PUBG Mobile ਕਰ ਰਿਹੈ ਵਾਪਸੀ, ਬਦਲਵੇਂ ਨਾਂ ਨਾਲ ਪੋਸਟਰ ਰਿਲੀਜ਼, ਜਾਣੋ ਪੂਰੀ ਜਾਣਕਾਰੀ
PUBG ਮੋਬਾਈਲ ਇੰਡੀਆ ਦਾ ਫੇਸਬੁੱਕ ਹੈਂਡਲ ਤੇ ਯੂ-ਟਿਊਬ ਚੈਨਲ ਦਾ ਪੋਸਟਰ ਹੁਣ ਬੈਟਲਗਰਾਉਂਡ ਮੋਬਾਈਲ ਇੰਡੀਆ ਵਿਚ ਬਦਲ ਦਿੱਤਾ ਗਿਆ ਹੈ। ਹਾਲਾਂਕਿ, ਟਵਿੱਟਰ ਹੈਂਡਲ ਉਤੇ ਹਾਲੇ ਵੀ ਇਹੋ ਨਾਮ ਹੈ।
PUBG ਖੇਡਣ ਵਾਲੇ ਭਾਰਤੀਆਂ ਲਈ ਖੁਸ਼ਖਬਰੀ ਹੈ। ਕੰਪਨੀ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਕ ਨਵਾਂ ਪੋਸਟਰ ਜਾਰੀ ਕੀਤਾ ਹੈ, ਜਿਸ ਵਿਚ ਦੱਸਿਆ ਕਿ ਇਹ ਗੇਮ ਬੈਟਲਗਰਾਉਂਡ ਮੋਬਾਈਲ ਇੰਡੀਆ ਦੇ ਤਹਿਤ ਲਾਂਚ ਕੀਤੀ ਜਾਏਗੀ। ਇਸ ਤੋਂ ਪਹਿਲਾਂ PUBG ਮੋਬਾਈਲ ਇੰਡੀਆ ਨੇ ਆਪਣੇ ਅਧਿਕਾਰਤ ਯੂਟਿਬ ਚੈਨਲ 'ਤੇ ਇਕ ਟੀਜ਼ਰ ਪੋਸਟ ਕੀਤਾ ਸੀ, ਜਿਸ ਨੂੰ ਜਲਦੀ ਹੀ ਹਟਾ ਦਿੱਤਾ ਗਿਆ ਸੀ। ਹਾਲਾਂਕਿ, ਇਹ ਗੇਮ ਕਦੋਂ ਲਾਂਚ ਹੋਵੇਗੀ, ਇਸ ਬਾਰੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
PUBG ਮੋਬਾਈਲ ਇੰਡੀਆ ਦਾ ਫੇਸਬੁੱਕ ਹੈਂਡਲ ਤੇ ਯੂ-ਟਿਊਬ ਚੈਨਲ ਦਾ ਪੋਸਟਰ ਹੁਣ ਬੈਟਲਗਰਾਉਂਡ ਮੋਬਾਈਲ ਇੰਡੀਆ ਵਿਚ ਬਦਲ ਦਿੱਤਾ ਗਿਆ ਹੈ। ਹਾਲਾਂਕਿ, ਟਵਿੱਟਰ ਹੈਂਡਲ ਉਤੇ ਹਾਲੇ ਵੀ ਇਹੋ ਨਾਮ ਹੈ।
PUBG ਮੋਬਾਈਲ ਇੰਡੀਆ ਨੂੰ ਮੁੜ ਸ਼ੁਰੂ ਕਰਨ ਲਈ ਸਾਰੇ ਕਦਮ ਚੁੱਕੇ ਜਾ ਰਹੇ ਹਨ। ਇਹ ਮੰਨਿਆ ਜਾਂਦਾ ਹੈ ਕਿ ਕੰਪਨੀ ਇਸ ਉਦੇਸ਼ ਲਈ ਖੇਡ ਦਾ ਨਾਮ ਬਦਲਣ ਲਈ ਵੀ ਤਿਆਰ ਹੈ। ਇਸ ਤੋਂ ਪਹਿਲਾਂ ਦਸੰਬਰ 2020 ਵਿੱਚ ਕ੍ਰਾਫਟਨ ਨੇ PUBG ਮੋਬਾਇਲ ਇੰਡੀਆ ਬੈਨਰ ਤਹਿਤ PUBG ਮੋਬਾਈਲ ਦੇ ਭਾਰਤ ਵਾਪਸ ਆਉਣ ਦੀ ਪੁਸ਼ਟੀ ਕਰਨ ਵਾਲੀ ਇਕ ਵੈਬਸਾਈਟ ਲਾਂਚ ਕੀਤੀ ਗਈ ਸੀ।
ਕਾਬਲੇਗੌਰ ਹੈ ਕੁਝ ਸਮਾਂ ਪਹਿਲਾਂ PUBG Corporation ਨੇ ਆਪਣੇ ਬੰਗਲੌਰ ਦਫਤਰ ਲਈ ਨਿਵੇਸ਼ ਅਤੇ ਸਟ੍ਰੈਟਜੀ ਐਨਾਲਿਸਟ ਲਈ linkedIn ਉਤੇ ਨੌਕਰੀ ਲਈ ਅਰਜ਼ੀ ਦੀ ਮੰਗ ਕੀਤੀ ਸੀ। ਕੰਪਨੀ ਇਕ ਅਜਿਹੇ ਕਰਮਚਾਰੀ ਦੀ ਤਲਾਸ਼ ਕਰ ਰਹੀ ਸੀ ਜੋ ਮਰਜ਼ ਤੇ ਐਵੀਕਸ਼ਨ ਤੇ ਇਨਵੈਸਟਮੈਂਟ ਨਾਲ ਸਬੰਧਤ ਟੀਮ ਦੇ ਕੰਮ ਆਵੇ।
ਇਹ ਸਪੱਸ਼ਟ ਤੌਰ 'ਤੇ ਦਰਸਾਉਂਦਾ ਹੈ ਕਿ ਕੰਪਨੀ ਨੇ ਭਾਰਤ ਵਿਚ ਆਪਣਾ ਕੰਮਕਾਜ ਬੰਦ ਨਹੀਂ ਕੀਤਾ ਹੈ ਅਤੇ ਅਜੇ ਵੀ ਪਬਜੀ ਦੇ ਭਾਰਤ ਵਾਪਸ ਆਉਣ ਦੀ ਉਮੀਦ ਹੈ। ਲੋਕ ਜੋ ਪਬਜੀ ਨੂੰ ਪਸੰਦ ਕਰਦੇ ਹਨ ਉਹ ਇਸ ਖੇਡ ਨੂੰ ਜਲਦੀ ਹੀ ਭਾਰਤ ਵਾਪਸ ਆਉਣ ਦੀ ਉਮੀਦ ਕਰ ਰਹੇ ਹਨ।
ਇਹ ਵੀ ਪੜ੍ਹੋ: Gold Price Update: ਕੋਰੋਨਾ ਦੇ ਦੌਰ 'ਚ ਸੋਨੇ ਨੂੰ ਝਟਕਾ, ਰਿਕਾਰਡ ਪੱਧਰ ਦੇ ਮੁਕਾਬਲੇ 9000 ਰੁਪਏ ਸਸਤਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin