਆ ਜਾ ਰਿਹਾ ਕਿ ਪ੍ਰੀ-ਰਜਿਸਟ੍ਰੇਸ਼ਨ ਤੋਂ ਬਾਅਦ ਕੰਪਨੀ ਜਲਦ ਹੀ ਰਿਲੀਜ਼ ਕਰ ਸਕਦੀ ਹੈ।
ਕੰਪਨੀ ਨੇ ਪ੍ਰੈਸ ਬਿਆਨ 'ਚ ਕਿਹਾ ਕਿ ਕੰਪਨੀ ਵੱਲੋਂ ਪ੍ਰਸ਼ੰਸਕਾਂ ਲਈ ਸਪੈਸ਼ਲ ਇਨਾਮ ਰੱਖੇ ਗਏ ਹਨ। ਪਰ ਫੈਨਜ਼ ਇਹ ਰਿਵਾਰਡ ਤਾਂ ਹੀ ਕਲੇਮ ਕਰ ਸਕਣਗੇ ਜੇਕਰ ਉਹ ਪ੍ਰੀ-ਰਜਿਸਟਰ ਕਰਵਾਉਣਗੇ। ਇਹ ਰਿਵਾਰਡ ਸਿਰਫ ਭਾਰਤੀ ਖਿਡਾਰੀਆਂ ਲਈ ਹਨ।
ਪ੍ਰੀ-ਰਜਿਸਟਰ ਕਰਨ ਲਈ ਯੂਜ਼ਰਸ ਨੂੰ ਗੂਗਲ ਪਲੇਅ ਸਟੋਰ 'ਤੇ ਜਾਣਾ ਪਵੇਗਾ ਤੇ ਪ੍ਰੀ-ਰਜਿਸਟਰ ਬਟਨ ਕਲਿੱਕ ਕਰਨਾ ਹੋਵੇਗਾ। PUBG ਮੋਬਾਇਲ ਭਾਰਤ 'ਚ ਨਵੇਂ ਨਾਂਅ ਬੈਟਲਗ੍ਰਾਉਂਡਜ਼ ਮੋਬਾਈਲ ਇੰਡੀਆ ਨਾਲ ਲਾਂਚ ਕੀਤੀ ਜਾਵੇਗੀ।




















