Redmi Note 11S: Redmi ਦੇ 108 MP ਕੈਮਰੇ ਵਾਲੇ ਫੋਨ ਨੇ ਮਚਾਇਆ ਤਹਿਲਕਾ, ਜਲਦ ਹੋਏਗਾ ਲਾਂਚ
Redmi Note 11S launch: ਮਸ਼ਹੂਰ ਫੋਨ ਨਿਰਮਾਤਾ ਕੰਪਨੀ ਰੈੱਡਮੀ ਇੰਡੀਆ ਨੇ ਇਕ ਟਵੀਟ ਰਾਹੀਂ ਦੱਸਿਆ ਕਿ ਉਨ੍ਹਾਂ ਦਾ ਨਵਾਂ ਸਮਾਰਟਫੋਨ ਭਾਰਤੀ ਬਾਜ਼ਾਰ 'ਚ ਲਾਂਚ ਹੋਣ ਜਾ ਰਿਹਾ ਹੈ। ਇਹ Redmi Note 11S ਹੋਵੇਗਾ।
Redmi Note 11S launch: ਮਸ਼ਹੂਰ ਫੋਨ ਨਿਰਮਾਤਾ ਕੰਪਨੀ ਰੈੱਡਮੀ ਇੰਡੀਆ ਨੇ ਇਕ ਟਵੀਟ ਰਾਹੀਂ ਦੱਸਿਆ ਕਿ ਉਨ੍ਹਾਂ ਦਾ ਨਵਾਂ ਸਮਾਰਟਫੋਨ ਭਾਰਤੀ ਬਾਜ਼ਾਰ 'ਚ ਲਾਂਚ ਹੋਣ ਜਾ ਰਿਹਾ ਹੈ। ਇਹ Redmi Note 11S ਹੋਵੇਗਾ। ਇਹ ਫੋਨ ਪਿਛਲੇ ਕਈ ਦਿਨਾਂ ਤੋਂ ਚਰਚਾ 'ਚ ਹੈ ਅਤੇ ਕਈ ਸਰਟੀਫਿਕੇਸ਼ਨ ਵੈੱਬਸਾਈਟਸ 'ਤੇ ਸਾਹਮਣੇ ਆਇਆ ਹੈ। ਫੋਨ 'ਚ 108 ਮੈਗਾਪਿਕਸਲ ਕੈਮਰਾ ਅਤੇ ਸ਼ਾਨਦਾਰ ਡਿਜ਼ਾਈਨ ਦਿੱਤਾ ਜਾ ਸਕਦਾ ਹੈ। ਦੱਸ ਦੇਈਏ ਕਿ Redmi Note 11 ਸੀਰੀਜ਼ ਨੂੰ ਪਿਛਲੇ ਸਾਲ ਚੀਨ 'ਚ ਲਾਂਚ ਕੀਤਾ ਗਿਆ ਸੀ।
ਕੀ ਕੀਮਤ 20 ਹਜ਼ਾਰ ਤੋਂ ਘੱਟ ਹੋਵੇਗੀ?
Xiaomi ਦੇ ਗਲੋਬਲ ਵਾਈਸ ਪ੍ਰੈਜ਼ੀਡੈਂਟ ਮਨੂ ਕੁਮਾਰ ਨੇ Redmi Note 11S ਦਾ ਟੀਜ਼ਰ ਸ਼ੇਅਰ ਕੀਤਾ ਹੈ। ਹਾਲਾਂਕਿ ਟੀਜ਼ਰ ਤਸਵੀਰ 'ਚ ਫੋਨ ਨੂੰ 'Note 1S' ਲਿਖਿਆ ਗਿਆ ਹੈ। ਤਸਵੀਰ ਵਿੱਚ, ਸਮਾਰਟਫੋਨ ਨੂੰ ਗਲਾਸ ਸੈਂਡਵਿਚ ਡਿਜ਼ਾਈਨ ਅਤੇ ਫਲੈਟ ਕਿਨਾਰਿਆਂ ਦੇ ਨਾਲ ਇੱਕ ਮੈਟ-ਫਿਨਿਸ਼ ਬੈਕ ਵਿੱਚ ਦੇਖਿਆ ਜਾ ਸਕਦਾ ਹੈ। ਭਾਰਤ ਵਿੱਚ Redmi Note 11s ਦੀ ਕੀਮਤ 20,000 ਰੁਪਏ ਤੋਂ ਘੱਟ ਹੋਣ ਦੀ ਉਮੀਦ ਹੈ। ਇਸ ਦਾ ਸਿੱਧਾ ਮੁਕਾਬਲਾ Realme 8s, Upcoming Realme 9i ਅਤੇ Redmi Note 10 Pro ਵਰਗੇ ਸਮਾਰਟਫੋਨਜ਼ ਨਾਲ ਹੋਵੇਗਾ।
ਇਹ ਕੈਮਰਾ ਸੈੱਟਅੱਪ ਹੋਵੇਗਾ
ਜੇਕਰ ਤੁਸੀਂ ਟਵੀਟ ਵਿੱਚ ਸ਼ੇਅਰ ਕੀਤੀ ਗਈ ਤਸਵੀਰ ਵਿੱਚ ਕੈਮਰਾ ਮੋਡਿਊਲ ਨੂੰ ਡੂੰਘਾਈ ਨਾਲ ਦੇਖਦੇ ਹੋ, ਤਾਂ ਤੁਸੀਂ ਸਿੰਗਲ LED ਫਲੈਸ਼ ਦੇ ਨਾਲ ਕਵਾਡ-ਕੈਮਰਾ ਸੈੱਟਅੱਪ ਦੇਖ ਸਕਦੇ ਹੋ। ਇਸ ਦਾ ਪ੍ਰਾਇਮਰੀ ਕੈਮਰਾ 108 ਮੈਗਾਪਿਕਸਲ ਦਾ ਹੋ ਸਕਦਾ ਹੈ। ਕੁਝ ਬਾਜ਼ਾਰਾਂ 'ਚ ਇਸ ਨੂੰ 64 ਮੈਗਾਪਿਕਸਲ ਦੇ ਓਮਨੀਵਿਜ਼ਨ ਕੈਮਰੇ ਨਾਲ ਵੀ ਲਿਆਂਦਾ ਜਾ ਸਕਦਾ ਹੈ। ਇਸ ਤੋਂ ਇਲਾਵਾ 8 ਮੈਗਾਪਿਕਸਲ ਦਾ ਅਲਟਰਾ-ਵਾਈਡ ਕੈਮਰਾ ਅਤੇ 2 ਮੈਗਾਪਿਕਸਲ ਦਾ ਮੈਕਰੋ ਕੈਮਰਾ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ
ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ
ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ
ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :