Samsung ਨੇ ਭਾਰਤ 'ਚ ਲਾਂਚ ਕੀਤਾ ਆਪਣਾ ਸਭ ਤੋਂ ਸਸਤਾ 5G ਸਮਾਰਟਫ਼ੋਨ! ਜਾਣੋ ਫੀਚਰ
ਜੇਕਰ ਤੁਸੀਂ ਬਜਟ ਫ੍ਰੈਂਡਲੀ ਸਮਾਰਟਫੋਨ ਲੱਭ ਰਹੇ ਹੋ ਤਾਂ ਤੁਹਾਨੂੰ ਮਸ਼ਹੂਰ ਮੋਬਾਇਲ ਕੰਪਨੀ Samsung ਦਾ ਲੈ ਸਕਦੇ ਹੋ। ਸਮਾਰਟਫੋਨ ਨਿਰਮਾਤਾ ਕੰਪਨੀ Samsung ਨੇ ਅੱਜ ਭਾਰਤ ਵਿੱਚ ਆਪਣਾ ਸਭ ਤੋਂ ਸਸਤਾ 5G ਫੋਨ Galaxy A06 5G ਲਾਂਚ ਕਰ ਦਿੱਤਾ

Samsung Galaxy A06 5G: ਜੇਕਰ ਤੁਸੀਂ ਬਜਟ ਫ੍ਰੈਂਡਲੀ ਸਮਾਰਟਫੋਨ ਲੱਭ ਰਹੇ ਹੋ ਤਾਂ ਤੁਹਾਨੂੰ ਮਸ਼ਹੂਰ ਮੋਬਾਇਲ ਕੰਪਨੀ Samsung ਦਾ ਲੈ ਸਕਦੇ ਹੋ। ਸਮਾਰਟਫੋਨ ਨਿਰਮਾਤਾ ਕੰਪਨੀ Samsung ਨੇ ਅੱਜ ਭਾਰਤ ਵਿੱਚ ਆਪਣਾ ਸਭ ਤੋਂ ਸਸਤਾ 5G ਫੋਨ Galaxy A06 5G ਲਾਂਚ ਕਰ ਦਿੱਤਾ ਹੈ। ਇਹ ਨਵਾਂ 5G ਸਮਾਰਟਫੋਨ 6.7 ਇੰਚ ਦੇ HD+ ਡਿਸਪਲੇਅ ਨਾਲ ਆਉਂਦਾ ਹੈ, ਜਿਸ ਵਿੱਚ 90Hz ਰਿਫ੍ਰੈਸ਼ ਰੇਟ ਦਿੱਤਾ ਗਿਆ ਹੈ। ਡਿਵਾਈਸ ਵਿੱਚ MediaTek Dimensity 6300 ਪ੍ਰੋਸੈਸਰ ਹੈ ਅਤੇ ਇਹ Android 15 'ਤੇ ਆਧਾਰਿਤ One UI 7 'ਤੇ ਚੱਲਦਾ ਹੈ। ਕੰਪਨੀ ਨੇ ਇਸ ਵਿੱਚ 4 ਵੱਡੇ Android ਅਪਡੇਟ ਦੇਣ ਦਾ ਦਾਅਵਾ ਕੀਤਾ ਹੈ।
Samsung Galaxy A06 5G: Specifications
ਆਪਰੇਟਿੰਗ ਸਿਸਟਮ – Android 15 'ਤੇ ਆਧਾਰਿਤ One UI 7
ਡਿਸਪਲੇਅ – 6.7 ਇੰਚ HD+ 90Hz ਰਿਫ੍ਰੈਸ਼ ਰੇਟ
ਪ੍ਰੋਸੈਸਰ – MediaTek Dimensity 6300
ਰੈਮ ਅਤੇ ਸਟੋਰੇਜ – 4GB/6GB RAM + 64GB/128GB Storage
ਕੈਮਰਾ ਸੈਟਅੱਪ
ਪ੍ਰਾਈਮਰੀ ਕੈਮਰਾ – 50MP
ਡੈਪਥ ਸੈਂਸਰ – 2MP
ਫਰੰਟ ਕੈਮਰਾ – 8MP (ਸੈਲਫ਼ੀ ਅਤੇ ਵੀਡੀਓ ਕਾਲ ਲਈ)
ਬੈਟਰੀ ਤੇ ਹੋਰ ਖ਼ਾਸੀਅਤਾਂ
ਬੈਟਰੀ – 5,000mAh (25W ਫਾਸਟ ਚਾਰਜਿੰਗ ਸਪੋਰਟ)
IP54 ਡਸਟ ਅਤੇ ਵਾਟਰ ਰੇਜ਼ਿਸਟੈਂਟ
12 5G ਬੈਂਡ ਦਾ ਸਪੋਰਟ
Samsung Galaxy A06 5G ਦੀ ਕੀਮਤ
ਹੁਣ ਜੇਕਰ ਕੀਮਤ ਦੀ ਗੱਲ ਕਰੀਏ ਤਾਂ Samsung Galaxy A06 5G ਦੇ 4GB RAM + 64GB ਸਟੋਰੇਜ ਵਾਲੇ ਵੈਰੀਐਂਟ ਦੀ ਕੀਮਤ ₹10,499 ਰੱਖੀ ਗਈ ਹੈ।
- 4GB RAM + 128GB ਸਟੋਰੇਜ – ₹11,499
- 6GB RAM + 128GB ਸਟੋਰੇਜ – ₹12,999
ਕੰਪਨੀ ਨੇ ਇਸ 5G ਸਮਾਰਟਫੋਨ ਨੂੰ Black, Grey, ਅਤੇ Light Green ਤਿੰਨ ਰੰਗਾਂ ਵਿੱਚ ਲਾਂਚ ਕੀਤਾ ਹੈ। ਤੁਸੀਂ ਇਹ Samsung ਦੇ ਅਧਿਕਾਰਿਕ ਸਟੋਰ ਤੋਂ ਜਾਂ ਆਫਲਾਈਨ ਰਿਟੇਲਰ ਸਟੋਰਾਂ ਤੋਂ ਖਰੀਦ ਸਕਦੇ ਹੋ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
