Realme new phone: ਜਲਦ ਹੀ ਲਾਂਚ ਹੋਣ ਵਾਲਾ ਹੈ Realme ਦਾ ਦਮਦਾਰ ਫੋਨ, ਜਾਣੋ ਫੀਚਰਸ...
Realme GT Neo 6 ਜਲਦ ਹੀ ਲਾਂਚ ਹੋਣ ਲਈ ਤਿਆਰ ਹੈ। ਕੰਪਨੀ ਨੇ ਹੁਣ ਅਧਿਕਾਰਤ ਤੌਰ 'ਤੇ ਸਮਾਰਟਫੋਨ ਦਾ ਟੀਜ਼ਰ ਜਾਰੀ ਕੀਤਾ ਹੈ ਅਤੇ ਇਸ ਦੇ ਕੁਝ ਖਾਸ ਫੀਚਰਸ ਦੀ ਪੁਸ਼ਟੀ ਵੀ ਕੀਤੀ ਹੈ
Realme New Phone: Realme GT Neo 6 ਜਲਦ ਹੀ ਲਾਂਚ ਹੋਣ ਲਈ ਤਿਆਰ ਹੈ। ਕੰਪਨੀ ਨੇ ਹੁਣ ਅਧਿਕਾਰਤ ਤੌਰ 'ਤੇ ਸਮਾਰਟਫੋਨ ਦਾ ਟੀਜ਼ਰ ਜਾਰੀ ਕੀਤਾ ਹੈ ਅਤੇ ਇਸ ਦੇ ਕੁਝ ਖਾਸ ਫੀਚਰਸ ਦੀ ਪੁਸ਼ਟੀ ਵੀ ਕੀਤੀ ਹੈ। ਹਾਲਾਂਕਿ ਫੋਨ ਦੀ ਲਾਂਚਿੰਗ ਡੇਟ ਅਤੇ ਡਿਜ਼ਾਈਨ ਦੇ ਬਾਰੇ 'ਚ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਆਉਣ ਵਾਲੇ ਫੋਨ ਬਾਰੇ ਵੇਰਵੇ ਪਹਿਲਾਂ ਹੀ ਆਨਲਾਈਨ ਸਾਹਮਣੇ ਆ ਚੁੱਕੇ ਹਨ, ਜਿਸ ਨਾਲ ਫੋਨ ਦੀਆਂ ਵਿਸ਼ੇਸ਼ਤਾਵਾਂ ਦਾ ਸੰਕੇਤ ਮਿਲਦਾ ਹੈ।
Realme GT Neo 6 ਲਈ ਇੱਕ ਪ੍ਰਾਡਕਟ ਪੇਜ Realme China ਦੀ ਵੈੱਬਸਾਈਟ 'ਤੇ ਲਾਈਵ ਹੋ ਗਿਆ ਹੈ। ਫ਼ੋਨ Qualcomm ਦੇ Snapdragon 8s Gen 3 SoC ਨਾਲ ਲੈਸ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਇਹ ਫੋਨ 120W ਵਾਇਰਡ ਫਾਸਟ ਚਾਰਜਿੰਗ ਅਤੇ 1TB ਇੰਟਰਨਲ ਸਟੋਰੇਜ ਨਾਲ ਲਾਂਚ ਕੀਤਾ ਜਾਵੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਲਾਂਚਿੰਗ ਡੇਟ ਦੇ ਨਾਲ ਹੀ ਆਉਣ ਵਾਲੇ ਸਮੇਂ 'ਚ ਹੋਰ ਜਾਣਕਾਰੀ ਸਾਹਮਣੇ ਆਵੇਗੀ। ਇਸ ਤੋਂ ਪਹਿਲਾਂ Realme GT Neo 6 ਵਿੱਚ 5,500mAh ਦੀ ਬੈਟਰੀ ਹੋਣ ਦੀ ਰਿਪੋਰਟ ਦਿੱਤੀ ਗਈ ਸੀ।
ਉਮੀਦ ਕੀਤੀ ਜਾ ਰਹੀ ਹੈ ਕਿ ਇਸ ਦੀ ਮੋਟਾਈ 8.66mm ਹੋਵੇਗੀ ਜਦਕਿ ਇਸ ਦਾ ਵਜ਼ਨ 199 ਗ੍ਰਾਮ ਹੋਵੇਗਾ ਅਤੇ ਇਸ 'ਚ ਪਲਾਸਟਿਕ ਦਾ ਮੀਡੀਅਮ ਫਰੇਮ ਹੋਵੇਗਾ। ਕੈਮਰੇ ਦੀ ਗੱਲ ਕਰੀਏ ਤਾਂ ਫੋਨ ਵਿੱਚ ਆਪਟੀਕਲ ਇਮੇਜ ਸਟੇਬਲਾਈਜ਼ੇਸ਼ਨ (OIS) ਸਪੋਰਟ ਦੇ ਨਾਲ ਇੱਕ 50-ਮੈਗਾਪਿਕਸਲ ਦਾ ਪ੍ਰਾਇਮਰੀ ਰਿਅਰ ਕੈਮਰਾ ਸੈਂਸਰ ਅਤੇ 6,000 ਨਿਟਸ ਦੇ ਪੀਕ ਬ੍ਰਾਈਟਨੈੱਸ ਲੈਵਲ ਦੇ ਨਾਲ 6.78-ਇੰਚ 1.5K 8T LTPO ਡਿਸਪਲੇ ਹੋਣ ਦੀ ਵੀ ਉਮੀਦ ਹੈ।
ਦੱਸ ਦਈਏ ਕਿ Realme GT Neo 6 SE ਨੂੰ ਚੀਨ ਵਿੱਚ Snapdragon 7+ Gen 3 SoC, 100W ਚਾਰਜਿੰਗ ਸਪੋਰਟ ਦੇ ਨਾਲ 5,500mAh ਬੈਟਰੀ, 50-ਮੈਗਾਪਿਕਸਲ ਦਾ ਡਿਊਲ ਰਿਅਰ ਕੈਮਰਾ ਯੂਨਿਟ, 32-ਮੈਗਾਪਿਕਸਲ ਸੈਲਫੀ ਸ਼ੂਟਰ ਅਤੇ 6.78-ਇੰਚ 120Hz 1.5K AMOLED ਡਿਸਪਲੇਅ ਦੇ ਨਾਲ ਲਾਂਚ ਕੀਤਾ ਗਿਆ ਸੀ।
ਇਹ ਐਂਡ੍ਰਾਇਡ 14 'ਤੇ ਆਧਾਰਿਤ Realme UI 5 'ਤੇ ਕੰਮ ਕਰਦਾ ਹੈ। ਚੀਨ ਵਿੱਚ, Realme GT Neo 6 SE ਦੀ ਕੀਮਤ 8GB + 256GB ਵਿਕਲਪ ਲਈ CNY 1,699 (ਲਗਭਗ 18,000 ਰੁਪਏ) ਤੋਂ ਸ਼ੁਰੂ ਹੁੰਦੀ ਹੈ। ਜਦੋਂ ਕਿ 12GB + 256GB, 16GB + 256GB, ਅਤੇ 16GB + 512GB ਵੇਰੀਐਂਟ ਦੀ ਕੀਮਤ CNY 1,899 (ਲਗਭਗ 20,000 ਰੁਪਏ), CNY 2,099 (ਲਗਭਗ 22,000 ਰੁਪਏ), ਅਤੇ CNY 2,039 (ਲਗਭਗ 27,000 ਰੁਪਏ) ਹੈ।